Tag Archive "demonitization"

ਨੋਟਬੰਦੀ ਦੇ 15 ਮਹੀਨਿਆਂ ਬਾਅਦ ਵੀ 500/1000 ਦੇ ਪੁਰਾਣੇ ਨੋਟਾਂ ਦੀ ਗਿਣਤੀ ਕਰਨੀ ਬਾਕੀ

ਭਾਰਤ ਸਰਕਾਰ ਵੱਲੋਂ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰਨ ਦੇ 15 ਮਹੀਨਿਆਂ ਬਾਅਦ ਵੀ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਮੋੜੇ ਗਏ ਨੋਟਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਅਸਲੀ-ਨਕਲੀ ਹੋਣ ਦੀ ਪਛਾਣ ਕਰਨ ’ਚ ਲਗਿਆ ਹੋਇਆ ਹੈ।

ਜੀਐੱਸਟੀ ਤੇ ਨੋਟਬੰਦੀ ਅਗਲੇ ਸੈਸ਼ਨ ਤੋਂ ਪੰਜਾਬੀ ਯੂਨੀਵਰਸਿਟੀ ਦੇ ਸਿਲੇਬਸ ਦਾ ਹਿੱਸਾ

ਉਪ-ਕੁਲਪਤੀ ਡਾ. ਬੀ.ਐਸ ਘੁੰਮਣ ਨੇ ਕਿਹਾ ਕਿ ਜੀਐੱਸਟੀ ਅਤੇ ਨੋਟਬੰਦੀ ਦੋ ਅਜਿਹੇ ਵਿਸ਼ੇ ਹਨ ਜੋ ਸ਼ਾਇਦ ਪਹਿਲੀ ਵਾਰ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਜੀਐੱਸਟੀ ਤੇ ਨੋਟਬੰਦੀ ਵਿਿਸ਼ਆਂ ਨੂੰ ਸਿਲੇਬਸ ਵਿੱਚ ਜੋੜ ਲਿਆ ਗਿਆ ਹੈ ਤੇ ਇਸ ਸਬੰਧੀ ਯੂਨੀਵਰਸਿਟੀ ਵੱਲੋਂ ਸਾਰੀਆਂ ਤਿਆਰੀਆਂ ਅੰਤਿਮ ਪੜਾਅ ’ਤੇ ਹਨ।

ਨੋਟਬੰਦੀ ਦਾ ਸਾਲ ਪੂਰਾ ਹੋਣਾ ‘ਤੇ ‘ਆਪ’ ਵਲੋਂ ਮਨਾਇਆ ਗਿਆ ‘ਧੋਖਾ ਦਿਹਾੜਾ’

ਭਾਰਤ ਦੀ ਭਾਜਪਾ ਸਰਕਾਰ ਵਲੋਂ ਕੀਤੀ ਨੋਟਬੰਦ ਦੇ ਇੱਕ ਸਾਲ ਪੂਰਾ ਹੋਣ ‘ਤੇ ਆਮ ਆਦਮੀ ਪਾਰਟੀ (ਆਪ) ਨੇ ਅੱਜ (8 ਨਵੰਬਰ ਨੂੰ) ‘ਧੋਖਾ ਦਿਹਾੜਾ' ਵਜੋਂ ਮਨਾਉਂਦੇ ਹੋਏ ਕਿਹਾ ਕਿ ਇਸ ਫ਼ੈਸਲੇ ਨੇ ਆਰਥਿਕ ਤੌਰ ‘ਤੇ ਜਨਤਾ ਦੀ ਲੱਕ ਤੋੜ ਦਿੱਤੀ।

ਹਰਿਆਣਾ: ‘ਆਪ’ ਦੀ ਰੈਲੀ ‘ਚ ਕੇਜਰੀਵਾਲ ‘ਤੇ ਸੁੱਟੀ ਜੁੱਤੀ ਗਈ

ਆਮ ਆਦਮੀ ਪਾਰਟੀ ਦੀ ਤਿਜੌਰੀ ਤੋੜ ਭੰਡਾਫੋੜ ਰੈਲੀ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਇਕ ਨੌਜਵਾਨ ਨੇ ਜੁੱਤੀ ਵਗਾਹ ਕੇ ਮਾਰੀ। ਲੋਕਾਂ ਨੇ ਜੁੱਤੀ ਸੁੱਟਣ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਨੇ ਨੋਟਬੰਦੀ ਦੇ ਵਿਰੋਧ ਵਿਚ ਤਿਜੌਰੀ ਤੋੜ ਭੰਡਾਫੋੜ ਰੈਲੀ ਕੀਤੀ ਸੀ। ਰੋਹਤਕ ਵਿਚ ਹੋਈ ਇਸ ਰੈਲੀ ਵਿਚ ਜਦ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੰਬੋਧਨ ਕਰ ਰਹੇ ਸਨ ਤਾਂ ਭੀੜ ਵਿਚ ਮੌਜੂਦ ਇਕ ਨੌਜਵਾਨ ਨੇ ਕੇਜਰੀਵਾਲ 'ਤੇ ਜੁੱਤੀ ਸੁੱਟ ਦਿੱਤੀ।

ਲੁਧਿਆਣਾ: ਨੋਟਾਂ ਦੀ ਕਮੀ ਤੋਂ ਪਰੇਸ਼ਾਨ ਸਅਨਤਕਾਰਾਂ ਅਤੇ ਵਪਾਰੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ ਕਾਰਨ ਪ੍ਰਭਾਵਿਤ ਸਨਅਤਕਾਰਾਂ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਵਿਸ਼ਵਕਰਮਾ ਚੌਕ ਵਿੱਚ ਇੰਡਸਟਰੀ ਤੇ ਟਰੇਡ ਫੋਰਮ ਦੇ ਬੈਨਰ ਹੇਠ ਧਰਨਾ ਦਿੱਤਾ। ਇਹ ਧਰਨਾ ਕੁਝ ਸਮੇਂ ਬਾਅਦ ਰਾਜਸੀ ਸਟੇਜ ਵਿੱਚ ਬਦਲ ਗਿਆ। ਧਰਨੇ ਵਿੱਚ ਕਾਂਗਰਸੀ ਆਗੂ ਸੁਨੀਲ ਜਾਖੜ, ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ‘ਆਪ’ ਦੇ ਹਰਜੋਤ ਸਿੰਘ ਬੈਂਸ ਤੋਂ ਇਲਾਵਾ ਭਾਜਪਾ ਆਗੂ ਪ੍ਰੋ. ਰਜਿੰਦਰ ਭੰਡਾਰੀ ਵੀ ਪੁੱਜ ਗਏ।