Tag Archive "gst"

ਗੁਰਦੁਆਰਿਆਂ ਨੂੰ ਸਟੇਟ ਜੀ.ਐਸ.ਟੀ. ਤੋਂ ਛੋਟ ਦੇਣ ਲਈ ਪ੍ਰੋ. ਬਡੂੰਗਰ ਨੇ ਲਿਖਿਆ ਮੁੱਖ ਮੰਤਰੀ ਨੂੰ ਪੱਤਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿਖ ਕੇ ਗੁਰਦੁਆਰਾ ਸਾਹਿਬਾਨ ਨੂੰ ਸਟੇਟ ਜੀ.ਐਸ.ਟੀ. ਤੋਂ ਮੁਕਤ ਕਰਨ ਦੀ ਮੰਗ ਕੀਤੀ ਹੈ।

ਗੁਰਦੁਆਰਾ ਸਾਹਿਬਾਨ ਨੂੰ ਜੀ.ਐਸ.ਟੀ. ਤੋਂ ਛੋਟ ਲਈ ਪ੍ਰੋ. ਬਡੂੰਗਰ ਨੇ ਲਿਖਿਆ ਅਰੁਣ ਜੇਤਲੀ ਨੂੰ ਪੱਤਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਇੱਕ ਪੱਤਰ ਲਿਖ ਕੇ ਗੁਰਦੁਆਰਾ ਸਾਹਿਬਾਨ ਨੂੰ ਜੀ.ਐਸ.ਟੀ. ਤੋਂ ਮੁਕਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਮਨੁੱਖਤਾ ਦੇ ਸਾਂਝੇ ਅਧਿਆਤਮਕ ਅਸਥਾਨ ਦਰਬਾਰ ਸਾਹਿਬ, ਅੰਮ੍ਰਿਤਸਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਲਈ ਲੰਗਰ ਸਮੇਤ ਹੋਰ ਸਮਾਨ ਦੀ ਖਰੀਦ ਨੂੰ ਪੰਜਾਬ ਸਰਕਾਰ ਵੱਲੋਂ 2005 ਤੇ 2008 ਵਿਚ ਨੋਟੀਫਿਕੇਸ਼ਨ ਰਾਹੀਂ ਵੈਟ ਮੁਕਤ ਕੀਤਾ ਸੀ।

ਜੀ.ਐਸ.ਟੀ.: ਅਰਬਾਂ ਰੁਪਏ ਦਾ ਕਾਰੋਬਾਰ ਕਰਨ ਵਾਲਾ ਅੰਮ੍ਰਿਤਸਰ ਥੋਕ ਕਪੜਾ ਬਜ਼ਾਰ 10ਵੇਂ ਦਿਨ ਵੀ ਰਿਹਾ ਬੰਦ

ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਲਗਾਏ ਗਏ ਜੀ.ਐਸ.ਟੀ. ਖਿਲਾਫ ਅੰਮ੍ਰਿਤਸਰ ਦੇ ਥੋਕ ਕਪੜਾ ਵਪਾਰੀਆਂ ਦੀ ਹੜਤਾਲ ਅੱਜ 10ਵੇਂ ਦਿਨ ਵੀ ਜਾਰੀ ਰਹੀ।

ਖੇਤੀਬਾੜੀ ਸਾਧਨਾਂ ਨੂੰ ਜੀਐਸਟੀ ਤੋਂ ਮੁਕਤ ਕੀਤਾ ਜਾਵੇ: ਭਾਰਤੀ ਕਿਸਾਨ ਯੂਨੀਅਨ

ਭਾਰਤ ਦੀ ਕੇਦਰ ਸਰਕਾਰ ਵੱਲੋਂ ਇੱਕ ਜੁਲਾਈ ਨੂੰ ਵਸਤਾਂ ਅਤੇ ਸੇਵਾ ਕਰ (ਜੀਐਸਟੀ) ਲਾਗੂ ਕਰ ਦੇਣ ਤੋਂ ਬਾਅਦ ਭਾਰਤੀ ਕਿਸਾਨ ਯੂੁਨੀਅਨ (ਲੱਖੋਵਾਲ-ਰਾਜੇਵਾਲ) ਨੇ ਖਾਦਾਂ, ਦਵਾਈਆਂ, ਖੇਤੀ ਸੰਦਾਂ ਤੇ ਖੇਤੀ ਮਸ਼ੀਨਰੀ ’ਤੇ ਲਗਾਏ ਜੀਐਸਟੀ ਦਾ ਵਿਰੋਧ ਕਰਦਿਆਂ ਕਿਹਾ ਕਿ ਖੇਤੀਬਾੜੀ ਸਾਧਨਾਂ ਨੂੰ ਜੀਐਸਟੀ ਤੋਂ ਮੁਕਤ ਕੀਤਾ ਜਾਵੇ।

ਲੰਗਰ ਦੀ ਰਸਦ ਨੂੰ ਜੀਐਸਟੀ ਤੋਂ ਛੋਟ ਦਿਓ: ਹਰਸਿਮਰਤ ਬਾਦਲ

ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਨੇ ਅੱਜ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ...

