ਐਤਵਾਰ, 20 ਮਈ, 2012

ਸ਼ਬਦ ਜਾਲ: ‘SGPC’

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆ

ਅੰਮ੍ਰਿਤਸਰ (24 ਨਵੰਬਰ 2011):- ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਅਰਦਾਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤੀਕ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਇਹ ਨਗਰ ਕੀਰਤਨ ਦੁਪਹਿਰ 12 ਵਜੇ ਆਰੰਭ ਹੋਇਆ। ਸੁੰਦਰ ਫੁੱਲਾਂ ਨਾਲ ਸਜੀ ਸੁਨਹਿਰੀ ਪਾਲਕੀ ਵਿਚ ਸੁਸ਼ੋਭਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ। ਇਹ ਨਗਰ ਕੀਰਤਨ ਸਰਾਂ ਗੁਰੂ ਰਾਮਦਾਸ ਤੋਂ ਚੌਂਕ ਪਰਾਗਦਾਸ, ਚੌਂਕ ਬਾਬਾ ਸਾਹਿਬ, ਚੌਂਕ ਕਰੋੜੀ, ਬਾਬਾ ਦੀਪ ਸਿੰਘ ਜੀ ਕਾਲੌਨੀ

ਗਿਆਨੀ ਗੁਰਬਚਨ ਸਿੰਘ ਨੇ ਅਮਿਤਾਭ ਬੱਚਨ ਨੂੰ ਬੁਲਾਉਣ ਦੀ ਵਿਰੋਧਤਾ ਕੀਤੀ

ਗਿਆਨੀ ਗੁਰਬਚਨ ਸਿੰਘ ਨੇ ਅਮਿਤਾਭ ਬੱਚਨ ਨੂੰ ਬੁਲਾਉਣ ਦੀ ਵਿਰੋਧਤਾ ਕੀਤੀ

ਰੂਪਨਗਰ, (21 ਨਵੰਬਰ 2011): ਕਾਂਗਰਸ ਨੂੰ ਹਮੇਸ਼ਾ ਹੀ ਸਿੱਖਾਂ ਦੀ ਦੁਸ਼ਮਣ ਜਮਾਤ ਅਤੇ ਅਕਾਲੀ ਦਲ ਨੂੰ ਸਿੱਖ ਹਿਤੈਸ਼ੀ ਮੰਨਿਆਂ ਜਾਂਦਾ ਰਿਹਾ ਹੈ ਅਤੇ ਸਮੇਂ ਸਮੇਂ ‘ਤੇ ਦੋਵਾਂ ਧਿਰਾਂ ਦੇ ਸਮਾਗਮਾਂ ਦੀ ਦਿੱਖ ਵੀ ਅਲੱਗ ਹੀ ਰਹੀ ਹੈ। ਕਾਂਗਰਸੀ ਜਿਥੇ ਅਪਣੇ ਸਮਾਗਮਾਂ ‘ਚ ਅਖਾੜੇ ਲਗਾਉਂਦੇ ਸਨ ਉਥੇ ਹੀ ਅਕਾਲੀ ਦਲ ਦੇ ਸਮਾਗਮਾਂ ਵਿਚ ਢਾਡੀਆਂ-ਰਾਗੀਆਂ ਦੀ ਚੜ੍ਹਤ ਹੁੰਦੀ ਸੀ ਪਰ ਪਿਛਲੇ ਸਮੇਂ ਵਿਚ ਅਕਾਲੀ ਦਲ ਦੇ ਨੌਜਵਾਨ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਾਲੀਵੁਡ ਵਲ ਵਧੇ ਰੁਝਾਨ ਨੇ ਪੰਜਾਬ, ਪੰਜਾਬੀਅਤ ਅਤੇ ਸਿੱਖ ਕੌਮ ਨੂੰ ਸੋਚਣ ਲਈ ਮਜਬੂਰ ਕਰ ਦਿਤਾ ਹੈ ਕਿ ਪੰਜਾਬ ਕਿਸ ਪਾਸੇ ਜਾ ਰਿਹਾ ਹੈ । ਪੰਜਾਬ ਵਿਚ ਨਸ਼ਿਆਂ ਦਾ ਰੁਝਾਨ ਤਾਂ ਪਹਿਲਾਂ ਹੀ ਸੀ ਪਰ ਹੁਣ ਗਲੈਮਰ ਦੇ ਦਾਖ਼ਲ ਹੁੰਿਦਆਂ ਇਹ ਕਸਰ ਵੀ ਪੂਰੀ ਹੋ ਜਾਵੇਗੀ।

ਮਾਨ ਦਲ ਵਲੋਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅਡਵਾਨੀ ਦੀ ਆਮਦ ਤੇ ਖਾਲਿਸਤਾਨ ਪੱਖੀ ਨਾਅਰੇ ਲਗਾਏ ਗਏ

ਮਾਨ ਦਲ ਵਲੋਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅਡਵਾਨੀ ਦੀ ਆਮਦ ਤੇ ਖਾਲਿਸਤਾਨ ਪੱਖੀ ਨਾਅਰੇ ਲਗਾਏ ਗਏ

ਅੰਮ੍ਰਿਤਸਰ (16 ਨਵੰਬਰ 2011)- ਜਦ ਤੋਂ ਲਾਲ ਕ੍ਰਿਸ਼ਨ ਅਡਵਾਨੀ ਦੀ ਰੱਥ ਯਾਤਰਾ ਪੰਜਾਬ ਵਿਚ ਦਾਖਲ ਹੋਈ, ਉਸ ਸਮੇਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਧਮਕੀਆਂ ਕਾਰਨ, ਇਸ ਜਨ-ਚੇਤਨਾ ਯਾਤਰਾ ਦੇ ਪ੍ਰਬੰਧਕਾਂ, ਸੁੱਰਖਿਆ ਏਜੰਸੀਆਂ, ਸੂਹੀਆ ਏਜੰਸੀਆਂ ਤੇ ਪੰਜਾਬ ਸਰਕਾਰ ਦੀ ਨੀਂਦ ਹਰਾਮ ਹੋਈ ਹੈ। ਅਡਵਾਨੀ ਵਲੋਂ ਲਿਖੀ ਗਈ ਆਪਣੀ ਕਿਤਾਬ “ਮਾਈ ਕੰਟਰੀ ਮਾਈ ਲਾਈਫ” ਵਿਚ ਉਸ ਨੇ ਖੁਦ ਮੰਨਿਆ ਕਿ ਉਸਨੇ ਹੀ ਇੰਦਰਾ ਗਾਂਧੀ ਨੂੰ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਲਈ ਉਕਸਾਇਆ ਸੀ। ਇਸ ਸਵੈ-ਜੀਵਨੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਗਰਮ ਖਿਆਲੀਆਂ ਨੇ ਅਡਵਾਨੀ ਦੀ ਰੱਥ ਯਾਤਰਾ ਦਾ ਬਾਈਕਾਟ ਕਰਦਿਆਂ ਹੋਇਆਂ, ਇਸ ਯਾਤਰਾ ਨੂੰ ਪੰਜਾਬ ਵਿਚ ਦਾਖਲ ਨਾ ਹੋਣ ਦੇਣ ਦੀਆਂ ਧਮਕੀਆਂ ਦਿੱਤੀਆਂ ਸਨ।

