ਐਤਵਾਰ, 20 ਮਈ, 2012

ਸ਼ਬਦ ਜਾਲ: ‘Dal Khalsa’

ਦਲ ਖਾਲਸਾ ਨੇ ਦੱਖਣੀ ਸੂਡਾਨ ਦੇ ਲੋਕਾਂ ਨੂੰ ਵਧਾਈ ਦਿੱਤੀ

ਦਲ ਖਾਲਸਾ ਨੇ ਦੱਖਣੀ ਸੂਡਾਨ ਦੇ ਲੋਕਾਂ ਨੂੰ ਵਧਾਈ ਦਿੱਤੀ

ਅੰਮ੍ਰਿਤਸਰ (10 ਜੁਲਾਈ, 2011): ਦਲ ਖਾਲਸਾ ਨੇ ਦੱਖਣੀ ਸੂਡਾਨ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ ਜਿਨ੍ਹਾਂ ਨੇ ਦਹਾਕਿਆਂ ਦੇ ਸੰਘਰਸ਼ ਮਗਰੋਂ 9 ਜੁਲਾਈ ਨੂੰ ਆਜ਼ਾਦੀ ਪ੍ਰਾਪਤ ਕੀਤੀ ਹੈ। ਇਹ ਇਕ ਅਚੰਭੇ ਵਾਲੀ ਗੱਲ ਹੈ ਕਿ ਗਰੀਬੀ ਦਾ ਮਾਰੇ ,ਇਸ ਮੁਲਕ ਦੇ ਲੋਕ ਆਜ਼ਾਦੀ ਲਈ ਲੜੇ ਤੇ ਮਰੇ। ਯਾਦ ਰਹੇ ਕਿ ਯੂ. ਐਨ. ਦੀ ਮਨੱਖੀ ਵਿਕਾਸ ਰਿਪੋਰਟ ਅਨੁਸਾਰ ਸੂਡਾਨ 169 ਵਿਚੋਂ 154ਵੇਂ ਨੰਬਰ ਤੇ ਹੈ।

ਸਾਰੀਆਂ ਧਿਰਾਂ ਪ੍ਰੋ. ਭੁੱਲਰ ਦੀ ਫਾਂਸੀ ਰੱਦ ਕਰਵਾਉਣ ਲਈ ਇਕ-ਮਤ ਹੋਈਆਂ; 31 ਮਈ ਦੇ ਅੰਮ੍ਰਿਤਸਰ ਵਿਚ ਅਹਿਮ ਫੈਸਲੇ ਹੋਏ …

ਸਾਰੀਆਂ ਧਿਰਾਂ ਪ੍ਰੋ. ਭੁੱਲਰ ਦੀ ਫਾਂਸੀ ਰੱਦ ਕਰਵਾਉਣ ਲਈ ਇਕ-ਮਤ ਹੋਈਆਂ; 31 ਮਈ ਦੇ ਅੰਮ੍ਰਿਤਸਰ ਵਿਚ ਅਹਿਮ ਫੈਸਲੇ ਹੋਏ …

ਅਮ੍ਰਿਤਸਰ( 31 ਮਈ , 2011): ਪ੍ਰੋ ਦਵਿੰਦਰਪਾਲ ਸਿੰਘ ਭੁਲਰ ਦੀ ਫ਼ਾਂਸੀ ਦੀ ਸਜ਼ਾ ਰਦ ਕਰਵਾਉਣ ਦੇ ਮੁਦੇ ਤੇ ਅੱਜ ਵਡੀ ਗਿਣਤੀ ਵਿਚ ਪੰਥਕ ਜਥੇਬੰਦੀਆਂ ਨੇ ਸਾਂਝੇ ਤੋਰ ਤੇ ਜੇਹਾਦ ਦਾ ਆਰੰਭ ਕਰਦਿਆ ਦੁਨੀਆਂ ਭਰ ਵਿਚ ਵਸਦੇ ਸਿਖਾਂ ਨੂੰ 11 ਜੂਨ ਨੂੰ ਰੋਸ ਦਿਵਸ ਮਨਾਉਣ ਅਤੇ 20 ਜੂਨ ਨੂੰ ਗਵਰਨਰ ਪੰਜਾਬ ਨੂੰ ਯਾਦ ਪੱਤਰ ਸੋਪੇ ਜਾਣ ਦਾ ਐਲਾਣ ਕੀਤਾ।

6 ਜੂਨ ਨੂੰ ਪੰਥਕ ਜਥੇਬੰਦੀਆਂ ਵੱਲੋਂ ਸ਼ਹੀਦ ਗੈਲਰੀ ਖੋਲ੍ਹਣ ਦਾ ਫੈਸਲਾ; ਪ੍ਰੋ. ਭੁੱਲਰ ਦੀ ਅਰਜ਼ੀ ਰੱਦ ਕਰਨ ਉੱਤੇ ਸਖਤ ਪ੍ਰਤੀਕਿਰੀਆ

6 ਜੂਨ ਨੂੰ ਪੰਥਕ ਜਥੇਬੰਦੀਆਂ ਵੱਲੋਂ ਸ਼ਹੀਦ ਗੈਲਰੀ ਖੋਲ੍ਹਣ ਦਾ ਫੈਸਲਾ; ਪ੍ਰੋ. ਭੁੱਲਰ ਦੀ ਅਰਜ਼ੀ ਰੱਦ ਕਰਨ ਉੱਤੇ ਸਖਤ ਪ੍ਰਤੀਕਿਰੀਆ

ਜਲੰਧਰ (27 ਮਈ, 2011): … ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 6 ਜੂਨ ਤੱਕ ਸ਼ਹੀਦੀ ਗੈਲਰੀ ਖੋਲ੍ਹਣ ਅਤੇ ਸ਼ਹੀਦੀ ਯਾਦਗਾਰ ਬਣਾਉਣ ਸੰਬੰਧੀ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਅਜਿਹਾ ਨਹੀਂ ਕਰਦੀ ਤਾਂ 6 ਜੂਨ ਨੂੰ ਪੰਥਕ ਜਥੇਬੰਦੀਆਂ ਵੱਲੋਂ ਸਿੱਖ ਸੰਗਤਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਸ਼ਹੀਦੀ ਗੈਲਰੀ ਖੋਲ੍ਹੀ ਜਾਵੇਗੀ।

ਸ਼ਹੀਦੀ ਯਾਦਗਾਰ ਦਾ ਮਸਲਾ ਮੁੜ ਭਖਿਆ; ਪੰਥਕ ਜਥੇਬੰਦੀਆਂ ਦਾ ਇਕੱਠ 27 ਨੂੰ

ਸ਼ਹੀਦੀ ਯਾਦਗਾਰ ਦਾ ਮਸਲਾ ਮੁੜ ਭਖਿਆ; ਪੰਥਕ ਜਥੇਬੰਦੀਆਂ ਦਾ ਇਕੱਠ 27 ਨੂੰ

ਅੰਮ੍ਰਿਤਸਰ (21 ਮਈ, 2011): ਸਾਕਾ ਨੀਲਾ ਤਾਰਾ ਦੀ 27ਵੀਂ ਵਰ੍ਹੇਗੰਢ ਮੌਕੇ ਜੂਨ 1984 ਦੇ ਘੱਲੂਘਾਰੇ ਦੀ ਸ਼ਹੀਦੀ ਯਾਦਗਾਰ ਦਾ ਮੁੱਦਾ ਭਖਦਾ ਨਜ਼ਰ ਆ ਰਿਹਾ ਹੈ। ਇਸ ਵਾਰ ਸਿੱਖ ਜਥੇਬੰਦੀਆਂ ਨੇ ਅਕਾਲੀਆਂ ਉਤੇ ਇਲਜ਼ਾਮ ਲਾਇਆ ਹੈ ਕਿ ਉਹ ਸ਼ਹੀਦੀ ਯਾਦਗਾਰ ਬਾਰੇ ਦੜ ਵੱਟੀ ਬੈਠੇ ਹਨ ਕਿਉਂਕਿ ਉਨ੍ਹਾਂ ਨੂੰ ਭਾਰਤੀ ਆਗੂਆਂ ਦਾ ਖੌਫ ਸਤਾ ਰਿਹਾ ਹੈ ਜਿੰਨਾਂ ਨੇ ਦਰਬਾਰ ਸਾਹਿਬ ਉਤੇ 27 ਵਰ੍ਹੇ ਪਹਿਲਾਂ ਫੌਜਾਂ ਚਾੜ੍ਹਨ ਦਾ ਹੁਕਮ ਦਿੱਤਾ ਸੀ।

