Tag Archive "gurmat-samagam"

ਸਰਦਾਰ ਤਾਰਾ ਸਿੰਘ ਗੈਬਾ ਮਿਸਲ ਡੱਲੇਵਾਲੀਆ ਦੀ ਯਾਦ ਚ ਗੁਰਮਤਿ ਸਮਾਗਮ ਕਰਵਾਇਆ ਗਿਆ

ਸਰਦਾਰ ਤਾਰਾ ਸਿੰਘ ਜੀ ਘੇਬਾ ਮਿਸਲ ਡੱਲੇਵਾਲੀਆ ਦੀ ਯਾਦ ਵਿੱਚ ਪਹਿਲਾ ਵਿਰਸਾ ਸੰਭਾਲ਼ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਅੱਡਾ ਲਾਰੀਆਂ ਰਾਹੋਂ ਵਿਖੇ ਕਰਵਾਇਆ ਗਿਆ।

ਸਿੱਖ ਨਸਲਕੁਸ਼ੀ ਦੀ 39 ਵੀਂ ਯਾਦ ਵਿੱਚ ਗੁਰਮਤਿ ਸਮਾਗਮ

ਗੁਰਦੁਆਰਾ ਨਾਨਕਸਰ ਸਾਹਿਬ ਧੂਰੀ ਵਿਖੇ 4 ਨਵੰਬਰ 2023 , ਦਿਨ ਸ਼ਨੀਵਾਰ ਨੂੰ ਸ਼ਾਮ 6:30 ਵਜੇ ਤੋਂ ਨਵੰਬਰ 1984 ਸਿੱਖ ਨਸਲਕੁਸੀ ਦੀ ਯਾਦ ਵਿੱਚ ਗੁਰਮਤਿ ਸਮਾਗਮ ਕੀਤਾ ਜਾ ਰਿਹਾ ਹੈ।

ਸਰਦਾਰ ਤਾਰਾ ਸਿੰਘ ਘੇਬਾ ਮਿਸਲ ਡੱਲੇਵਾਲੀਆ ਦੀ ਯਾਦ ਚ ਗੁਰਮਤਿ ਸਮਾਗਮ

ਸਰਦਾਰ ਤਾਰਾ ਸਿੰਘ ਘੇਬਾ ਮਿਸਲ  ਜੀ ਦੀ ਨਿੱਘੀ ਯਾਦ ਨੂੰ ਸਮਰਪਿਤ 'ਸਰਦਾਰ ਤਾਰਾ ਸਿੰਘ ਘੇਬਾ ਮਿਸਲ ਡੱਲੇਵਾਲੀਆ ਯਾਦਗਾਰੀ ਸਭਾ" ਵੱਲੋਂ 28 ਅਕਤੂਬਰ 2023, ਦਿਨ ਸ਼ਨੀਵਾਰ ਸ਼ਾਮੀ 6 ਵਜੇ ਤੋਂ 9.30 ਵਜੇ ਤੱਕ , ਗੁਰਦੁਆਰਾ ਸਿੰਘ ਸਭਾ, ਅੱਡਾ ਲਾਰੀਆਂ, ਰਾਹੋਂ ਵਿਖੇ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।

ਭਾਈ ਸੁਰਿੰਦਰਪਾਲ ਸਿੰਘ ਦੀ ਯਾਦ ਵਿੱਚ ਪਿੰਡ ਠਰੂਆ ਵਿਖੇ 1 ਅਕਤੂਬਰ ਨੂੰ ਗੁਰਮਤਿ ਸਮਾਗਮ

ਖਾਲਸਾ ਪੰਥ ਦੇ ਸਿੱਦਕੀ ਅਤੇ ਅਣਥੱਕ ਸੇਵਾਦਾਰ ਗੁਰਪੁਰਵਾਸੀ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਨਿੱਘੀ ਯਾਦ ਵਿੱਚ 1 ਅਕਤੂਬਰ 2023, ਦਿਨ ਐਤਵਾਰ ਸਵੇਰੇ 10 ਵਜੇ, ਗੁਰਦੁਆਰਾ ਸਾਹਿਬ ਪਿੰਡ ਠਰੂਆ (ਖਨੌਰੀ ਤੋਂ ਕੈਥਲ ਰੋਡ ਤੇ) ਵਿਖੇ ਗੁਰ ਸੰਗਤ ਤੇ ਖਾਲਸਾ ਪੰਥ ਦੇ ਸੇਵਾਦਾਰਾਂ ਵੱਲੋਂ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।

ਸਿੱਖ ਜਥਾ ਮਾਲਵਾ ਵਲੋਂ ਗੁਰਮਤਿ ਸਮਾਗਮ ਭਲਕੇ

ਸਿੱਖ ਜਥਾ ਮਾਲਵਾ ਵਲੋਂ ਸਿੱਖ ਜੋੜ ਮੇਲਿਆਂ ਦੀ ਰਵਾਇਤ ਅਨੁਸਾਰ ਗੁਰਮਤਿ ਵਿਚਾਰਾਂ ਕਰਨ ਅਤੇ ਪ੍ਰਭੂ ਜਸ ਵਿੱਚ ਜੁੜਨ ਲਈ ਗੁਰਮਤਿ ਸਮਾਗਮ ਉਲੀਕਿਆ ਗਿਆ ਹੈ।

ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 200 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ

ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 200 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ 13 ਮਈ,2023, ਦਿਨ ਸ਼ਨੀਵਾਰ, ਸਵੇਰੇ 10 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਮੰਜੀ ਸਾਹਿਬ ਪਾ. 9 ਬੰਗ ਰੋਡ, ਨਵਾਂਸ਼ਹਿਰ  ਵਿਖੇ ਕਰਵਾਇਆ ਜਾ ਰਿਹਾ ਹੈ।

“ਗੁਰਸੰਗਤਿ ਅਤੇ ਗੁਰਦੁਆਰਾ ਪ੍ਰਬੰਧ” ਵਿਸ਼ੇ ਉਪਰ ਗੁਰਮਤਿ ਸਮਾਗਮ 25 ਮਾਰਚ ਨੂੰ

ਬਾਬਾ ਨਾਮਦੇਵ ਨਗਰ ਘੁਮਾਣ ਗੁਰਦੁਆਰਾ ਤਪਿਆਣਾ ਸਾਹਿਬ (ਘੁਮਾਣ, ਨੰਗਲ, ਪੰਡੋਰੀ) ਵਿਖੇ 25 ਮਾਰਚ 2023 ਸ਼ਨੀਵਾਰ ਸ਼ਾਮ 6:30 ਤੋਂ 9:00 ਵਜੇ ਤੱਕ ਤੀਸਰਾ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।

ਭਾਈ ਧੰਨਾ ਸਿੰਘ ਜੀ ਦੀ ਯਾਦ ਵਿੱਚ ਗੁਰਮਤਿ ਸਮਾਗਮ 26 ਮਾਰਚ ਨੂੰ

ਭਾਈ ਧੰਨਾ ਸਿੰਘ ਜੀ ਦੀ ਯਾਦ ਵਿੱਚ ਗੁਰਮਤਿ ਸਮਾਗਮ ਸੰਗਤਾਂ ਵੱਲੋਂ ਉਹਨਾਂ ਦੇ ਪਿੰਡ 26 ਮਾਰਚ 2023 ਨੂੰ ਸਵੇਰੇ 9 ਵਜੇ ਤੋਂ ਕਰਵਾਇਆ ਜਾ ਰਿਹਾ ਹੈ।

ਗੁਰਸੰਗਤਿ ਅਤੇ ਗੁਰਦੁਆਰਾ ਪ੍ਰਬੰਧ ਵਿਸ਼ੇ ਉਪਰ ਪੰਥ ਸੇਵਕ ਜਥਾ ਮਾਝਾ ਵਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ ।

ਪੰਥ ਸੇਵਕ ਜਥਾ ਮਾਝਾ ਵਲੋਂ ਇਲਾਕਾ ਸ੍ਰੀ ਹਰਿਗੋਬਿੰਦਪੁਰ (ਜਿਲ੍ਹਾ ਗੁਰਦਾਸਪੁਰ) ਵਿਚ "ਗੁਰਸੰਗਤਿ ਅਤੇ ਗੁਰਦੁਆਰਾ ਪ੍ਰਬੰਧ" ਵਿਸ਼ੇ ਉਪਰ ਲੜੀਵਾਰ ਸਮਾਗਮ ਕੀਤੇ ਜਾ ਰਹੇ ਹਨ। ਗੁਰਮਤਿ ਅਨੁਸਾਰ ਗੁਰਦੁਆਰਾ ਪ੍ਰਬੰਧ ਕਿਵੇਂ ਦਾ ਹੋਵੇ? ਅਤੇ ਉਸ ਪ੍ਰਬੰਧ ਨੂੰ ਗੁਰਸੰਗਤਿ ਹੀ ਕਿਵੇਂ ਗੁਰਮਤਿ ਅਨੁਸਾਰ ਚਲਾ ਸਕਦੀ ਹੈ?

ਗੁਰਦੁਆਰਾ ਸੰਤਪੁਰਾ ਸਾਹਿਬ ਪਟਿਆਲਾ ਗੇਟ ਸੰਗਰੂਰ ਵਿਖੇ ਗੁਰਮਤਿ ਸਮਾਗਮ ਭਲਕੇ

ਗੁਰਦੁਆਰਾ ਸੰਤਪੁਰਾ ਸਾਹਿਬ ਪਟਿਆਲਾ ਗੇਟ ਸੰਗਰੂਰ ਵਿਖੇ ਕੱਲ ਸੰਤ ਬਾਬਾ ਸੁੰਦਰ ਸਿੰਘ ਜੀ ਬੇਦੀ ਅਲੀਬੇਗ ਵਾਲਿਆਂ ਦੀ ਸਲਾਨਾ ਯਾਦ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਈ ਜਾ ਰਹੀ ਹੈ।