ਮੱਕੜ ਨੇ ਕੀਤੀ ਅਕਾਲ ਤਖ਼ਤ ਦੇ ਜਥੇਦਾਰ ਕੋਲ ਸ਼ਿਕਾਇਤ

ਮੱਕੜ ਨੇ ਕੀਤੀ ਅਕਾਲ ਤਖ਼ਤ ਦੇ ਜਥੇਦਾਰ ਕੋਲ ਸ਼ਿਕਾਇਤ

ਅੰਮ੍ਰਿਤਸਰ (16ਨਵੰਬਰ2011)- ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ, ਸਾਬਕਾ ਆਈ.ਪੀ.ਐਸ ਆਫੀਸਰ ਤੇ ਲੋਕ ਸਭਾ ਸਾਬਕਾ ਮੈਂਬਰ ਸਿਮਰਨਜੀਤ ਸਿੰਘ ਵਲੋਂ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਸ਼੍ਰੀ ਹਰਿਮੰਦਰ ਸਾਹਿਬ ਆਮਦ ਸਮੇਂ ਅਡਵਾਨੀ ਦਾ ਖਾਲਿਸਤਾਨ ਦੇ ਨਾਅਰੇ ਤੇ ਹੋਰ ਅਪਮਾਨ ਜਨਕ ਸ਼ਬਦਾਂ ਨਾਲ ਸ਼੍ਰੀ ਹਰਿਮੰਦਰ ਸਾਹਿਬ ਦੀ ਮਰਿਯਾਦਾ ਦਾ ਘੋਰ ਅਪਮਾਨ ਹੋਇਆ ਹੈ ਤੇ ਇਸ ਨਾਲ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਇਸ ਪਤੱਰਕਾਰ ਨੂੰ ਸ਼੍ਰੋਮਣੀ ਕਮੇਟੀ ਦੇ ਮੀਡੀਆ ਇੰਚਾਰਜ ਕੁਲਵਿੰਦਰ ਸਿੰਗ ਨੇ ਫੋਨ ਤੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ਼੍ਰੀ ਅਵਤਾਰ ਸਿੰਘ ਮਕੜ੍ਹ ਨੇ ਇਸ ਘਟਨਾ ਦਾ ਸਖਤ ਨੋਟਿਸ ਲਿਆ ਹੈ ਤੇ ਮਾਨ ਦੇ

ਅਡਵਾਨੀ ਨੇ ਦਰਬਾਰ ਸਾਹਿਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਹੀਂ ਟੇਕਿਆ ਮੱਥਾ

ਅਡਵਾਨੀ ਨੇ ਦਰਬਾਰ ਸਾਹਿਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਹੀਂ ਟੇਕਿਆ ਮੱਥਾ

ਸ੍ਰੀ ਅੰਮ੍ਰਿਤਸਰ ਸਾਹਿਬ, (16 ਨਵੰਬਰ 2011): ਭਾਜਪਾ ਆਗੂ ਐਲ ਕੇ ਅਡਵਾਨੀ ਦੀ ਅੱਜ ਦਰਬਾਰ ਸਾਹਿਬ ਯਾਤਰਾ ਬੇਹੱਦ ਤਣਾਅ ਪੂਰਨ ਰਹੀ, ਮਾਨ ਦਲ ਵਲੋਂ ਵਿਰੋਧ ਕੀਤੇ ਜਾਣ ਦੀ ਕੰਨਸੋਆਂ ਕਾਰਣ ਜਿਥੇ ਸੁਰੱਖਿਆ ਪ੍ਰਬੰਧ ਬੇਹੱਦ ਸਖਤ ਸਨ, ਉਥੇ ਅਡਵਾਨੀ ਦੀ ਯਾਤਰਾ ਬਾਰੇ ਮਿੱਥਿਆ ਸਮਾਂ ਵੀ ਵਾਰ ਵਾਰ ਟਾਲਿਆ ਗਿਆ। ਅਡਵਾਨੀ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਜਦੋਂ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜਦਾ ਕੀਤਾ ਤਾਂ ਉਸਨੇ ਆਪਣੇ ਕੱਟੜ ਹਿੰਦੂਵਾਦੀ ਸੋਚ ਦਾ ਪ੍ਰਗਟਾਵਾ ਕਰਦਿਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਣ ਦੀ ਥਾਂ, ਖੜੇ ਖੜੇ ਹੀ 500 ਰੁਪਏ ਦਾ ਨੋਟ ਗੁਰੂ ਸਾਹਿਬ ਅੱਗੇ ਸੁੱਟਿਆ, ਜਿਸ ਤੋਂ ਡਿਊਟੀ ਤੇ ਤਾਇਨਾਤ ਅਰਦਾਸੀਏ ਸਿੰਘ ਨੇ ਗੁੱਸਾ ਕਰਦਿਆਂ, ਅਡਵਾਨੀ ਨੂੰ ਸਿਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ, ਭਾਵੇਂ ਕਿ ਸ਼੍ਰੋਮਣੀ ਕਮੇਟੀ ਦੇ

ਅਡਵਾਨੀ ਨੂੰ ਸਿਰੋਪਾ ਦੇਵਾਂ, ਮੇਰੀ ਜਮੀਰ ਨੇ ਇਜਾਜਿਤ ਨਹੀਂ ਦਿੱਤੀ ਭਾਈ ਕੁਲਵੰਤ ਸਿੰਘ

ਅਡਵਾਨੀ ਨੂੰ ਸਿਰੋਪਾ ਦੇਵਾਂ, ਮੇਰੀ ਜਮੀਰ ਨੇ ਇਜਾਜਿਤ ਨਹੀਂ ਦਿੱਤੀ  ਭਾਈ ਕੁਲਵੰਤ ਸਿੰਘ

ਅੰਮ੍ਰਿਤਸਰ-(16 ਨਵੰਬਰ2011) ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਸਿੰਘ ਭਾਈ ਕੁਲਵੰਤ ਸਿੰਘ ਨੇ ਜਦੋਂ ਸ੍ਰੀ ਐਲ.ਕੇ. ਅਡਵਾਨੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਰਿਆਦਾ ਅਨੁਸਾਰ ਮੱਥਾ ਨਹੀਂ ਟੇਕਿਆ ਤਾਂ ਉਨ੍ਹਾਂ ਦੇ ਮਨ ਨੂੰ ਕਾਫੀ ਠੇਸ ਪੁੱਜੀ। ਉਨ੍ਹਾਂ ਨੂੰ ਲੱਗਾ ਜਿਵੇਂ ਅਡਵਾਨੀ ਵੱਲੋਂ ਕੋਈ ਅਵੱਗਿਆ ਕੀਤੀ ਗਈ ਹੈ ਜਿਸ ਦੇ ਕਾਰਨ ਉਨ੍ਹਾਂ ਦੀ ਜ਼ਮੀਰ ਨੇ ਅਡਵਾਨੀ ਨੂੰ ਸਿਰੋਪਾਓ ਦੇਣ ਦੀ ਆਗਿਆ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਦਾ ਕਿਸੇ ਵੀ ਪਾਰਟੀ ਨਾਲ ਕੋਈ ਵੀ ਸਬੰਧ ਨਹੀਂ ਹੈ ਸਿਰਫ ਉਨ੍ਹਾਂ ਨੇ ਆਪਣੇ ਦਿਲ ਦੀ ਗੱਲ ਸੁਣੀ ਹੈ। ਜ਼ਿਕਰਯੋਗ ਹੈ ਕਿ ਕੋਈ ਸ਼ਰਧਾਲੂ ਜਦੋਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦਾ ਹੈ ਅਤੇ ਜੇਕਰ 100 ਰੁਪਏ ਜਾਂ ਇਸ ਤੋਂ ਵੱਧ ਦੀ ਰਾਸ਼ੀ ਭੇਟਾਂ ਕਰਦਾ ਹੈ

ਬਾਦਲ ਦੇ ਹੁਕਮਾਂ ਨਾਲ ਛੇਤੀ ਹੀ ਬਦਲ ਦਿਤੇ ਜਾਣਗੇ ‘ਤਖ਼ਤਾਂ ਦੇ ਜਥੇਦਾਰ

ਬਾਦਲ ਦੇ ਹੁਕਮਾਂ ਨਾਲ ਛੇਤੀ ਹੀ ਬਦਲ ਦਿਤੇ ਜਾਣਗੇ ‘ਤਖ਼ਤਾਂ ਦੇ ਜਥੇਦਾਰ

ਅੰਮ੍ਰਿਤਸਰ ( 8ਨਵੰਬਰ2011): ਅਕਾਲੀ ਦਲ ਬਾਦਲ ਨੇ ਇਸ ਵਾਰ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਮਿਲੀ ਬੇਮਿਸਾਲ ਸਫ਼ਲਤਾ ਦੇ ਇਤਿਹਾਸ ਨੂੰ ਵਿਧਾਨ ਸਭਾ ਚੋਣਾਂ ਵਿਚ ਦਹੁਰਾਉਣ ਲਈ ਕਮਰ ਕਸ ਲਈ ਹੈ। ਸ਼੍ਰੋਮਣੀ ਕਮੇਟੀ ਵਿਚ ਮੋਨੇ ਅਤੇ ਗ਼ੈਰ-ਸਿੱਖ ਵੌਟਰਾਂ ਅਤੇ ਕੇਂਦਰ ਸਰਕਾਰ ਦੀ ‘ਕ੍ਰਿਪਾ’ ਨਾਲ ਕਾਬਜ਼ ਹੋ ਚੁਕਣ ਉਪਰੰਤ ਬਾਦਲ ਦਲ ਨੇ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੂੰ ਖ਼ੁਸ਼ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਬਾਕੀ ਜਥੇਦਾਰਾਂ ਨੂੰ ਵੀ ਇਧਰੋਂ ਉਧਰ ਕਰਨ ਦਾ ਮਨ ਬਣਾ ਲਿਆ ਹੈ। ਅਜਿਹਾ ਕਰਨ ਨਾਲ ਜਿਥੇ ਬਾਦਲ ਦਲ ਵਿਰੋਧੀ ਧਿਰ ਵਲੋਂ ਲਗਾਏ ਜਾ ਰਹੇ ਗ਼ੈਰ ਸਿਧਾਂਤਕ ਹੋਣ ਦੇ ਦੋਸ਼ਾਂ ਤੋਂ ਮੁਕਤ ਹੋ ਜਾਏਗਾ ਉਥੇ ਨਵੇਂ ਜਥੇਦਾਰ ਨੂੰ ਸੇਵਾ ਦਾ ਮੌਕਾ ਦੇ ਕੇ ਪੁਰਾਣੇ ਜਥੇਦਾਰਾਂ ਦੇ ਕੀਤੇ ਕੰਮ ਉਨ੍ਹਾਂ ਦੇ ਸਿਰ ਮੜ੍ਹ ਕੇ ਇਕ ਤਰ੍ਹਾਂ ਨਾਲ ਦੋਸ਼ ਮੁਕਤ ਵੀ ਹੋ ਜਾਵੇਗਾ।

ਸ੍ਰੋਮਣੀ ਕਮੇਟੀ ਭੁੱਲੀ ਸ਼ਹੀਦ ਭਾਈ ਬੇਅੰਤ ਸਿੰਘ ਦੀ ਕੁਰਬਾਨੀ- ਜਥੇਦਾਰਾਂ ਨੇ ਇਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣਾ ਮੁਨਾਸਿਬ ਨਾ ਸਮਝਿਆ

ਸ੍ਰੋਮਣੀ ਕਮੇਟੀ ਭੁੱਲੀ ਸ਼ਹੀਦ ਭਾਈ ਬੇਅੰਤ ਸਿੰਘ ਦੀ ਕੁਰਬਾਨੀ- ਜਥੇਦਾਰਾਂ ਨੇ ਇਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣਾ ਮੁਨਾਸਿਬ ਨਾ ਸਮਝਿਆ

