Tag Archive "panj-teer-records"

ਦੇਖੋ ਪੰਜ ਤੀਰ ਰਿਕਾਰਡਸ ਦੀਆਂ 6 ਪ੍ਰਸਿੱਧ ਛੋਟੀਆਂ ਪੰਜਾਬੀ ਫਿਲਮਾਂ

ਪੰਜ ਤੀਰ ਰਿਕਾਰਡਸ ਨੇ 6 ਮਸ਼ਹੂਰ ਛੋਟੀਆਂ ਪੰਜਾਬੀ ਫਿਲਮਾਂ ਦਾ ਇਕ ਸਾਂਝੀ ਵੀਡੀਓ ਟ੍ਰੈਕ ਜਾਰੀ ਕੀਤਾ ਹੈ। ਇਸ ਵੀਡੀਓ ਟ੍ਰੈਕ 'ਚ, ਪੀਕੇ ਵਿਧ ਸਿੰਘ, ਬੇਰੋਜ਼ਗਾਰ, ਵੈਲੇਨਟਾਈਨਸ ਡੇ, ਵਾਏ ਉਡਦਾ ਪੰਜਾਬ, ਆਪਣਾ ਪੰਜਾਬ? ਅਤੇ ਆਈ ਐਮ ਸਰਦਾਰ ਜੀ ਫਿਲਮਾਂ ਸ਼ਾਮਲ ਹਨ।

ਇਤਿਹਾਸ ਦੇ ਪੰਨਿਆਂ ਵਿੱਚੋਂ ਅਣਗੌਲੀ ਕਰ ਦਿੱਤੀ ਗਈ ਮੁਲਾਕਾਤ ਨੂੰ ਦਰਸਾਉਂਦੀ ਹੈ ਨਵੀਂ ਫਿਲਮ “ਭਗਤ ਸਿੰਘ”

ਪੰਜ ਤੀਰ ਰਿਕਾਰਡਸ ਵੱਲੋਂ ਬੀਤੇ ਦਿਨੀਂ ਜਾਰੀ ਕੀਤੀ ਗਈ ਛੋਟੀ ਫਿਲਮ “ਭਗਤ ਸਿੰਘ” ਇਤਿਹਾਸ ਦੇ ਪੰਨਿਆਂ ਵਿੱਚੋਂ ਅਣਗੌਲੀ ਕਰ ਦਿੱਤੀ ਗਈ ਮੁਲਾਕਾਤ ’ਤੇ ਚਾਨਣ ਪਾਉਂਦੀ ਹੈ। ਇਹ ਮੁਲਾਕਾਤ ਸ਼ਹੀਦ ਭਗਤ ਸਿੰਘ ਅਤੇ ਗਦਰੀ ਇਨਕਲਾਬੀ ਤੇ ਪੰਥ ਦੀ ਉਸ ਵੇਲੇ ਦੀ ਸਿਰਮੌਰ ਸਖਸ਼ੀਅਤ ਭਾਈ ਰਣਧੀਰ ਸਿੰਘ ਦਰਮਿਆਨ 4 ਅਕਤੂਬਰ, 1930 ਨੂੰ ਕੇਂਦਰੀ ਜੇਲ੍ਹ ਲਾਹੌਰ ਵਿੱਚ ਹੋਈ ਸੀ ਜਿਸ ਦੇ ਵੇਰਵੇ ਭਾਈ ਰਣਧੀਰ ਸਿੰਘ ਦੀਆਂ ਜੇਲ੍ਹ ਚਿੱਠੀਆਂ ਵਿੱਚ ਅੰਕਤ ਹਨ।

ਨਵੀਂ ਪੰਜਾਬੀ ਛੋਟੀ ਫਿਲਮ “ਭਗਤ ਸਿੰਘ” ਪੰਜ ਤੀਰ ਰਿਕਾਰਡਸ ਵਲੋਂ ਜਾਰੀ

ਪੰਜ ਤੀਰ ਰਿਕਾਰਡਸ ਅਤੇ ਹੈਰੀਟੇਜ ਪ੍ਰੋਡਕਸ਼ਨਸ ਪੇਸ਼ ਕਰਦੇ ਹਨ ਪੰਜਾਬੀ ਛੋਟੀ ਫਿਲਮ "ਭਗਤ ਸਿੰਘ"। ਇਹ ਫਿਲਮ ਭਾਈ ਰਣਧੀਰ ਸਿੰਘ ਦੀ ਰਿਹਾਈ ਵਾਲੇ ਦਿਨ ਸ਼ਹੀਦ ਭਗਤ ਸਿੰਘ ਨਾਲ ਕੇਂਦਰੀ ਜੇਲ੍ਹ ਲਾਹੌਰ ਵਿਚ ਹੋਈ ਮੁਲਾਕਾਤ 'ਤੇ ਆਧਾਰਤ ਹੈ। ਇਸ ਮੁਲਾਕਾਤ ਦਾ ਜ਼ਿਕਰ ਭਾਈ ਰਣਧੀਰ ਸਿੰਘ ਦੀ ਕਿਤਾਬ 'ਜੇਲ੍ਹ ਚਿੱਠੀਆਂ' 'ਚ ਹੈ।