ਖਾਲਸਤਾਨ ਦਿਹਾੜੇ ਮੌਕੇ ਸਿੱਖ ਜਥੇਬੰਦੀਆਂ ਨੇ ਰਾਜਸੀ ਨਿਸ਼ਾਨੇ ਪ੍ਰਤੀ ਦ੍ਰਿੜਤਾ ਪ੍ਰਗਟਾਈ

ਖਾਲਸਤਾਨ ਦਿਹਾੜੇ ਮੌਕੇ ਸਿੱਖ ਜਥੇਬੰਦੀਆਂ ਨੇ ਰਾਜਸੀ ਨਿਸ਼ਾਨੇ ਪ੍ਰਤੀ ਦ੍ਰਿੜਤਾ ਪ੍ਰਗਟਾਈ

ਦਲ ਦੇ ਚੇਅਰਮੈਨ ਭਾਈ ਦਲਜੀਤ ਸਿੰਘ (ਨਜ਼ਰਬੰਦ ਕੇਂਦਰੀ ਜੇਲ੍ਹ ਅੰਮ੍ਰਿਤਸਰ) ਤੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨਾਂ ਹੇਠ ਜਾਰੀ ਇਸ ਸੰਖੇਪ ਸੰਦੇਸ਼ ਵਿਚ ਕਿਹਾ ਗਿਆ ਹੈ ਕਿ “ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ 29 ਅਪਰੈਲ 1986 ਨੂੰ ਖ਼ਾਲਸਾ ਪੰਥ ਵਲੋਂ ਜਾਰੀ ਕੀਤਾ ਗਿਆ ਖ਼ਾਲਿਸਤਾਨ ਦਾ ਐਲਾਨਨਾਮਾ ਪੰਥ ਦੀਆਂ ਸੁੱਚੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ ਅਤੇ ਇਸ ਦੀ ਪ੍ਰਾਪਤੀ ਲਈ ਅਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਵੱਖ-ਵੱਖ ਰੂਪਾਂ-ਵੇਸਾਂ ਵਿਚ ਸੰਘਰਸ਼ ਕਰ ਰਹੇ ਹਾਂ ਤੇ ਕਰਦੇ ਰਹਾਂਗੇ ਤਾਂ ਕਿ ਸਾਡੀ ਮੰਜਿਲੇ-ਮਕਸੂਦ ਸਰ-ਜ਼ਮੀਨੇ ਖ਼ਾਲਸਾ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਦਰਸਾਏ ਸਿਧਾਂਤਾਂ ਦਾ ਰਾਜ ਸਥਾਪਤ ਹੋ ਸਕੇ।

ਕਾਂਗਰਸ-ਭਾਜਪਾ ਦੇ ਮਾਮਲੇ ਵਿਚ ਬਾਦਲ ਦਲ ਦੀ ਦੋਰਹੀ ਨੀਤੀ ਦੀ ਸਿੱਖ ਜਥੇਬੰਦੀਆਂ ਨੇ ਕਰੜੀ ਅਲੋਚਨਾ ਕੀਤੀ

ਕਾਂਗਰਸ-ਭਾਜਪਾ ਦੇ ਮਾਮਲੇ ਵਿਚ ਬਾਦਲ ਦਲ ਦੀ ਦੋਰਹੀ ਨੀਤੀ ਦੀ ਸਿੱਖ ਜਥੇਬੰਦੀਆਂ ਨੇ ਕਰੜੀ ਅਲੋਚਨਾ ਕੀਤੀ