ਜੀਐਸਟੀ: ਸ਼੍ਰੋਮਣੀ ਕਮੇਟੀ ’ਤੇ ਪਵੇਗਾ 10 ਕਰੋੜ ਦਾ ਵਾਧੂ ਬੋਝ

ਸ਼੍ਰੋਮਣੀ ਗਰੁਦੁਆਰਾ ਪ੍ਰਬੰਧਕ ਕਮੇਟੀ ਨੇ ਵਸਤਾਂ ਅਤੇ ਸੇਵਾ ਕਰ (ਜੀਐਸਟੀ) ਤੋਂ ਛੋਟ ਲਈ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਜੀਐਸਟੀ ਕੌਂਸਲ ਦੇ ਵਧੀਕ ਸਕੱਤਰ ਅਰੁਣ ਗੋਇਲ ਨੂੰ ਪੱਤਰ ਭੇਿਜਆ। ਕੇਦਰ ਸਰਕਾਰ ਵੱਲੋ ਪਹਿਲੀ ਜੁਲਾਈ ਤੋਂ ਲਾਗੂ ਕੀਤੇ ਜਾ ਰਹੇ ਵਸਤਾਂ ਅਤੇ ਸੇਵਾ ਕਰ (ਜੀਐਸਟੀ) ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਵੀ ਸਾਲਾਨਾ ਲਗਭਗ 10 ਕਰੋੜ ਰੁਪਏ ਦਾ ਬੋਝ ਪਵੇਗਾ।

ਟਰੱਕ ਯੂਨੀਅਨਾਂ ਖਤਮ ਕਰਨ ਅਤੇ ਜੀਐਸਟੀ ਲਾਗੂ ਕਰਨ ਖਿਲਾਫ 30 ਜੂਨ ਨੂੰ ਧਰਨੇ ਦੇਵੇਗਾ ਮਾਨ ਦਲ

ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਸਤਖ਼ਤਾਂ ਹੇਠ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਗਿਆ ਕਿ ਮੋਦੀ ਦੀ ਹਕੂਮਤ ਵਲੋਂ ਜੀ.ਐਸ.ਟੀ. ਬਿੱਲ ਰਾਹੀਂ ਵਸਤਾਂ ਉਤੇ ਟੈਕਸ 6% ਦੀ ਬਜਾਏ 12% ਕਰਕੇ ਅਤੇ ਕੁਝ ਵਸਤਾਂ ਤੇ 12% ਦੀ ਬਜਾਏ 24% ਕਰਕੇ ਦੇਸ਼ਵਾਸੀਆਂ ਉਤੇ ਸਿਰਫ ਬੋਝ ਹੀ ਨਹੀਂ ਪਾਇਆ ਗਿਆ, ਬਲਕਿ ਵਪਾਰੀਆਂ, ਮਜ਼ਦੂਰ ਵਰਗ, ਕਿਸਾਨਾਂ, ਉਦਯੋਗਪਤੀਆਂ, ਛੋਟੇ ਦੁਕਾਨਦਾਰਾਂ ਆਦਿ ਦੇ ਵਪਾਰ ਨੂੰ ਵੀ ਡੂੰਘੀ ਸੱਟ ਮਾਰੀ ਗਈ ਹੈ। ਬਿਆਨ 'ਚ ਸ. ਮਾਨ ਨੇ ਕਿਹਾ ਕਿ ਖੇਤੀਬਾੜੀ ਨਾਲ ਸਬੰਧਤ ਵਸਤਾਂ ਅਤੇ ਘਰੇਲੂ ਤੌਰ 'ਤੇ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਵਿਚ ਜੀ.ਐਸ.ਟੀ. ਰਾਹੀਂ ਕੀਮਤਾਂ ਬਹੁਤ ਵੱਧ ਜਾਣਗੀਆਂ। ਇਸ ਲਈ ਅਸੀਂ ਪਾਰਟੀ ਵਲੋਂ 30 ਜੂਨ ਨੂੰ ਜ਼ਿਲ੍ਹਾ ਹੈਡ ਕੁਆਟਰਾਂ 'ਤੇ ਦਿੱਤੇ ਜਾਣ ਵਾਲੇ ਧਰਨਿਆਂ ਵਿਚ ਜੀ.ਐਸ.ਟੀ. ਬਿਲ ਦੇ ਮੁੱਦੇ ਨੂੰ ਸ਼ਾਮਲ ਕੀਤਾ ਹੈ।

ਕੇਂਦਰ ਵੱਲੋਂ ਜੀਐਸਟੀ ਸਬੰਧੀ ਇਸ਼ਤਿਹਾਰ ਵਿਚ ਸਿੱਖ ਦਸਤਾਰ ਦੇ ਅਪਮਾਨ ਦੀ ਸ਼੍ਰੋਮਣੀ ਕਮੇਟੀ ਵਲੋਂ ਨਿੰਦਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਭਾਰਤ ਸਰਕਾਰ ਦੇ ਅਦਾਰੇ ‘ਸੈਂਟਰਲ ਬੋਰਡ ਆਫ ਐਕਸਾਈਜ਼ ਐਂਡ ਕਸਟਮ ਵਿਭਾਗ’ ਵੱਲੋਂ ਵੱਖ-ਵੱਖ ਅਖਬਾਰਾਂ ਵਿਚ ਮਿਤੀ 16 ਜੂਨ 2017 ਨੂੰ ਜੀਐਸਟੀ ਸਬੰਧੀ ਜਾਰੀ ਕੀਤੇ ਗਏ ਇਸ਼ਹਿਤਾਰ ਵਿਚ ਸਿੱਖ ਦਸਤਾਰ ਦੇ ਕੀਤੇ ਗਏ ਅਪਮਾਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ।

« Previous Page