Tag Archive "racism-in-america"

ਹਾਲੀਵੁਡ ਗੁਰਦੁਆਰਾ ਦੇ ਨਾਂ ਨਾਲ ਜਾਣੇ ਜਾਂਦੇ ਗੁਰਦੁਆਰੇ ਦੀਆਂ ਕੰਧਾਂ ’ਤੇ ਨਫ਼ਰਤੀ ਸ਼ਬਦ ਲਿਖੇ

ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਇਕ ਸਿਰਫਿਰੇ ਨੇ ਗੁਰਦੁਆਰੇ ਦੀਆਂ ਕੰਧਾਂ ਉਤੇ ਸਿੱਖਾਂ ਬਾਰੇ ਨਫ਼ਰਤੀ ਸ਼ਬਦ ਲਿਖ ਦਿੱਤੇ। ਲਾਸ ਏਂਜਲਸ ਵਿੱਚ ਵਰਮੌਂਟ ਗੁਰਦੁਆਰੇ, ਜਿਸ ਨੂੰ ਹਾਲੀਵੁੱਡ ਸਿੱਖ ਗੁਰਦੁਆਰਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਵਿੱਚ ਇਹ ਘਟਨਾ ਵਾਪਰੀ।

ਅਮਰੀਕਾ ਵਿਚ ਜਲੰਧਰ ਦੇ ਨੌਜਵਾਨ ਦਾ ਚਾਕੂ ਮਾਰ ਕੇ ਕਤਲ

ਅਮਰੀਕਾ 'ਚ ਇਕ ਘਟਨਾ ਵਿਚ ਇਕ ਅਮਰੀਕੀ ਗੋਰੇ ਨੇ ਜਲੰਧਰ ਦੇ ਨੌਜਵਾਨ ਗਗਨਦੀਪ ਸਿੰਘ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਕਾਂਗਰਸੀ ਆਗੂ ਮਨਮੋਹਨ ਸਿੰਘ ਰਾਜੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਅਮਰੀਕਾ ਰਹਿੰਦੀ ਭੈਣ ਕੰਵਲਜੀਤ ਕੌਰ ਨੇ ਅੱਜ (29 ਅਗਸਤ) ਦੁਪਹਿਰ 1:40 ਵਜੇ ਟੈਲੀਫੋਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗਗਨਦੀਪ ਸਿੰਘ (21) ਦਾ ਇਕ ਗੋਰੇ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ।

ਮੁਹਾਲੀ ਦੇ ਸਿੱਖ ਨੌਜਵਾਨ ਦਾ ਅਮਰੀਕਾ ਦੇ ਕੈਲੀਫੋਰਨੀਆ ‘ਚ ਮੈਕਸੀਕਨਾਂ ਵਲੋਂ ਕਤਲ

ਸਾਊਥ ਸੈਕਰਾਮੈਂਟੋ ਦੀ ਫਲੋਰਨ ਰੋਡ 'ਤੇ ਸਥਿਤ ਸ਼ੈਵਰਨ ਗੈਸ ਸਟੇਸ਼ਨ 'ਤੇ ਰਾਤ 10.30 ਵਜੇ ਮੈਕਸੀਕੋ ਨਾਲ ਸੰਬੰਧਿਤ 2 ਬੰਦਿਆਂ ਨੇ ਸਿੱਖ ਨੌਜਵਾਨ ਸਿਮਰਨਜੀਤ ਸਿੰਘ ਭੰਗੂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਗੈਸ ਸਟੇਸ਼ਨ ਦੇ ਬਾਕੀ ਮੁਲਾਜ਼ਮਾਂ ਮੁਤਾਬਕ ਉਹ ਉਸ ਸਮੇਂ ਗੈਸ ਸਟੇਸ਼ਨ 'ਤੇ ਸਫ਼ਾਈ ਕਰ ਰਿਹਾ ਸੀ ਤੇ ਜਦੋਂ ਉਹ ਅੰਦਰ ਜਾਣ ਲੱਗਾ ਤਾਂ ਬਾਹਰ ਪਾਰਕਿੰਗ ਵਿਚ ਬੈਠੇ ਦੋ ਮੈਕਸੀਕੋ ਨਿਵਾਸੀਆਂ ਨੇ ਉਸ ਦੇ ਸੱਤ ਗੋਲੀਆਂ ਮਾਰੀਆਂ, ਜਿਨ੍ਹਾਂ 'ਚੋਂ ਤਿੰਨ ਗੋਲੀਆਂ ਸਿਮਰਨਜੀਤ ਸਿੰਘ ਦੇ ਸਰੀਰ ਦੇ ਉਪਰਲੇ ਹਿੱਸੇ 'ਚ ਲੱਗੀਆਂ ਤੇ ਉਹ ਮੌਕੇ 'ਤੇ ਹੀ ਦਮ ਤੋੜ ਗਿਆ।

ਅਮਰੀਕਾ ਵਿੱਚ ਸਿੱਖਾਂ ‘ਤੇ ਹਮਲਿਆਂ ਤੋਂ ਇਲਾਵਾ ਧਮਕੀਆਂ ਅਤੇ ਚਿਤਾਵਨੀਆਂ ਦੀਆਂ ਘਟਨਾਵਾਂ ’ਚ ਇਜ਼ਾਫਾ

ਅਮਰੀਕਾ ਵਿੱਚ ਸਿੱਖ ਭਾਈਚਾਰੇ ਵਿਰੁੱਧ ਹਿੰਸਕ ਧਮਕੀਆਂ ਦੀਆਂ ਘਟਨਾਵਾਂ ਵਧ ਰਹੀਆਂ ਹਨ। ‘ਏਬੀਸੀ ਟੈਲੀਵਿਜ਼ਨ ਨੈੱਟਵਰਕ’ ਮੁਤਾਬਕ ‘ਸਿੱਖਸ ਪੁਲੀਟੀਕਲ ਐਕਸ਼ਨ ਕਮੇਟੀ’ (ਸਿੱਖਸਪੀਏਸੀ) ਦੇ ਚੇਅਰਮੈਨ ਗੁਰਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਹੁਣ ਤੱਕ ਇੰਡੀਆਨਾ ਰਾਜ ਵਿੱਚ ਸਿੱਖਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਬੁਰਛਾਗਰਦੀ ਦੀਆਂ ਦੋ-ਦੋ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਸ ਰਿਪੋਰਟ ਅਨੁਸਾਰ ਫਿਸ਼ਰਜ਼ ਸਿਟੀ ਦੀ ਇਕ ਘਟਨਾ ਵਿੱਚ ਬੰਦੂਕਧਾਰੀ ਨੇ ਇਕ ਸਿੱਖ ਨੂੰ ਸਿੱਧੀ ਧਮਕੀ ਦਿੱਤੀ ਹੈ।

ਨਸਲਵਾਦੀ ਹਮਲੇ: ਸਿੱਖ ਕੁਲੀਸ਼ਨ ਵਲੋਂ ਸਿੱਖਾਂ ਨੂੰ ਚੁਕੰਨੇ ਰਹਿਣ ਦੀ ਹਦਾਇਤ

ਇਥੇ ਕੈਂਟ ’ਚ ਘਰ ਬਾਹਰ ਸਿੱਖ ਨੌਜਵਾਨ ਦੀਪ ਰਾਏ ਨੂੰ ਗੋਲੀ ਮਾਰੇ ਜਾਣ ਦੀ ਜਾਂਚ ਐਫਬੀਆਈ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸ਼ੱਕੀ ਨਫ਼ਰਤੀ ਅਪਰਾਧ ਦੇ ਮੁਲਜ਼ਮ ਨੇ ਹਮਲੇ ਸਮੇਂ ਕਿਹਾ ਸੀ, ‘ਆਪਣੇ ਦੇਸ਼ ਵਾਪਸ ਜਾਓ।’ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਵੱਲੋਂ ਇਸ ਘਟਨਾ ਦੀ ਨਫ਼ਰਤੀ-ਮੰਤਵ ਵਾਲੇ ਅਪਰਾਧ ਵਜੋਂ ਪੜਤਾਲ ਕੀਤੀ ਜਾ ਰਹੀ ਹੈ।

ਅੱਤਵਾਦੀ ਸਮਝ ਕੇ ਸਿੱਖ ਬਜ਼ੁਰਗ ‘ਤੇ ਹਮਲਾ ਕਰਨ ਵਾਲਾ ਗੋਰਾ ਅਮਰੀਕਾ ‘ਚ ਦੋਸ਼ੀ ਕਰਾਰ

ਅਮਰੀਕਾ ਵਿੱਚ ਸਿੱਖ ਬਜ਼ੁਰਗ ਅਮਰੀਕ ਸਿੰਘ ਬੱਲ ਉਪਰ ਨਸਲੀ ਹਮਲਾ ਕਰਨ ਦੇ ਮਾਮਲੇ ਵਿੱਚ ਜਿਊਰੀ ਨੇ 23 ਸਾਲਾ ਨੌਜਵਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਵਕੀਲ ਟਿਮੋਥੀ ਡੋਨੋਵਾਨ ਨੇ ਕਿਹਾ ਕਿ ਬੀਤੇ ਸਾਲ ਦਸੰਬਰ ਵਿੱਚ ਡੇਨੀਅਲ ਕੋਰੋਨੇਲ ਵਿਲਸਨ ਨੇ ਕੈਲੀਫੋਰਨੀਆ ਦੇ ਫਰੈਜ਼ਨੋ ਇਲਾਕੇ ਵਿੱਚ ਸਿੱਖ ਹੋਣ ਕਾਰਨ ਬੱਲ ਨੂੰ ਅੱਤਵਾਦੀ ਸਮਝ ਕੇ ਉਸ ਉੱਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਵਿਲਸਨ ਨੇ ਸਿੱਖ ਬਜ਼ੁਰਗ ਦੇ ਚਿਹਰੇ ’ਤੇ ਕਈ ਘਸੁੰਨ ਮਾਰੇ ਤੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।

ਮਾਨ ਸਿੰਘ ਖਾਲਸਾ ‘ਤੇ ਅਮਰੀਕਾ ਵਿਚ ਨਸਲੀ ਹਮਲੇ ਦੇ ਦੋਸ਼ ‘ਚ ਦੋ ਗ੍ਰਿਫ਼ਤਾਰ

ਅਮਰੀਕਾ ਵਿਚ ਸੂਚਨਾ ਤਕਨਾਲੋਜੀ (ਆਈ. ਟੀ) ਮਾਹਰ 41 ਸਾਲਾ ਇਕ ਸਿੱਖ ਵਿਅਕਤੀ 'ਤੇ ਨਸਲੀ ਹਮਲੇ ਦੇ ਸਬੰਧ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕਾ ਪੁਲਿਸ ਨੇ ਦੱਸਿਆ ਕਿ ਕੈਲੀਫੋਰਨੀਆ ਦੇ ਰਿਚਮੰਡ ਬੇਅ ਇਲਾਕੇ ਵਿਚ 25 ਸਤੰਬਰ ਨੂੰ ਮਾਨ ਸਿੰਘ ਖਾਲਸਾ 'ਤੇ ਪਿਕਅਪ ਟਰੱਕ ਵਿਚ ਆਏ ਦੋ ਗੋਰਿਆਂ ਨੇ ਬਿਨਾਂ ਕਿਸੇ ਕਾਰਨ ਹਮਲਾ ਕਰ ਦਿੱਤਾ। ਦੋਵਾਂ ਚੋਂ ਇਕ ਨੇ ਚੀਕਦੇ ਹੋਏ ਖ਼ਾਲਸਾ ਦੀ ਕਾਰ 'ਤੇ ਬੀਅਰ ਦੀ ਬੋਤਲ ਸੁੱਟੀ।

ਰੈਸਟੋਰੈਂਟ ‘ਚ ਖਾਣ ਖਾਣ ਗਏ ਕੈਲੀਫੋਰਨੀਆ ਵਾਸੀ ਬਲਮੀਤ ਸਿੰਘ ਨੂੰ ਹੋਣਾ ਪਿਆ ਨਸਲੀ ਟਿੱਪਣੀਆਂ ਸ਼ਿਕਾਰ

ਕੈਲੀਫੋਰਨੀਆ ਵਾਸੀ ਇਕ ਸਿੱਖ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਇਕ ਵਿਅਕਤੀ ਦੇ ਨਸਲੀ ਹਮਲੇ ਦਾ ਸ਼ਿਕਾਰ ਹੋਣਾ ਪਿਆ, ਜਿਸ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਸਬੰਧ ਵਿੱਚ ਪੁਲਿਸ ਨੇ ਨਫ਼ਰਤੀ ਜੁਰਮ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਹੈ।