Tag Archive "gst"

ਜੀਐਸਟੀ ਮੁਆਵਜਾ ਵਾਧੂ ਕਰ ਦਾ ਰੇੜਕਾ: ਤਾਨਾਸ਼ਾਹ ਕੇਂਦਰ ਅੱਗੇ ਬੇਬੱਸ ਹੋ ਰਹੇ ਰਾਜ

ਕੋਵਿਡ-19 ਮਹਾਂਮਾਰੀ ਦੇ ਕਾਰਨ ਆਰਥਿਕ ਮੰਦੀ ਦੇ ਚਲਦਿਆਂ ਕੇਂਦਰ ਅਤੇ ਰਾਜਾਂ ਵਿੱਚ ਜੀ.ਐਸ.ਟੀ. ਸੈਸ ਦਾ ਰੇੜਕਾ ਵੱਧਦਾ ਜਾ ਰਿਹਾ ਹੈ। ਮੰਗਲਵਾਰ ਨੂੰ ਭਾਜਪਾ ਐਮ.ਪੀ. ਜੈਯੰਤ ਸਿਨਹਾ ਦੀ ਅਗਵਾਈ ਵਾਲੀ ਵਿੱਤੀ ਸਥਾਈ ਕਮੇਟੀ (ਸਟੈਂਡਿੰਡ ਕਮੇਟੀ ਆਨ ਫਾਇਨਾਂਸ) ਨੂੰ ਵਿੱਤ ਸਕੱਤਰ ਨੇ ਕਿਹਾ ਕਿ ਕੇਂਦਰ ਸੂਬਿਆਂ ਨੂੰ ਮੌਜੂਦਾ ਦਰ ਉੱਤੇ ਜੀ.ਐਸ.ਟੀ. ਸੈਸ ਦੇਣ ਦੀ ਹਾਲਤ ਵਿੱਚ ਨਹੀਂ ਹੈ।

ਟੈਕਸ ਪ੍ਰਣਾਲੀ ਬਾਰੇ ਸ਼੍ਰੋਮਣੀ ਕਮੇਟੀ ਦੀ ਅਨਜਾਣਤਾ ਬਨਾਮ ਜੀ.ਐਸ.ਟੀ. ਰੀਫੰਡ ਦੀ ਆੜ ਹੇਠ ‘ਸੇਵਾ ਭੋਜ ਸਕੀਮ’ ‘ਤੇ ਮੋਹਰ

ਨਰਿੰਦਰ ਪਾਲ ਸਿੰਘ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਜੁਲਾਈ 2017 ਵਿੱਚ ਐਲਾਨੀ ਨਵੀਂ ਇੱਕ ਸਾਰ ਟੈਕਸ ਨੀਤੀ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...

ਲੰਗਰ ’ਤੇ ਜੀਐੱਸਟੀ ਵਿੱਚ ਛੋਟ ਦੀ ਥਾਂ ਆਰਥਿਕ ਮਦਦ ਦੇਣ ਦਾ ਵਿਰੋਧ

ਚੰਡੀਗੜ੍ਹ: ਅਮਰੀਕਾ ਦੇ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਏਜੀਪੀਸੀ ਨੇ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਅਤੇ ਹੋਰ ਗੁਰਧਾਮਾਂ ਦੇ ਲੰਗਰ ਵਾਸਤੇ ਖਰੀਦੀਆਂ ਜਾਣ ਵਾਲੀਆਂ ਰਸਦਾਂ ’ਤੇ ...

ਬਿਹਾਰ ਦੇ ਮੁੱਖ ਮੰਤਰੀ ਨੇ ਗੁਰਦੁਆਰਾ ਸਾਹਿਬਾਨ ਦੇ ਲੰਗਰ ਦੀਆਂ ਵਸਤਾਂ ਤੋਂ ਜੀਐਸਟੀ ਹਟਾਉਣ ਦੀ ਮੰਗ ਕੀਤੀ

ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਭਾਰਤ ਦੀ ਜੀਐਸਟੀ ਕਾਉਂਸਲ ਨੂੰ ਅਪੀਲ ਕੀਤੀ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਲੰਗਰ ਵਿਚ ਵਰਤੀਆਂ ਜਾਂਦੀਆਂ ਵਸਤਾਂ ...