ਅੰਮ੍ਰਿਤਸਰ (26 ਅਪ੍ਰੈਲ, 2011): ਸਿੱਖ ਜਥੇਬੰਦੀਆਂ ਨੇ ਆਈ.ਪੀ.ਐਸ ਅਧਿਕਾਰੀ ਸੰਜੀਵ ਰਾਜਿੰਦਰ ਭੱਟ ਵਲੋਂ ਸੁਪਰੀਮ ਕੋਰਟ ਵਿੱਚ ਦਿੱਤੇ ਹਲਫਨਾਮੇ ਵਿੱਚ ਦਰਜ ਨਰਿੰਦਰ ਮੋਦੀ ਦੇ ਬੋਲ ਕਿ, “ਮੁਸਲਮਾਨਾਂ ਨੂੰ ਗੋਧਰਾ ਕਾਂਡ ਤੋਂ ਬਾਅਦ ਸਬਕ ਸਿਖਾਉਣ ਦੀ ਲੋੜ ਹੈ” ਦਾ ਹਵਾਲਾ ਦੇਂਦਿੰਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਦੀ ਨਸਲਕੁਸ਼ੀ ਦੇ ਮੁੱਦੇ ਉਤੇ ਆਲੋਚਨਾ ਕਰਨ ਦਾ ਹੱਕਦਾਰ ਤਾਂ ਹੀ ਹੈ ਜੇਕਰ ਉਹ ਭਾਜਪਾ ਨਾਲੋਂ ਆਪਣੇ ਸਬੰਧਾਂ ਨੂੰ ਤੋੜੇ ਜਿਸ ਉਤੇ ਬੇਦੋਸ਼ੇ ਮੁਸਲਮਾਨਾਂ ਦੇ ਕਤਲੇਆਮ ਦਾ ਦੋਸ਼ ਆਇਦ ਹੁੰਦਾ ਹੈ।

ਸਿੱਖ ਨੌਜਵਾਨਾਂ ਅੰਦਰ ਖ਼ਾਲਸਾ ਰਾਜ ਦੀ ਭਾਵਨਾ ਪ੍ਰਚੰਡ ਕਰਨ ਦਿੱਲੀ ਫਤਹਿ ਮਾਰਚ

ਸਿੱਖ ਨੌਜਵਾਨਾਂ ਅੰਦਰ ਖ਼ਾਲਸਾ ਰਾਜ ਦੀ ਭਾਵਨਾ ਪ੍ਰਚੰਡ ਕਰਨ ਦਿੱਲੀ ਫਤਹਿ ਮਾਰਚ

ਹੁਸ਼ਿਆਰਪੁਰ (15 ਮਾਰਚ, 2011): ਦਲ ਖ਼ਾਲਸਾ ਨੇ ਆਉਂਦਿਆਂ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਪੰਜਾਬ ਦੇ ਸਿੱਖ ਵੋਟਰਾਂ ਨੂੰ ਇਕ ਵੱਡੀ ਤਬਦੀਲੀ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖ ਸੰਸਥਾਵਾਂ ਨੂੰ ਨਿਘਾਰ ਤੋਂ ਬਚਾਉਣ ਲਈ ਇਕ ਪਾਰਟੀ ਦੀ ਇਜ਼ਾਰੇਦਾਰੀ ਨੂੰ ਤੋੜਨਾ ਸਮੇਂ ਦੀ ਮੰਗ ਹੈ।

ਕੌਮ ਗੁਲਾਮੀ ਦੀ ਮਾਨਸਿਕਤਾ ਛੱਡ ਕੇ ਆਜ਼ਾਦੀ ਦਾ ਰਾਹ ਫੜੇ: ਪੰਚ ਪ੍ਰਧਾਨੀ

ਕੌਮ ਗੁਲਾਮੀ ਦੀ ਮਾਨਸਿਕਤਾ ਛੱਡ ਕੇ ਆਜ਼ਾਦੀ ਦਾ ਰਾਹ ਫੜੇ: ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ (27 ਦਸੰਬਰ, 2010) : ਸ਼ਹੀਦੀ ਜੋੜ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੀ ਸਟੇਜ ਤੋਂ ਪੰਚ ਪ੍ਰਧਾਨੀ, ਖ਼ਾਲਸਾ ਐਕਸ਼ਨ ਕਮੇਟੀ, ਦਲ ਖਾਲਸਾ ਅਤੇ ਸਿੱਖ ਸਟੂਡੈਂਟ ਫ਼ੈਡਰੇਸ਼ਨ (ਪੀਰ ਮੁਹੰਮਦ) ਦੇ ਆਗੂਆਂ ਨੇ ਇੱਕ ਮੱਤ ਹੋ ਕੇ ਇਲਜ਼ਾਮ ਲਗਾਇਆ ਕਿ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੇ ਪੰਜਾਬ ਦੀ ਰਾਜਨੀਤੀ ਦਾ ਅਪਰਾਧੀਕਰਨ ਅਤੇ ਵਪਾਰੀਕਰਨ ਕਰ ਦਿੱਤਾ ਹੈ। ਉਕਤ ਜਥੇਬੰਦੀਆਂ ਨੇ ਸਿੱਖਾਂ ਦਾ ਸ੍ਵੈ ਨਿਰਣੈ ਦਾ ਹੱਕ ਪ੍ਰਾਪਤ ਕਰਨ ਲਈ ਵਚਨਵੱਧਤ ਦਾ ਪ੍ਰਗਟਾਵਾ ਕੀਤਾ।

