ਫਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਮੌਕੇ ਸਜਾਏ ਨਗਰ ਕੀਰਤਨ ਦੌਰਾਨ ਲੱਖਾਂ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ

By
Published: December 29, 2010
p3 dt 28-12-10
ਫਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਮੌਕੇ ਸਜਾਏ ਨਗਰ ਕੀਰਤਨ ਦੌਰਾਨ ਲੱਖਾਂ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ  | read this item

ਫਤਹਿਗੜ੍ਹ ਸਾਹਿਬ (28 ਦਸੰਬਰ): ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਵੱਲੋਂ ਮਨੁੱਖਤਾ, ਧਰਮ ਅਤੇ ਸਚਾਈ ਦੀ ਰੱਖਿਆ ਲਈ ਦਿੱਤੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਫਤਹਿਗੜ੍ਹ ਸਾਹਿਬ ਦੀ ਇਤਿਹਾਸਕ ਪਵਿੱਤਰ ਧਰਤੀ ’ਤੇ ਤਿੰਨ ਰੋਜਾ ਸਾਲਾਨਾ ਸ਼ਹੀਦੀ ਜੋੜ ਮੇਲ ਦੇ ਅੰਤਿਮ ਦਿਨ ਅੱਜ ਇੱਥੇ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਪ੍ਰਾਰੰਭ ਹੋਇਆ ਅਤੇ ਸਰਧਾ ਦੇ ਪ੍ਰਤੀਕ, ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਸਸਕਾਰ ਅਸਥਾਨ ਗੁਰਦੁਆਰਾ ਸ਼੍ਰੀ ਜਯੋਤੀ ਸਰੂਪ ਸਾਹਿਬ ਵਿਖੇ ਪਹੁੰਚਣ ’ਤੇ ਅਰਦਾਸ ਉਪਰੰਤ ਸੰਪੰਨ ਹੋਇਆ।

ਜੋੜ ਮੇਲੇ ਦੌਰਾਨ ਪਾਲਕੀ ਸਹਿਬ ਮੋਢਿਆਂ ’ਤੇ ਚੁੱਕ ਕੇ ਲਿਜਾਣ ਦੀ ਪਿਰਤ ਦੁਬਾਰਾ ਸ਼ੁਰੂ ਹੋਵੇ : ਪੰਚ ਪ੍ਰਧਾਨੀ

By
Published: December 28, 2010
panch_pardhani
ਜੋੜ ਮੇਲੇ ਦੌਰਾਨ ਪਾਲਕੀ ਸਹਿਬ ਮੋਢਿਆਂ ’ਤੇ ਚੁੱਕ ਕੇ ਲਿਜਾਣ ਦੀ ਪਿਰਤ ਦੁਬਾਰਾ ਸ਼ੁਰੂ ਹੋਵੇ : ਪੰਚ ਪ੍ਰਧਾਨੀ

DIGITAL CAMERA  | read this item

ਪੰਚ ਪ੍ਰਧਾਨੀ ਫ਼ਤਿਹਗੜ੍ਹ ਸਾਹਿਬ, 28 ਦਸੰਬਰ (ਪੰਜਾਬ ਨਿਊਜ਼ ਨੈੱਟ.) : ਸ਼ਹੀਦੀ ਜੋੜ ਮੇਲੇ ਮੌਕੇ ਅੱਜ ਰਾਤ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਸਜੇ ਧਾਰਮਿਕ ਦੀਵਾਨਾਂ ਵਿਚ ਸੰਤ ਬਾਬਾ ਬਲਜੀਤ ਸਿੰਘ ਦਾਦੂ ਸਾਹਿਬ ਵਾਲਿਆਂ ਨੇ ਇਨ੍ਹਾਂ ਅਦੁੱਤੀ ਸ਼ਹਾਦਤਾਂ ਬਾਰੇ ਚਾਣਨਾ ਪਾਇਆ। ਉਨ੍ਹਾਂ ਕਿਹਾ ਕਿ ਅਸੀਂ ਉਸ ਮਕਸਦ ਦੀ ਪੂਰਤੀ ਲਈ ਇੱਕਮੁਠ ਹੋਈਏ, ਜਿਸ ਮਕਸਦ ਲਈ ਸਾਹਿਬਜ਼ਾਦਿਆ ਨੇ ਜ਼ਿੰਦਗੀ ਦੇ ਵਿਕਲਪ ਨੂੰ ਠੁਕਰਾ ਕੇ ਸ਼ਹਾਦਤਾਂ ਦਾ ਰਾਹ ਚੁਣਿਆ ਤਾਂ ਇਹ ਸ਼ਹੀਦੀ ਦਿਹਾੜੇ ਮਨਾਉਣੇ ਸਫ਼ਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਲੀਡਰ ਸ਼ਹੀਦਾਂ ਦੇ ਨਕਸ਼ੇ-ਕਦਮਾਂ

ਰਾਤ ਦੇ ਦੀਵਾਨਾਂ ਵਿੱਚ ਸਿੱਖ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ

By
Published: December 27, 2010
Dharmik Dewan
ਰਾਤ ਦੇ ਦੀਵਾਨਾਂ ਵਿੱਚ ਸਿੱਖ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ  | read this item

ਫਤਹਿਗੜ੍ਹ ਸਾਹਿਬ (27 ਦਸੰਬਰ, 2010): ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਜਗਤ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਫਤਹਿਗੜ੍ਹ ਸਾਹਿਬ ਵਿਖੇ ਸਿੱਖ ਪੰਥ ਵੱਲੋਂ ਸ਼ਹੀਦੀ ਜੋੜ ਮੇਲਾ ਮਨਾਇਆ ਜਾ ਰਿਹਾ ਹੈ।

ਕੌਮ ਗੁਲਾਮੀ ਦੀ ਮਾਨਸਿਕਤਾ ਛੱਡ ਕੇ ਆਜ਼ਾਦੀ ਦਾ ਰਾਹ ਫੜੇ: ਪੰਚ ਪ੍ਰਧਾਨੀ

By
Published: December 27, 2010
Panch Pardhani
ਪੰਚ ਪ੍ਰਧਾਨੀ ਦੀ ਸਟੇਜ ’ਤੇ ਪੰਥਕ ਆਗੂ ਅਤੇ ਬੁਲਾਰਿਆਂ ਦੇ ਵਿਚਾਰ ਸੁਣਦੀ ਹੋਈ ਸੰਗਤ।

Sikh Leaders on Stage of Panch Pardhani   | read this item

ਫ਼ਤਿਹਗੜ੍ਹ ਸਾਹਿਬ (27 ਦਸੰਬਰ, 2010) : ਸ਼ਹੀਦੀ ਜੋੜ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੀ ਸਟੇਜ ਤੋਂ ਪੰਚ ਪ੍ਰਧਾਨੀ, ਖ਼ਾਲਸਾ ਐਕਸ਼ਨ ਕਮੇਟੀ, ਦਲ ਖਾਲਸਾ ਅਤੇ ਸਿੱਖ ਸਟੂਡੈਂਟ ਫ਼ੈਡਰੇਸ਼ਨ (ਪੀਰ ਮੁਹੰਮਦ) ਦੇ ਆਗੂਆਂ ਨੇ ਇੱਕ ਮੱਤ ਹੋ ਕੇ ਇਲਜ਼ਾਮ ਲਗਾਇਆ ਕਿ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੇ ਪੰਜਾਬ ਦੀ ਰਾਜਨੀਤੀ ਦਾ ਅਪਰਾਧੀਕਰਨ ਅਤੇ ਵਪਾਰੀਕਰਨ ਕਰ ਦਿੱਤਾ ਹੈ। ਉਕਤ ਜਥੇਬੰਦੀਆਂ ਨੇ ਸਿੱਖਾਂ ਦਾ ਸ੍ਵੈ ਨਿਰਣੈ ਦਾ ਹੱਕ ਪ੍ਰਾਪਤ ਕਰਨ ਲਈ ਵਚਨਵੱਧਤ ਦਾ ਪ੍ਰਗਟਾਵਾ ਕੀਤਾ।

ਸ਼ਹੀਦਾਂ ਦੀ ਧਰਤੀ ਉੱਤੇ ਸੰਗਤਾਂ ਦੀ ਆਮਦ ਸ਼ੁਰੂ

By
Published: December 26, 2010
Fatehgarh Sahib
ਸ਼ਹੀਦਾਂ ਦੀ ਧਰਤੀ ਉੱਤੇ ਸੰਗਤਾਂ ਦੀ ਆਮਦ ਸ਼ੁਰੂ  | read this item

ਫਤਹਿਗੜ੍ਹ ਸਾਹਿਬ (25 ਦਸੰਬਰ, 2010): ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਸਿੱਖ ਸੰਗਤਾਂ ਸ਼ਹੀਦਾਂ ਦੀ ਧਰਤੀ ਫਤਹਿਗੜ੍ਹ ਸਾਹਿਬ ਵਿਖੇ ਪਹੁੰਚ ਰਹੀਆਂ ਹਨ।

ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ (ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੇ 306ਵੇਂ ਸ਼ਹੀਦੀ ਜੋੜ ਮੇਲੇ ’ਤੇ ਵਿਸ਼ੇਸ਼)

By
Published: December 24, 2010
Sahibzade
ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ (ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੇ 306ਵੇਂ ਸ਼ਹੀਦੀ ਜੋੜ ਮੇਲੇ ’ਤੇ ਵਿਸ਼ੇਸ਼)  | read this item

ਕੁਲ ਦੁਨੀਆਂ ਭਰ ਵਿੱਚ ਬੈਠੀ 26 ਮਿਲੀਅਨ ਸਿੱਖ ਕੌਮ, ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚੌਹਾਂ ਸਾਹਿਬਜ਼ਾਦਿਆਂ (ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ) ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਯਾਦ ਵਿੱਚ, ਬੜੇ ਭਾਵੁਕ ਅਤੇ ਸ਼ਰਧਾਲੂ ਭਾਵ ਨਾਲ ਦੀਵਾਨਾਂ, ਸਮਾਗਮਾਂ, ਕਾਨਫਰੰਸਾਂ, ਸੈਮੀਨਾਰਾਂ ਆਦਿ ਦਾ ਆਯੋਜਨ ਕਰ ਰਹੀ ਹੈ। ਨਾਨਕਸ਼ਾਹੀ ਕੈ¦ਡਰ ਅਨੁਸਾਰ 21 ਦਸੰਬਰ ਦਾ ਦਿਨ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ ਅਤੇ 26 ਦਸੰਬਰ ਦਾ ਦਿਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਵਜੋਂ ਮਿੱਥਿਆ ਗਿਆ ਹੈ।

ਪੰਚ ਪ੍ਰਧਾਨੀ ਦੀ ਕਾਨਫਰੰਸ ਲਈ ਤਿਆਰੀਆਂ ਦਾ ਜਾਇਜ਼ਾ ਲਿਆ

By
Published: December 17, 2010
Panch Pardhani Leaders Fatehgarh Sahib
ਸ਼ਹੀਦੀ ਜੋੜ ਮੇਲੇ ਮੌਕੇ ਲੱਗਣ ਵਾਲੀ ਪੰਚ ਪ੍ਰਧਾਨੀ ਦੀ ਕਾਨਫਰੰਸ ਸਬੰਧੀ ਮੀਟਿੰਗ ਵਿੱਚ ਭਾਈ ਹਰਪਾਲ ਸਿੰਘ ਚੀਮਾ ਸੰਤੋਖ ਸਿੰਘ ਸਲਾਣਾ ਤੇ ਹੋਰ ਆਗੂ।  | read this item

ਫ਼ਤਿਹਗੜ੍ਹ ਸਾਹਿਬ (17 ਦਸੰਬਰ, 2010): ਮਾਤਾ ਗੁਜਰੀ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫ਼ਤਿਹ ਸਿੰਘ ਅਤੇ ਬਾਬਾ ਮੋਤੀ ਮਹਿਰਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਦਿਨਾਂ ਸ਼ਹੀਦੀ ਜੋੜ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵਲੋਂ 27 ਦਸੰਬਰ ਨੂੰ ਫ਼ਤਿਹਗੜ੍ਹ ਸਾਹਿਬ ਦੇ ਰੇਲਵੇ ਫ਼ਾਟਕਾਂ ਨਜ਼ਦੀਕ ਕੀਤੇ ਜਾ ਰਹੇ ਸ਼ਹੀਦੀ ਸਮਾਗਮ ਦੇ ਸਬੰਧ ਵਿਚ ਇੱਕ ਮੀਟਿੰਗ ਦਲ [...]

