Tag Archive "sikh-scholars"

ਡੂੰਘੀ ਅੰਤਰ ਦ੍ਰਿਸ਼ਟੀ ਵਾਲਾ ਮਹਾਂਕਵੀ ਹਰਿੰਦਰ ਸਿੰਘ ਮਹਿਬੂਬ

ਸਿੱਖ ਵਿਚਾਰਵਾਨਾਂ, ਨੇਤਾਵਾਂ, ਧਾਰਮਕ ਸ਼ਖ਼ਸੀਅਤਾਂ ਅਤੇ ਸਮਾਜ ਦੇ ਸਿਰਕੱਢ ਵਿਅਕਤੀਆਂ ਦਾ 1947 ਤੋਂ ਬਾਅਦ ਆਮ ਵਰਤਾਰਾ ਬਣ ਗਿਆ ਹੈ ਕਿ ਉਹ ਆਪਣੇ-ਆਪ ਨੂੰ ਨਿਰੋਲ ਧਾਰਮਕ ਜਾਂ ਗ਼ੈਰ-ਸਿਆਸੀ ਆਖ ਕੇ ਕੌਮੀ ਹੋਣੀ ਬਾਰੇ ਫ਼ਿਕਰਮੰਦ ਹੋਣ ਤੋਂ ਨਜਾਤ ਪ੍ਰਾਪਤ ਕਰ ਲੈਂਦੇ ਹਨ।

ਪਿਆ ਵਸਦਾ ਰਹੇ ਝਨਾਂ ਸਾਡਾ … ਉਸ ਪਾਰ ਵਸੇ ਕੋਈ ਨਾਂ ਸਾਡਾ …

ਮਹਿਬੂਬ ਸਾਹਿਬ ਨੇ ਸਿੱਖ ਧਰਮ ਦੀ ਪਹਿਲ-ਤਾਜ਼ਗੀ ਦਾ ਜ਼ੋਸ਼ ਮੱਠਾ ਪੈ ਜਾਣ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਦਿਆਂ ਦੱਸਿਆ ਕਿ ਸਮੂਹਿਕ ਅਤੇ ਜ਼ਾਤੀ, ਦੋਵਾਂ ਪੱਧਰਾਂ ਉਤੇ ਸਿੱਖ ਕੌਮ ਦੇ ਮਨ ਵਿਚੋਂ ਗੁਰੂ ਸਾਹਿਬਾਨ ਦਾ ਸੁਹਜ ਘਟ ਜਾਣ ਅਤੇ ਉਹਨਾਂ ਦੇ ਜੀਵਨ ਦੀਆਂ ਅਸਲੀ ਤਸਵੀਰਾਂ ਕੌਮ ਦੀ ਚੇਤਨਾ ਵਿਚੋਂ ਧੁੰਦਲੀਆਂ ਪੈ ਜਾਣ ਸਦਕਾ ਪੰਥਕ ਚੇਤਨਾ ਦੇ ਬੌਧਿਕ ਤੇ ਆਤਮਿਕ ਪਹਿਲੂ ਕਮਜ਼ੋਰ ਪੈ ਗਏ ਹੋਏ ਹਨ। ਇਹ ਮੂਲ ਕਮਜ਼ੋਰੀ ਹੀ ਸਮਾਜਿਕ, ਰਾਜਨੀਤਕ ਤੇ ਨੈਤਿਕ ਖੇਤਰਾਂ ਅੰਦਰ ਸਿੱਖ ਕੌਮ ਦੀ ਗਿਰਾਵਟ ਦਾ ਸਬੱਬ ਬਣੀ ਹੋਈ ਹੈ। ਇਸ ਵਿਚੋਂ ਮਹਿਬੂਬ ਸਾਹਿਬ ਨੂੰ ਕੌਮ ਦੀ ਸਮੂਹਿਕ ਹੋਂਦ ਦੇ ਪੱਕੇ ਤੌਰ ਉੱਤੇ ਮਿਟ ਜਾਣ ਦਾ ਖਦਸ਼ਾ ਤੇ ਭੈਅ ਦਿਖਾਈ ਦੇਣ ਲੱਗ ਪਿਆ ਸੀ। ‘ਸਹਿਜੇ ਰਚਿਓ ਖਾਲਸਾ’ ਦੀ ਰਚਨਾ ਪਿੱਛੇ ਉਹਨਾਂ ਦਾ ਮੰਤਵ ਕੌਮ ਨੂੰ ਇਸ ਖਤਰੇ ਤੋਂ ਆਗਾਹ ਕਰਨਾ ਅਤੇ ਨਾਲ ਹੀ ਉਸ ਦੇ ਸਾਹਮਣੇ ਇਸ ਹੋਣੀ ਤੋਂ ਬਚਣ ਦਾ ਉਪਾਅ ਪੇਸ਼ ਕਰਨਾ ਸੀ। ਉਨ੍ਹਾਂ ਭਰਪੂਰ ਦਲੀਲ ਪੂਰਬਕ ਅੰਦਾਜ਼ ਵਿਚ ਸਿੱਖ ਕੌਮ ਨੂੰ ਇਸ ਸੋਝੀ ਨਾਲ ਲੈਸ ਕਰਨ ਦਾ ਯਤਨ ਕੀਤਾ ਕਿ ਬ੍ਰਾਹਮਣਵਾਦ ਦਾ ਕੋਈ ਵੀ ਬਾਹਰਮੁਖੀ ਹਮਲਾ ਉਨਾ ਚਿਰ ਪੰਥ ਦਾ ਵੱਡਾ ਨੁਕਸਾਨ ਨਹੀਂ ਕਰ ਸਕਦਾ ਜਿੰਨਾ ਚਿਰ ਖਾਲਸੇ ਦੀ ਸਿਮ੍ਰਤੀ ਵਿਚ ਛੁਪਿਆ ਬਿਪਰ-ਸੰਸਕਾਰ ਦਾ ਚੋਰ ਹਰਕਤ ਵਿਚ ਨਹੀਂ ਆਉਂਦਾ। ਉਹਨਾਂ ਨੇ ਆਪਣੀ ਕਿਤਾਬ ਵਿਚ ਬਿਪਰ-ਸੰਸਕਾਰ ਦੁਆਰਾ ਪੰਥ ਦੇ ਨਿਆਰੇ ਰੂਪ ਨੂੰ ਮਲੀਨ ਕਰਨ ਵਾਲੀ ਸਾਜ਼ਿਸ਼ੀ ਗਤੀ ਦੇ ਨਿਸ਼ੇਧ ਰੂਪ ਦਾ ਹਰ ਇਕ ਪਰਦਾ ਫਾਸ਼ ਕੀਤਾ ਅਤੇ ਗੁਰਮਤ ਦੀ ਵਿਆਖਿਆ ਦੀਆਂ ਅਜਿਹੀਆਂ ਸੇਧਾਂ ਮੁਹੱਈਆ ਕੀਤੀਆਂ ਜਿਹੜੀਆਂ ਪੰਥਕ ਪ੍ਰਤਿਭਾ ਨੂੰ ਬਿਪਰ-ਸੰਸਕਾਰ ਦੇ ਗੁਮਰਾਹਕੁਨ ਰੋਲ ਤੋਂ ਚੇਤੰਨ ਕਰਦੀਆਂ ਹਨ।