ਲੰਡਨ ਵਿਖੇ ਸਿੱਖ ਜਥੇਬੰਦੀਆਂ ਵਲੋਂ ਭਾਈ ਬਿੱਟੂ ਦੀ ਰਿਹਾਈ ਲਈ ਰੋਸ ਮੁਜ਼ਾਹਰੇ ਦਾ ਫੈਂਸਲਾ

ਲੰਡਨ ਵਿਖੇ ਸਿੱਖ ਜਥੇਬੰਦੀਆਂ ਵਲੋਂ ਭਾਈ ਬਿੱਟੂ ਦੀ ਰਿਹਾਈ ਲਈ ਰੋਸ ਮੁਜ਼ਾਹਰੇ ਦਾ ਫੈਂਸਲਾ

ਲੰਡਨ (24 ਨਵੰਬਰ, 2010): ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਬਿੱਟੂ ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਤੇ ਸ੍ਰ. ਜਸਪਾਲ ਸਿੰਘ ਮੰਝਪੁਰ ਸਮੇਤ ਭਾਰਤ ਦੀਆਂ ਵੱਖ ਵੱਖ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਦਲ ਖਾਲਸਾ (ਯੂ. ਕੇ.) ਅਤੇ ਯੂਨਾਈਟਿਡ ਖਾਲਸਾ ਦਲ (ਯੂ. ਕੇ.) ਵਲੋਂ ਲੰਡਨ ਸਥਿਤ ਭਾਰਤੀ ਸਫਾਰਤਖਾਨੇ ਅੱਗੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਹ ਜਾਣਕਾਰੀ ਉਕਤ ਜਥੇਬੰਦੀਆਂ ਦੇ ਆਗੂਆਂ ਸ੍ਰ. ਗੁਰਚਰਨ ਸਿੰਘ, ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ, ਸ੍ਰ. ਮਨਮੋਹਣ ਸਿੰਘ ਖਾਲਸਾ, ਸ੍ਰ. ਨਿਰਮਲ ਸਿੰਘ ਸੰਧੂ ਅਤੇ ਸ੍ਰ. ਜਤਿੰਦਰ ਸਿੰਘ ਅਠਵਾਲ ਵਲੋਂ ਸਾਂਝੇ ਤੌਰ ਤੇ ਦਿੱਤੀ ਗਈ ਹੈ।

ਭਾਈ ਸੁਰਿੰਦਰਪਾਲ ਸਿੰਘ ਠਰੂਆ ਨੂੰ ਸ਼ਰਧਾਂਜਲੀ: ਬੇਮਿਸਾਲ ਇਕੱਠ ਦੇ ਰਾਜਨੀਤਕ ਅਰਥ

ਭਾਈ ਸੁਰਿੰਦਰਪਾਲ ਸਿੰਘ ਠਰੂਆ ਨੂੰ ਸ਼ਰਧਾਂਜਲੀ: ਬੇਮਿਸਾਲ ਇਕੱਠ ਦੇ ਰਾਜਨੀਤਕ ਅਰਥ

ਹਰੇਕ ਸ਼ਰਧਾਂਜਲੀ ਸਮਾਗਮ ਵਿਚ ਭਾਵੇਂ ਹਰ ਵਰਗ ਦੇ ਲੋਕ ਅਤੇ ਆਗੂ ਸ਼ਾਮਲ ਹੁੰਦੇ ਹਨ ਪਰ 22 ਅਗਸਤ ਨੂੰ ਪਟਿਆਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਅੰਤਿਮ ਅਰਦਾਸ ਦੇ ਮੌਕੇ ਹੋਇਆ ਬੇਮਿਸਾਲ ਇਕੱਠ ਆਮ ਸ਼ਰਧਾਂਜਲੀ ਸਮਾਗਮਾਂ ਨਾਲੋਂ ਕਈ ਪੱਖਾਂ ਤੋਂ ਵਿਸ਼ੇਸ਼ ਵੀ ਸੀ ਤੇ ਵੱਖਰਾ ਵੀ।

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts