Tag Archive "iqbal-singh-tiwana"

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ‘ਮਨਮਰਜ਼ੀਆਂ’ ਫਿਲਮ ਦਾ ਵਿਰੋਧ

ਫਤਹਿਗੜ੍ਹ ਸਾਹਿਬ: ਵਿਵਾਦਿਤ ਫਿਲਮ ‘ਮਨਮਰਜ਼ੀਆਂ’ ਨੂੰ ਸਿੱਖ ਵਿਰੋਧੀ ਦਸਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ ਸ. ਇਕਬਾਲ ਸਿੰਘ ਟਿਵਾਣਾ ਨੇ ਕਿਹਾ ਕਿ ਮਨਮਰਜੀਆ ਫਿਲਮ ...

ਕਾਰਜਕਾਰੀ ਜਥੇਦਾਰਾਂ ਅਤੇ ਟਾਸਕ ਫੋਰਸ ਦੇ ਟਕਰਾਅ ਦਾ ਮਾਨ ਦਲ ਨਾਲ ਕੋਈ ਸੰਬੰਧ ਨਹੀਂ: ਟਿਵਾਣਾ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰੇ ਇਕਬਾਲ ਸਿੰਘ ਟਿਵਾਣਾ ਨੇ 13 ਅਕਤੂਬਰ, 2017 (ਸ਼ੁੱਕਰਵਾਰ) ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਬੀਤੇ ਦਿਨੀਂ ਦਰਬਾਰ ਸਾਹਿਬ ਵਿਖੇ ਕਾਰਜਕਾਰੀ ਜਥੇਦਾਰਾਂ ਦੇ ਹਮਾਇਤੀਆਂ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ 'ਚ ਹੋਏ ਟਕਰਾਅ ਦੀ ਦੁਖਦਾਇਕ ਘਟਨਾ ਮੰਦਭਾਗੀ ਸੀ।

ਮਾਨ ਦਲ ਵਲੋਂ 6 ਮੈਂਬਰੀ ਪਾਰਲੀਮੈਂਟ ਬੋਰਡ ਅਤੇ 6 ਮੈਂਬਰੀ ਚੋਣ ਮਨੋਰਥ ਪੱਤਰ ਕਮੇਟੀ ਦਾ ਐਲਾਨ

“ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹਮਖਿਆਲ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਸਰਬਸੰਮਤੀ ਨਾਲ ਪੰਜਾਬ ਵਿਧਾਨ ਸਭਾ ਚੋਣਾਂ ਦੇ 117 ਹਲਕਿਆਂ ਉਤੇ 2017 ਵਿਚ ਹੋਣ ਵਾਲੀਆਂ ਚੋਣਾਂ ਵਿਚ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਇਹ ਉਮੀਦਵਾਰ “ਗੱਡਾ” ਦੇ ਚੋਣ ਨਿਸ਼ਾਨ ਉਤੇ ਲੜ੍ਹਨਗੇ। ਜੋ ਕੌਮੀ ਪਾਰਟੀਆਂ ਨਾਲ ਸੀਟਾਂ ਦੀ ਲੈਣ-ਦੇਣ ਦੀ ਗੱਲ ਚੱਲ ਰਹੀ ਹੈ, ਉਹਨਾਂ ਨਾਲ ਵੀ ਘੱਟੋ-ਘੱਟ ਪ੍ਰੋਗਰਾਮ ਤਹਿਤ ਚੋਣ ਸਮਝੋਤਾ ਹੋਣ ਦੀ ਸੰਭਾਵਨਾ ਹੈ। ਉਹਨਾਂ ਕੌਮੀ ਪਾਰਟੀਆਂ ਦੇ ਉਮੀਦਵਾਰ ਜੇਕਰ ਚਾਹੁੰਣ ਤਾਂ ਉਹ ਚੋਣ ਨਿਸ਼ਾਨ ਗੱਡਾ ‘ਤੇ ਵੀ ਚੋਣ ਲੜ੍ਹ ਸਕਦੇ ਹਨ ਜਾਂ ਫਿਰ ਆਪਣੀ ਕੌਮੀ ਪਾਰਟੀ ਦੇ ਨਿਸ਼ਾਨ ‘ਤੇ ਵੀ। ਹਮ ਖਿਆਲ ਜਥੇਬੰਦੀਆਂ ਦੇ ਪੰਥਕ ਫਰੰਟ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ 22 ਦਸੰਬਰ ਨੂੰ ਚੰਡੀਗੜ੍ਹ ਵਿਖੇ ਸਾਂਝੀ ਲੀਡਰਸ਼ਿਪ ਵਲੋਂ ਜਾਰੀ ਕੀਤੀ ਜਾਵੇਗੀ।”

