ਕੌਮਾਂਤਰੀ ਖਬਰਾਂ » ਸਿੱਖ ਖਬਰਾਂ

ਕ੍ਰਿਪਾਨ ਮਸਲੇ ਨਾਲ ਇਟਲੀ ਵਿੱਚ ਸਿੱਖ ਧਰਮ ਦੀ ਮਾਨਤਾ ਦਾ ਰਾਹ ਪੱਧਰਾ

June 29, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਕ੍ਰਿਪਾਨ ਨੂੰ ਇਟਲੀ ਸਰਕਾਰ ਵਲੋਂ ਨਵੇਂ ਰੂਪ ਵਿੱਚ ਪ੍ਰਵਾਨ ਕਰਨ ਨਾਲ ਜਿਥੇ ਇਟਲੀ ਵਿੱਚ ਸਿੱਖ ਧਰਮ ਨੂੰ ਮਾਨਤਾ ਦਾ ਰਾਹ ਪੱਧਰਾ ਹੋ ਜਾਵੇਗਾ। ਇਟਲੀ ਸਰਕਾਰ ਵਲੋਂ ਉਥੋਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਲੰਬੇ ਵਿਚਾਰ ਵਟਾਂਦਰੇ ਉਪਰੰਤ ਤਿਆਰ ਕਰਵਾਈ ਕ੍ਰਿਪਾਨ ਦਾ ਸੈਂਪਲ (ਨਮੂੰਨਾ) ਸ੍ਰੀ ਅਕਾਲ ਤਖਤ ਸਾਹਿਬ ਪਾਸ ਪੁਜਦਾ ਕਰਨ ਵਾਲੇ ਸ੍ਰ:ਸੁਖਦੇਵ ਸਿੰਘ ਕੰਗ ਦਾ ਕਹਿਣਾ ਹੈ ਇਟਲੀ ਵਿੱਚ ਕ੍ਰਿਪਾਨ ਧਾਰਣ ਨੂੰ ਲੈਕੇ ਦਰਪੇਸ਼ ਮਸਲੇ ਦੇ ਸੰਪੂਰਣ ਹੱਲ ਲਈ ਉਥੋਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਾਲ 2003 ਤੋਂ ਯਤਨਸ਼ੀਲ ਹਨ ਪ੍ਰੰਤੂ ਇਹ ਸਭ ਐਨਾ ਆਸਾਨ ਨਹੀਂ ਸੀ।

ਇਟਲੀ ਦਾ ਅੰਦਰੂਨੀ ਸੁਰਖਿਆ ਵਿਭਾਗ ਕਿਸੇ ਅੰਮ੍ਰ੍ਰਿਤਧਾਰੀ ਸਿੱਖ ਵਲੋਂ ਧਾਰਣ ਕੀਤੀ ਜਾਣ ਵਾਲੀ ਕ੍ਰਿਪਾਨ ਨੂੰ ਇਕ ਜਾਨ ਲੇਵਾ, ਘਾਤਕ ਹਥਿਆਰ ਵਜੋਂ ਲੈ ਰਿਹਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਟਲੀ ਵਿਚਲੇ ਗੁਰਦੁਆਰੇ ਤੇ ਉਨ੍ਹਾਂ ਦੀਆਂ ਪ੍ਰਬੰਧਕ ਕਮੇਟੀਆਂ ਵੀ ਬੁਰੀ ਤਰ੍ਹਾਂ ਧੜਿਆਂ ਵਿੱਚ ਵੰਡੀਆਂ ਹੋਈਆਂ ਹਨ।ਲੇਕਿਨ ਕ੍ਰਿਪਾਨ ਮਸਲੇ ਦਾ ਹੱਲ ਸਭ ਲਈ ਅਹਿਮ ਤੇ ਪਹਿਲ ਦਾ ਮਾਮਲਾ ਸੀ ਕਿਉਂਕਿ 350 ਦੇ ਕਰੀਬ ਸਿੱਖਾਂ ਨੂੰ ਜਨਤਕ ਥਾਵਾਂ ਤੇ ਕ੍ਰਿਪਾਨ ਧਾਰਣ ਕਰਨ ਕਰਕੇ ਹਜਾਰਾਂ ਰੁਪਏ ਦੇ ਜੁਰਮਾਨੇ ਸਿੱਖ ਭੁਗਤ ਚੁੱਕੇ ਹਨ।

ਕ੍ਰਿਪਾਨ (ਫਾਈਲ ਫੋਟੋ)

ਕ੍ਰਿਪਾਨ (ਫਾਈਲ ਫੋਟੋ)

ਉਨ੍ਹਾਂ ਦਾ ਕਹਿਣਾ ਕਿ ਇਟਲੀ ਵਿੱਚ ਇਹ ਵੀ ਜਰੂਰੀ ਹੈ ਕਿ ਉਥੇ ਰਹਿਣ ਵਾਲੇ ਹਰ ਬਸ਼ਿੰਦੇ ਦਾ ਧਰਮ ਸਰਕਾਰ ਪਾਸ ਰਜਿਸਟਰ ਹੋਵੇ ਅਤੇ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਇਸ ਮਸਲੇ ਦੇ ਹੱਲ ਲਈ ਸਾਲ 2013 ਤੋਂ ਯਤਨਸ਼ੀਲ ਹਨ।

ਸ੍ਰ:ਕੰਗ ਨੇ ਦੱਸਿਆ ਕਿ ਇਟਲੀ ਸਰਕਾਰ ਵੀ ਇਸ ਮਸਲੇ ਤੇ ਐਨੀ ਗੰਭੀਰ ਰਹੀ ਹੈ ਕਿ ਉਸਨੇ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਕਦੇ ਵੀ ਕੋਈ ਦਰਵਾਜਾ ਬੰਦ ਨਹੀ ਕੀਤਾ ਜਿਸਦਾ ਸਦਕਾ ਅੱਜ ਇਟਲੀ ਦੇ ਅੰਦਰੂਨੀ ਸੁਰੱਖਿਆ ਵਿਭਾਗ ਦੀ ਸਹਿਮਤੀ ਤੇ ਉਥੌਂ ਦੇ ਸਿੱਖਾਂ ਦੀ ਪ੍ਰਨਾਵਗੀ ਨਾਲ ਕ੍ਰਿਪਾਨ ਨੂੰ ਇੱਕ ਨਵੇਂ ਰੂਪ ਵਿੱਚ ਮੁਹਈਆ ਕਰਵਾਇਆ ਗਿਆ ਹੈ ਜੋ ਸਰਕਾਰ ਅਨੁਸਾਰ ਜਾਨਲੇਵਾ ਤੇ ਘਾਤਕ ਨਹੀ ਹੈ ।ਸਕੂਲੀ ਬੱਚੇ ,ਕੰਮ ਕਾਜੀ ਲੋਕ ਅਤੇ ਗੁਰਦੁਆਰਾ ਸਾਹਿਬ ਜਾਣ ਵਾਲੇ ਸਿੱਖ ਜਨਤਕ ਤੌਰ ਤੇ ਕ੍ਰਿਪਾਨ ਧਾਰਣ ਕਰਕੇ ਵਿਚਰ ਸਕਣਗੇ।

ਸ੍ਰ:ਕੰਗ ਅਨੁਸਾਰ ,ਇਟਲੀ ਵਿੱਚ ਦੋ ਲੱਖ 30 ਹਜਾਰ ਦੇ ਕਰੀਬ ਸਿੱਖ ਰਹਿ ਰਹੇ ਹਨ।ਕ੍ਰਿਪਾਨ ਦਾ ਨਿਯਮ ਲਾਗੂ ਹੋ ਜਾਣ ਨਾਲ ਇਟਲੀ ਵਿੱਚ ਸਿੱਖ ਧਰਮ ਰਜਿਸਟਰ ਹੋਣ ਦਾ ਰਾਹ ਸਾਫ ਹੋ ਜਾਵੇਗਾ ਭਾਵ ਸਿੱਖ ਧਰਮ ਨੂੰ ਮਾਨਤਾ ਮਿਲ ਜਾਵੇਗੀ।

