Site icon Sikh Siyasat News

ਤੀਜਾ ਘੱਲੂਘਾਰਾ ਜੂਨ 84 ਅਤੇ ਸਮੂਹ ਸ਼ਹੀਦਾਂ ਦੀ ਯਾਦ ‘ਚ ਪੰਥ ਸੇਵਕ ਜਥਾ ਦੁਆਬਾ ਵੱਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ

Gurmat Smagam organized by Panth Sewak Jatha Doaba 20250613

Gurmat Smagam organized by Panth Sewak Jatha Doaba 20250613

ਚੰਡੀਗੜ੍ਹ: ਜੂਨ 1984 ਵਿਚ ਭਾਰਤੀ ਹਕੂਮਤ ਵਲੋਂ ਸਿੱਖਾਂ ਉੱਤੇ ਕੀਤੇ ਗਿਆ ਫੌਜੀ ਹਮਲਾ ਸਿੱਖ ਇਤਿਹਾਸ ਦਾ ਤੀਜਾ ਘੱਲੂਘਾਰਾ ਸੀ। ਇਸ ਵਿਚ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ (ਅੰਮ੍ਰਿਤਸਰ) ਸਮੇਤ ਪੰਜਾਬ ਅਤੇ ਗਵਾਂਢੀ ਸੂਬਿਆਂ ਦੇ ਹੋਰਨਾਂ ਗੁਰਧਾਮਾਂ ਉੱਤੇ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਢਹਿਢੇਰੀ ਕੀਤਾ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਬਹੁਮੁੱਲਾ ਖਜਾਨਾ ਸਾੜਿਆ ਅਤੇ ਲੁੱਟ ਲਿਆ ਅਤੇ ਸਿੱਖ ਸੰਗਤਾਂ ਨੂੰ ਸ਼ਹੀਦ ਕੀਤਾ। ਇਸ ਮੌਕੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਸਿੱਖ ਜੁਝਾਰੂਆਂ ਨੇ ਫੌਜਾਂ ਦਾ ਟਾਕਰਾ ਕੀਤਾ ਅਤੇ ਗੁਰਧਾਮਾਂ ਦੀ ਰਾਖੀ ਕਰਦਿਆਂ ਅਦੁੱਤੀ ਸ਼ਹੀਦੀਆਂ ਪਾਈਆਂ।

ਭਾਈ ਜੋਗਾ ਸਿੰਘ ਦਾ ਰਾਗੀ ਜਥਾ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ

ਤੀਜੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ, ਨਵਾਂ ਸ਼ਹਿਰ ਵਿਖੇ ਪੰਥ ਸੇਵਕ ਜਥਾ ਦੁਆਬਾ ਵੱਲੋਂ ਮਿਤੀ 13 ਜੂਨ 2025 ਨੂੰ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਈ ਜੋਗਾ ਸਿੰਘ ਵਲੋ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਦੌਰਾਨ ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੁਆਬਾ) ਨੇ ਘੱਲੂਘਾਰੇ ਦੇ ਇਤਿਹਾਸ, ਕਾਰਨਾਂ ਅਤੇ ਮੌਜੂਦਾ ਹਾਲਾਤਾਂ ਦੇ ਬਾਰੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ। ਉਨ੍ਹਾਂ ਕਿਹਾ ਕਿ ਸਥਾਨਕ ਪੱਧਰ ਤੇ ਸਿੱਖਾਂ ਨੂੰ ਆਪਸੀ ਵਿਚਾਰ ਵਟਾਂਦਰਾ ਕਰਦੇ ਹੋਏ ਇਕ ਤਾਲਮੇਲ ਸੰਗਠਨ ਬਣਾ ਲੈਣਾ ਚਾਹੀਦਾ ਹੈ ਜਿਸ ਨਾਲ ਸਿੱਖੀ ਦੇ ਸ਼ਾਨਾਮੱਤੇ ਇਤਿਹਾਸ ਅਤੇ ਸਿੱਖੀ ਸਿਧਾਂਤਾਂ ਨੂੰ ਬਚਾਇਆ ਜਾ ਸਕੇ ਅਤੇ ਗੁਰੂ ਘਰਾਂ ਵਿੱਚ ਆਈਆਂ ਤਰੁਟੀਆਂ ਨੂੰ ਦੂਰ ਕਰ ਕੇ ਸਿੱਖੀ ਰਹਿਤ ਮਰਿਯਾਦਾ ਨੂੰ ਕਾਇਮ ਕੀਤਾ ਜਾਵੇ। ਇਸ ਮੌਕੇ ਸੰਗਤਾਂ ਨੇ ਵੱਡੀ ਗਿਣਤੀ ਚ ਹਾਜ਼ਰੀ ਭਰੀ।