ਕੁਰਾਨ ਸ਼ਰੀਫ ਦੀ ਬੇਅਦਬੀ, ਅਮਨ-ਚੈਨ ਨੂੰ ਲਾਂਬੂ ਲਗਾਉਣ ਵਾਲੇ : ਅਕਾਲੀ ਦਲ ਅੰਮ੍ਰਿਤਸਰ (ਮਾਨ)

ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਗੁਰੂ ਗੰ੍ਰਥ ਸਾਹਿਬ ਅਤੇ ਕੁਰਾਨ ਸ਼ਰੀਫ ਵਰਗੇ ਘੱਟ ਗਿਣਤੀ ਕੌਮਾਂ ਦੇ ਗ੍ਰੰਥਾਂ ਦੇ ਸਾਜ਼ਸੀ ਢੰਗਾਂ ਨਾਲ ਹੁੰਦੀਆਂ ਆ ਰਹੀਆਂ ਅਪਮਾਨਿਤ ਕਾਰਵਾਈਆਂ ਨੂੰ ਅਸਹਿ ਅਤੇ ਅਕਹਿ ਕਰਾਰ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਘਟਨਾਵਾਂ ਲਈ ਮੁਤੱਸਬੀ ਤਾਕਤਾਂ ਜਿ਼ੰਮੇਵਾਰ ਹਨ। ਉਹਨਾਂ ਕਿਹਾ ਕਿ ਫਿਰਕਾਪ੍ਰਸਤ ਤਾਕਤਾਂ ਅਜਿਹਾ ਮਾਹੌਲ ਪੈਦਾ ਕਰਨ ਦੀ ਤਾਕ ਵਿਚ ਹਨ ਜਿਸ ਨਾਲ ਬਹੁਗਿਣਤੀ ਅਤੇ ਘੱਟਗਿਣਤੀ ਕੌਮਾਂ ਵਿਚ ਡੂੰਘੀ ਨਫ਼ਰਤ ਪੈਦਾ ਹੋਵੇ ਅਤੇ ਇਹ ਪਾੜਾ ਵੱਧ ਜਾਵੇ।

ਫਿ਼ਲਮ “ਉੜਤਾ ਪੰਜਾਬ” ਰਾਹੀ ਪ੍ਰਗਟਾਈ ਗਈ ਸਮਾਜਿਕ ਸੱਚਾਈ ਨੂੰ ਦਬਾਉਣਾ ਡੂੰਘੀ ਸਾਜਿ਼ਸ : ਟਿਵਾਣਾ

ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫਿ਼ਲਮ ‘ਉੜਤਾ ਪੰਜਾਬ’ ਵਿਵਾਦ ਉਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਕਿਹਾ ਕਿ ਜਿਵੇ ਸੈਂਸਰ ਬੋਰਡ ਨੇ ਅਤਿ ਮਹੱਤਵਪੂਰਨ 90 ਸੀਨਾਂ ਨੂੰ ਕੱਟਣ ਦੀ ਹਦਾਇਤ ਕੀਤੀ ਹੈ, ਇਹ ਤਾਂ ਕਿਸੇ ਸਰੀਰ ਵਿਚੋ ਆਤਮਾ ਕੱਢਕੇ ਉਸ ਨੂੰ ਲੌਥ ਬਣਾਉਣ ਦੇ ਤੁੱਲ ਅਮਲ ਹਨ। ਸ. ਟਿਵਾਣਾ ਨੇ ਫਿ਼ਲਮ ਦੇ ਨਿਰਮਾਤਾ ਸ੍ਰੀ ਕਸਯਪ ਅਤੇ ਫਿ਼ਲਮ ਦੀ ਸਮੁੱਚੀ ਟੀਮ ਵੱਲੋਂ ਇਸ ਫਿ਼ਲਮ ਰਾਹੀ ਕੀਤੇ ਗਏ ਸਮਾਜ ਪੱਖੀ ਉਦਮ ਦੀ ਜਿਥੇ ਸੰਲਾਘਾ ਕੀਤੀ, ਉਥੇ ਸੈਂਟਰ ਤੇ ਪੰਜਾਬ ਦੀਆਂ ਹਕੂਮਤਾਂ ਨੂੰ ਅਤੇ ਫਿ਼ਲਮ ਸੈਂਸਰ ਬੋਰਡ ਨੂੰ ਜਨਤਾ ਵਿਚ ਸਹੀ ਸੰਦੇਸ਼ ਦੇਣ ਵਾਲੀ ਫਿ਼ਲਮ ਨੂੰ ਬਿਨ੍ਹਾਂ ਕਿਸੇ ਤਰ੍ਹਾਂ ਦੀ ਮੰਦਭਾਵਨਾ ਰੱਖੇ ਸਹੀ ਰੂਪ ਵਿਚ ਜਾਰੀ ਕਰਨ ਦੀ ਅਪੀਲ ਕੀਤੀ।