Tag Archive "sikh"

5 ਫਰਵਰੀ 1762 ‘ਵੱਡਾ ਘੱਲੂਘਾਰਾ’

5 ਫਰਵਰੀ, 1762 ਈ: ਵਾਲਾ ਦਿਨ ਸਿੱਖ ਕੌਮ ਵਿੱਚ ਵੱਡੇ ਘੱਲੂਘਾਰੇ ਵਜੋਂ ਜਾਣਿਆ ਜਾਂਦਾ ਹੈ। ਇਹ ਵੱਡਾ ਘੱਲੂਘਾਰਾ ਅਹਿਮਦ ਸ਼ਾਹ ਅਬਦਾਲੀ ਦੇ ਹਿੰਦੁਸਤਾਨ ਉਤੇ ਕੀਤੇ ਛੇਵੇਂ ਹਮਲੇ ਦੌਰਾਨ ਵਾਪਰਿਆ ਸੀ।

ਸਿੱਖ ਸੰਘਰਸ਼ ਦਾ ਵਰਤਾਰਾ

ਜਦੋਂ ਵੱਡੇ ਸੰਘਰਸ਼ ਲੜੇ ਜਾਂਦੇ ਹਨ ਤਾਂ ਉਹ ਆਪਣੇ ਪੂਰਨ ਜਲੌਅ ਦੇ ਸਮੇਂ ਕਈ ਛੋਟੀਆਂ ਸ਼ਖ਼ਸੀਅਤਾਂ, ਆਮ ਵਰਤਾਰਿਆਂ ਅਤੇ ਮਾਮੂਲੀ ਘਟਨਾਵਾਂ ਨੂੰ ਵੀ ਆਪਣੀ ਬੁੱਕਲ 'ਚ ਲੈਕੇ ਉਨ੍ਹਾਂ ਦੀ ਹਸਤੀ ਨੂੰ ਵੱਡਾ ਕਰ ਦਿੰਦੇ ਹਨ। ਇਹ ਉਨ੍ਹਾਂ ਸੰਘਰਸ਼ਾਂ ਦੇ ਉੱਚੇ ਆਦਰਸ਼, ਉਨ੍ਹਾਂ ਵਿੱਚ ਚੱਲ ਰਹੀ ਸੁੱਚੀ ਅਰਦਾਸ ਅਤੇ ਅਕਾਲ ਪੁਰਖ ਦੀ ਕਿਰਪਾ ਨਾਲ ਚਲ ਰਹੇ ਸ਼ਰੀਰਾਂ ਅਤੇ ਵਿਚਾਰਾਂ ਦੀ ਬਦੌਲਤ ਹੁੰਦਾ ਹੈ।

ਸਿੱਖ ਸੰਘਰਸ਼ ਦੇ ਉੱਘੇ ਅਤੇ ਜੁਝਾਰੂ ਆਗੂ – ਭਾਈ ਪਰਮਜੀਤ ਸਿੰਘ ਪੰਜਵੜ

ਪੰਜਾਬ ਦਾ ਇਤਿਹਾਸਕ ਪਿੰਡ ਪੰਜਵੜ ਅਠਾਰਵੀਂ ਸਦੀ ਦੌਰਾਨ ਅਣਗਿਣਤ ਵਾਰ ਦਿੱਲ੍ਹੀ ਜਿੱਤਣ ਵਾਲੇ ਮਹਾਨ ਸਿੱਖ ਜਰਨੈਲ ਬਾਬਾ ਬਘੇਲ ਸਿੰਘ ਜੀ ਅਤੇ ਮੌਜੂਦਾ ਸੰਘਰਸ਼ ਦੇ ਸ਼ਹੀਦ ਡਾ: ਬਰਜਿੰਦਰ ਸਿੰਘ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਉਰਫ਼ ਜਨਰਲ ਲਾਭ ਸਿੰਘ ਸਮੇਤ 16 ਸ਼ਹੀਦ ਜੁਝਾਰੂ ਸਿੰਘਾਂ ਦੀ ਵੀ ਜਨਮ ਭੂਮੀ ਵਜੋਂ ਮਸ਼ਹੂਰ ਹੈ

