ਵਿਦੇਸ਼ » ਸਿੱਖ ਖਬਰਾਂ

ਕੌਮੀ ਸਿੱਖ ਦਿਹਾੜੇ ਮੌਕੇ ਇੰਡੀਆਨਾ (ਅਮਰੀਕਾ) ‘ਚ ਮਨਾਈ ਗਈ ਵਿਸਾਖੀ

May 17, 2017 | By

ਇੰਡੀਆਨਾ (ਅਮਰੀਕਾ): ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਪਛਾਣ ਦੇਣ ਦੇ ਇਰਾਦੇ ਨਾਲ ਸ਼ੁਰੂ ਕੀਤੇ ਕੌਮੀ ਸਿੱਖ ਦਿਹਾੜੇ ਮੌਕੇ ਅਮਰੀਕਾ ਦੇ ਇੰਡੀਆਨਾ ਰਾਜ ਵਿੱਚ ਵਿਸਾਖੀ ਦਾ ਤਿਓਹਾਰ ਮਨਾਇਆ ਗਿਆ। ਇੰਡੀਆਨਾ ਦੇ ਗਵਰਨਰ ਐਰਿਕ ਹੋਲਕੌਂਬ ਨੇ ਕਿਹਾ ਕਿ ਸਿੱਖ ਭਾਈਚਾਰਾ ਰਾਜ ਦੇ ਤਾਣੇ ਬਾਣੇ ਦਾ ਮੂਲ ਹਿੱਸਾ ਬਣ ਗਿਆ ਹੈ। ਰਾਜ ਦੇ ਸਮੁੱਚੇ ਵਿਕਾਸ ਵਿੱਚ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਬਿਆਨ ਕਰਦਿਆਂ ਹੋਲਕੌਂਬ ਨੇ ਕਿਹਾ, ‘ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਸਾਡੇ ਰਾਜ ਵਿੱਚ ਕਈ ਯੋਗਦਾਨ ਪਾਏ ਹਨ ਜਿਨ੍ਹਾਂ ’ਤੇ ਸਾਨੂੰ ਮਾਣ ਹੈ।’ ਅਧਿਕਾਰਤ ਤੌਰ ’ਤੇ ਕੌਮੀ ਸਿੱਖ ਦਿਹਾੜਾ ਬੀਤੇ ਦਿਨ ਮਨਾਇਆ ਗਿਆ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਇੰਡੀਆਨਾ ਵਿੱਚ ਦਸ ਹਜ਼ਾਰ ਦੇ ਕਰੀਬ ਸਿੱਖ ਹਨ, ਜੋ ਰਾਜ ਵਿੱਚ ਤਿੰਨ ਹਜ਼ਾਰ ਤੋਂ ਵੱਧ ਕਾਰੋਬਾਰ ਚਲਾਉਂਦੇ ਹਨ। ਹੋਲਕੋਂਬ ਨੇ ਖ਼ਬਰ ਏਜੰਸੀ ਨੂੰ ਕਿਹਾ, ‘ਸਿੱਖ ਭਾਈਚਾਰਾ ਸਾਡਾ ਹਿੱਸਾ ਬਣ ਚੁੱਕਾ ਹੈ, ਇਹ ਸਾਡੇ ਰਾਜ ਦੇ ਤਾਣੇ ਬਾਣੇ ਦਾ ਅਹਿਮ ਹਿੱਸਾ ਹੈ।’ ਉਨ੍ਹਾਂ ਕਿਹਾ ਕਿ ਉਹ ਇੰਡੀਆਨਾ ਦੇ ਸਿੱਖ ਭਾਈਚਾਰੇ ਦੇ ਹੋਰਨਾਂ ਮੈਂਬਰਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, ‘ਸਾਨੂੰ ਲਗਦਾ ਹੈ ਕਿ ਇਕ ਵਾਰ ਤੁਸੀਂ ਇੰਡੀਆਨਾ ਆਓਗੇ ਤਾਂ ਇਥੋਂ ਦੇ ਹੀ ਹੋ ਕੇ ਰਹਿ ਜਾਉਗੇ।’ ਸਿੱਖ ਪੋਲੀਟਿਕਲ ਐਕਸ਼ਨ ਕਮੇਟੀ ਵੱਲੋਂ ਕਰਵਾਏ ਇਸ ਪ੍ਰੋਗਰਾਮ ਵਿੱਚ ਹੋਲਕੌਂਬ ਨੇ ਇੰਡੀਆਨਾ ਦੇ ਸਾਰੇ ਗੁਰਦੁਆਰਿਆਂ ਦੇ ਹੈੱਡ ਗ੍ਰੰਥੀਆਂ ਤੇ ਪ੍ਰਧਾਨਾਂ ਸਮੇਤ ਉੱਘੀਆਂ ਹਸਤੀਆਂ ਦਾ ਸਨਮਾਨ ਕੀਤਾ।

ਸਬੰਧਤ ਖਬਰ:

ਸਰੀ: ਖ਼ਾਲਸਾ ਡੇਅ ਪਰੇਡ ਵਿੱਚ ਚਾਰ ਲੱਖ ਦੀ ਗਿਣਤੀ ‘ਚ ਲੋਕਾਂ ਨੇ ਲਿਆ ਹਿੱਸਾ …

ਯਾਦ ਰਹੇ ਕਿ ਸਿੱਖ ਭਾਈਚਾਰੇ ਨਾਲ ਸਬੰਧਤ ਜਸ਼ਨ ਅਜਿਹੇ ਮੌਕੇ ਮਨਾਏ ਗਏ ਹਨ ਜਦੋਂ ਅਜੇ ਪਿਛਲੇ ਮਹੀਨੇ 20 ਅਪਰੈਲ ਨੂੰ ਇੰਡੀਆਨਾ ਸੈਨੇਟ ਵਿੱਚ ‘ਸਿੱਖ ਮਤਾ’ ਪਾਸ ਕੀਤਾ ਗਿਆ ਹੈ ਜਿਸ ਵਿੱਚ ਅਮਰੀਕੀ ਸਿੱਖਾਂ ਵੱਲੋਂ ਯੂਐਸ ਤੇ ਇੰਡੀਆਨਾ ਰਾਜ ਦੀ ਤਰੱਕੀ ਵਿੱਚ ਪਾਏ ਯੋਗਦਾਨ ਨੂੰ ਪਛਾਣ ਦਿੱਤੀ ਗਈ ਹੈ। ਉਂਜ ਕੌਮੀ ਸਿੱਖ ਦਿਹਾੜੇ ਮੌਕੇ ਜਿੱਥੇ ਗੁਰਬਾਣੀ ਦਾ ਕੀਰਤਨ ਕੀਤਾ ਗਿਆ, ਉਥੇ ਰਵਾਇਤੀ ਭੰਗੜੇ ਦੀ ਪੇਸ਼ਕਾਰੀ ਵੀ ਦਿੱਤੀ ਗਈ। ਇਸ ਦੌਰਾਨ ਸਫ਼ਲ ਕਾਰੋਬਾਰੀ ਗੁਰਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸਿੱਖ ਭਾਈਚਾਰੇ ਨੂੰ ਉਸ ਮੁਲਕ ਵਿੱਚ ਆਪਣਾ ਯੋਗਦਾਨ ਵਧਾਉਣਾ ਚਾਹੀਦਾ ਹੈ ਜਿਸ ਵਿੱਚ ਉਹ ਰਹਿੰਦੇ ਹਨ। ਇੰਡੀਆਨਾ ਦੇ ਅਟਾਰਨੀ ਜਨਰਲ ਕਰਟਿਸ ਹਿੱਲ ਨੇ ਸਿੱਖ ਭਾਈਚਾਰੇ ਨੂੰ ਕੌਮੀ ਸਿੱਖ ਦਿਹਾੜੇ ਦੀ ਵਧਾਈ ਦਿੱਤੀ।

ਸਬੰਧਤ ਖਬਰ:

ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਿਹਾ ਯੂ.ਕੇ. ਨੂੰ ਸਿੱਖ ਬਰਾਬਰੀ ਤੇ ਸਤਿਕਾਰ ਵਾਲੇ ਸਿਧਾਂਤਾਂ ਦੀ ਲੋੜ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,