ਪੰਚ ਪ੍ਰਧਾਨੀ ਦੀ ਕਾਨਫਰੰਸ ਵਿਚ ਬਾਦਲ ਟੋਲੇ ਨੂੰ ਸ਼੍ਰੌਮਣੀ ਕਮੇਟੀ ਚੋਣਾਂ ਵਿੱਚ ਗੁਰਧਾਮਾਂ ਵਿੱਚੋਂ ਭਾਂਜ ਦੇਣ ਦਾ ਸੱਦਾ

By
Published: December 27, 2009
25 December Conference
ਪੰਚ ਪ੍ਰਧਾਨੀ ਦੀ ਕਾਨਫਰੰਸ ਵਿਚ ਬਾਦਲ ਟੋਲੇ ਨੂੰ ਸ਼੍ਰੌਮਣੀ ਕਮੇਟੀ ਚੋਣਾਂ ਵਿੱਚ ਗੁਰਧਾਮਾਂ ਵਿੱਚੋਂ ਭਾਂਜ ਦੇਣ ਦਾ ਸੱਦਾ  | read this item

ਫ਼ਤਿਹਗੜ੍ਹ ਸਾਹਿਬ, (25 ਦਸੰਬਰ, 2009 – ਪਰਦੀਪ ਸਿੰਘ) : ਛੋਟੇ ਸ਼ਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ’ਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਖ਼ਾਲਸਾ ਐਕਸ਼ਨ ਕਮੇਟੀ ਅਤੇ ਦਲ ਖ਼ਾਲਸਾ ਵਲੋਂ ਸ਼ਾਂਝੇ ਤੌਰ ’ਤੇ ਕੀਤੀ ਗਈ ਕਾਨਫਰੰਸ ਵਿਚ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਆ ਰਹੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਬਾਦਲਕਿਆਂ ਦੇ ‘ਲੋਟੂ’ ਟੋਲੇ ਨੂੰ ਹਰਾ ਕੇ ਗੁਰਧਾਮਾਂ ਵਿੱਚੋਂ ਬਾਹਰ ਕੱਢਕੇ ਸਮੁੱਚਾ ਪ੍ਰਬੰਧ ਨਿਰੋਲ ਪੰਥਕ ਵਿਚਾਰਧਾਰਾ ਵਾਲੇ ਗੁਰਸਿੱਖਾਂ ਨੂੰ ਸੌਂਪਣ ਲਈ ਸਮੁੱਚਾ ਪੰਥ ਸੁਹਿਰਦ ਹੋ ਕੇ ਯਤਨ ਕਰੇ।

ਬਾਬਾ ਦਾਦੂਵਾਲ ਨੇ ਚਮਕੌਰ ਦੀ ਗੜ੍ਹੀ ਤੋਂ ਲੈ ਕੇ ਸਰਹਿੰਦ ਦੀਆਂ ਦੀਵਾਰਾਂ ਤੱਕ ਦੇ ਇਤਿਹਾਸ ਤੋਂ ਹਜਾਰਾਂ ਨਾਲ ਨੂੰ ਜਾਣੂ ਕਰਵਾਇਆ

By
Published: December 27, 2009
Baba Daduwal Baljeet singh
ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਤੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾਉਂਦੇ ਹੋਏ ਬਾਬਾ ਬਲਜੀਤ ਸਿੰਘ ਦਾਦੂਵਾਲ

ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਤੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾਉਂਦੇ ਹੋਏ ਬਾਬਾ ਬਲਜੀਤ ਸਿੰਘ ਦਾਦੂਵਾਲ  | read this item

ਫਤਿਹਗੜ੍ਹ ਸਾਹਿਬ, 26 ਦਸੰਬਰ (ਪਰਦੀਪ ਸਿੰਘ) : ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਦੀ ਯਾਦ ਵਿੱਚ ਲੱਗੇ ਹੋਏ ਸ਼ਹੀਦੀ ਜੋੜ ਮੇਲੇ ਦੇ ਮੌਕੇ ਰਾਜਨੀਤਿਕ ਕਾਨਫਰੰਸਾਂ ਦੇ ਨਾਲ ਨਾਲ ਸ੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੀ ਸਟੇਜ ਦੇ ਸੰਤ ਬਾਬਾ ਬਲਜੀਤ ਸਿਘ ਦਾਦੂਵਾਲ ਵੱਲੋਂ ਲਗਾਏ ਹੋਏ ਦੋ ਦਿਨਾਂ ਦੇ ਧਾਰਮਿਕ ਦੀਵਾਨਾਂ ਵਿੱਚ ਹਜਾਰਾਂ ਲੋਕਾਂ ਨੂੰ ਸ਼ਹੀਦਾਂ ਦੀ ਸਹਾਦਤ ਤੋਂ ਪ੍ਰੇਰਨਾ ਲੈ ਕੇ ਸਿੱਖ ਜੀਵਨ ਜਾਂਚ ਨੂੰ ਬਦਲਣ ਵਾਸਤੇ ਅਪੀਲ ਕੀਤੀ।

ਸ਼ਹੀਦੀ ਜੋੜ ਮੇਲੇ ’ਤੇ ਬਾਦਲਕਿਆਂ ਦੇ ਪੰਥ ਵਿਰੋਧੀ ਕਿਰਦਾਰ ਨੂੰ ਨੰਗਾ ਕਰਦੇ ਪਰਚੇ ਹਜ਼ਾਰਾਂ ਦੀ ਗਿਣਤੀ ਵਿੱਚ ਵੰਡੇ

By
Published: December 27, 2009
Fatehgarh Sahib Panch Pardhani
ਸ਼ਹੀਦੀ ਜੋੜ ਮੇਲੇ ’ਤੇ ਬਾਦਲਕਿਆਂ ਦੇ ਪੰਥ ਵਿਰੋਧੀ ਕਿਰਦਾਰ ਨੂੰ ਨੰਗਾ ਕਰਦੇ ਪਰਚੇ ਵੰਡਦੇ ਹੋਏ ਪੰਚ ਪ੍ਰਧਾਨੀ ਦੇ ਆਗੂ। ਫੋਟੋ ਪਰਦੀਪ ਸਿੰਘ।

ਸ਼ਹੀਦੀ ਜੋੜ ਮੇਲੇ ’ਤੇ ਬਾਦਲਕਿਆਂ ਦੇ ਪੰਥ ਵਿਰੋਧੀ ਕਿਰਦਾਰ ਨੂੰ ਨੰਗਾ ਕਰਦੇ ਪਰਚੇ ਵੰਡਦੇ ਹੋਏ ਪੰਚ ਪ੍ਰਧਾਨੀ ਦੇ ਆਗੂ। ਫੋਟੋ ਪਰਦੀਪ ਸਿੰਘ।  | read this item

ਫ਼ਤਿਹਗੜ੍ਹ ਸਾਹਿਬ (26 ਦਸੰਬਰ, 2009 – ਪਰਦੀਪ ਸਿੰਘ): ਫ਼ਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਮੌਕੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਭਾਈ ਦਲਜੀਤ ਸਿੰਘ ਬਿੱਟੂ, ਬਾਬਾ ਹਰਦੀਪ ਸਿੰਘ ਮਹਿਰਾਜ, ਐਡਵੋਕੇਟ ਜਸਪਾਲ ਸਿੰਘ ਮੰਝਪੁਰ ਸਮੇਤ ਦਰਜਨਾਂ ਵਰਕਰਾਂ ਨੂੰ ਝੂਠੇ ਕੇਸ ਪਾ ਕੇ ਗ੍ਰਿਫ਼ਤਾਰ ਕਰਨ ਦੇ ਸਬੰਧ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਰਚੇ ਵੰਡੇ ਗਏ।

Next Page »