Tag Archive "jaito-da-morcha"

ਜੈਤੋ ਦੇ ਮੋਰਚੇ ਵਿਚ ਸਿੱਖ ਬੀਬੀਆਂ ਦਾ ਯੋਗਦਾਨ

ਸਿੱਖ ਧਰਮ ਵਿਚ ਇਸਤਰੀ ਨੂੰ ਮਰਦ ਦੇ ਬਰਾਬਰ ਸਤਿਕਾਰ ਦਿੱਤਾ ਗਿਆ ਹੈ। ਸਿੱਖ ਇਤਿਹਾਸ ਵਿਚ ਸਾਨੂੰ ਸਿੱਖ ਇਸਤਰੀਆਂ ਦੇ ਵੱਖ-ਵੱਖ ਖੇਤਰਾਂ ਵਿਚ ਪਾਏ ਯੋਗਦਾਨ ਦਾ ਵਰਨਣ ਪ੍ਰਾਪਤ ਹੁੰਦਾ ਹੈ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਸਮੇਂ ਵੱਖ-ਵੱਖ ਸਾਕਿਆਂ ਅਤੇ ਮੋਰਚਿਆਂ ਦੌਰਾਨ ਜਿਥੇ ਸਿੰਘਾਂ ਨੇ ਆਪਣਾ ਤਨ ਮਨ ਧਨ ਗੁਰੂ ਨੂੰ ਅਰਪਣ ਕਰ ਕੇ ਯੋਗਦਾਨ ਪਾਇਆ, ਉਥੇ ਸਿੱਖ ਬੀਬੀਆਂ ਦੁਆਰਾ ਇਸ ਲਹਿਰ ਵਿਚ ਨਿਭਾਈ ਭੂਮਿਕਾ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ।