ਆਮ ਆਦਮੀ ਪਾਰਟੀ ਦੇ ਸਾਬਕਾ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਅੰਮ੍ਰਿਤਸਰ ਵਿਖੇ ਆਪਣੀ ਪਰਿਵਰਤਨ ਯਾਤਰਾ ਦੌਰਾਨ ਬੋਲਦਿਆਂ ਸੰਕੇਤ ਦਿੱਤਾ ਕਿ ਉਹ ਆਉਂਦੇ ਦਿਨਾਂ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਬਣਾਏ ਗਏ ਫਰੰਟ ਆਵਾਜ਼-ਏ-ਪੰਜਾਬ ਦਾ ਹਿੱਸਾ ਬਣ ਸਕਦੇ ਹਨ।
ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਧੜੇ ਨੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੱਧੂ ਦੇ ਆਵਾਜ਼-ਏ-ਪੰਜਾਬ ਅਤੇ ‘ਆਪ’ ਦੇ ਮੁਅੱਤਲ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੇ ਫਰੰਟ ਨਾਲ ਹੱਥ ਮਿਲਾਉਣ ਦੀ ਤਿਆਰੀ ਕਰ ਲਈ ਹੈ।
ਪੰਜਾਬ ਵਿੱਚ ਰਾਜਨੀਤਕ-ਚੇਤਨਤਾ ਦੀ ਹਨੇਰੀ ਵਗ ਰਹੀ ਹੈ। ਚੰਗਾ ਸ਼ਗਨ ਇਹ ਹੈ ਕਿ ਇਸ ਹਵਾ ਦਾ ਅਸਰ ਹੇਠਾਂ ਤਕ ਜਾ ਰਿਹਾ ਹੈ। ਇਸ ਨਵੇਂ ਰੁਝਾਨ ਦਾ ਨਤੀਜਾ ਇਹ ਹੋਵੇਗਾ ਕਿ ਸਭ ਤੋਂ ਉੱਪਰਲੀ ਸਿਆਸੀ ਛੱਤ ਉੱਤੇ ਬੈਠਣ ਵਾਲੇ ਹੇਠਾਂ ਬੈਠੇ ਆਮ ਲੋਕਾਂ ਨੂੰ ਕੀੜੇ-ਮਕੌੜੇ ਨਹੀਂ ਸਮਝ ਸਕਣਗੇ। ਹੁਣ ਉੱਪਰ ਵਾਲਿਆਂ ਉੱਤੇ ਜਵਾਬਦੇਹੀ ਦਾ ਭੈਅ, ਦਬਾਅ ਅਤੇ ਜ਼ਿੰਮੇਵਾਰੀ ਲਗਾਤਾਰ ਬਣੀ ਰਹੇਗੀ। ਉਨ੍ਹਾਂ ਨੂੰ ਸਹੀ ਅਰਥਾਂ ਵਿੱਚ ਲੋਕ ਨੁਮਾਇੰਦੇ ਬਣੇ ਰਹਿਣ ਦਾ ਸਬੂਤ ਦੇਣਾ ਪਵੇਗਾ। ਪੰਜਾਬ ਵਿੱਚ ਸਿਆਸੀ ਜਾਗ ਦਾ ਉਭਾਰ ਅਤੇ ਪ੍ਰਸਾਰ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਪਿੱਛੋਂ ਹੀ ਸ਼ੁਰੂ ਹੋ ਗਿਆ ਸੀ। ਜੇ ਰਤਾ ਹੋਰ ਪਿਛਾਂਹ ਵੱਲ ਮੁੜਾਂਗੇ ਤਾਂ ਇਸ ਚੇਤਨਾ ਦੀ ਰੂਪ-ਰੇਖਾ ਅਤੇ ਨਕਸ਼ ਧੁੰਦਲੇ ਰੂਪ ਵਿੱਚ ਪਾਰਲੀਮਾਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਹਾਸਲ ਕੀਤੀਆਂ ਵੋਟਾਂ ਤੋਂ ਹੀ ਪਰਗਟ ਹੋਣੇ ਸ਼ੁਰੂ ਹੋ ਗਏ ਸਨ। ਇਹ ਪਾਰਟੀ ਵੋਟਾਂ ਦੇ ਲਿਹਾਜ਼ ਨਾਲ 90 ਸਾਲ ਤੋਂ ਪੁਰਾਣੀ ਪਾਰਟੀ ਦੇ ਨਜ਼ਦੀਕ ਹੀ ਪਹੁੰਚ ਗਈ ਸੀ। ਇਸ ਤੋਂ ਬਾਅਦ ਹਾਕਮ ਅਕਾਲੀ ਦਲ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਦੀ ਨਜ਼ਰ ਅਤੇ ਦਿਲਚਸਪੀ 2017 ਦੀਆਂ ਅਸੈਂਬਲੀ ਚੋਣਾਂ ਵਿੱਚ ਜ਼ੋਰ-ਅਜ਼ਮਾਈ ਕਰਨ ਉੱਤੇ ਆ ਟਿਕੀ।
ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਹ ਪਾਰਟੀ ਵਿੱਚੋਂ ਮੁਅੱਤਲ ਕੀਤੇ ਗਏ ਸੁੱਚਾ ਸਿੰਘ ਛੋਟੇਪੁਰ ਨੂੰ ਹਟਾਏ ਜਾਣ ਦੇ ਪਾਰਟੀ ਦੇ ਸਮੂਹਿਕ ਫ਼ੈਸਲੇ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਨ। ਇਸ ਤੋਂ ਇਲਾਵਾ ਉਹ ਛੋਟੇਪੁਰ ਨੂੰ ਕੋਈ ਹਮਾਇਤ ਵੀ ਨਹੀਂ ਦੇ ਰਹੇ।
ਆਮ ਆਦਮੀ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿੱਚੋਂ ਮੁਅੱਤਲ ਕੀਤੇ ਜਾਣ ਨੂੰ ਦੁਖਦਾਇਕ ਤੇ ਮੰਦਭਾਗਾ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਐਤਵਾਰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਛੋਟੇਪੁਰ ਚੰਗੇ ਲੀਡਰ ਹਨ। ਆਮ ਆਦਮੀ ਪਾਰਟੀ ’ਤੇ ਪੰਜਾਬ ਦੇ ਆਗੂਆਂ ਨੂੰ ਅਣਗੌਲਿਆ ਕਰਨ ਦੇ ਲੱਗਦੇ ਦੋਸ਼ਾਂ ਸਬੰਧੀ ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪਾਰਟੀ ਪੰਜਾਬ ਦੇ ਆਗੂਆਂ ਨੂੰ ਹੋਰ ਜ਼ਿੰਮੇਵਾਰੀਆਂ ਦੇਕੇ ਮਜ਼ਬੂਤ ਕਰੇ ਤੇ ਪੰਜਾਬੀਆਂ ਵਿੱਚ ਭਰੋਸਾ ਪੱਕਾ ਕਰੇ।
ਆਮ ਆਦਮੀ ਪਾਰਟੀ ਦੇ ਲੀਗਲ ਸੈਲ ਦੇ ਪ੍ਰਧਾਨ ਹਿੰਮਤ ਸਿੰਘ ਸ਼ੇਰਗਿਲ ਨੇ ਸੁੱਚਾ ਸਿੰਘ ਛੋਟੇਪੁਰ ਵਲੋਂ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਲਗਾਏ ਗੰਭੀਰ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇ-ਬੁਨਿਆਦ ਦੱਸਦੇ ਹੋਏ ਕਿਹਾ ਕਿ ਛੋਟੇਪੁਰ ਸਰਾਸਰ ਝੂਠ ਬੋਲ ਰਹੇ ਹਨ, ਨਾਲ ਹੀ ਜਵਾਬੀ ਹਮਲਾ ਕਰਦੇ ਹੋਏ ਛੋਟੇਪੁਰ ਤੋਂ ਪੁੱਛਿਆ ਕਿ ਜੇਕਰ ਉਨ੍ਹਾਂ ਦੇ ਦੋਸ਼ ਠੀਕ ਹਨ ਤਾਂ ਇੱਕ ਸੱਚਾ ਸਿੱਖ ਹੋਣ ਦੇ ਨਾਤੇ ਉਹ 39 ਦਿਨਾਂ ਤੱਕ ਚੁਪ ਕਿਉਂ ਬੈਠੇ ਰਹੇ?
ਆਮ ਆਦਮੀ ਪਾਰਟੀ ਦੇ (ਸਾਬਕਾ) ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕੇਂਦਰੀ ਆਗੂਆਂ ਦੇ ਖਿਲਾਫ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ 'ਆਪ' ਦੀ ਪੰਜਾਬ ਇਕਾਈ ਅਜ਼ਾਦ ਨਹੀਂ ਹੈ ਸਾਰੀਆਂ ਤਾਕਤਾਂ ਕੇਂਦਰੀ ਆਗੂਆਂ ਦੇ ਹੱਥ ਵਿਚ ਹੈ।
26 ਅਗਸਤ, 2016 ਨੂੰ ਚੰਡੀਗੜ੍ਹ ਦੇ ਪ੍ਰੈਸ ਕਲੱਬ (ਸੈਕਟਰ 27) ਵਿਖੇ ਪ੍ਰੈਸ ਕਾਨਫਰੰਸ ਕਰਕੇ ਸੁੱਚਾ ਸਿੰਘ ਛੋਟੇਪੁਰ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਨੇ ਸਿੱਖੀ 'ਤੇ ਕੀਤੀ ਟਿੱਪਣੀ ਨੇ ਮੈਨੂੰ ਕੰਬਣੀ ਛੇੜ ਦਿੱਤੀ। ਛੋਟੇਪੁਰ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਸੀ ਕਿ ਅੰਮ੍ਰਿਤਸਰ ਵਿਚ ਜਾਰੀ ਹੋਏ ਯੂਥ ਚੋਣ ਮਨੋਰਥ ਪੱਤਰ ਦੇ ਸਰਵਰਕ ਨੂੰ ਨਾ ਦੇਖਣ ਦੀ ਗੱਲ ਕਹੀ ਸੀ। ਛੋਟੇਪੁਰ ਨੇ ਦੱਸਿਆ ਕਿ ਇਸ ਗੱਲ ਤੋਂ ਕੇਜਰੀਵਾਲ ਬਹੁਤ ਨਾਰਾਜ਼ ਹੋਇਆ ਤੇ ਉਸਨੇ ਕਿਹਾ ਕਿ ਜੇ ਤੈਨੂੰ ਸਿੱਖੀ 'ਚੋਂ ਕੱਢ ਦੇਣਗੇ ਫੇਰ ਕੀ ਹੋ ਜਾਏਗਾ। ਛੋਟੇਪੁਰ ਨੇ ਦੱਸਿਆ ਕਿ ਕੇਜਰੀਵਾਲ ਨੂੰ ਕਿਸੇ ਨੂੰ ਸਿੱਖੀ ਤੋਂ ਕੱਢਣ ਦੀ ਕੋਈ ਪਰਵਾਹ ਨਹੀਂ ਹੈ।
ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਉਹ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਵੱਲੋਂ ਬਣਾਈ ਦੋ ਮੈਂਬਰੀ ਜਾਂਚ ਕਮੇਟੀ ਅੱਗੇ ਪੇਸ਼ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਸਿਫਾਰਸ਼ ਕਰਨ ਵਾਲਿਆਂ ਨੂੰ ਹੀ ਜਾਂਚ ਕਮੇਟੀ ਦਾ ‘ਜੱਜ’ ਲਾ ਦਿੱਤਾ ਗਿਆ ਹੈ।
ਸਿਆਸੀ ਭ੍ਰਿਸ਼ਟਾਚਾਰ ਅਤੇ ਅਪਰਾਧੀਕਰਨ ਖਿਲਾਫ਼ ਲੜਾਈ ਲੜਨ ਦੇ ਦਾਅਵੇ ਨਾਲ ਸਿਆਸੀ ਮੈਦਾਨ ਵਿੱਚ ਆਈ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੇ ਗਏ ਸਟਿੰਗ ਸਭਿਆਚਾਰ ਨੇ ਬੇਭਰੋਸਗੀ ਦਾ ਆਲਮ ਪੈਦਾ ਕਰ ਦਿੱਤਾ ਹੈ। ਸਿਆਸੀ ਵਿਸ਼ਲੇਸ਼ਕਾਂ ਅਤੇ ਸਿਆਸਤਦਾਨਾਂ ਦੀ ਮੰਨੀ ਜਾਵੇ ਤਾਂ ਇਹ ਟਿਕਾਊ ਸਿਆਸਤ ਦੀ ਨਿਸ਼ਾਨੀ ਨਹੀਂ ਹੈ ਕਿਉਂਕਿ ਇਹ ਅੰਦਰੂਨੀ ਜਮਹੂਰੀਅਤ ਅਤੇ ਭਰੋਸੇਯੋਗ ਜਥੇਬੰਦਕ ਢਾਂਚਾ ਖੜ੍ਹਾ ਕਰਨ ਦੀ ਬਜਾਏ ਤਾਨਾਸ਼ਾਹੀ ਰੁਝਾਨ ਨੂੰ ਜਨਮ ਦਿੰਦਾ ਹੈ।
« Previous Page — Next Page »