ਪੰਜਾਬ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਸਮੇਤ ਹੋਰ ਧਾਰਮਿਕ ਸਥਾਨਾਂ ਵਿਖੇ ਲੰਗਰ ਵਸਤਾਂ ਤੋਂ ਜੀਐਸਟੀ ਹਟਾਇਆ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਦੀ ਰਸਦ ‘ਤੇ ਵਸਤਾਂ ਤੇ ਸੇਵਾ ਕਰ (ਜੀ.ਐਸ.ਟੀ.) ਵਿੱਚ ਸੂਬਾ ਸਰਕਾਰ ...

ਜੀਐੱਸਟੀ ਤੇ ਨੋਟਬੰਦੀ ਅਗਲੇ ਸੈਸ਼ਨ ਤੋਂ ਪੰਜਾਬੀ ਯੂਨੀਵਰਸਿਟੀ ਦੇ ਸਿਲੇਬਸ ਦਾ ਹਿੱਸਾ

ਉਪ-ਕੁਲਪਤੀ ਡਾ. ਬੀ.ਐਸ ਘੁੰਮਣ ਨੇ ਕਿਹਾ ਕਿ ਜੀਐੱਸਟੀ ਅਤੇ ਨੋਟਬੰਦੀ ਦੋ ਅਜਿਹੇ ਵਿਸ਼ੇ ਹਨ ਜੋ ਸ਼ਾਇਦ ਪਹਿਲੀ ਵਾਰ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਜੀਐੱਸਟੀ ਤੇ ਨੋਟਬੰਦੀ ਵਿਿਸ਼ਆਂ ਨੂੰ ਸਿਲੇਬਸ ਵਿੱਚ ਜੋੜ ਲਿਆ ਗਿਆ ਹੈ ਤੇ ਇਸ ਸਬੰਧੀ ਯੂਨੀਵਰਸਿਟੀ ਵੱਲੋਂ ਸਾਰੀਆਂ ਤਿਆਰੀਆਂ ਅੰਤਿਮ ਪੜਾਅ ’ਤੇ ਹਨ।

ਲੰਗਰ: ਸ਼੍ਰੋਮਣੀ ਕਮੇਟੀ ਨੇ 7 ਮਹੀਨਿਆਂ ਵਿੱਚ ਲਗਭਗ 2 ਕਰੋੜ ਜੀਐਸਟੀ ਟੈਕਸ ਭਰਿਆ

1 ਜੁਲਾਈ 2017 ਤੋਂ ਲੈ ਕੇ 31 ਜਨਵਰੀ 2018 ਤੱਕ 7 ਮਹੀਨਿਆਂ ਵਿੱਚ ਸ਼੍ਰੋਮਣੀ ਕਮੇਟੀ ਨੇ ਗੁਰੂ ਘਰ ਦੇ ਲੰਗਰ ਦੇ ਸਾਮਾਨ, ਜਿਸ ਵਿੱਚ 4188 ਕੁਇੰਟਲ ਦੇਸੀ ਘਿਉ, 6210 ਕੁਇੰਟਲ ਖੰਡ, 1230 ਕੁਇੰਟਲ ਸੁੱਕਾ ਦੁੱਧ, 27240 ਸਿਲੰਡਰਾਂ ਤੋਂ ਇਲਾਵਾ ਰਿਫਾਇੰਡ ਤੇਲ, ਸਰ੍ਹੋਂ ਦਾ ਤੇਲ, ਮੋਟੀ ਲਾਚੀ, ਹਲਦੀ, ਜ਼ੀਰਾ, ਹਰੀ ਲੈਚੀ, ਚਾਹ ਪੱਤੀ, ਅਨਾਰਦਾਣਾ, ਧਣੀਆ, ਕਾਲੀ ਮਿਰਚ, ਮਗਜ਼, ਬੂਰਾ ਗਿਰੀ, ਸੌਂਫ, ਡੂੰਨੇ, ਪਤਲ ਆਦਿ ਵਸਤਾਂ ’ਤੇ ਕਰੀਬ 20 ਕਰੋੜ 17 ਲੱਖ ਰੁਪਏ ਖਰਚ ਕੀਤੇ ਗਏ ਹਨ।

ਲੰਗਰ ‘ਤੇ ਜੀ.ਐਸ.ਟੀ. ਨਹੀਂ, ਅਰੁਣ ਜੇਤਲੀ ਦਾ ਇਹ ਬਿਆਨ ਤੱਥਾਂ ਤੋਂ ਕੋਹਾਂ ਦੂਰ: ਸ਼੍ਰੋਮਣੀ ਕਮੇਟੀ

ਭਾਰਤ ਦੀ ਮੋਦੀ ਸਰਕਾਰ ਵੱਲੋਂ ਬੀਂਤੇ ਦਿਨੀਂ ਪੇਸ਼ ਕੀਤੇ ਬਜਟ ਤੋਂ ਬਾਅਦ ਅਰੁਣ ਜੇਤਲੀ ਦਾ ਬਿਆਨ ਆਇਆ ਹੈ ਕਿ ਗੁਰਦੁਆਰਾ ਸਾਹਿਬਾਨ ਅੰਦਰ ਵਰਤਾਏ ਜਾਂਦੇ ਲੰਗਰਾਂ ‘ਤੇ ਕਿਸੇ ਕਿਸਮ ਦਾ ਟੈਕਸ ਨਹੀਂ ਲਗਾਇਆ ਜਾਂਦਾ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਦੇ ਗੁਰੂ ਘਰਾਂ ਵਿਚ ਲੰਗਰਾਂ ‘ਤੇ ਜੀ.ਐਸ.ਟੀ. ਸਬੰਧੀ ਬਿਆਨ ਨੂੰ ਗੁੰਮਰਾਹਕੁੰਨ ਕਰਾਰ ਦਿੱਤਾ ਹੈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜੇਤਲੀ ਦੇ ਇਸ ਬਿਆਨ ਨੂੰ ਤੱਥਾਂ ਤੋਂ ਕੋਹਾਂ ਦੂਰ ਦੱਸਿਆ ਹੈ।

ਭਾਰਤ ਦੇ ਵਿੱਤ ਮੰਤਰਾਲੇ ਅਨੁਸਾਰ ਜੀਐੱਸਟੀ ਤੋਂ ਦਸੰਬਰ ਤੇ ਜਨਵਰੀ ਵਿੱਚ 86,703 ਕਰੋੜ ਰੁਪਾਏ ਇਕੱਠੇ ਹੋਏ

ਮੀਡੀਏ ਤੋਂ ਮਿਲੀ ਜਾਣਕਾਰੀ ਅਨੁਸਾਰ ਦੋ ਮਹੀਨੇ ਦੀ ਖੜੋਤ ਤੋਂ ਬਾਅਦ ਵਸਤਾਂ ਤੇ ਸੇਵਾ ਕਰ ਦੀ ਉਗਰਾਹੀ ਦਸੰਬਰ ਵਿੱਚ 86,703 ਕਰੋੜ ਨੂੰ ਪੁੱਜ ਗਈ ਹੈ। ਭਾਰਤ ਦੇ ਵਿੱਤ ਮੰਤਰਾਲੇ ਵੱਲੋਂ ਜਾਰੀ ਕੀਤੀ ਇੱਕ ਜਾਣਕਾਰੀ ਅਨੁਸਾਰ ਦਸੰਬਰ 2017 ਅਤੇ 24 ਜਨਵਰੀ 2018 ਤੱਕ ਵਸਤਾਂ ਤੇ ਸੇਵਾ ਕਰ ਤਹਿਤ 86,703 ਕਰੋੜ ਰੁਪਏ ਦੀ ਉਗਰਾਹੀ ਹੋ ਚੁੱਕੀ ਹੈ।

ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ ਕਿ ਜੀ.ਐਸ.ਟੀ. ਬਣਾਉਣ ‘ਚ ਜੇਤਲੀ ਨੇ ਦਿਮਾਗ ਦੀ ਵਰਤੋਂ ਨਹੀਂ ਕੀਤੀ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਕੱਲ੍ਹ (10 ਨਵੰਬਰ, 2017) ਨੋਟਬੰਦੀ ਅਤੇ ਜੀ. ਐਸ. ਟੀ. ਨੂੰ ਪੂਰੀ ਤਰ੍ਹਾਂ ਅਸਫਲ ਦੱਸਦੇ ਹੋਏ ਕਿਹਾ

Next Page »