ਅੰਮ੍ਰਿਤਸਰ ( 31 ਅਕਤੂਬਰ, 2011 ): ਜੂਨ 1984 ਵਿਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਫੌਜੀ ਹਮਲੇ ਵਿਚ ਮਲੀਆ ਮੇਟ ਕਰਨ ਦੀ ਸਾਜ਼ਿਸ਼ ਰਚਣ ਵਾਲੀ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰ ਮੁਕਾਉਣ ਤੇ ਇਸ ਬੇਇਜ਼ਤੀ ਦਾ ਬਦਲਾ ਲੈ ਕੇ, ਸਿੱਖ ਕੌਮ ਦੀ ਲਾਜ਼ ਤੇ ਪੱਗ ਨੂੰ ਬਚਾਉਣ ਵਾਲੇ ਗਭੱਰੂ ਸ਼੍ਰੀ ਬਿਅੰਤ ਸਿੰਘ ਨੂੰ ਅੱਜ ਦੇ ਦਿਨ ਹੀ ਸ਼ਹੀਦੀ ਦਾ ਜਾਮ ਪੀ ਕੇ ਸਿੱਖਾਂ ਦਾ ਸਾਰੀ ਦੁਨੀਆਂ ਵਿਚਨਾਮ ਉਚੱਾ ਕੀਤਾ। ਪਰ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਚਲਾ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਬੇਅੰਤ ਸਿੰਘ ਦੀ ਦਿੱਤੀ ਕੁਰਬਾਨੀ ਦਾ ਇੰਨੀ ਜਲਦੀ ਚੇਤਾ ਭੁੱਲ ਜਾਵੇਗਾ, ਇਹ ਗੱਲ ਆਮ ਸਿੱਖ ਸੋਚ ਰਖੱਣ ਵਾਲਾ ਵਿਅਕਤੀ ਕਦੀ ਸੋਚ ਵੀ ਨਹੀਂ ਸਕਦਾ? ਅੱਜ ਇਸੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਵਾਲੇ ਬੇਅੰਤ ਸਿੰਘ ਦਾ ਭੋਗ ਸ਼੍ਰੋਮਣੀ ਕਮੇਟੀ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਾ ਪਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਗੁਰਦੁਆਰਾ ਝੰਡੇ ਬੁੰਗੇ ਵਿਚ ਰਸਮੀ ਤੌਰ ਤੇ ਪਾਇਆ ਗਿਆ,

ਆਹਲੂਵਾਲੀਆ ਨੂੰ ਮੁੜ ਉਪ-ਕੁਲਪਤੀ ਲਗਾਏ ਜਾਣ ਦਾ ਪੰਚ ਪ੍ਰਧਾਨੀ ਵਲੋਂ ਵਿਰੋਧ ; ਭਾਈ ਬੜਾ ਪਿੰਡ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਇਹ ਮੁੱਦਾ ਉਠਾਉਣਗੇ

ਆਹਲੂਵਾਲੀਆ ਨੂੰ ਮੁੜ ਉਪ-ਕੁਲਪਤੀ ਲਗਾਏ ਜਾਣ ਦਾ ਪੰਚ ਪ੍ਰਧਾਨੀ ਵਲੋਂ ਵਿਰੋਧ ; ਭਾਈ ਬੜਾ ਪਿੰਡ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਇਹ ਮੁੱਦਾ ਉਠਾਉਣਗੇ

