ਭਾਰਤੀ ਕਾਨੂੰਨ ਸਿੱਖਾਂ ਨੂੰ ਸਿੱਖੀ ਦੇ ਪੰਜ ਕੱਕਾਰਾਂ ਵਿੱਚ ਕਿਰਪਾਨ ਨੂੰ ਹਰ ਜਗਾ 'ਤੇ ਪਹਿਨਣ ਦੀ ਇਜ਼ਾਜ਼ਤ ਦਿੰਦਾ ਹੈ, ਪਰ ਇਸਦੇ ਬਾਵਜੂਦ ਸਿੱਖਾਂ ਨੂੰ ਕਈ ਵਾਰ ਕਿਰਪਾਨ ਧਾਰਨ ਕੀਤੀ ਹੋਣ ਕਰਕੇ ਕੱਝਲ ਖੁਆਰ ਕੀਤਾ ਜਾਂਦਾ ਹੈ।ਕੋਈ ਅਜਿਹਾ ਵਿਅਕਤੀ ਜਾਂ ਸੰਸਥਾ ਸਿੱਖਾਂ ਨੂੰ ਮਿਲੇ ਇਸ ਕਾਨੂੰਨੀ ਅਧਿਕਾਰ ਨੂੰ ਨਾ ਸਮਝੇ, ਪਰ ਜਦ ਭਾਰਤੀ ਕਾਨੂੰਨ ਅਨੁਸਾਰ ਬਿਨਾਂ ਕਿਸੇ ਵਿਤਕਰੇ ਦੇ ਹਰ ਇੱਕ ਨੂੰ ਨਿਆ ਦੇਣ ਵਾਲੀ ਅਦਾਲਤ ਜਾਂ ਜੱਜ ਹੀ ਭਾਰਤੀ ਕਾਨੂੰਨ ਦੀ ਉਲੰਘਣਾ ਕਰਦਿਆਂ ਸਿੱਖ ਕਿਰਪਾਨ ਪ੍ਰਤੀ ਗੈਰ ਕਾਨੂੰਨੀ ਕਾਰਵਾਈ ਕਰੇ ਤਾਂ ਭਾਰਤ ਵਿੱਚ ਸਿੱਖਾਂ ਦੀ ਹੋਣੀ ਦੇ ਮਸਲੇ ਦੀ ਗੰਭੀਰਤਾ ਨੂੰ ਸਮਝਿਆ ਜਾ ਸਕਦਾ ਹੈ।
ਇਟਲੀ ਵਿੱਚ ਸਿੱਖ ਕਕਾਰਾਂ ਖਾਸ ਕਰਕੇ ਕਿਰਪਾਨ ਨੂੰ ਜਨਤਕ ਥਾਵਾਂ 'ਤੇ ਧਾਰਨ ਕਰਕੇ ਜਾਣ ਸਬੰਧੀ ਅਤੇ ਸਿੱਖ ਧਰਮ ਨੂ ਇੱਥੇ ਰਜਿਸਟਰ ਕਰਵਾਉਣ ਸਬੰਧੀ ਗ੍ਰੀਹ ਮੰਤਰਾਲੇ ਦੇ ਅਧਿਾਕਰੀਆਂ ਨਾਲ ਸਿੱਖ ਆਗੂਆਂ ਦੀ ਹੋਈ ਮੀਟਿੰਗ ਦੀ ਕਾਰਵਾਈ ਬਾਰੇ ਕਰਮਜੀਤ ਸਿੰਘ ਢਿੱਲੋਂ ਨੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਸਿੱਖ ਆਗੂਆਂ ਦੀ ਸਹਿਮਤੀ ਮਗਰੋਂ ਇਟਾਲੀਅਨ ਸਰਕਾਰ ਨਿਰਧਾਰਤ ਆਕਾਰ ਵਾਲੀ ਕਿਰਪਾਨ ਪਹਿਨਣ ਦੀ ਆਗਿਆ ਲਈ ਰਾਜ਼ੀ ਹੋ ਗਈ ਹੈ ਅਤੇ ਜਲਦੀ ਹੀ ਸਿੱਖ ਇਹ ਕਾਨੂੰਨਨ ਲੜਾਈ ਜਿੱਤ ਲੈਣਗੇ ਜੋ ਕਿ ਸਮੁੱਚੀ ਸਿੱਖ ਕੌਮ ਦੀ ਜਿੱਤ ਹੋਵੇਗੀ ।
ਇਟਲੀ ਵਿੱਚ ਕ੍ਰਿਪਾਨ ਬਾਰੇ ਸਿੱਖਾਂ ਦੀ ਹੋਈ ਸਾਂਝੀ ਸਹਿਮਤੀ ਤੋਂ ਇਟਾਲੀਅਨ ਗ੍ਰਹਿ ਮੰਤਰਾਲੇ ਨੂੰ ਇਸ ਫੈਸਲੇ ਤੋਂ ਜਾਣੂੰ ਕਰਾਉਣ ਲਈ ਤੇ ਇਸ ਦਿਸ਼ਾ ਵਿੱਚ ਅੱਗੇ ਵਧਣ ਲਈ ਹੁਣ ਇਟਲੀ ਦੇ ਸਿੱਖ ਆਗੂਆਂ ਤੇ ਇਟਾਲੀਅਨ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਵਿਚਕਾਰ ਅਹਿਮ ਮੀਟਿੰਗ 7 ਅਪ੍ਰੈਲ ਨੂੰ ਰੋਮ ਹੋਮ ਮਨਿਸਟਰੀ ਵਿਖੇ ਹੋਵੇਗੀ।
ਇਟਲੀ ਦੇ ਸਿੱਖਾਂ ਵੱਲੋਂ ਸਿੱਖ ਕੱਕਾਰਾਂ ਨੂੰ ਇਟਲੀ ਵਿੱਚ ਲੰਮੇ ਸਮੇਂ ਤੋਂ ਮਾਨਤਾ ਦਿਵਾਉਣ ਲਈ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਯਤਨਾਂ ਦੇ ਫਲਸਰੂਪ ਕਿਪਾਨ ਨੂੰ ਕਾਨੂੰਨੀ ਪ੍ਰਵਾਨਗੀ ਮਿਲਣ ਕਰਕੇ ਹੁਣ ਇਟਲੀ ਰਹਿੰਦੇ ਸਿੱਖ ਜਨਤਕ ਥਾਂਵਾ ਤੇ ਇਕ ਨਿਸਚਿਤ ਅਕਾਰ ਦੀ ਕਿਰਪਾਨ ਪਹਿਨ ਕੇ ਆਮ ਤੁਰ-ਫਿਰ ਸਕਣਗੇ।
ਅੱਜ ਕ੍ਰਿਕਟ ਮੈਚ ਵੇਖਣ ਦੇ ਚਾਹਵਾਨ ਅੰਮ੍ਰਿਤਧਾਰੀ ਸਿੱਖਾਂ ਨੂੰ ਕ੍ਰਿਪਾਨ ਪਾਈ ਹੋਣ ਕਰਕੇ ਕ੍ਰਿਕਟ ਦੇ ਮੈਦਾਨ ਵਿੱਚ ਡਾਖਲ ਹੋਣ ਤੋਂ ਰੋਕ ਦਿੱਤਾ ਗਿਆ।ਘਟਨਾ ਅੱਜ ਦੁਪਹਿਰ ਦੀ ਹੈ ਜਦੋਂ ਨਿਊਜ਼ੀਲੈਂਡ ਵਸਦੇ ਸਿੱਖ ਮੈਚ ਦੇਖਣ ਪਹੁੰਚੇ ਤਾਂ ਉਹਨਾਂ ਦੇ ਖੇਡ ਮੈਦਾਨ ਵਿਚ ਦਾਖਲ ਹੋਣ 'ਤੇ ਰੋਕ ਲਗਾ ਦਿੱਤੀ ਅਤੇ ਕਿਹਾ ਕਿ ਜਾਂ ਤਾਂ ਉਹਨਾਂ ਵੱਲੋਂ ਪਹਿਨੀ ਕਿਰਪਾਨ ਲਾਹ ਕੇ ਬਾਹਰ ਰੱਖੀ ਜਾਵੇ ਜਾਂ ਉਹ ਵਾਪਸ ਚਲੇ ਜਾਣ ।
ਕ੍ਰਿਕੇਟ ਦੇ ਅੰਮ੍ਰਿਤਧਾਰੀ ਸਿੱਖ ਪ੍ਰਸ਼ੰਸਕਾਂ, ਜੋ ਕ੍ਰਿਪਾਨ (ਸ੍ਰੀ ਸਾਹਿਬ) ਧਾਰਨ ਕਰਦੇ ਹਨ, ਨੂੰ ਆਸਟਰੇਲੀਆ ਦੇ ਸ਼ਹਿਰ ਐਡੀਲੇਡ ’ਚ ਭਾਰਤ ਅਤੇ ਪਾਕਿਸਤਾਨ ਵਿਚਾਲ਼ੇ ਹੋਣ ਵਾਲ਼ਾ ਕ੍ਰਿਕੇਟ ਮੈਚ ਵੇਖਣ ਲਈ ਸਟੇਡੀਅਮ ਅੰਦਰ ਦਾਖ਼ਲ ਹੋਣ ਤੋਂ ਰੋਕਿਆ ਜਾ ਸਕਦਾ ਹੈ। ਉਂਝ ਭਾਵੇਂ ਅਜਿਹੀ ਕਿਸੇ ਰੋਕ ਜਾਂ ਪਾਬੰਦੀ ਦੀ ਸਰਕਾਰੀ ਤੌਰ ’ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ।
ਕਨੇਡਾ ਵਿੱਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਵਕਾਲਤ ਦੀ ਪੀਖਿਆ ਵਿੱਚ ਕਿਰਪਾਨ ਉਤਾਰਨ ਲਈ ਮਜਬੂਰ ਕਰਨ ਦੇ ਮਾਮਲੇ ‘ਚ ਲਾਅ ਸਕੂਲ ਐਡਮਿਸ਼ਨ ਟੈਸਟ ਵੱਲੋਂ ਘਟਨਾ ਸਬੰਧੀ ਅਫਸੋਸ ਪ੍ਰਗਟਾਉਣ ਮਗਰੋਂ ਨਾ ਸਿਰਫ ਈਸ਼ਵਰ ਸਿੰਘ ਬਸਰਾ ਨੂੰ ਕਿਰਪਾਨ ਪਹਿਨਣ ਦੀ ਆਗਿਆ ਹੀ ਮਿਲੀ, ਸਗੋਂ ਇਸ ਸਬੰਧੀ ਜਾਗਰੂਕਤਾ ਲਈ ਲੋੜੀਂਦੇ ਕਦਮ ਵੀ ਚੁੱਕੇ ਗਏ।
ਪੰਜ ਕੱਕਾਰਾਂ ਵਿੱਚੋਂ ਕਿਰਪਾਨ ਧਾਰਨ ਕਰਨ ਨੂੰ ਲੈਕੇ ਸਿੱਖ ਕੌਮ ਨੂੰ ਵੱਖ ਵੱਖ ਦੇਸ਼ਾਂ ਵਿੱਚ ਕਈ ਕਾਨੂੰਨੀ ਅਤੇ ਸਮਾਜਿੱਕ ਅੜਚਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਿੱਖ ਕੌਮ ਆਪਣੇ ਪੰਜ ਕਕਾਰਾਂ ਵਿਚੋਂ ਪ੍ਰਮੁੱਖ ਸ੍ਰੀ ਸਾਹਿਬ ਅਤੇ ਦਸਤਾਰ ਦੀ ਮੁਸ਼ਕਿਲ ਦੇ ਹੱਲ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ।
ਇੰਦੌਰ ਵਿਖੇ ਦੇਵੀ ਅਹੀਲਿਆ ਯੂਨੀਵਰਸਿਟੀ ‘ਚ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਦੀ ਸ਼ਮੂਲੀਅਤ ਵਾਲੇ ਕਨਵੋਕੇਸ਼ਨ ਸਮਾਗਮ ਦੌਰਾਨ ਅੰਮ੍ਰਿਤਧਾਰੀ ਸਿੱਖ ਪ੍ਰੋਫੈਸਰ ਡਾ:ਮਨਮਿੰਦਰ ਸਿੰਘ ਸਲੂਜਾ ਨੂੰ ਸਿਰੀ ਸਾਹਿਬ ਪਹਿਨ ਕੇ ਅੰਦਰ ਨਾ ਜਾਣ ਦੇਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਘਟਨਾ ਦੀ ਸਖਤ ਨਿਖੇਧੀ ਕੀਤੀ ਹੈ।
ਵਿਦੇਸ਼ਾਂ ਵਿਚ ਅੰਮ੍ਰਿਤਧਾਰੀ ਸਿੱਖਾਂ ਨਾਲ ਦਸਤਾਰ ਅਤੇ ਕਿਰਪਾਨ ਨਾਲ ਸਬੰਧਤਿ ਵਧੀਕੀਆਂ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਭਾਰਤ ਵਿਚ ਅਜਿਹੀਆ ਘਟਨਾ ਹੈਰਾਨੀ ਪੈਦਾ ਕਰਦੀ ਹੈ। ਪਿਛਲੀ 28 ਜੂਨ ਨੂੰ ਇੰਦੌਰ ਦੀ ਦੇਵੀ ਅਹੀਲਿਆ ਯੂਨੀਵਰਸਿਟੀ ਵਿਖੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਸ਼ਮੂਲੀਅਤ ਵਾਲੇ ਇਕ ਸਮਾਗਮ ਵਿਚ ਇਕ ਸਿੱਖ ਅਧਿਆਪਕ ਨੂੰ ਸਿਰਫ਼ ਇਸ ਕਰ ਕੇ ਅੰਦਰ ਜਾਣ ਤੋਂ ਰੋਕ ਦਿਤਾ ਗਿਆ ਕਿਉਂਕਿ ਉਸ ਨੇ ਕ੍ਰਿਪਾਨ ਧਾਰਨ ਕੀਤੀ ਹੋਈ ਸੀ।
« Previous Page