Tag Archive "maoist"

ਗੋਰਖਾਲੈਂਡ ਦੀ ਮੰਗ ਹੁਣ ਹਥਿਆਰਬੰਦ ਸੰਘਰਸ਼ ਵੱਲ ਨੂੰ ਤੁਰੀ: ਭਾਰਤੀ ਮੀਡੀਆ ਰਿਪੋਰਟਾਂ

ਭਾਰਤੀ ਖ਼ਬਰ ਏਜੰਸੀ ਪੀਟੀਆ ਦੀ ਖ਼ਬਰ ਮੁਤਾਬਕ ਗੋਰਖਾ ਜਨਮੁਕਤੀ ਮੋਰਚਾ (ਜੀਜੇਐਮ) ਵੱਲੋਂ ਵੱਖਰੇ ਰਾਜ ਲਈ ਲੰਬੇ ਸਮੇਂ ਤੋਂ ਗੁਪਤ ਤੌਰ ’ਤੇ ਹਥਿਆਰਬੰਦ ਲਹਿਰ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਉਸ ਵੱਲੋਂ ਆਪਣੇ ਕੇਡਰ ਨੂੰ ਸਿਖਲਾਈ ਵਾਸਤੇ ਗੁਆਂਢੀ ਮੁਲਕਾਂ ਦੇ ਮਾਓਵਾਦੀਆਂ ਦੀ ਮਦਦ ਲਈ ਗਈ ਹੈ। ਇਹ ਦਾਅਵਾ ਪੱਛਮੀ ਬੰਗਾਲ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਕੀਤਾ ਗਿਆ ਹੈ।

ਫੇਸਬੁਕ ‘ਤੇ ਨਕਲਸੀਆਂ ਦੇ ਹੱਕ ‘ਚ ਲਿਖਣ ਕਰਕੇ ਛੱਤੀਸਗੜ੍ਹ ਦੀ ਡਿਪਟੀ ਜੇਲਰ ਨੂੰ ਕੀਤਾ ਮੁਅੱਤਲ

ਫੇਸਬੁਕ 'ਤੇ ਬਸਤਰ 'ਚ ਸੀ.ਆਰ.ਪੀ.ਐਫ. ਦੀ ਨਿੰਦਾ ਕਰਨ ਵਾਲੀ ਰਾਏਪੁਰ ਸੈਂਟਰਲ ਜੇਲ੍ਹ ਦੀ ਡਿਪਟੀ ਜੇਲਰ ਵਰਸ਼ਾ ਡੋਂਗਰੇ ਨੂੰ ਛੱਤੀਸਗੜ੍ਹ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ।

ਰੂਪ ਨਗਰ ਪੁਲਿਸ ਵੱਲੋਂ ਦੋ ਮਾਊਵਾਦੀ ਕਾਰਕੂਨਾਂ ਨੂੰ ਫੜਨ ਦਾ ਦਾਅਵਾ

ਜਿਲਾ ਪੁਲਿਸ ਨੇ ਬਿਹਾਰ 'ਚ ਸਰਗਰਮ ਮਾਓਵਾਦੀ ਧੜੇ ਦੇ 2 ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋ ਅਸਲਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਇਹ ਦੋਵੇਂ ਮੁਲਜ਼ਮ ਬਿਹਾਰ ਪੁਲਿਸ ਨੂੰ ਲੋੜੀਂਦੇ ਸਨ ਜਿਨ੍ਹਾਂ 'ਤੇ ਕਤਲ ਅਤੇ ਗੱਡੀਆਂ ਦੀ ਸਾੜ-ਫੂਕ ਦੇ ਸੰਗੀਨ ਮੁਕੱਦਮੇ ਦਰਜ ਹਨ ਅਤੇ ਇਹ ਰੂਪਨਗਰ ਦੇ ਇਕ ਢਾਬੇ 'ਤੇ ਲੁੱਕ ਕੇ ਰਹਿ ਰਹੇ ਸਨ।

ਕੇਂਦਰ ਸਰਕਾਰ ਬਿਨਾਂ ਕਿਸੇ ਨਰਮੀ ਦੇ ਮਾਓਵਾਦੀਆਂ ਨਾਲ ਦੋ ਹੱਥ ਕਰਨ ਦੇ ਮੂਡ ਵਿੱਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨਕਸਲੀਆਂ ਨਾਲ ਬਿਨਾਂ ਕਿਸੇ ਨਰਮੀ ਦੇ ਦੋ ਹੱਥ ਕਰਨ ਦੇ ਮੂਡ ਵਿੱਚ ਹੈ ਅੱਜ ਕੇਧਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਛੱਤੀਸਗੜ੍ਹ, ਝਾਰੰਖੰਡ, ਬਿਹਾਰ, ਉੜੀਸਾ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਤਿਲੰਗਾਨਾ ਸੂਬਿਆਂ ਦੇ ਮੁੱਖ ਸਕੱਤਰਾਂ ਅਤੇ ਪੁਲੀਸ ਮੁਖੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਉਨ੍ਹਾਂ ਸੀਆਰਪੀਐਫ ਅਤੇ ਬੀਐਸਐਫ ਤੇ ਗ੍ਰਹਿ ਮੰਤਰਾਲਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮਾਓਵਾਦੀਆਂ ਖ਼ਿਲਾਫ਼ ਰਣਨੀਤੀ ਬਣਾਈ।