ਸੋਮਵਾਰ, 6 ਫਰਵਰੀ, 2012

ਸ਼ਬਦ ਜਾਲ: ‘SGPC Elections’

ਸ਼ਹੀਦੀ ਸਮਾਗਮਾਂ ਮੌਕੇ ਦੀਪਮਾਲਾ ਕਰਕੇ ਸ਼੍ਰੋਮਣੀ ਕਮੇਟੀ ਨੇ ਨਵਾਂ ਵਿਵਾਦ ਖੜ੍ਹਾ ਕੀਤਾ

ਸ਼ਹੀਦੀ ਸਮਾਗਮਾਂ ਮੌਕੇ ਦੀਪਮਾਲਾ ਕਰਕੇ ਸ਼੍ਰੋਮਣੀ ਕਮੇਟੀ ਨੇ ਨਵਾਂ ਵਿਵਾਦ ਖੜ੍ਹਾ ਕੀਤਾ

ਫ਼ਤਹਿਗੜ੍ਹ ਸਾਹਿਬ, 28 ਦਸੰਬਰ (ਪਰਦੀਪ ਸਿੰਘ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 7 ਅਤੇ 9 ਸਾਲ ਦੇ ਸ਼ਾਹਿਬਜ਼ਾਦਿਆਂ ਅਤੇ ਬਿਰਧ ਮਾਤਾ ਗੁਜਰੀ ਜੀ ਦੀ ਦਿਲ ਦਹਿਲਾ ਦੇਣ ਵਾਲੀ ਸ਼ਹਾਦਤ ਦੀ ਯਾਦ ਵਿੱਚ ਲੱਗਣ ਵਾਲੇ ਸ਼ਹੀਦੀ ਜੋੜ ਮੇਲ ਮੌਕੇ ਇਤਿਹਾਸਕ ਗੁਰਦੁਆਰਿਆਂ ਦੀ ਦੀਪ ਮਾਲਾ ਕਰਕੇ ਸ਼੍ਰੋਮਣੀ ਕਮੇਟੀ ਨਵੇਂ ਵਿਵਾਦਾਂ ਵਿੱਚ ਘਿਰ ਸਕਦੀ ਹੈ। ਇਨ੍ਹਾਂ ਸਮਾਗਮਾਂ ਦੌਰਾਨ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ, ਠੰਡਾ ਬੁਰਜ਼ ਅਤੇ ਗੁਰੁਦਆਰਾ ਜੋਤੀ ਸਰੂਪ ਸਾਹਿਬ ’ਤੇ ਵੱਡੇ ਪੱਧਰ ’ਤੇ ਕੀਤੀ ਗਈ ਦੀਪਮਾਲਾ ਨੂੰ ਵੇਖ ਕੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਜੋੜ ਮੇਲ ਸਮਾਗਮ ਵਿੱਚ ਪਹੁੰਚੇ ਸ਼ਰਧਾਲੂਆਂ ਵੱਲੋਂ ਬਹੁਤ ਬੁਰਾ ਮਨਾਇਆ ਗਿਆ ਹੈ ਅਤੇ ਅਗਲੇ ਦਿਨਾਂ ਵਿੱਚ ਇਸ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਨੂੰ ਪੰਥਕ ਸਫ਼ਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਹਿਜਧਾਰੀ ਸਿੱਖਾਂ ਨੂੰ ਮਿਲਿਆ ਐਸ.ਜੀ.ਪੀ.ਸੀ ’ਚ ਵੋਟ ਦਾ ਅਧਿਕਾਰ

ਸਹਿਜਧਾਰੀ ਸਿੱਖਾਂ ਨੂੰ ਮਿਲਿਆ ਐਸ.ਜੀ.ਪੀ.ਸੀ ’ਚ ਵੋਟ ਦਾ ਅਧਿਕਾਰ

ਚੰਡੀਗੜ੍ਹ (21 ਦਸੰਬਰ2011)ਅੱਜ 20 ਦਸੰਬਰ 2011 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 3 ਜੱਜਾਂ ਦੇ ਬੈਂਚ ਨੇ ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਦੇ ਮਸਲੇ ਸਬੰਧੀ ਆਪਣਾ ਹੁਕਮ ਸੁਣਾਇਆ। ਜਿਸ ਮੁਤਾਬਕ ਅੱਜ ਦੀ ਤਰੀਕ ਵਿਚ ਬਿਨਾਂ ਕੇਸਾਂ ਤੋਂ ਵਿਅਕਤੀ ਨੂੰ ਸਿੱਖ ਮੰਨਿਆ ਜਾ ਸਕਦਾ ਹੈ ਅਤੇ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਵੋਟਾਂ ਪਾਉਣ ਦਾ ਪੂਰਾ ਹੱਕ ਹੈ। ਭਾਵੇਂ ਕਿ ਇਸ ਬੈਂਚ ਵਲੋਂ ਦਿੱਤੇ ਹੁਕਮ ਮੁਤਾਬਕ ਇਹ ਕਿਹਾ ਗਿਆ ਹੈ ਕਿ ਇਸ ਹੁਕਮ ਰਾਹੀਂ ਅਸੀਂ ਕਿਸੇ ਧਰਮ ਨੂੰ ਪਰਿਭਾਸ਼ਤ ਕਰਨ ਦਾ ਹੀਆ ਨਹੀਂ ਕਰ ਰਹੇ

ਸ਼੍ਰੋਮਣੀ ਕਮੇਟੀ ਚੋਣਾਂ: ਜਾਅਲੀ ਵੋਟਾਂ ਦੇ ਆਧਾਰ ’ਤੇ ਹਾਸਲ ਕੀਤੀ ਜਿੱਤ ਦੀਆਂ ਪਰਤਾਂ ਖੁਲ੍ਹਣ ਲਗੀਆਂ

ਸ਼੍ਰੋਮਣੀ ਕਮੇਟੀ ਚੋਣਾਂ: ਜਾਅਲੀ ਵੋਟਾਂ ਦੇ ਆਧਾਰ ’ਤੇ ਹਾਸਲ ਕੀਤੀ ਜਿੱਤ ਦੀਆਂ ਪਰਤਾਂ ਖੁਲ੍ਹਣ ਲਗੀਆਂ

ਚੰਡੀਗੜ੍ਹ, (9 ਨਵੰਬਰ 2011): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਦੋ ਮਹੀਨੇ ਪਹਿਲਾਂ ਹੋਈਆਂ ਚੋਣਾਂ ਵਿਚ ਹੁਕਮਰਾਨ ਪਾਰਟੀ (ਅਕਾਲੀ ਦਲ ਬ) ਨੇ ਜਿਸ ਤਰ੍ਹਾਂ ਖੁਲ੍ਹ ਕੇ ਜਾਅਲੀ ਵੋਟਾਂ ਬਣਾਉਣ ਅਤੇ ਭੁਗਤਾਉਣ ਦੀ ਖੇਡ ਖੇਡੀ, ਇਸ ਦੀਆਂ ਪਰਤਾਂ ਖੁਲ੍ਹਣੀਆਂ ਅਰੰਭ ਹੋ ਗਈਆਂ ਹਨ। ਵੱਡੇ ਪੱਧਰ ’ਤੇ ਜਾਅਲੀ ਵੋਟਾਂ ਬਣਾਉਣ ਅਤੇ ਭੁਗਤਾਉਣ ਦੇ ਕਾਰਨਾਮਿਆਂ ਕਾਰਨ ਹੀ ਨਾ ਤਾਂ ਜ਼ਿਲ੍ਹਾ ਮੁੱਖ ਚੋਣ ਅਧਿਕਾਰੀ ਅਤੇ ਨਾ ਹੀ ਗੁਰਦਵਾਰਾ ਕਮਿਸ਼ਨ ਬਣੀਆਂ ਅਤੇ ਭੁਗਤੀਆਂ ਵੋਟਾਂ ਦੀ ਪੂਰੀ ਜਾਣਕਾਰੀ ਦੇਣ ਲਈ ਤਿਆਰ ਹਨ। ਚੋਣ ਨਤੀਜਿਆਂ ਦਾ ਐਲਾਨ ਹੋਇਆਂ ਡੇਢ ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਪਰ ਅੱਜ ਤਕ ਵੀ ਗੁਰਦਵਾਰਾ ਚੋਣ ਕਮਿਸ਼ਨ ਕੋਲ ਇਹ ਸੂਚਨਾ ਉਪਲਬਧ ਨਹੀਂ ਕਿ ਕਿਸ ਉਮੀਦਵਾਰ ਨੂੰ ਗੁਰਦਵਾਰਾ ਚੋਣਾਂ ’ਚ ਕਿੰਨੀਆਂ ਵੋਟਾਂ ਪਈਆਂ।

ਸ਼੍ਰੋਮਣੀ ਕਮੇਟੀ ਮੈਂਬਰ ਭਾਈ ਬੜਾਪਿੰਡ ਨੇ ਗੁਰੂ ਸਾਹਿਬ ਅਤੇ ਸੰਗਤਾਂ ਦੇ ਸ਼ੁਕਰਾਨੇ ਲਈ ਸਮਾਗਮ ਕਰਵਾਏ

ਸ਼੍ਰੋਮਣੀ ਕਮੇਟੀ ਮੈਂਬਰ ਭਾਈ ਬੜਾਪਿੰਡ ਨੇ ਗੁਰੂ ਸਾਹਿਬ ਅਤੇ ਸੰਗਤਾਂ ਦੇ ਸ਼ੁਕਰਾਨੇ ਲਈ ਸਮਾਗਮ ਕਰਵਾਏ

ਫਿਲੌਰ (12 ਅਕਤੂਬਰ, 2011): ਨਵੀਂ ਚੁਣੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਪੰਚ ਪਰਧਾਨੀ) ਦੇ ਕੌਮੀ ਪੰਚ ਭਾਈ ਕੁਲਬੀਰ ਸਿੰਘ ਬੜਾਪਿੰਡ ਨੇ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਮਿਲੀ ਸਫਲਤਾ ਵਾਸਤੇ ਗੁਰੂ ਸਾਹਿਬਾਨ ਅਤੇ ਸਿੱਖ ਸੰਗਤਾਂ ਦਾ ਧੰਨਵਾਦ ਕਰਨ ਲਈ ਅੱਜ ਪਿੰਡ ਬੜਾਪਿੰਡ, ਨੇੜੇ ਫਿਲੌਰ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਥਕ ਆਗੂਆਂ ਅਤੇ ਸਿੱਖ ਸੰਗਤਾਂ ਨੇ ਭਰਵੀਂ ਹਜ਼ਰੀ ਲਵਾਈ।

ਸ਼੍ਰੋਮਣੀ ਕਮੇਟੀ ਚੋਣ ਨਤੀਜੇ: ਭਾਈ ਕੁਲਵੀਰ ਸਿੰਘ ਬੜਾਪਿੰਡ – ਹਨੇਰੇ ਵਿਚ ਆਸ ਦੀ ਕਿਰਨ

ਸ਼੍ਰੋਮਣੀ ਕਮੇਟੀ ਚੋਣ ਨਤੀਜੇ: ਭਾਈ ਕੁਲਵੀਰ ਸਿੰਘ ਬੜਾਪਿੰਡ – ਹਨੇਰੇ ਵਿਚ ਆਸ ਦੀ ਕਿਰਨ

ਸ਼੍ਰੋਮਣੀ ਕਮੇਟੀ ਚੋਣਾਂ ਦੇ ਨਤੀਜਿਆਂ ਨੇ ਪੰਥ ਦਰਦੀਆਂ ਨੂੰ ਨਿਰਾਸ਼ ਕੀਤਾ ਹੈ ਅਤੇ ਵੋਟਾਂ ਬਣਨ ਤੋਂ ਲੈ ਕੇ ਨਤੀਜੇ ਐਲਾਨਣ ਤੱਕ ਹਰ ਤਰ੍ਹਾਂ ਦੀ ਬੇਨਿਯਮੀ, ਧੱਕੇਸ਼ਾਹੀ ਤੇ ਧਾਂਦਲੀ ਹੋਈ ਹੈ। ਸਿੱਖਾਂ ਦੀ ਗੁਰਦਆਰਾ ਪ੍ਰਬੰਧ ਨੂੰ ਸੁੱਚਜੇ ਹੱਥਾਂ ਵਿਚ ਸੌਂਪਣ ਦੀ ਲੜਾਈ ਕੇਵਲ ਇਕ ਧਿਰ ਬਾਦਲ ਦਲ ਨਾਲ ਨਹੀਂ ਸੀ ਸਗੋਂ ਬਾਦਲ ਦਲ ਦੇ ਨਾਲ, ਪੰਜਾਬ ਸਰਕਾਰ, ਪੰਜਾਬ ਪੁਲਿਸ

ਪ੍ਰੋ. ਭੁੱਲਰ ਦੇ ਹੱਕ ਵਿਚ ਮਤੇ ਲਈ ਵਿਧਾਨ ਸਭਾ ਵੱਲ ਮਾਰਚ 3 ਅਕਤੂਬਰ ਨੂੰ

ਪ੍ਰੋ. ਭੁੱਲਰ ਦੇ ਹੱਕ ਵਿਚ ਮਤੇ ਲਈ ਵਿਧਾਨ ਸਭਾ ਵੱਲ ਮਾਰਚ 3 ਅਕਤੂਬਰ ਨੂੰ

ਜਲੰਧਰ (29 ਸਤੰਬਰm 2011): ਅਕਾਲੀ ਦਲ ਪੰਚ ਪ੍ਰਧਾਨੀ ਨੇ ਸਿੱਖ ਵੋਟਰਾਂ ਦਾ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਪੰਚ ਪਰਧਾਨੀ ਦੇ ਉਮੀਦਵਾਰਾਂ ਨੂੰ ਵੱਡਾ ਹੁੰਗਾਰਾ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰਾਂ ਦੇ ਇੰਨੇ ਦਬਾਵਾਂ ਦੇ ਬਾਵਜੂਦ ਪੰਥ ਦੇ ਸੁਚੇਤ ਹਿੱਸੇ ਨੇ ਸੱਚ ‘ਤੇ ਦ੍ਰਿੜ ਰਹਿ ਕੇ ਕੌਮੀ ਚੇਤਨਾ ਵਿਚ ਆਈ ਖੜੋਤ ਨੂੰ ਤੋੜਿਆ ਹੈ ਜਿਸ ਤੋਂ ਪਾਰਟੀ ਆਸਵੰਦ ਹੈ ਕਿ ਭਵਿੱਖ ਵਿਚ ਇਸ ਚੇਤੰਨਤਾ ਦਾ ਹੋਰ ਵਿਸਥਾਰ ਹੋਵੇਗਾ।ਇਹਨਾਂ ਚੋਣਾਂ ਵਿਚ ਭਾਰਤੀ ਸਟੇਟ ਨੇ ਵੋਟਾਂ ਬਣਾਉਂਣ ਤੋਂ ਲੈ ਕੇ ਗਿਣਤੀ ਹੋਣ ਤੱਕ ਪੂਰਾ ਦਖਲ ਦੇ ਕੇ ਪੰਥ ਦੀਆਂ ਭਾਵਨਾਵਾਂ ਨੂੰ ਲਤਾੜਿਆ ਤੇ ਗੁਰੂ ਘਰਾਂ ਦਾ ਪ੍ਰਬੰਧ ਕੁਚੱਜੇ ਹੱਥਾਂ ਵਿਚ ਬਣਾਈ ਰੱਖਣ ਲਈ ਦੋਖੀ …

ਚੋਣਾਂ ਹਾਰੇ ਹਾਂ ਹਿੰਮਤ ਨਹੀਂ: ਸੁੱਜੋਂ

ਚੋਣਾਂ ਹਾਰੇ ਹਾਂ ਹਿੰਮਤ ਨਹੀਂ: ਸੁੱਜੋਂ

ਬੰਗਾ (21 ਸਤੰਬਰ, 2011): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹਲਕਾ ਸ਼ਹੀਦ ਭਗਤ ਸਿੰਘ ਨਗਰ ਤੋਂ ਉਮੀਦਵਾਰ ਭਾਈ ਚਰਨਜੀਤ ਸਿੰਘ ਸੁੱਜੋਂ ਨੇ ਸਮੂਹ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਆਖਿਆ ਕਿ ਉਸ ਨੂੰ ਫਖਰ ਹੈ ਉਸ ਨੂੰ ਪੈਣ ਵਾਲੀਆਂ ਵੋਟਾਂ ਗੁਰੂ ਦੇ ਸਿੱਖਾਂ ਦੀਆਂ ਸਨ।

ਸ੍ਰੋਮਣੀ ਕਮੇਟੀ ਚੋਣਾਂ ਵਿਚ ਹੋਈਆਂ ਧਾਂਦਲੀਆਂ ਨੂੰ ਅਦਾਲਤ ਵਿਚ ਚੁਣੌਤੀ ਦੇਵਾਂਗੇ: ਪੀਰ ਮੁਹੰਮਦ

ਸ੍ਰੋਮਣੀ ਕਮੇਟੀ ਚੋਣਾਂ ਵਿਚ ਹੋਈਆਂ ਧਾਂਦਲੀਆਂ ਨੂੰ ਅਦਾਲਤ ਵਿਚ ਚੁਣੌਤੀ ਦੇਵਾਂਗੇ: ਪੀਰ ਮੁਹੰਮਦ

ਚੰਡੀਗੜ੍ਹ (21 ਸਤੰਬਰ, 2011): ਕਰਨੈਲ ਸਿੰਘ ਪੀਰ ਮੁਹੰਮਦ ਨੇ ਐਲਾਨ ਕੀਤਾ ਹੈ ਕਿ 18 ਸਤੰਬਰ ਦੀਆਂ ਸ੍ਰੋਮਣੀ ਕਮੇਟੀ ਚੋਣਾਂ ਵਿਚ ਹੋਈਆਂ ਵਿਆਪਕ ਧਾਂਦਲੀਆਂ ਦੇ ਮੱਦੇ ਨਜ਼ਰ ਇਨ੍ਹਾਂ ਚੋਣਾਂ ਨੂੰ ਅਯੋਗ ਕਰਾਰ ਦੇਣ ਤੇ ਰੱਦ ਕਰਵਾਉਣ ਲਈ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਇਕ ਜਨ ਹਿਤ ਪਟੀਸ਼ਨ ਦਾਇਰ ਕਰੇਗੀ ਤੇ ਚੋਣਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਰਵਾਉਣ ਦਾ ਨਿਰਦੇਸ਼ ਜਾਰੀ ਕਰਨ ਲਈ ਕਿਹਾ ਜਾਵੇਗਾ।

ਭਾਈ ਚੀਮਾ ਤੇ ਸਲਾਣਾ ਵਲੋਂ ਵੋਟਰਾਂ ਤੇ ਸਮਰਥਕਾਂ ਦਾ ਧੰਨਵਾਦ

ਭਾਈ ਚੀਮਾ ਤੇ ਸਲਾਣਾ ਵਲੋਂ ਵੋਟਰਾਂ ਤੇ ਸਮਰਥਕਾਂ ਦਾ ਧੰਨਵਾਦ

ਫ਼ਤਿਹਗੜ੍ਹ ਸਾਹਿਬ (20 ਸਤੰਬਰ, 2011) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਸਾਥ ਦੇਣ ਵਾਲੇ ਵੋਟਰਾਂ, ਸਮਰਥਕਾਂ, ਪੰਚ ਪ੍ਰਧਾਨੀ ਦੇ ਅਤੇ ਸ਼੍ਰੋਮਣੀ ਅਕਾਲੀ ਦਲ (1920) ਦੇ ਵਰਕਰਾਂ ਦਾ ਧੰਨਵਾਦ ਕੀਤਾ ਹੈ।

ਭਾਈ ਬੜਾਪਿੰਡ ਦੀ ਕਾਮਯਾਬੀ ਸੰਘਰਸ਼ਮਈ ਸੋਚ ਦੀ ਜਿੱਤ: ਯੂਨਾਈਟਿਡ ਖਾਲਸਾ ਦਲ

ਭਾਈ ਬੜਾਪਿੰਡ ਦੀ ਕਾਮਯਾਬੀ ਸੰਘਰਸ਼ਮਈ ਸੋਚ ਦੀ ਜਿੱਤ: ਯੂਨਾਈਟਿਡ ਖਾਲਸਾ ਦਲ

ਲੰਡਨ (19 ਸਤੰਬਰ, 2011): ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਾਲੇ ਸ੍ਰ਼ੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਕੌਮੀ ਪੰਚ ਅਤੇ ਫਿਲੌਰ ਤੋਂ ਜਿੱਤ ਪ੍ਰਾਪਤ ਕਰਨ ਵਾਲੇ ਭਾਈ ਕੁਲਬੀਰ ਸਿੰਘ ਬੜਾਪਿੰਡ ਦੀ ਕਾਮਯਾਬੀ ਸੰਘਰਸ਼ਮਈ ਸੋਚ ਅਤੇ ਸੱਚ ਦੀ ਜਿੱਤ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ [...]

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts