Tag Archive "sikh-in-punjab"

ਨੌਜਵਾਨ ਆਪਣੀ ਮਾਤ-ਭੂਮੀ ਛੱਡਕੇ “ਵਿਦੇਸ਼ਾਂ ਵੱਲ ਭੱਜਣ” ਦੇ ਰੁਝਾਨ ਨੂੰ ਤਿਆਗਣ : ਦਲ ਖਾਲਸਾ

ਦਲ ਖਾਲਸਾ ਨੇ ਦਲਿਤਾਂ ਅਤੇ ਹੋਰਨਾਂ ਘੱਟ-ਗਿਣਤੀਆਂ ਨਾਲ ਮਿਲ ਕੇ ਕੰਮ ਕਰਨ ਨੂੰ ਤਰਜੀਹ ਦਿੰਦੇ ਹੋਏ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਅਤੇ ਉਸਦੇ ਘੇਰੇ ਨੂੰ ਵਿਸ਼ਾਲ ਕਰਨ ਦਾ ਫੈਸਲਾ ਲਿਆ ਹੈ। ਪਾਰਟੀ ਵਲੋਂ ਨਵ-ਨਿਯੂਕਤ ਨੌਜਵਾਨ ਜਰਨਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਜਥੇਬੰਦਕ ਮੁਹਿੰਮ ਦੀ ਸ਼ੁਰੁਆਤ ਕਰਦੇ ਹੋਏ ਨੌਜਵਾਨਾਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ਇਨਸਾਫ ਅਤੇ ਆਜਾਦੀ ਦੀ ਲਹਿਰ ਨੂੰ ਚਲਾਉਣ ਲਈ ਅੱਗੇ ਆਉਣ।

ਸ਼੍ਰੋਮਣੀ ਕਮੇਟੀ ਨੇੇ ਗੁ: ਡਾਂਗਮਾਰ (ਸਿੱਕਮ) ਸਬੰਧੀ ਗੱਲਬਾਤ ਲਈ ਪੰਜਾਬ ਦੇ ਰਾਜਪਾਲ ਤੋਂ ਸਮਾਂ ਮੰਗਿਆ

ਸਿੱਕਮ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਗੁਰਦੁਆਰਾ ਗੁਰੂ ਡਾਂਗਮਾਰ ਸਬੰਧੀ ਕਾਨੂੰਨੀ ਕਾਰਵਾਈ ਦੇ ਨਾਲ ਨਾਲ ਇਸਦੀ ਇਤਿਹਾਸਕਤਾ ਉਜਾਗਰ ਕਰਨ ਲਈ ਪ੍ਰਕਿਿਰਆ ਆਰੰਭ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਪੰਜਾਬ ਦੇ ਰਾਜਪਾਲ ਕੋਲ ਮਸਲਾ ਰੱਖਣ ਦੀ ਤਿਆਰੀ ਵੀ ਕਰ ਲਈ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੂੰ ਇੱਕ ਪੱਤਰ ਲਿਖ ਕੇ ਗੱਲਬਾਤ ਲਈ ਸਮਾਂ ਮੰਗਿਆ ਹੈ।

ਪੰਜ ਪਿਆਰਾ ਪਾਰਕ ਵਿਖੇ ਮੁੜ ਸਥਾਪਤ ਕੀਤਾ 81 ਫੁੱਟ ਉੱਚਾ ਖੰਡਾ; ਪਰ ਵੱਡਾ ਹਾਦਸਾ ਹੋਣੋਂ ਟਲਿਆ

ਤਿੰਨ ਹਫਤਿਆਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਵਾਲਿਆਂ ਦੇ ਸਹਿਯੋਗ ਨਾਲ ਸਥਾਨਕ ਪੰਜ ਪਿਆਰਾ ਪਾਰਕ (ਆਨਦੰਪੁਰ ਸਾਹਿਬ) ਵਿਖੇ 81 ਫੁੱਟ ਉੱਚੇ ਖੰਡੇ ਨੂੰ ਮੁੜ ਸਥਾਪਤ ਕਰ ਦਿੱਤਾ ਗਿਆ ਹੈ। ਇਹ ਖੰਡੇ 17 ਜੂਨ 2015 ਨੂੰ ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਿਸ਼ਵ ਭਰ ਦੀ ਸੰਗਤ ਨੂੰ ਸਮਰਪਿਤ ਕੀਤਾ ਗਿਆ 81 ਫੁੱਟ ਉੱਚਾ ਖੰਡਾ ਮਹਿਜ਼ ਇੱਕ ਸਾਲ ’ਚ ਹੀ ਟੇਢਾ ਹੋਣ ਤੋਂ ਬਾਅਦ ਕੁਝ ਦਿਨ ਪਹਿਲਾ ਆਏ ਝੱਖੜ ਕਾਰਨ ਡਿੱਗ ਗਿਆ ਸੀ।

ਸਿੱਖ ਜੱਥੇਬੰਦੀਆਂ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ, ਤਾਲਮੇਲ ਕਮੇਟੀ ਦਾ ਗਠਨ

ਬਠਿੰਡਾ (4 ਸਤੰਬਰ 2013):- ਭਾਈ ਕੁਲਦੀਪ ਸਿੰਘ ਕਥਾ ਵਾਚਕ ਨੂੰ ਗੁਰਮਤਿ ਦੀ ਗੁਰਦਆਰਾ ਸਾਹਿਬ ਵਿੱਚ ਕਥਾ ਕਰਨ ਤੇ ਇੱਕ ਪ੍ਰੇਮੀ ਦੀ ਸ਼ਿਕਾਇਤ ਤੇ ਧਾਰਮਿਕ ਭਾਵਨਾਵਾਂ ਭੜਕਾਉਣੇ ਦੀ ਧਾਰਾ ਤਹਿਤ ਪਰਚਾ ਦਰਜ਼ ਕਰਕੇ ਜੇਲ ਵਿਚ ਸੁੱਟ ਦੇਣਾ, ਇਹ ਸਿੱਧ ਕਰਦਾ ਹੈ ਕਿ ਪੰਥਕ ਅਖਵਾਉਣ ਵਾਲੀ ਸਰਕਾਰ ਦਾ ਮੁੱਖੀ ਪ੍ਰਕਾਸ਼ ਸਿੰਘ ਬਾਦਲ ,ਸੌਦਾ ਸਾਧ ਦਾ ਹੱਥ ਠੋਕਾ ਬਣ ਕੇ ਰਹਿ ਗਿਆ ਹੈ।

ਅਮਰੀਕੀ ਅਦਾਲਤ ਨੇ ਸੋਨੀਆ ਗਾਂਧੀ ਨੂੰ ਮਨੁੱਖੀ ਹੱਕਾਂ ਦੇ ਘਾਣ ਲਈ ਸੰਮਨ ਜਾਰੀ ਕੀਤੇ

ਪੰਜਾਬ ਦੇ ਗੁਰਦੁਆਰਿਆਂ ਵਿਚ ਕਥਾ ਕਰਨ ਤੇ ਹੋ ਸਜਦਾ ਹੈ ਪਰਚਾ ਦਰਜ਼

ਬਠਿੰਡਾ(1ਸਤੰਬਰ 2013) :- ਹੁਣ ਗੁਰੂਆਂ ਦੇ ਨਾਂ ਤੇ ਜਿਉਣ ਵਾਲੇ ਪੰਜਾਬ ਦੇ ਗੁਰਦੁਆਰਿਆਂ ਅੰਦਰ ਗੁਰਮਤਿ ਸਿਧਾਂਤ ਅਤੇ ਸ਼ਬਦ ਗੁਰੂ ਦਾ ਪ੍ਰਚਾਰ ਨਹੀਂ ਹੋ ਸਕਦਾ, ਜੇ ...