ਬਿਜਲ ਸੱਥ ਉੱਤੇ ਸਿੱਖਾਂ ਦੇ ਅੰਦਰੂਨੀ ਮਸਲੇ ਵਿਚਾਰਨ ਦਾ ਰੁਝਾਨ

ਪਿਛਲੇ ਕੁਝ ਸਮੇਂ ਤੋਂ ਥੋੜ੍ਹੇ ਥੋੜ੍ਹੇ ਵਕਫੇ ਦੇ ਨਾਲ ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਸਿੱਖਾਂ ਦੇ ਅੰਦਰੂਨੀ ਮਸਲਿਆਂ ਬਾਰੇ ਲਗਾਤਾਰ ਚਰਚਾ ਚੱਲਣ ਲੱਗ ਪਈ ਹੈ। ਕਦੀ ਇਸ ਤਰ੍ਹਾਂ ਦੀਆਂ ਚਰਚਾਵਾਂ ਵਿੱਚ ਵਿਵਾਦਤ ਮੁੱਦੇ ਉਭਾਰੇ ਜਾਂਦੇ ਹਨ, ਕਦੀ ਗੁਰ ਇਤਿਹਾਸ ਉੱਤੇ ਟੀਕਾ ਟਿੱਪਣੀ ਕੀਤੀ ਜਾਂਦੀ ਹੈ, ਕਦੀ ਸਿੱਖ ਇਤਿਹਾਸ ਵਿਚਲੀਆਂ ਉਹ ਗੱਲਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ ਜਿੰਨ੍ਹਾਂ ਉੱਤੇ ਸਾਰੇ ਸਿੱਖ ਇਕਮੱਤ ਨਹੀਂ ਹਨ, ਕਦੀ ਖਾੜਕੂ ਸੰਘਰਸ਼ ਦੇ ਫੈਸਲਿਆਂ ਬਾਰੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ

ਮਹਾਰਾਜਾ ਰਣਜੀਤ ਸਿੰਘ : ਰਾਜ ਕੀਤਾ ਜਾਂ ਕਮਾਇਆ

ਤੇਜ਼ ਬੁੱਧੀ ਦਾ ਮਾਲਕ ਰਣਜੀਤ ਸਿੰਘ ਰਾਜਨੀਤਕ ਸੂਝ ਬੂਝ ਕਾਰਨ ਪੂਰੇ ਏਸ਼ੀਆ ਵਿਚ ਮੋਹਰੀ ਸ਼ਾਸਕ ਬਣ ਬੈਠਾ। ਉਹ ਆਪਣੇ ਆਪ ਨੂੰ ਸਿੱਖ ਧਰਮ ਦਾ ਨਿਮਾਣਾ ਦਾਸ ਅਖਵਾਉਣਾ ਪਸੰਦ ਕਰਦਾ। ਗੁਰਬਾਣੀ ਅਤੇ ਕੀਰਤਨ ਉਸਦੇ ਨਿਤਨੇਮ ਦਾ ਹਿੱਸਾ ਸੀ। ਉਸ ਦੇ ਨਿਮਾਣੇ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਸਾਫ ਲਗਾਇਆ ਜਾ ਸਕਦਾ ਹੈ

ਸਿੱਖ ਨੌਜਵਾਨਾਂ ‘ਤੇ ਅਣਮਨੁੱਖੀ ਤਸ਼ੱਦਦ ਦੇ ਮਾਮਲੇ ‘ਚ ਮੁੱਖ ਮੰਤਰੀ ਦੋਸ਼ੀਆਂ ਵਿਰੁੱਧ ਕਾਰਵਾਈ ਕਰੇ: ਕੇਂਦਰੀ ਸਿੰਘ ਸਭਾ