ਸਿਰਦਾਰ ਕਪੂਰ ਸਿੰਘ ਸਿੱਖ ਚਿੰਤਨ ਦੀ ਵਿਲੱਖਣਤਾ ਦਾ ਵਿਆਖਿਆਕਾਰ

ਸਿਰਦਾਰ ਜੀ ਸਿੱਖ ਚਿੰਤਨ ਅਤੇ ਅਭਿਆਸ ਨੂੰ ਪ੍ਰਾਪਤ ਧਰਮਾਂ ਦਾ ਸੰਯੋਗ ਨਹੀਂ ਮੰਨਦੇ, ਜਿਵੇਂ ਕਿ ਕਈ ਭਾਰਤੀ ਵਿਦਵਾਨ ਕਹਿ ਜਾਂ ਲਿਖ ਦਿੰਦੇ ਹਨ। ਸਿਰਦਾਰ ਜੀ ਅਨੁਸਾਰ ਸਿੱਖੀ ਇਕ ਇਤਿਹਾਸਕ “ਐਪਿਫਨੀ” ਹੈ।

ਸਿੱਖ ਐਜੂਕੇਸ਼ਨ ਕੌਂਸਲ ਨੇ ਸਿੱਖ ਸਟੱਡੀਜ਼ ਦਾ ਕੌਮਾਂਤਰੀ ਪਰਚਾ ਜਾਰੀ ਕੀਤਾ

ਯੂ.ਕੇ. ਆਧਾਰਿਤ ਸਿੱਖ ਐਜੂਕੇਸ਼ਨ ਅਤੇ ਰਿਸਰਚ ਜਥੇਬੰਦੀ ਦੀ ਸਿੱਖ ਐਜੂਕੇਸ਼ਨ ਕੌਂਸਲ ਨੇ ਨਵਾਂ ਅਕਾਦਮਿਕ ਪਰਚਾ ‘ਇੰਟਰਨੈਸ਼ਨਲ ਜਰਨਲ ਆਫ ਸਿੱਖ ਸਟੱਡੀਜ਼’ ਪ੍ਰਕਾਸ਼ਿਤ ਕੀਤਾ। ਇਹ ਕੌਮਾਂਤਰੀ ਪਰਚਾ ਸਿੱਖ ਧਰਮ ’ਤੇ ਵਿਚਾਰ ਅਤੇ ਖੋਜ ’ਤੇ ਆਧਾਤਿ ਹੋਏਗਾ। ਇਹ ਪਰਚਾ ਲੰਡਨ, ਯੂ.ਕੇ. ਤੋਂ ਸਾਲਾਨਾ ਛਪਿਆ ਕਰੇਗਾ, ਇਸਦਾ ਮਕਸਦ ਉਨ੍ਹਾਂ ਆਰਟੀਕਲਜ਼ ਨੂੰ ਪ੍ਰਕਾਸ਼ਿਤ ਕਰਨਾ ਹੋਵੇਗਾ ਜੋ ਕਿ ਅਕਾਦਮਿਕ ਤੌਰ ’ਤੇ ਮਹੱਤਵਪੂਰਨ ਹੋਣ।

ਸਿੱਖ ਵਿਦਵਾਨ ਅਤੇ ਜੱਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਮਾਨ ਅਤੇ ਅਕਾਲੀ ਦਲ (ਯੂਨਾਈਟਿਡ) ਵੱਲੋਂ ਸੱਦੇ ਜਾ ਰਹੇ “ਸਰਬੱਤ ਖ਼ਾਲਸਾ” ਨਾਲ ਅਸਹਿਮਤ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਿੱਖਾਂ 'ਚ ਧਰਮ ਤੇ ਰਾਜਨੀਤੀ ਦਾ ਸੁਮੇਲ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਸ ਨੁਕਤੇ 'ਤੇ ਵਿਚਾਰ ਚਰਚਾ ਦਾ ਸ਼ੁਰੂ ਕੀਤਾ ਪ੍ਰਚਲਣ ਸਮੇਂ ਨਾਲ ਸਿੱਖ ਮਿਸਲਾਂ ਵੇਲੇ ਆਪਸੀ ਮਸਲੇ ਅਤੇ ਧਾਰਮਿਕ ਵਿਚਾਰਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਸਾਹਮਣੇ ਹੋਣ ਵਾਲੇ ਸਾਂਝੇ ਪੰਥਕ ਇਕੱਠਾ ਦੇ ਰੂਪ 'ਚ “ਸਰਬੱਤ ਖ਼ਾਲਸਾ” ਦਾ ਨਾਂਅ ਧਾਰਨ ਕਰ ਗਿਆ, ਜੋ ਕਿਸੇ ਮੁੱਦੇ 'ਤੇ ਸਿੱਖਾਂ ਦੀ ਸਾਂਝੀ ਰਾਏ ਦਾ ਪ੍ਰਤੀਕ ਸੀ ।

ਉੱਘੇ ਸਿੱਖ ਵਿਦਵਾਨਾਂ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਕੁਰਬਾਨੀ ਬਾਰੇ ਦਿਲ-ਟੁੰਬਵੀਆਂ ਟਿੱਪਣੀਆਂ

- ਜਾਗਦੀ ਜ਼ਮੀਰ ਵਾਲੇ ਹਰ ਸਿੱਖ ਨੂੰ ਬਲਵੰਤ ਸਿੰਘ ‘ਆਪਣਾ’ ਲੱਗਣ ਲੱਗ ਪਿਆ ਹੈ - ਅਜਮੇਰ ਸਿੰਘ - ਇਹ ਕੁਰਬਾਨੀ ਕਿਸੇ ਪੱਕੇ ਸਿਧਾਂਤ ਤੇ ਯਕੀਨ ਨਾਲ ਜੁੜੀ ਹੋਈ ਹੈ- ਡਾ: ਗੁਰਭਗਤ ਸਿੰਘ - ਸਿੱਖ ਵਿਸ਼ਵਾਸ਼ ਨਾਲ ਜੁੜੀ ਹੈ ਇਹ ਕੁਰਬਾਨੀ- ਡਾ: ਗਰੇਵਾਲ - ਸ: ਬਲਵੰਤ ਸਿੰਘ ਮੌਤ ਦੇ ਅੱਗੇ ਖਿੜਦਾ ਜਾ ਰਿਹਾ ਹੈ - ਡਾ: ਗੁਰਤਰਨ ਸਿੰਘ