
14 ਸਤੰਬਰ 2023 ਨੂੰ ਸ਼ਹੀਦ ਭਾਈ ਸਤਪਾਲ ਸਿੰਘ ਡੱਲੇਵਾਲ ਦੀ ਯਾਦ ਵਿਚ ਸਲਾਨਾ ਸ਼ਹੀਦੀ ਸਮਾਗਮ ਗੁਰਦੁਆਰਾ ਸ਼ਿਕਾਰ ਘਾਟ, ਪਾਤਿਸ਼ਾਹੀ ੬ਵੀਂ, ਪਿੰਡ ਡੱਲੇਵਾਲ (ਗੋਰਾਇਆ) ਵਿਖੇ ਕਰਵਾਇਆ ਗਿਆ। ਇਸ ਮੌਕੇ ਭਾਈ ਮਨਧੀਰ ਸਿੰਘ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਸਿੱਖ ਸਿਆਸਤ ਦੇ ਦਰਸ਼ਕਾਂ ਦੀ ਜਾਣਕਾਰੀ ਹਿਤ ਸਾਂਝੇ ਕਰ ਰਹੇ ਹਾਂ।
ਅੱਜ ਸ਼ਹੀਦ ਭਾਈ ਸਤਪਾਲ ਸਿੰਘ ਡੱਲੇਵਾਲ ਉਹਨਾਂ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ਼ਿਕਾਰ ਘਾਟ, ਪਾਤਸ਼ਾਹੀ 6ਵੀਂ, ਪਿੰਡ ਡੱਲੇਵਾਲ ਨੇੜੇ ਗੁਰਾਇਆ ਵਿਖੇ ਮਨਾਇਆ ਗਿਆ।
ਖਾੜਕੂ ਸੰਘਰਸ਼ ਦੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਪੰਥਕ ਪੱਧਰ 'ਤੇ ਮਨਾਉਣ ਲਈ ਕੀਤੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਵਿੱਚ ਦੇ ਪਹਿਲਾਂ ਵਾਲੇ ਬਾਰਾਂ ਜਿਲ੍ਹਿਆਂ ਵਿੱਚੋਂ ਹਰ ਮਹੀਨੇ ਇਕ ਜਿਲ੍ਹੇ ਵਿੱਚ ਮਹੀਨਾਵਾਰੀ ਸਮਾਗਮ ਕਰਕੇ ਸਾਂਝੇ ਤੌਰ ’ਤੇ ਉਸ ਜਿਲ੍ਹੇ ਦੇ ਸਾਰੇ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ।
ਇੰਡੀਅਨ ਵਿਧਾਨ ਦੀ ਸੱਤਵੀ ਜੁਜ (schedule) ਦੀ ਸੂਬਾ ਸੂਚੀ ਅਨੁਸਾਰ ਜੇਲ੍ਹ ਮਹਿਕਮਾ ਸੂਬਿਆ ਦਾ ਵਿਸ਼ਾ ਹੈ। ਭਾਵ ਕੈਦੀ ਦੀ ਰਿਹਾਈ ਵਿਚ ਯੂਨੀਅਨ ਸਰਕਾਰ ਦਾ ਕੋਈ ਦਖਲ ਨਹੀ ਹੋਣਾ ਚਾਹੀਦਾ। ਜੇਲ੍ਹਾਂ ਦਾ ਪ੍ਰਬੰਧ, ਪ੍ਰਸ਼ਾਸਨ ਅਤੇ ਕੈਦੀਆਂ ਨਾਲ ਸਬੰਧਤ ਸਾਰੇ ਫੈਸਲੇ ਸੂਬਾ ਸਰਕਾਰ ਜੇਲ੍ਹ ਕਾਨੂੰਨ ੧੮੯੪ (The Prisons Act, 1894) ਅਤੇ ਜੇਲ੍ਹ ਜਾਬਤਾ ਦਸਤਾਵੇਜ (The Prison Manuals) ਅਨੁਸਾਰ ਲੈਂਦੀਆਂ ਹਨ।
ਭਗਤ ਰਵਿਦਾਸ ਜੀ ਦੇ ੬੪੬ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ੨੫ ਅਤੇ ੨੬ ਫਰਵਰੀ ਨੂੰ ਤੇਲੰਗਾਨਾ ਰਾਜ ਦੇ ਨਿਰਮਲ ਜਿਲ੍ਹੇ ਦੇ ਕਸਬਾ ਮੂਧਲ (ਵਿਧਾਨ ਸਭਾ ਹਲਕਾ) ਵਿਖੇ ਭਗਤ ਰਵਿਦਾਸ ਜੀ ਦੇ ਪੈਰੋਕਾਰਾਂ ਵਲੋਂ ਬੇਗਮਪੁਰਾ ਹਲੇਮੀ ਰਾਜ ਮਿਸ਼ਨ ਸੰਪੂਰਨ ਭਾਰਤ, ਸੰਤ ਰਵਿਦਾਸ ਯੂਵਾ ਫਾਊਂਡੇਸ਼ਨ ਨੰਦੇੜ ਮਹਾਰਾਸ਼ਟਰ, ਸੰਤ ਰਵਿਦਾਸ ਮੋਚੀ ਕੁੱਲ ਸੰਗਮ ਅਤੇ ਸਮੂਹ ਗ੍ਰਾਮ ਪੰਚਾਇਤ ਮੂਧਲ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ।
ਪੰਥ ਸੇਵਕ ਸ਼ਖ਼ਸੀਅਤਾਂ ਨੇ ਅੱਜ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ “ਇਸ ਵੇਲੇ ਜਦੋਂ ਸੰਸਾਰ, ਖਿੱਤੇ ਤੇ ਇੰਡੀਆ ਦੇ ਹਾਲਾਤ ਅਸਥਿਰਤਾ ਵੱਲ ਜਾ ਰਹੇ ਹਨ ਤਾਂ ਇਸ ਦਾ ਅਸਰ ਪੰਜਾਬ ਅਤੇ ਸਿੱਖਾਂ ਉੱਤੇ ਵੀ ਪੈ ਰਿਹਾ ਹੈ। ਦਿੱਲੀ ਦਰਬਾਰ ਸਿੱਖ ਸਫਾਂ ਵਿਚ ਆਏ ਖਿੰਡਾਓ ਨੂੰ ਵਧਾ ਰਿਹਾ ਹੈ।
“ਇਸ ਵਕਤ ਜਦੋਂ ਇੰਡੀਆ, ਦੱਖਣੀ ਏਸ਼ੀਆ ਅਤੇ ਸੰਸਾਰ ਦੇ ਹਾਲਾਤ ਵਿਚ ਉਥਲ-ਪੁਥਲ ਹੋ ਰਹੀ ਹੈ ਅਤੇ ਅਸਥਿਰਤਾ ਵਧ ਰਹੀ ਹੈ ਤਾਂ ਸਿੱਖਾਂ ਦੇ ਸਨਮੁਖ ਚੁਣੌਤੀਆਂ ਅਤੇ ਸੰਭਾਵਨਾਵਾਂ ਦੋਵੇਂ ਹੀ ਵਧ ਰਹੀਆਂ ਹਨ। ਅਜਿਹੇ ਵਿਚ ਲੋੜ ਗੁਰੂ ਖਾਲਸਾ ਪੰਥ ਅਤੇ ਗੁਰ ਸੰਗਤ ਦੀ ਅੰਦਰੂਨੀ ਕਤਾਰਬੰਦੀ ਨੂੰ ਕਾਇਦਾਬਧ ਕਰਨ ਦੀ ਹੈ ਪਰ ਵਾਪਰ ਇਸ ਦੇ ਉਲਟ ਰਿਹਾ ਹੈ; ਜੋ ਕਿ ਚਿੰਤਾ ਦਾ ਵਿਸ਼ਾ ਹੈ”।
ਗੁਰੂ ਖਾਲਸਾ ਪੰਥ ਦੀ ਆਪਸੀ ਵਿਚਾਰ-ਵਟਾਂਦਰੇ ਦੀ ਰਿਵਾਇਤ ਨੂੰ ਮੁਖ ਰੱਖਦਿਆਂ ਹੋਇਆਂ ੨੧ ਅਕਤੂਬਰ ੨੦੨੨ ਨੂੰ ਬੰਦੀ ਛੋੜ ਦਿਵਸ ਅਤੇ ਗੁਰੂ ਗ੍ਰੰਥ-ਗੁਰੂ ਪੰਥ ਗੁਰਿਆਈ ਦਿਵਸ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕ ਵਿਚਾਰ-ਗੋਸ਼ਟੀ ਕਰਵਾਈ ਗਈ ਸੀ,
ਪੰਥ ਸੇਵਕ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰੈਣ ਸਿੰਘ ਚੌੜਾ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਦੇ ਸੱਦੇ ਉੱਤੇ ਸਿੱਖ ਪ੍ਰਚਾਰਕਾਂ ਦੀ ਵਿਚਾਰ ਗੋਸ਼ਟਿ ੧੯ ਫਰਵਰੀ ਨੂੰ ਗੁਰਦੁਆਰਾ ਸ੍ਰੀ ਥੜਾ ਸਾਹਿਬ (ਪਾਤਸਾਹੀ ੬ਵੀਂ), ਇਆਲੀ ਕਲਾਂ ਵਿਖੇ ਹੋਈ।
ਬੱਬਰ ਅਕਾਲੀ ਲਹਿਰ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ਪਿੰਡ ਝਿੰਗੜਾਂ (ਨਵਾਂਸ਼ਹਿਰ) ਵੱਲੋਂ ਇੱਕ ਗੁਰਮਤਿ ਸਮਾਗਮ ਕਰਵਾਇਆ ਗਿਆ । ਜਿਸ ਸਮਾਗਮ ਦੌਰਾਨ ਭਾਈ ਮਨਧੀਰ ਸਿੰਘ ਨੇ ਵਿਸ਼ੇਸ ਤੌਰ ਤੇ ਹਾਜ਼ਰੀ ਭਰੀ। ਇਸ ਮੌਕੇ ਉਨ੍ਹਾਂ ਅਜੌਕੀ ਗੁਲਾਮੀ ਅਤੇ ਬੱਬਰ ਅਕਾਲੀਆਂ ਦੇ ਵੇਲੇ ਦੀ ਗੁਲਾਮੀ ਬਾਰੇ ਵਿਸਥਾਰ ਪੂਰਵਕ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।
Next Page »