ਸੋਮਵਾਰ, 6 ਫਰਵਰੀ, 2012

ਸ਼ਬਦ ਜਾਲ: ‘Punjab Government’

ਪੰਜਾਬ ਸਰਕਾਰ ਨੇ ਸੌਦਾ ਸਾਧ ਅੱਗੇ ਆਤਮ ਸਮਰਪਣ ਕੀਤਾ; ਪੰਚ ਪ੍ਰਧਾਨੀ ਕਾਨੂੰਨੀ ਯਤਨ ਜਾਰੀ ਰੱਖੇਗੀ

ਪੰਜਾਬ ਸਰਕਾਰ ਨੇ ਸੌਦਾ ਸਾਧ ਅੱਗੇ ਆਤਮ ਸਮਰਪਣ ਕੀਤਾ; ਪੰਚ ਪ੍ਰਧਾਨੀ ਕਾਨੂੰਨੀ ਯਤਨ ਜਾਰੀ ਰੱਖੇਗੀ

ਬਠਿੰਡਾ (4 ਫਰਵਰੀ, 2012 – ਸਿੱਖ ਸਿਆਸਤ): ਡੇਰਾ ਸਿਰਸਾ ਮੁਖੀ ਸੌਦਾ ਸਾਧ ਵਲੋਂ 11 ਮਈ 2007 ਨੂੰ ਜ਼ਿਲ੍ਹਾ ਬਠਿੰਡਾ ਵਿਚ ਪੈਂਦੇ ਸਲਾਬਤਪੁਰਾ ਵਿਖੇ ਸਥਿਤ ਡੇਰੇ ਦੀ ਪੰਜਾਬ ਸ਼ਾਖਾ ਵਿਚ ਇਕ ਡਰਾਮਾ ਰਚ ਕੇ ਗੁਰੂ ਗੋਬਿੰਦ ਸਿੰਘ ਜੀ ਵਰਗਾ ਪਹਿਰਾਵਾ ਪਹਿਣ ਕੇ ਖੰਡੇ ਬਾਟੇ ਦੀ ਰੀਸ ਕਰਦਿਆਂ ਹੋਇਆ ਅਖੌਤੀ ਰੂਹਾਨੀ ਜਾਮ ਦਾ ਸ਼ਰਬਤ ਪਿਲਾਇਆ ਗਿਆ।

ਸਿਮਰਨਜੀਤ ਸਿੰਘ ਮਾਨ ਵਲੋਂ ਆਨੰਦਪੁਰ ਸਾਹਿਬ ਦੇ ਲਾਪਤਾ ਐਸਡੀਐਮ ਘਟਨਾ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ

ਸਿਮਰਨਜੀਤ ਸਿੰਘ ਮਾਨ ਵਲੋਂ ਆਨੰਦਪੁਰ ਸਾਹਿਬ ਦੇ ਲਾਪਤਾ ਐਸਡੀਐਮ ਘਟਨਾ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ

ਆਨੰਦਪੁਰ ਸਾਹਿਬ, (30ਨਵੰਬਰ2011)ਆਨੰਦਪੁਰ ਸਾਹਿਬ ਤੋਂ ਸੋਮਵਾਰ ਨੂੰ ਲਾਪਤਾ ਹੋਏ ਐਸਡੀਐਮ ਕਰਨਬੀਰ ਸਿੰਘ ਮਾਨ ਦੀ ਲਾਸ਼ ਭਾਖੜਾ ਨਹਿਰ ਤੋਂ ਮਿਲੀ ਹੈ। ਕਰਨਬੀਰ ਸੋਮਵਾਰ ਤੋਂ ਲਾਪਤਾ ਹੋ ਗਏ ਸਨ ਅਤੇ ਉਨ੍ਹਾਂ ਦੀ ਗੱਡੀ, ਮੋਬਾਇਲ ਅਤੇ ਚਸ਼ਮਾ ਆਦਿ ਨਹਿਰ ਦੇ ਕਿਨਾਰੇ ਮਿਲੇ ਸਨ। ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ‘ਤੇ ਗਹਿਰਾ ਦੁੱਖ ਜ਼ਾਹਿਰ ਕੀਤਾ ਹੈ।ਉਧਰ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੀ ਸੀਨੀਅਰ ਨੇਤਾ

ਹੁਣ ਸਿੱਖ ਕੋਮ ਦੇ ਕਾਤਲ ਅਮਿਤਾਭ ਬਚਨ ਵਰਗੇ ਖਾਲਸਾ ਹੈਰੀਟੇਜ ਕੰਪਲੈਕਸ ਦਾ ਉਦਘਾਟਨ ਕਰਨਗੇ

ਹੁਣ ਸਿੱਖ ਕੋਮ ਦੇ ਕਾਤਲ ਅਮਿਤਾਭ ਬਚਨ ਵਰਗੇ ਖਾਲਸਾ ਹੈਰੀਟੇਜ ਕੰਪਲੈਕਸ ਦਾ ਉਦਘਾਟਨ ਕਰਨਗੇ

ਚੰਡੀਗੜ,( 20ਨਵੰਬਰ2011) : ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਨੂੰ ਉਸ ਸਮੇਂ ਭਾਰੀ ਨਾਮੋਸ਼ੀ ਦਾ ਸਾਮਣਾ ਕਰਨਾ ਪਿਆ ਜਦੋ ਭਾਰਤ ਦੇ ਸਾਬਕਾ ਰਾਸ਼ਟਰੀਪਤੀ ਅਤੇ ਉਘੇ ਸਾਇੰਸਦਾਨ ਡਾ ਏ ਪੀ ਜੇ ਅਬਦੁੱਲ ਕਲਾਮ ਨੇ ਇਹ ਸਪਸ਼ਟ ਕੀਤਾ ਕਿ ਉਹ 25 ਨਵੰਬਰ ਨੂੰ ਖਾਲਸਾ ਹੈਰੀਟੇਜ ਕੰਪਲੈਕਸ ਦੇ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਨਹੀਂ ਹੋਣਗੇ।

ਅਡਵਾਨੀ ਦੀ ਜਨਚੇਤਨਾ ਯਾਤਰਾ ਬਰਨਾਲੇ ਪਿਆ ਰਫੜ, ਕਈਆਂ ਦੀਆਂ ਪੱਗਾਂ ਲੱਥੀਆਂ

ਅਡਵਾਨੀ ਦੀ ਜਨਚੇਤਨਾ ਯਾਤਰਾ ਬਰਨਾਲੇ ਪਿਆ ਰਫੜ, ਕਈਆਂ ਦੀਆਂ ਪੱਗਾਂ ਲੱਥੀਆਂ

ਭਦੌੜ (14ਨਵੰਬਰ2011) ਐਲ. ਕੇ ਅਡਵਾਨੀ ਦੀ ਜਨਚੇਤਨਾ ਯਾਤਰਾ ਜੋ ਸੁੱਖ ਸਾਂਦੀ ਬਰਨਾਲੇ ਪਹੁੰਚੀ ਹੀ ਸੀ ਕਿ ਐਲ. ਕੇ ਅਡਵਾਨੀ ਦੇ ਭਾਸ਼ਨ ਦੌਰਾਨ ਹੀ ਇੱਕ ਮਾਨ ਦਲ ਦੇ ਆਗੂ ਨੇ ਅਡਵਾਨੀ ਵਿਰੋਧੀ ਨਾਹਰੇ ਲਗਾਉਣੇ ਸ਼ੁਰੂ ਕਰ ਦਿੱਤੇ ਇਸ ਦੌਰਾਨ ਤੈਸ਼ ਵਿੱਚ ਆਏ ਭਾਜਪਾ ਵਰਕਰਾਂ ਨੇ ਉਸ ਨੂੰ ਕੁਟਾਪਾ ਚਾੜ ਦਿੱਤਾ।
ਬੀਤੀ ਸਾਮ ਬਰਨਾਲਾ ਵਿਖੇ ਪਹੁੰਚੀ ਜਨਚੇਤਨਾ ਰੈਲੀ ਨੂੰ ਸੰਬੋਧਨ ਦੌਰਾਨ ਸ੍ਰੋਮਣੀ ਅਕਾਲੀ ਦਲ ਮਾਨ ਦਲ ਦੇ ਲੀਡਰ ਅਤੇ ਕਾਰਕਰਤਾ ਨੇ ਅਡਵਾਨੀ ਦੇ ਵਿਰੋਧ ਵਿੱਚ ਨਾਹਰੇ ਲਗਾਉਣੇ ਸ਼ੁਰੂ ਕਰ ਦਿੱਤੇ।

ਪੰਜਾਬ ਸਰਕਾਰ ਵੱਲੋਂ ਗੋਬਿੰਦਪੁਰਾ ਦੀ 186 ਏਕੜ ਜ਼ਮੀਨ ਛੱਡਣ ਦਾ ਫ਼ੈਸਲਾ

ਪੰਜਾਬ ਸਰਕਾਰ ਵੱਲੋਂ ਗੋਬਿੰਦਪੁਰਾ ਦੀ 186 ਏਕੜ ਜ਼ਮੀਨ ਛੱਡਣ ਦਾ ਫ਼ੈਸਲਾ

ਮਾਨਸਾ (13 ਨਵੰਬਰ, 2011 – ਬਲਵਿੰਦਰ ਸਿੰਘ ਧਾਲੀਵਾਲ): ਪੰਜਾਬੀ ਦੀ ਰੋਜ਼ਾਨਾ ਅਖਬਾਰ ਅਜੀਤ ਵਿਚ ਅੱਜ ਛਾਪੀ ਇਕ ਅਹਿਮ ਖਬਰ ਅਨੁਸਾਰ ਪੰਜਾਬ ਸਰਕਾਰ ਨੇ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਵਿਖੇ ਪਿਉਨਾ ਪਾਵਰ ਕੰਪਨੀ ਲਈ ਹਾਸਿਲ ਕੀਤੀ ਜ਼ਮੀਨ ‘ਚੋਂ ਵਾਦ-ਵਿਵਾਦ ਦਾ ਕਾਰਨ ਬਣੀ 186 ਏਕੜ ਜ਼ਮੀਨ ਛੱਡਣ ਦਾ ਫ਼ੈਸਲਾ ਕਰ ਦਿੱਤਾ ਹੈ, ਇਸ ਦੇ ਨਾਲ ਹੀ 5 ਉਨ੍ਹਾਂ [...]

ਭਨਿਆਰੇ ਵਾਲੇ ਤੇ ਹਮਲਾ ਕਰਨ ਵਾਲੇ ਤਿੰਨੋ ਨੌਜਵਾਨ ਅਦਾਲਤ ’ਚ ਕੀਤੇ ਪੇਸ਼

ਭਨਿਆਰੇ ਵਾਲੇ ਤੇ ਹਮਲਾ ਕਰਨ ਵਾਲੇ ਤਿੰਨੋ ਨੌਜਵਾਨ ਅਦਾਲਤ ’ਚ ਕੀਤੇ ਪੇਸ਼

-ਪਿਆਰਾ ਸਿੰਘ ਭਨਿਆਰੇ ਵਾਲੇ ੳਤੇ ਉਹਨਾਂ ਦੇ ਡੇਰੇ ਤੇ ਤਿੰਨ ਨੌਜਵਾਨਾਂ ਵੱਲੋਂ ਬੀਤੇ ਕੱਲ ਜੋ ਜਾਨਲੇਵਾ ਹਮਲਾ ਕੀਤਾ ਉਸਦੇ ਸੰਬੰਧ ਵਿੱਚ ਗ੍ਰਿਫਤਾਰ ਕੀਤੇ ਤਿੰਨਾਂ ਨੂੰ ਅੱਜ ਦੇਰ ਸ਼ਾਮ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਥਾਣਾ ਮੁਖੀ ਨੂਰਪੁਰਬੇਦੀ ਇੰਸਪੈਕਟਰ ਗੁਰਮੀਤ ਸਿੰਘ ਬਰਾੜ ਦੀ ਅਗਵਾਈ ਹੇਠ ਅਨੰਦਪੁਰ ਸਾਹਿਬ ਵਿਖੇ ਮਾਨਯੋਗ ਅਦਾਲਤ ਸੀਨੀਅਰ ਡਵੀਜ਼ਨ ਵਿੱਚ ਸ੍ਰੀ ਕੇਵਲ ਕਿਸ਼ਨ ਸਾਹਮਣੇ ਪੇਸ਼ ਕੀਤਾ ਗਿਆ।

ਸ਼ਹੀਦ ਭਾਈ ਜਸਵੀਰ ਸਿੰਘ ਬੱਬਰ ਉਰਫ਼ ਭੋਲਾ

ਸ਼ਹੀਦ ਭਾਈ ਜਸਵੀਰ ਸਿੰਘ ਬੱਬਰ ਉਰਫ਼ ਭੋਲਾ

ਪਿੰਡ ਮੱਲ੍ਹਾ, ਕਸਬਾ ਬਾਜਾਖਾਨਾ ਤੋਂ ਬਰਨਾਲਾ ਨੂੰ ਜਾਂਦਿਆਂ ਮੁੱਖ ਸੜਕ ਤੋਂ ਪਾਸੇ ‘ਤੇ ਹੈ। ਭਾਰਤ ਦੀ ਬੁੱਚੜ ਸਰਕਾਰ ਦੇ ਅੰਨ੍ਹੇ ਜ਼ਬਰ ਦਾ ਸੱਲ ਆਪਣੇ ਸੀਨੇ ਵਿੱਚ ਦੱਬੀ ਬੈਠੇ ਹਨ, ਇਸ ਪਿੰਡ ਦੇ ਦੋ ਸ਼ਹੀਦਾਂ ਦੇ ਪਰਿਵਾਰ। ਇਕ ਸ਼ਹੀਦ ਭਾਈ ਬਲਜੀਤ ਸਿੰਘ ਬੱਬਰ (ਬੱਲੀ ਬੱਕਰੀਆਂ ਵਾਲਾ) ਤੇ ਦੂਜਾ ਸ਼ਹੀਦ ਭਾਈ ਜਸਵੀਰ ਸਿੰਘ ਉਰਫ਼ ਭੋਲਾ ਬੱਬਰ ਦਾ ਪਰਿਵਾਰ।

ਸੰਗਤਾਂ 3 ਅਕਤੂਬਰ ਦੇ ਗੁ: ਅੰਬ ਸਾਹਿਬ ਮੋਹਾਲੀ ਤੋਂ ਪੰਜਾਬ ਵਿਧਾਨ ਸਭਾ ਵੱਲ ਮਾਰਚ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣ

ਸੰਗਤਾਂ 3 ਅਕਤੂਬਰ ਦੇ ਗੁ: ਅੰਬ ਸਾਹਿਬ ਮੋਹਾਲੀ ਤੋਂ ਪੰਜਾਬ ਵਿਧਾਨ ਸਭਾ ਵੱਲ ਮਾਰਚ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣ

ਲੁਧਿਆਣਾ (30 ਸਤੰਬਰ, 2011): ਅਕਾਲੀ ਦਲ ਪੰਚ ਪਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆ ਦੱਸਿਆ ਕਿ ਅੱਜ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਪ੍ਰੋ. ਭੁੱਲਰ ਦੇ ਹੱਕ ਵਿਚ ਵਿਧਾਨ ਸਭਾ ਵਿਚ ਮਤਾ ਪਾਉਂਣ ਲਈ ਇਕ ਪੱਤਰ ਸਪੀਡ ਪੋਸਟ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ 3 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਪੰਜਾਬ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੇ ਵਿਧਾਇਕਾਂ ਨੂੰ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਾਇਆ ਜਾ ਸਕੇ।

ਬਾਦਲ ਪ੍ਰੋ. ਭੁੱਲਰ ਦੇ ਮਤੇ ਲਈ ਭਾਜਪਾ ਨੂੰ ਰਾਜ਼ੀ ਕਰਨ ਜਾਂ ਇਸ ਸਿੱਖ ਵਿਰੋਧੀ ਪਾਰਟੀ ਨਾਲੋਂ ਨਾਤਾ ਤੋੜਣ : ਪੰਚ ਪ੍ਰਧਾਨੀ

ਬਾਦਲ  ਪ੍ਰੋ. ਭੁੱਲਰ ਦੇ ਮਤੇ ਲਈ ਭਾਜਪਾ ਨੂੰ ਰਾਜ਼ੀ ਕਰਨ ਜਾਂ ਇਸ ਸਿੱਖ ਵਿਰੋਧੀ ਪਾਰਟੀ ਨਾਲੋਂ ਨਾਤਾ ਤੋੜਣ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ (30 ਸਤੰਬਰ, 2011): ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸ਼ੀ ਦੀ ਸਜ਼ਾ ਰੱਦ ਕਰਵਾਉਣ ਲਈ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾਉਣ ਤੋਂ ਪਿੱਛੇ ਹਟ ਜਾਣ ’ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸ. ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਬਾਦਲ ਪ੍ਰੋ. ਭੁੱਲਰ ਦੇ ਮੁੱਦੇ ’ਤੇ ਸਿਆਸਤ ਖੇਡ ਰਹੇ ਹਨ।

ਪ੍ਰੋ. ਭੁੱਲਰ ਦੇ ਹੱਕ ਵਿਚ ਮਤੇ ਲਈ ਵਿਧਾਨ ਸਭਾ ਵੱਲ ਮਾਰਚ 3 ਅਕਤੂਬਰ ਨੂੰ

ਪ੍ਰੋ. ਭੁੱਲਰ ਦੇ ਹੱਕ ਵਿਚ ਮਤੇ ਲਈ ਵਿਧਾਨ ਸਭਾ ਵੱਲ ਮਾਰਚ 3 ਅਕਤੂਬਰ ਨੂੰ

ਜਲੰਧਰ (29 ਸਤੰਬਰm 2011): ਅਕਾਲੀ ਦਲ ਪੰਚ ਪ੍ਰਧਾਨੀ ਨੇ ਸਿੱਖ ਵੋਟਰਾਂ ਦਾ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਪੰਚ ਪਰਧਾਨੀ ਦੇ ਉਮੀਦਵਾਰਾਂ ਨੂੰ ਵੱਡਾ ਹੁੰਗਾਰਾ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰਾਂ ਦੇ ਇੰਨੇ ਦਬਾਵਾਂ ਦੇ ਬਾਵਜੂਦ ਪੰਥ ਦੇ ਸੁਚੇਤ ਹਿੱਸੇ ਨੇ ਸੱਚ ‘ਤੇ ਦ੍ਰਿੜ ਰਹਿ ਕੇ ਕੌਮੀ ਚੇਤਨਾ ਵਿਚ ਆਈ ਖੜੋਤ ਨੂੰ ਤੋੜਿਆ ਹੈ ਜਿਸ ਤੋਂ ਪਾਰਟੀ ਆਸਵੰਦ ਹੈ ਕਿ ਭਵਿੱਖ ਵਿਚ ਇਸ ਚੇਤੰਨਤਾ ਦਾ ਹੋਰ ਵਿਸਥਾਰ ਹੋਵੇਗਾ।ਇਹਨਾਂ ਚੋਣਾਂ ਵਿਚ ਭਾਰਤੀ ਸਟੇਟ ਨੇ ਵੋਟਾਂ ਬਣਾਉਂਣ ਤੋਂ ਲੈ ਕੇ ਗਿਣਤੀ ਹੋਣ ਤੱਕ ਪੂਰਾ ਦਖਲ ਦੇ ਕੇ ਪੰਥ ਦੀਆਂ ਭਾਵਨਾਵਾਂ ਨੂੰ ਲਤਾੜਿਆ ਤੇ ਗੁਰੂ ਘਰਾਂ ਦਾ ਪ੍ਰਬੰਧ ਕੁਚੱਜੇ ਹੱਥਾਂ ਵਿਚ ਬਣਾਈ ਰੱਖਣ ਲਈ ਦੋਖੀ …

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts