Tag Archive "pani-bachao-punjab-bachao-committee"

ਹਰ ਪੱਧਰ ਉੱਤੇ ਸੰਵਾਦ ਦੀ ਅਣਹੋਂਦ ਨਾਲ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਹੋਰ ਵੀ ਗੰਭੀਰ ਹੋ ਰਹੀਆਂ ਨੇ: ਪਰਗਟ ਸਿੰਘ

ਪੰਜਾਬ ਬਚਾਓ ਪਿੰਡ ਬਚਾਓ ਕਮੇਟੀ ਵੱਲੋਂ ਪੰਜਾਬ ਦੀਆਂ ਸ਼ਾਮਲਾਟ ਜਮੀਨਾਂ ਨੂੰ ਬਚਾਉਣ ਬਾਰੇ ਇੱਕ ਵਿਚਾਰ-ਚਰਚਾ 19 ਦਸੰਬਰ 2019 ਨੂੰ ਕਿਸਾਨ ਭਵਨ (ਸੈਕਟਰ 35) ਚੰਡੀਗੜ੍ਹ ਵਿਖੇ ਕਰਵਾਈ ਗਈ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਅਤੇ ਵਿਚਾਰਵਾਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ।

ਇਸ ਵਾਰ ਦੀਆਂ ਪੰਚਾਇਤੀ ਚੌਣਾਂ ਦਾ ੲੈਜੰਡਾ ਕੀ ਹੋਵੇ, ਗ੍ਰਾਮ ਸਭਾ ਦੀ ਲੋੜ ਕਿਉਂ: ਪੱਤਰਕਾਰ ਹਮੀਰ ਸਿੰਘ

ਪੰਜਾਬ ਬਚਾਓ, ਪਿੰਡ ਬਚਾਓ ਕਮੇਟੀ ਵਲੋਂ 29 ਜੁਲਾਈ ਨੂੰ ਕਿਸਾਨ ਭਵਨ, ਚੰਡੀਗੜ੍ਹ ਵਿਚ ਪੰਚਾਇਤੀ ਚੌਣਾਂ: ਪਿੰਡ ਅਤੇ ਗ੍ਰਾਮ ਸਭਾ ਵਿਸ਼ੇ 'ਤੇ ਵਿਚਾਰ-ਚਰਚਾ ਕਰਵਾਈ ਗਈ।ਇਹ ਵਿਚਾਰ-ਚਰਚਾ ਪੰਜਾਬ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਮੁੱਖ ਰਖਕੇ ਕਰਵਾਈ ਗਈ।ਇਸ ਵਿਚਾਰ-ਚਰਚਾ ਵਿੱਚ ਪੱਤਰਕਾਰ ਹਮੀਰ ਸਿੰਘ ਵੱਲੋ ਸਾਂਝੇ ਕੀਤੇ ਵਿਚਾਰਾਂ ਦੀ ਵੀਡੀਓ ਸੁਣੋ।

ਸ਼ਾਹਕੋਟ ਗ੍ਰਿਫਤਾਰੀਆਂ – ਪੰਜਾਬ ਚ ਪਾਣੀਆਂ ਦੀ ਗੱਲ ਕਰਨਾ ਬਣਿਆਂ ਗੁਨਾਹ: ਪਾਣੀ ਬਚਾਓ ਪੰਜਾਬ ਬਚਾਓ

ਵੀਰਵਾਰ ਨੂੰ (24 ਮਈ) ਸ਼ਾਹਕੋਟ ਪਹੁੰਚ ਕੇ ਲੱਖਾ ਸਿੱਧਾਣਾ ਨੇ ਤਿੰਨੋਂ ਰਾਜਨੀਤਕ ਪਾਰਟੀਆਂ ਨੂੰ ਇਹ ਚੈਲੰਜ ਦੇਣਾ ਸੀ ਕਿ ਉਨ੍ਹਾਂ ਦੇ ਸ਼ਾਹਕੋਟ ਜਿਮਨੀ ਚੋਣਾਂ ਲੜ ਰਹੇ ਉਮੀਦਵਾਰ ਪੰਜਾਬ ਦੇ ਵੱਖ ਵੱਖ ਦਰਿਆਵਾਂ ਵਿਚੋਂ 'ਪਾਣੀ ਬਚਾਓ ਪੰਜਾਬ ਬਚਾਓ' ਕਮੇਟੀ ਦੇ ਮੈਂਬਰਾਂ ਵਲੋਂ ਭਰੇ ਗਏ ਪਾਣੀ ਨੂੰ ਪੀ ਕੇ ਦਿਖਾਉਣ ।