ਭਾਈ ਮਨਧੀਰ ਸਿੰਘ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ

ਇਸ ਮੋਕੇ ਭਾਈ ਰਜਿੰਦਰ ਸਿੰਘ ਮੁਗਲਵਾਲ ਅਤੇ ਭਾਈ ਅਮਰੀਕ ਸਿੰਘ ਈਸੜੂ ਹੁਣਾਂ ਨੂੰ ਪੰਥ ਲਈ ਲੰਬੀ ਘਾਲਣਾ ਕਰਨ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਜਥੇਦਾਰ ਬਾਬਾ ਨਾਗਰ ਸਿੰਘ ਹਰੀਆਂ ਵੇਲਾਂ, ਜਥੇਦਾਰ ਬਾਬਾ ਨਰੰਗ ਸਿੰਘ ਹਰੀਆਂ ਵੇਲਾਂ, ਭਾਈ ਲਾਲ ਸਿੰਘ ਅਕਾਲਗੜ, ਭਾਈ ਕੁਲਵੀਰ ਸਿੰਘ ਬੜਾਪਿੰਡ, ਭਾਈ ਬਲਵੀਰ ਸਿੰਘ ਮੋਲਵੀ ਵਾਲ, ਜਥੇਦਾਰ ਜਰਨੈਲ ਸਿੰਘ ਨਵਾਂ ਸ਼ਹਿਰ, ਭਾਈ ਦਲਜੀਤ ਸਿੰਘ ਮੋਲਾ, ਮਾਸਟਰ ਬਖਸੀਸ ਸਿੰਘ, ਭਾਈ ਸ਼ਿੰਦਰ ਪਾਲ ਸਿੰਘ, ਮਾਸਟਰ ਬੇਅੰਤ ਸਿੰਘ, ਸੁਖਵਿੰਦਰ ਸਿੰਘ ਥਾਂਦੀ, ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂ ਸ਼ਹਿਰ, ਜਰਨੈਲ ਸਿੰਘ ਮੰਜੀ ਸਾਹਿਬ, ਅਮਰੀਕ ਸਿੰਘ ਗੁਰੂ ਕੀ ਰਸੋਈ, ਸੰਤ ਸੇਵਕ ਜਥਾ ਕਿਸ਼ਨ ਪੁਰਾ, ਬਾਬਾ ਬਲਵੀਰ ਸਿੰਘ ਘਮੋਰ, ਤਰਨਜੀਤ ਸਿੰਘ ਥਾਂਦੀ, ਜਸਵੰਤ ਸਿੰਘ ਭੱਠਲ , ਮਾਸਟਰ ਅਮਰਜੀਤ ਸਿੰਘ ਨਵਾਂਸ਼ਹਿਰ , ਸਤਵੀਰ ਸਿੰਘ ਜੀਂਦੋਵਾਲ, ਸੁਰਿੰਦਰ ਸਿੰਘ ਰਾਣੇਵਾਲ, ਕੁਲਵਿੰਦਰ ਸਿੰਘ ਬੱਬਰ ਮਜਾਰਾ, ਸਤਨਾਮ ਸਿੰਘ ਭਾਰਾਪੁਰ, ਗੁਰਮੀਤ ਸਿੰਘ ਝੰਡੇਰ ਕਲਾਂ, ਅਵਤਾਰ ਸਿੰਘ ਜਗਤਪੁਰ ਅਤੇ ਤਿਲਕ ਰਾਜ ਸਿੰਘ ਚਾਹਲ ਕਲਾਂ ਆਦਿ ਹਾਜ਼ਰ ਸਨ

ਸਮਾਗਮ ਦੌਰਾਨ ਭਾਈ ਰਜਿੰਦਰ ਸਿੰਘ ਮੁਗਲਵਾਲ ਨੂੰ ਸਨਮਾਨਿਤ ਕਦਿਆਂ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version