‘ਜੇਲ੍ਹ ਚਿੱਠੀਆਂ’ (ਭਾਈ ਰਣਧੀਰ ਸਿੰਘ) ‘ਤੇ ਆਧਾਰਤ ਛੋਟੀ ਫਿਲਮ ਭਗਤ ਸਿੰਘ ਦੀ ਅਧਿਕਾਰਤ ਝਲਕ ਜਾਰੀ

ਪੰਜ ਤੀਰ ਰਿਕਾਰਡ ਵਲੋਂ 23 ਮਈ ਨੂੰ ਆਉਣ ਵਾਲੀ ਛੋਟੀ ਫਿਲਮ "ਭਗਤ ਸਿੰਘ" ਦੀ ਅਧਿਕਾਰਤ ਝਲਕ ਜਾਰੀ ਕਰ ਦਿੱਤੀ ਗਈ। ਇਹ ਫਿਲਮ ਭਾਈ ਰਣਧੀਰ ਸਿੰਘ ਦੀ ਲਾਹੌਰ ਸੈਂਟਰ ਜੇਲ੍ਹ 'ਚੋਂ ਰਿਹਾਈ ਵੇਲੇ ਭਗਤ ਸਿੰਘ ਨਾਲ ਹੋਈ ਮੁਲਾਕਾਤ 'ਤੇ ਆਧਾਰਤ ਹੈ। ਇਸ ਮੁਲਾਕਾਤ ਨੂੰ ਭਾਈ ਰਣਧੀਰ ਸਿੰਘ ਨੇ ਆਪਣੀ ਕਿਤਾਬ 'ਜੇਲ੍ਹ ਚਿੱਠੀਆਂ' 'ਚ ਦਰਜ ਕੀਤਾ ਹੈ।

ਨਵੀਂ ਛੋਟੀ ਫਿਲਮ ‘ਆਪਣਾ ਪੰਜਾਬ?’ ਪੇਸ਼ ਕਰਦੀ ਹੈ ਪੰਜਾਬ ਦੀ ਮੌਜੂਦਾ ਸਮਾਜਿਕ-ਸਭਿਆਚਾਰ ਦੀ ਤਸਵੀਰ

ਪੰਜ ਤੀਰ ਰਿਕਾਰਡਸ ਨੇ ਅੱਜ ਸੋਸ਼ਲ ਮੀਡੀਆ 'ਤੇ ਨਵੀਂ ਛੋਟੀ ਫਿਲਮ 'ਆਪਣਾ ਪੰਜਾਬ?' ਜਾਰੀ ਕਰ ਦਿੱਤੀ ਹੈ। ਫਿਲਮ ਪੰਜਾਬ ਦੇ ਨੌਜਵਾਨਾਂ ਨੂੰ ਪੇਸ਼ ਆ ਰਹੀਆਂ ਮੌਜੂਦਾ ਸਮਾਜਿਕ-ਸਭਿਆਚਾਰਕ ਪਰੇਸ਼ਾਨੀ ਦੀ ਤਸਵੀਰ ਬਿਆਨ ਕਰਦੀ ਹੈ। ਇਸ ਤੋਂ ਪਹਿਲਾਂ ਫਿਲਮ ਨੂੰ ਅਧਿਕਾਰਤ ਤੌਰ 'ਤੇ ਸਿੱਖ ਇੰਟਰਨੈਸ਼ਨਲ ਸ਼ਾਰਟ ਫਿਲਮ ਫੈਸਟੀਵਲ ਆਸਟ੍ਰੇਲੀਆ (SISFFA) 2017 'ਚ ਦਿਖਾਉਣ ਲਈ ਚੁਣਿਆ ਗਿਆ ਹੈ।

ਨਵੀਂ ਛੋਟੀ ਪੰਜਾਬੀ ਫਿਲਮ ‘ਆਪਣਾ ਪੰਜਾਬ’ ਦੀ ਝਲਕ ਜਾਰੀ

ਛੋਟੀਆਂ ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ ਪ੍ਰਦੀਪ ਸਿੰਘ ਨੇ ਅੱਜ ਆਪਣੀ ਆਉਣ ਵਾਲੀ ਫਿਲਮ 'ਆਪਣਾ ਪੰਜਾਬ?' ਦੀ ਝਲਕ ਸੋਸ਼ਲ ਮੀਡੀਆ ਦੇ ਯੂ-ਟਿਊਬ ਪਲੇਟਫਾਰਮ 'ਤੇ ਜਾਰੀ ਕਰ ਦਿੱਤੀ।

