Tag Archive "tejashdeep-singh-ajnauda"

ਆਸਟਰੇਲੀਆ ਵਲੋਂ ਪਰਵਾਸੀ ਮਾਪਿਆਂ ਲਈ ਤਿੰਨ ਅਤੇ ਪੰਜ ਸਾਲਾ ਵੀਜ਼ੇ ਜਲਦ

ਆਸਟਰੇਲੀਆ ਪਰਵਾਸੀਆਂ ਦੇ ਮਾਪਿਆਂ ਲਈ ਸਮੇਂ-ਸਮੇਂ 'ਤੇ ਵੀਜ਼ੇ ਸ਼ੁਰੂ ਕਰਨ ਦੀ ਮੰਗ ਜਲਦ ਪੂਰੀ ਕਰਨ ਜਾ ਰਿਹਾ ਹੈ ਪਰ ਸੱਤਾਧਾਰੀ ਲਿਬਰਲ ਪਾਰਟੀ 'ਬਾਹਰਲਿਆਂ' ਦੀ ਇਸ ਪਰਿਵਾਰਿਕ ਲੋੜ ਨੂੰ ਸਰਕਾਰੀ ਖ਼ਜ਼ਾਨੇ ਲਈ ਮੋਟੀ ਕਮਾਈ ਦੇ ਸਾਧਨ ਵੱਜੋਂ ਵੀ ਵਰਤਣ ਜਾ ਰਹੀ ਹੈ।

ਆਸਟਰੇਲੀਆ ਵਲੋਂ ਹੁਣ ਨਾਗਰਿਕਤਾ ਕਾਨੂੰਨ ਸਖ਼ਤ ਕਰਨ ਦਾ ਐਲਾਨ

ਆਸਟਰੇਲੀਆ ਨੇ ਵੀਰਵਾਰ ਨੂੰ ਆਪਣੇ ਨਾਗਰਿਕਤਾ ਕਾਨੂੰਨਾਂ 'ਚ ਵੱਡੇ ਫ਼ੇਰਬਦਲ ਦਾ ਐਲਾਨ ਕਰ ਦਿੱਤਾ ਹੈ ਸਖ਼ਤ ਤਰਮੀਮਾਂ ਸਹਿਤ ਲਾਗੂ ਕੀਤੇ ਨਵੇਂ ਫ਼ੈਸਲੇ ਪਹਿਲੇ ਨਿਯਮਾਂ ਤੋਂ ਸਖਤ ਹਨ ਜਿਸ ਨਾਲ ਮੁਲਕ ਦੀ ਨਾਗਰਿਕਤਾ ਲੈਣ ਦੇ ਇੱਛੁਕ ਲੋਕਾਂ ਨੂੰ ਹੁਣ ਨਵੀਆਂ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ।

ਆਸਟਰੇਲੀਅਨ ਸਰਕਾਰ ਵਲੋਂ 457 ਵੀਜ਼ਾ ਬੰਦ: ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਣਗੇ ਕਾਮੇ

ਆਸਟਰੇਲੀਅਨ ਸਰਕਾਰ ਨੇ ਇੱਕ ਅਹਿਮ ਐਲਾਨ ਤਹਿਤ ਵੀਜ਼ਾ ਸ਼੍ਰੇਣੀ 457 ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਨਾਲ ਵੱਡੀ ਗਿਣਤੀ 'ਚ ਪੰਜਾਬੀ ਅਤੇ ਹੋਰ ਮੂਲ ਦੇ ਇੱਛੁਕ ਕਾਮੇ ਸਿੱਧੇ ਤੌਰ ਉੱਤੇ ਪ੍ਰਭਾਵਿਤ ਹੋਣਗੇ।

ਖੇਤਰੀ ਵਿਕਟੋਰੀਆ ‘ਚ ਉਸਾਰੀ ਜਾਵੇਗੀ ਸਿੱਖ ਯਾਦਗਾਰ; ਇਕ ਸਦੀ ਬਾਅਦ ਇਤਿਹਾਸਿਕ ਸਥਾਨ ‘ਤੇ ਜੁੜੇ ਸਿੱਖ

ਆਸਟਰੇਲੀਆ ਦੇ ਸਿੱਖਾਂ ਨੇ 25 ਮਾਰਚ ਨੂੰ ਉਸ ਇਤਿਹਾਸਿਕ ਸਥਾਨ ਦਾ ਦੌਰਾ ਕੀਤਾ ਜਿੱਥੇ ਕਰੀਬ ਇੱਕ ਸਦੀ ਪਹਿਲਾਂ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਭਾਈਚਾਰਕ ਇਕੱਤਰਤਾ ਕੀਤੀ ਗਈ ਸੀ। ਕੁਝ ਸ੍ਰੋਤਾਂ ਮੁਤਾਬਿਕ ਇਹ ਆਸਟਰੇਲੀਆ 'ਚ ਹੋਇਆ ਪਹਿਲਾ ਅਖੰਡ ਪਾਠ ਸੀ।

ਪੱਛਮੀ ਆਸਟਰੇਲੀਆ ਦੇ ਸਕੂਲਾਂ ‘ਚ 5ਵੀਂ, 6ਵੀਂ, 9ਵੀਂ ਜਮਾਤ ‘ਚ ਪੜ੍ਹਾਇਆ ਜਾਏਗਾ ਸਿੱਖ ਇਤਿਹਾਸ

ਪੱਛਮੀ ਆਸਟਰੇਲੀਆ ਦੇ ਸਕੂਲਾਂ 'ਚ ਹੁਣ ਸਿੱਖਾਂ ਦਾ ਇਤਿਹਾਸ ਪਾਠਕ੍ਰਮ ਦਾ ਹਿੱਸਾ ਹੋਵੇਗਾ ਸੂਬੇ ਦੇ ਸਕੂਲਾਂ 'ਚ ਹੁਣ ਸਥਾਨਕ ਬੱਚੇ ਸਿੱਖ ਭਾਈਚਾਰੇ ਦੇ ਕੌਮਾਂਤਰੀ ਇਤਿਹਾਸ ਤੋਂ ਜਾਣੂ ਹੋ ਸਕਣਗੇ ਇਸ ਸੰਬੰਧੀ ਹਿਸਟਰੀ ਟੀਚਰਜ਼ ਐਸੋਸੀਏਸ਼ਨ ਆਫ਼ ਵੈਸਟਰਨ ਆਸਟਰੇਲੀਆ (ਐਚ.ਟੀ.ਏ.ਡਬਲਿਊ.ਏ) ਵਲੋਂ ਤਿਆਰ ਸਲੇਬਸ ਪਰਥ 'ਚ ਹੋਈ ਸੂਬਾਈ ਕਾਨਫਰੰਸ 'ਚ ਜਾਰੀ ਕੀਤਾ ਗਿਆ ਹੈ।

ਮੈਲਬੌਰਨ ‘ਚ ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ 6 ਨਵੰਬਰ ਨੂੰ; ਬੀਬੀ ਖਾਲੜਾ ਹੋਣਗੇ ਸ਼ਾਮਲ

1984 ਸਿੱਖ ਨਸਲ਼ਕੁਸ਼ੀ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿੱਖ ਨਸਲ਼ਕੁਸ਼ੀ ਯਾਦਗਾਰੀ ਮਾਰਚ ਮੈਲਬੋਰਨ ਸ਼ਹਿਰ ਦੇ ਵਿੱਚ 6 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਤੋਂ 6 ਵਜੇ ਤੱਕ ਕੱਢਿਆ ਜਾ ਰਿਹਾ ਹੈ। ਇਹ ਮਾਰਚ ਸਿਟੀ ਚੌਂਕ ਤੋਂ ਸ਼ੁਰੂ ਹੋ ਕੇ ਫ਼ਲੈਗ ਸਟਾਫ਼ ਗਾਰਡਰਨਸ 'ਤੇ ਜਾ ਕੇ ਸਮਾਪਤ ਹੋਣਾ ਹੈ।

‘ਆਸਟਰੇਲੀਅਨ ਆਫ਼ ਦਾ ਈਅਰ’ ਐਵਾਰਡ ਨਾਲ ਸਨਮਾਨਿਤ ਹੋਵੇਗਾ ਸਿੱਖ ਨੌਜਵਾਨ ਤੇਜਿੰਦਰ ਪਾਲ ਸਿੰਘ

ਆਸਟਰੇਲੀਆ 'ਚ ਪਹਿਲੀ ਵਾਰ ਵਕਾਰੀ ਕੌਮੀ ਪੁਰਸਕਾਰ ਆਸਟਰੇਲੀਅਨ ਆਫ਼ ਦਾ ਈਯਰ 2017 (ਲੋਕਲ ਹੀਰੋ ਸ਼੍ਰੇਣੀ ਨਦਰਨ ਟੈਰਿਟਰੀ) ਇਸ ਵਾਰ ਇੱਕ ਸਿੱਖ ਨੌਜਵਾਨ ਨੂੰ ਦਿੱਤਾ ਗਿਆ ਹੈ। ਮੂਲਵਾਸੀਆਂ ਦੀ ਬਹੁਗਿਣਤੀ ਵਾਲੀ ਨਦਰਨ ਟੈਰਿਟਰੀ ਖੇਤਰ 'ਚ ਪਰਿਵਾਰ ਸਮੇਤ ਰਹਿੰਦੇ ਤੇਜਿੰਦਰ ਪਾਲ ਸਿੰਘ ਦੇ ਨਾਮ ਦਾ ਐਲਾਨ ਅੱਜ ਸਰਕਾਰ ਦੀ ਸੰਬੰਧਿਤ ਬਾਡੀ ਵੱਲ੍ਹੋਂ ਕੀਤਾ ਗਿਆ।

ਪ੍ਰੋ. ਹਰਗੁਰਦੀਪ ਸਿੰਘ ਸੈਣੀ ਹੋਣਗੇ ਕੈਨਬਰਾ ਯੂਨੀਵਰਸਿਟੀ ਦੇ ਉੱਪ ਕੁਲਪਤੀ; ਅਹੁਦਾ ਸੰਭਾਲਿਆ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਰਹੇ ਪ੍ਰੋਫ਼ੈਸਰ ਹਰਗੁਰਦੀਪ ਸਿੰਘ ਸੈਣੀ ਨੇ 1 ਸਤੰਬਰ ਨੂੰ ਆਸਟਰੇਲੀਆ ਦੀ ਪ੍ਰਸਿੱਧ ਕੈਨਬਰਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਵੱਜੋਂ ਅਹੁਦਾ ਸੰਭਾਲ ਲਿਆ ਉਨ੍ਹਾਂ ਦੀ ਇਸ ਨਿਯੁਕਤੀ ਦਾ ਐਲਾਨ ਇਸੇ ਸਾਲ ਮਾਰਚ ਵਿੱਚ ਕੀਤਾ ਗਿਆ ਸੀ।

ਮੈਲਕਮ ਟਰਨਬੁਲ ਨੇ ਆਸਟਰੇਲੀਆ ਦੇ 29ਵੇਂ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁੱਕੀ

ਮੈਲਕਮ ਟਰਨਬੁੱਲ ਨੇ ਅੱਜ ਆਸਟਰੇਲੀਆ ਦੇ 29ਵੇਂ ਪ੍ਰਧਾਨ ਮੰਤਰੀ ਵੱਜੋਂ ਕੈਨਬਰਾ 'ਚ ਸਹੁੰ ਚੁੱਕੀ ਗਵਰਨਰ ਹਾਊਸ 'ਚ ਹੋਏ ਸਮਾਗਮ ਦੌਰਾਨ ਮੰਤਰੀ ਮੰਡਲ ਨੇ ਵੀ ਅਹਿਦ ਲਿਆ ਜਿਸ 'ਚ ਜ਼ਿਆਦਾਤਰ ਪੁਰਾਣੇ ਚਿਹਰੇ ਵੀ ਸ਼ਾਮਲ ਸਨ ਜਿੰਨ੍ਹਾਂ ਦੀਆਂ ਜ਼ਿੰਮੇਵਾਰੀਆਂ 'ਚ ਫੇਰਬਦਲ ਕੀਤਾ ਗਿਆ ਹੈ ਕੁਲ 23 ਮੰਤਰੀ ਪ੍ਰਧਾਨ ਮੰਤਰੀ ਦੀ ਟੀਮ ਦਾ ਹਿੱਸਾ ਹਨ।

ਆਸਟਰੇਲੀਆ ਅਵਾਸ ‘ਚ ਸਿੱਖਾਂ ਨੂੰ ਪਹਿਲ ਦੇਵੇ: ਐਮ.ਪੀ. ਬੌਬ ਕੈਟਰ

ਆਸਟਰੇਲੀਆ ਦੀ ਅਗਲੀ ਸੰਸਦ ਲਈ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਕੁਈਨਜ਼ਲੈਂਡ ਤੋਂ ਐਮ.ਪੀ. ਬੌਬ ਕੈਟਰ ਨੇ ਆਵਾਸ ਲਈ ਸਿੱਖਾਂ ਨੂੰ ਪਹਿਲ ਦਿੱਤੇ ਜਾਣ ਦਾ ਬਿਆਨ ਦਿੱਤਾ ਹੈ ਸ੍ਰੀ ਕੈਟਰ ਨੇ ਆਪਣੇ ਬਿਆਨ ਵਿੱਚ ਇਹ ਗੱਲ ਜ਼ੋਰ ਦੇ ਕੇ ਆਖੀ ਹੈ ਕਿ ਮੁਲਕ ਨੂੰ ਆਵਾਸ 'ਚ ਕਟੌਤੀ ਕਰਨੀ ਜ਼ਰੂਰੀ ਹੈ ਅਤੇ ਸਿਰਫ਼ ਸਿੱਖਾਂ ਸਮੇਤ ਯਹੂਦੀਆਂ ਅਤੇ ਮੱਧ ਪੂਰਬ ਦੇ ਖ਼ਰਾਬ ਹਲਾਤਾਂ 'ਚ ਫ਼ਸੇ ਇਸਾਈ ਭਾਈਚਾਰੇ ਨੂੰ ਆਵਾਸ 'ਚ ਪਹਿਲ ਹੋਣੀ ਚਾਹੀਦੀ ਹੈ।