ਤਸਵੀਰ ਦਾ ਦੂਸਰਾ ਪਹਿਲੂ ਇਹ ਹੈ ਕਿ ਇਟਲੀ ਦੇ ਅੰਦਰੂਨੀ ਸੁਰੱਖਿਆ ਵਿਭਾਗ ਵਲੋਂ ਤਿਆਰ ਕਰਵਾਈ ਗਈ ਕ੍ਰਿਪਾਨ ਬਿਨ੍ਹਾਂ ਕਿਸੇ ਧਾਰ ਤੋਂ ਹੈ।ਐਨੀ ਕੁ ਸਟੀਕ ਕੇ ਇਸਦੀ ਚੋਭ ਲੱਗਣ ਨਾਲ ਵੀ ਕੋਈ ਜਖਮੀ ਨਹੀ ਹੋ ਸਕੇਗਾ।ਇਹ ਕ੍ਰਿਪਾਨ ਆਮ ਲੋਹੇ ਨੂੰ ਕਿਸੇ ਹੋਰ ਧਾਤ ਨਾਲ ਮਿਕਸ ਕਰਕੇ ਤਿਆਰ ਕੀਤੀ ਗਈ ਹੈ। ਕ੍ਰਿਪਾਨ ਸਿਰਫ ਗੁਰਦੁਆਰਾ ਸਾਹਿਬ ਤੋਂ ਹੀ ਮਿਲ ਸਕੇਗੀ ਅਤੇ ਇਸ ਉਪਰ ਬਕਾਇਦਾ ਇਟਲੀ ਸਰਕਾਰ ਦੀ ਮੋਹਰ ਰਹੇਗੀ।ਸਰਕਾਰ ਦੁਆਰਾ ਲਾਗੂ ਕੀਤੇ ਜਾਣ ਵਾਲੇ ਨਿਯਮਾਂ ਅਨੁਸਾਰ ਇਟਲੀ ੱਿਵਚ ਸਿਰਫ ਉਥੋਂ ਦੀ ਤਿਆਰ ਕ੍ਰਿਪਾਨ ਹੀ ਧਾਰਣ ਕੀਤੀ ਜਾ ਸਕੇਗੀ।

ਕਿਉਂਕਿ ਇਟਲੀ ਸਰਕਾਰ ਵਲੋਂ ਤਿਆਰ ਕਰਵਾਈ ਗਈ ਕ੍ਰਿਪਾਨ ਨੂੰ ਉਥੋਂ ਦਾ ਸਿੱਖ ਭਾਈਚਾਰਾ ਸਹਿਮਤੀ ਦੇ ਚੁੱਕਾ ਹੈ ਤੇ ਇਹ ਮਸਲਾ ਹੱਲ ਕਰਾਉਣ ਵਿੱਚ ਸੰਪੂਰਣ ਯੋਗਦਾਨ ਹੀ ਇਟਲੀ ਦੇ ਸਿੱਖਾਂ ਦਾ ਹੀ ਹੈ।

ਸ਼੍ਰੋਮਣੀ ਕਮੇਟੀ ,ਦਿੱਲੀ ਕਮੇਟੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦਰਪੇਸ਼ ਮਸਲੇ ਦੇ ਹੱਲ ਲਈ ਨਿਭਾਈ ਕਿਸੇ ਵੀ ਭੂਮਿਕਾ ਦਾ ਕਿਧਰੇ ਵੀ ਜਿਕਰ ਨਹੀ ਹੈ ।ਯਕੀਨਨ ਇਨ੍ਹਾਂ ਸੰਸਥਾਵਾਂ ਲਈ ਇਹ ਪਰਖ ਦੀ ਘੜੀ ਹੋਵੇਗੀ ਕਿ ਉਹ ਹੁਣ ਇਸ ਮਸਲੇ ਨੂੰ ਕਿਸ ਤਰ੍ਹਾਂ ਲੈਂਦੇ ਹਨ। ਪ੍ਰੰਤੂ ਇਟਲੀ ਦੇ ਸਿੱਖਾਂ ਦੇ ਭਵਿੱਖ ਨੂੰ ਵੀ ਦਰਕਿਨਾਰ ਨਹੀ ਕੀਤਾ ਜਾ ਸਕੇਗਾ।ਜਿਸ ਮਸਲੇ ਤੇ ਹੁਣ ਤੀਕ ਸਾਡੀ ਕੋਈ ਦੇਣ ਜਾਂ ਸਹਿਯੋਗ ਹੀ ਨਹੀ ਹੈ ਉਸਨੂੰ ਗੰਭੀਰਤਾ ਨਾਲ ਵਿਚਾਰਨ ਤੋਂ ਬਿਨ੍ਹਾਂ ਹੀ ਕੋਈ ਫੈਸਲਾ ਥੋਪ ਦੇਣਾ ਵੀ ਸਿਆਣਪ ਨਹੀ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,