Valentine’s Day ਕੀ ਹੈ? ਵੇਖੋ ਪੰਜ ਤੀਰ ਰਿਕਾਰਡਜ਼ ਦੀ ਛੋਟੀ ਫਿਲਮ

ਸਿੱਖੀ ਸਿਧਾਤਾਂ ‘ਤੇ ਸਿੱਖਿਆ ਦਾਇਕ ਛੋਟੀਆਂ ਫਿਲਮਾਂ ਬਣਾਉਣ ਵਾਲੇ ਪੰਜ ਤੀਰ ਰਿਕਾਰਡਰਜ਼ ਵੱਲੋਂ ਸਾਡੇ ਅਮੀਰ ਸੱਭਿਆਚਾਰ ਨੂੰ ਗੰਧਲਾ ਕਰ ਰਹੀਆਂ ਅਜੋਕੇ ਸਮੇਂ ਦੀਆਂ ਰਵਾਇਤਾਂ ‘ਤੇ ਅਧਾਰਿਤ ਛੋਟੀ ਪੰਜਾਬੀ ਫਿਲਮ Valentine's Day ਅੱਜ ਜਾਰੀ ਕੀਤੀ ਗਈ।

ਪੰਜ ਤੀਰ ਰਿਕਾਰਡਸ ਦੀ ਨਵੀਂ ਛੋਟੀ ਪੰਜਾਬੀ ਫਿਲਮ ‘ਵੋਟ ਦੰਗਲ’

4 ਫਰਵਰੀ ਨੂੰ ਪੰਜਾਬ 'ਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ। ਇਸ ਵਾਰ ਮੁਕਾਬਲਾ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ), ਵਿਰੋਧੀ ਧਿਰ ਕਾਂਗਰਸ ਅਤੇ ਨਵੀਂ ਆਈ ਆਮ ਆਦਮੀ ਪਾਰਟੀ ਵਿਚਕਾਰ ਹੋਣਾ ਹੈ।

ਭਾਈ ਰਣਧੀਰ ਸਿੰਘ ਜੀ ਦੀ ਭਗਤ ਸਿੰਘ ਨਾਲ ਮੁਲਾਕਾਤ ਉੱਤੇ ਅਧਾਰਤ ਫਿਲਮ “ਭਗਤ ਸਿੰਘ” ਦੀ ਝਲਕ ਜਾਰੀ ਹੋਈ

ਪੰਜ ਤੀਰ ਰਿਕਾਰਡਸ ਵਲੋਂ ਆਉਣ ਵਾਲੀ ਛੋਟੀ ਫਿਲਮ 'ਭਗਤ ਸਿੰਘ' ਦੀ ਝਲਕ ਜਾਰੀ ਕਰ ਦਿੱਤੀ ਗਈ ਹੈ। ਇਹ ਫਿਲਮ ਭਾਈ ਰਣਧੀਰ ਸਿੰਘ ਦੀ ਭਗਤ ਸਿੰਘ ਨਾਲ ਮੁਲਾਕਾਤ 'ਤੇ ਆਧਾਰਿਤ ਹੈ।

ਭਾਈ ਰਣਧੀਰ ਸਿੰਘ ਦੀ ਸ਼ਹੀਦ ਭਗਤ ਸਿੰਘ ਨਾਲ ਮੁਲਾਕਾਤ ‘ਤੇ ਅਧਾਰਤ ਫਿਲਮ ਦੀ ਪਹਿਲੀ ਝਲਕ

ਪੰਜ ਤੀਰ ਰਿਕਾਰਡਸ ਵਲੋਂ ਬਣਾਈ ਗਈ ਛੋਟੀ ਫਿਲਮ 'ਭਗਤ ਸਿੰਘ' ਦੀ ਇਕ ਝਲਕ ਜਾਰੀ ਕੀਤੀ ਗਈ ਹੈ। ਫਿਲਮ ਦੇ ਨਿਰਮਾਤਾਵਾਂ ਮੁਤਾਬਕ ਇਹ ਛੋਟੀ ਫਿਲਮ 'ਭਗਤ ਸਿੰਘ' ਭਾਈ ਰਣਧੀਰ ਸਿੰਘ ਅਤੇ ਭਗਤ ਸਿੰਘ ਦੀ ਮੁਲਾਕਾਤ 'ਤੇ ਆਧਾਰਿਤ ਹੈ।

Next Page »