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਕੁੱਝ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਪਿੰਡ ਸਨੌਰ ਨਾਲ ਸਬੰਧਤ ਅੰਮ੍ਰਿਤਧਾਰੀ ਨੌਜਵਾਨਾਂ ਦੀ ਬਿਨਾ ਕਿਸੇ ਕਾਰਨ ਤੋਂ ਕੁੱਟਮਾਰ ਕਰਨ, ਕੇਸਾਂ ਤੇ ਦਸਤਾਰ ਦੀ ਬੇਅਦਬੀ ਕਰਨੀ ਬਹੁਤ ਹੀ ਨਿੰਦਣਯੋਗ ਘਟਨਾ ਹੈ।

ਕਾਲੇ ਕਾਨੂੰਨਾਂ ਦਾ ਵਿਰੋਧ ਜਰੂਰੀ

ਲੋੜ ਤਾਂ ਹੈ ਲੋਕਾਂ ਨੂੰ ਲਾਮਬੱਧ ਕਰਕੇ ਅਜਿਹੇ ਕਾਲੇ ਕਾਨੂੰਨਾਂ ਖਿਲਾਫ ਲੋਕ ਲਹਿਰ ਉਸਾਰਨ ਦੀ ਜਿਸ ਨਾਲ ਭਾਰਤੀ ਉਪ-ਮਹਾਂਦੀਪ ਵਿਚ ਵਸਦੇ ਸੱਭਿਆਚਾਰਾਂ ਨੂੰ ਕਾਨੂੰਨੀ ਮਾਨਤਾ ਦੇ ਕੇ ਦੁਨੀਆਂ ਨੂੰ ਇਕ ਪਿੰਡ ਦੇ ਰੂਪ ਵਿਚ ਉਸਾਰਿਆ ਜਾਵੇ।

ਪਾਕਿਸਤਾਨ ਸਿੱਖ ਜਥਾ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਇਆ

ਪੰਜਾਬ ਵਿਚਲੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਆਇਆ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦਾ 41 ਮੈਂਬਰੀ ਜਥਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਇਆ। ਭਾਈ ਗੁਰਬਿੰਦਰ ਸਿੰਘ ਦੀ ਅਗਵਾਈ ਵਿੱਚ ਪਾਕਿਸਤਾਨ ਤੋਂ ਆਏ ਸਿੱਖ ਸ਼ਰਧਾਲੂਆਂ ਦੇ ਜਥੇ ਦਾ ਇੱਥੇ ਪਹੁੰਚਣ ‘ਤੇ ਤਖ਼ਤ ਸਾਹਿਬ ਦੇ ਮੈਨੇਜਰ ਭਾਈ ਕਰਨ ਸਿੰਘ ਅਤੇ ਹੋਰ ਪ੍ਰਬੰਧਕਾਂ ਵੱਲੋਂ ਸਵਾਗਤ ਕੀਤਾ ਗਿਆ।

ਭਾਈ ਮਲਕੀਤ ਸਿੰਘ ਦੀ ਮ੍ਰਿਤਕ ਦੇਹ ਕੱਲ ਅੰਮ੍ਰਿਤਸਰ ਪਹੁੰਚੇਗੀ

ਬਟਾਲਾ( 17 ਅਪ੍ਰੈਲ, 2015): ਭਾਈ ਮਲਕੀਤ ਸਿੰਘ ਰਾਗੀ ਦੀ ਮ੍ਰਿਤਕ ਦੇਹ ਗੁਰੂ ਰਾਮਦਾਸ ਹਵਾਈ ਅੱਡੇ 'ਤੇ 18 ਅਪ੍ਰੈਲ ਨੂੰ ਸਵੇਰੇ ਅੰਮ੍ਰਿਤ ਵੇਲੇ ਪਹੰਚੇਗੀ।ਉਨ੍ਹਾਂ ਦੀ ਦੇਹ ਦਾ ਸਸਕਾਰ ਬਟਾਲਾ ਵਿੱਚ ਬਾਰਿੰਗ ਕਾਲਜ਼ ਨੇੜੇ ਹੋਵੇਗਾ ਅਤੇ ਅੰਤਿਮ ਅਰਦਾਸ 21 ਅਪ੍ਰੈਲ ਨੂੰ ਗੁਰਦੁਆਰਾ ਸਤਿਕਾਰੀਆਂ ਬਟਾਲਾ ਵਿਖੇ ਹੋਵੇਗੀ।