ਫ਼ਤਿਹਗੜ੍ਹ ਸਾਹਿਬ ( 18 ਅਕਤੂਬਰ, 2011 ) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ ਅਤੇ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡਾ. ਜਸਬੀਰ ਸਿੰਘ ਆਹਲੂਵਾਲੀਆ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਮੁੜ ਵੀ.ਸੀ. ਲਗਾਉਣ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਅਤੇ ਇਹ ਸਿੱਖ ਕੌਮ ਲਈ ਅਤਿ ਨਮੋਸ਼ੀ ਵਾਲੀ ਗੱਲ ਹੈ ਕਿ ਸ਼ਬਦ ਗੁਰੂ ਦੇ ਨਾਂ ਹੇਠ ਬਣੀ ਯੂਨੀਵਰਿਸਟੀ ਦੇ ਅਹਿਮ ਆਹੁਦੇ ’ਤੇ ਵਾਰ-ਵਾਰ ਸ਼ੰਗੀਨ ਦੋਸ਼ਾਂ ਵਿੱਚ ਘਿਰੇ ਵਿਅਕਤੀ ਨੂੰ ਬਿਠਾਇਆ ਜਾ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਜਸਬੀਰ ਸਿੰਘ ਆਹਲੂਵਾਲੀਆ ਕਿਸੇ ਵਕਾਰੀ ਸੰਸਥਾ ਲਈ ਯੋਗ ਪ੍ਰਬੰਧਕ ਵੀ ਸਾਬਿਤ ਨਹੀਂ ਹੋ ਸਕਿਆ ਜੇ ਅਜਿਹਾ ਹੁੰਦਾ ਤਾਂ ਯੁਨੀਵਰਿਸਟੀ ਵਿੱਚ ਉਸ ’ਤੇ ਹਮਲੇ ਵਾਲੀ ਗੋਲੀ ਚੱਲਣ ਦੀ ਘਟਨਾ ਵੀ ਨਹੀਂ ਸੀ ਵਪਾਰਨੀ। ਉਨ੍ਹਾਂ ਕਿਹਾ ਕਿ ਇਹ ਘਟਨਾ ਆਹਲੂਵਾਲੀਏ ਦੇ ਮਾੜੇ ਵਿਵਹਾਰ ਕਾਰਨ ਵਾਪਰੀ ਹੈ।

ਸ਼੍ਰੋਮਣੀ ਕਮੇਟੀ ਚੋਣ ਨਤੀਜੇ: ਭਾਈ ਕੁਲਵੀਰ ਸਿੰਘ ਬੜਾਪਿੰਡ – ਹਨੇਰੇ ਵਿਚ ਆਸ ਦੀ ਕਿਰਨ

ਸ਼੍ਰੋਮਣੀ ਕਮੇਟੀ ਚੋਣ ਨਤੀਜੇ: ਭਾਈ ਕੁਲਵੀਰ ਸਿੰਘ ਬੜਾਪਿੰਡ – ਹਨੇਰੇ ਵਿਚ ਆਸ ਦੀ ਕਿਰਨ

ਸ਼੍ਰੋਮਣੀ ਕਮੇਟੀ ਚੋਣਾਂ ਦੇ ਨਤੀਜਿਆਂ ਨੇ ਪੰਥ ਦਰਦੀਆਂ ਨੂੰ ਨਿਰਾਸ਼ ਕੀਤਾ ਹੈ ਅਤੇ ਵੋਟਾਂ ਬਣਨ ਤੋਂ ਲੈ ਕੇ ਨਤੀਜੇ ਐਲਾਨਣ ਤੱਕ ਹਰ ਤਰ੍ਹਾਂ ਦੀ ਬੇਨਿਯਮੀ, ਧੱਕੇਸ਼ਾਹੀ ਤੇ ਧਾਂਦਲੀ ਹੋਈ ਹੈ। ਸਿੱਖਾਂ ਦੀ ਗੁਰਦਆਰਾ ਪ੍ਰਬੰਧ ਨੂੰ ਸੁੱਚਜੇ ਹੱਥਾਂ ਵਿਚ ਸੌਂਪਣ ਦੀ ਲੜਾਈ ਕੇਵਲ ਇਕ ਧਿਰ ਬਾਦਲ ਦਲ ਨਾਲ ਨਹੀਂ ਸੀ ਸਗੋਂ ਬਾਦਲ ਦਲ ਦੇ ਨਾਲ, ਪੰਜਾਬ ਸਰਕਾਰ, ਪੰਜਾਬ ਪੁਲਿਸ

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts