ਵੀਰਵਾਰ, 23 ਫਰਵਰੀ, 2012

ਇਸ ਲੇਖਕ ਵੱਲੋਂ

29 ਅਪ੍ਰੈਲ ਉੱਤੇ ਵਿਸ਼ੇਸ਼: ਵੁਹ ਦਿਲ ਜੋ ਤੇਰੇ ਲੀਏ ਬੇਕਰਾਰ ਅਬ ਭੀ ਹੈ…

29 ਅਪ੍ਰੈਲ ਉੱਤੇ ਵਿਸ਼ੇਸ਼: ਵੁਹ ਦਿਲ ਜੋ ਤੇਰੇ ਲੀਏ ਬੇਕਰਾਰ ਅਬ ਭੀ ਹੈ…

ਪੱਚੀ ਸਾਲ ਪਹਿਲਾਂ ਜਦੋਂ 29 ਅਪਰੈਲ ਵਾਲੇ ਦਿਨ ਹਰਿਮੰਦਰ ਸਾਹਿਬ ਦੀ ਪਾਕ ਪਵਿੱਤਰ ਪਰਿਕਰਮਾ ਤੋਂ ਆਜ਼ਾਦੀ ਦੀ ਤਾਂਘ ਦਾ ਐਲਾਨਨਾਮਾ ਜਾਰੀ ਹੋਇਆ ਸੀ, ਉਸ ਦੀ ਯਾਦ ਅਜੇ ਵੀ ਸੱਜਰੀ ਸਵੇਰ ਵਾਂਗ ਦਿਲਾਂ ਵਿਚ ਜਗਦੀ ਹੈ, ਭਾਵੇਂ ਇਹ ਗੱਲ ਵੱਖਰੀ ਹੈ ਕਿ ਉਸ ਯਾਦ ਦਾ ਮੱਘਦਾ ਤੇ ਬਲਦਾ ਰੂਪ ਹੰਢਾਉਣ ਵਾਲੇ ਆਜ਼ਾਦੀ ਦੇ ਹਜ਼ਾਰਾਂ ਦੀਵਾਨੇ ਜਿਸਮਾਂ ਦਾ ਬੰਧਨ ਤੋੜ ਕੇ ਸਾਥੋਂ ਦੂਰ, ਬਹੁਤ ਦੂਰ ਚਲੇ ਗਏ ਹਨ। ਕੁਝ ਜੇਲ੍ਹਾਂ ਦੇ ਦੋਸਤ ਬਣੇ ਹੋਏ ਹਨ ਤੇ ਹਰ ਦੂਜੇ ਚੌਥੇ ਦਿਨ ਇਸ ਮੁਲਕ ਦੀ ਕੋਈ ਨਾ ਕੋਈ ਕਚਹਿਰੀ ਕਿਤੇ ਨਾ ਕਿਤੇ ਉਨ੍ਹਾਂ ਦੀ ਉਡੀਕ ਕਰ ਰਹੀ ਹੁੰਦੀ ਹੈ। ਕੁਝ ਫ਼ਾਂਸੀ ਦੇ ਚਬੂਤਰੇ ’ਤੇ ਖੜ੍ਹੇ ਹਨ ਅਤੇ ਜੱਲਾਦ ਦੀ ਤਲਵਾਰ ਦਾ ਇੰਤਜ਼ਾਰ ਕਰ ਰਹੇ ਹਨ। ਫਿਰ ਵੀ ਕੁਝ ਜੁਗਨੂੰ ਅਜੇ ਵੀ ਮੈਦਾਨ-ਏ-ਜੰਗ ਵਿਚ ਸਮੇਂ ਦੇ ਵੰਨ-ਸੁਵੰਨੇ ਤੂਫ਼ਾਨਾਂ ਅੱਗੇ ਹਿੱਕ ਡਾਹ ਕੇ ਖੜ੍ਹੇ ਹਨ, ਇਸ ਦ੍ਰਿੜ੍ਹ ਇਰਾਦੇ ਨਾਲ ਕਿ,

ਖ਼ਾਲਸੇ ਦੀ ਸਿਰਜਣਾ: ਸ਼ਬਦ-ਗੁਰੂ ਦਾ ਰਾਜਨੀਤਕ ਪ੍ਰਕਾਸ਼ (ਵਿਸਾਖੀ ਉੱਤੇ ਵਿਸ਼ੇਸ਼)

ਖ਼ਾਲਸੇ ਦੀ ਸਿਰਜਣਾ: ਸ਼ਬਦ-ਗੁਰੂ ਦਾ ਰਾਜਨੀਤਕ ਪ੍ਰਕਾਸ਼ (ਵਿਸਾਖੀ ਉੱਤੇ ਵਿਸ਼ੇਸ਼)

ਖ਼ਾਲਸਾ-ਰਾਜਨੀਤਕ ਵਿਆਕਰਣ ਦਾ ਹੁਸੀਨ ਪ੍ਰਤੀਕ ਹੈ ਜੋ ਸਦਾ ਰੰਗੀਲਾ ਹੈ, ਲਾਲ ਪਿਆਰਾ ਹੈ ਅਤੇ ਨਿਤਾਣਿਆਂ, ਨਿਓਟਿਆਂ ਤੇ ਨਿਆਸਰਿਆਂ ਦਾ ਪਹਿਰੇਦਾਰ ਹੈ। ਖ਼ਾਲਸਾ ਜਾਗਤ-ਜੋਤ ਦਾ ਨਿਸ-ਬਾਸਰ ਜਾਪ ਕਰਦਾ ਹੈ। ਦੂਜੇ ਸ਼ਬਦਾਂ ਵਿਚ ਉਹ ਜਾਗਤ-ਜੋਤ ਦੀ ਰੌਸ਼ਨੀ ਵਿਚ ਹੀ ਚੀਜ਼ਾਂ, ਘਟਨਾਵਾਂ ਤੇ ਵਰਤਾਰਿਆਂ ਨੂੰ ਵੇਖਦਾ, ਪਰਖਦਾ ਤੇ ਆਪਣਾ ਰਾਹ ਚੁਣਦਾ ਹੈ। 1699 ਦੀ ਸ਼ਗਨਾਂ ਭਰੀ ਵਿਸਾਖੀ ਨੂੰ ਨੀਲੇ ਘੋੜੇ ਦੇ ਸ਼ਾਹਸਵਾਰ ਨੇ ਇਸ ਨਿਰਾਲੇ ਪੰਥ ਨੂੰ ਸਾਡੀ ਧਰਤੀ ’ਤੇ ਪ੍ਰਗਟ ਕੀਤਾ ਸੀ ਅਤੇ ਇੰਜ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਵਾਲੇ…

ਸੁੱਖਾ-ਜਿੰਦਾ ਦੀ ਅਦੁੱਤੀ ਸ਼ਹਾਦਤ ਦਿਲਾਂ ਦਾ ਸਾਂਝਾ ਇਕਰਾਰਨਾਮਾ

ਸੁੱਖਾ-ਜਿੰਦਾ ਦੀ ਅਦੁੱਤੀ ਸ਼ਹਾਦਤ ਦਿਲਾਂ ਦਾ ਸਾਂਝਾ ਇਕਰਾਰਨਾਮਾ

ਖ਼ਾਲਸਾ ਪੰਥ ਦੇ ਲੋਕਯਾਨ (ਫੋਕ ਲੋਰ) ਜਾਂ ਲੋਕ-ਪ੍ਰੰਪਰਾ ਵਿਚ ਸ਼ਹੀਦਾਂ ਦੀ ਇਹ ਜੋੜੀ ਸੁੱਖਾ-ਜਿੰਦਾ ਦੇ ਨਾਂਅ ਨਾਲ ਦਿਲਾਂ ਵਿਚ ਵਸ ਗਈ ਹੈ ਜਦਕਿ ਖ਼ਾਲਸਾ ਪੰਥ ਦੇ ਅੰਮ੍ਰਿਤ ਸਰੋਵਰ ਦੇ ਇਤਿਹਾਸ ਵਿਚ ਉਹ ਭਾਈ ਹਰਜਿੰਦਰ ਸਿੰਘ ਤੇ ਭਾਈ ਸੁਖਦੇਵ ਸਿੰਘ ਦੇ ਨਾਵਾਂ ਨਾਲ ਯਾਦ ਕੀਤੇ ਜਾਣਗੇ। ਪਹਿਲੀ ਕਿਸਮ ਦੇ ਨਾਵਾਂ ਵਿਚ ਦੁਨਿਆਵੀ ਮੁਹੱਬਤਾਂ ਦੀ ਸਿਖਰ ਹੈ ਜਦਕਿ ਦੂਜੀ ਵੰਨਗੀ ਦੇ ਨਾਵਾਂ ਵਿਚ ਦੁਨਿਆਵੀ ਤੇ ਰੂਹਾਨੀ ਇਸ਼ਕ ਦਾ ਕੋਈ ਉੱਚਾ ਸੁੱਚਾ ਸੁਮੇਲ ਹੈ।

ਐਵੇਂ ਹੀ ਰਸਤਾ ਬਦਲ ਕੇ ਪੈਂਡਾ ਵਧਾ ਲਿਆ…

ਐਵੇਂ ਹੀ ਰਸਤਾ ਬਦਲ ਕੇ ਪੈਂਡਾ ਵਧਾ ਲਿਆ…

ਚੰਡੀਗੜ੍ਹ – ਮੌਜੂਦਾ ਸਿਆਸੀ ਜੰਗ ਵਿਚ ਮਨਪ੍ਰੀਤ ਸਿੰਘ ਬਾਦਲ ਦੀ ਹਾਰ ਨੂੰ ਕੋਈ ਵੀ ਨਹੀਂ ਰੋਕ ਸਕਦਾ। ਹੋ ਸਕਦੈ ਮੀਡੀਆ ਦੇ ਇਕ ਸ਼ਕਤੀਸ਼ਾਲੀ ਹਿੱਸੇ ਵਿਚ ਉਸ ਦੀ ਹੋ ਰਹੀ ਬੱਲੇ-ਬੱਲੇ ਨਾਲ ਉਸ ਨੂੰ ਆਪਣੀ ਤਾਕਤ ਦਾ ਪਰਛਾਂਵਾਂ ਬੜੀ ਦੂਰ ਦੂਰ ਤੱਕ ਫੈਲਿਆ ਨਜ਼ਰ ਆਉਂਦਾ ਹੋਵੇਗਾ, ਪਰ ਇਹ ਇਕ ਖ਼ੂਬਸੂਰਤ ਭਰਮ ਤੋਂ ਵੱਧ ਕੁਝ ਵੀ ਨਹੀਂ ਹੈ। ਲੇਕਿਨ ਇਹ ਗੱਲ ਮੁਮਕਿਨ ਹੈ ਕਿ ਮਨਪ੍ਰੀਤ ਬਾਦਲ ਦੀ ਕੁਰਬਾਨੀ ਨਾਲ ਛੋਟੇ ਬਾਦਲ ਦੀ ਤਾਜਪੋਸ਼ੀ ਕੁਝ ਚਿਰ ਹੋਰ ਲਮਕ ਜਾਵੇ ਕਿਉਂਕਿ ਪਾਰਟੀ ਅੰਦਰ ਫੈਲੀ ਖ਼ਾਮੋਸ਼ ਨਿਰਾਸ਼ਤਾ, ਘੁਟਨ ਅਤੇ ਸੁਖਬੀਰ ਬਾਦਲ ਦਾ ਟਕਸਾਲੀ ਅਕਾਲੀਆਂ ਪ੍ਰਤੀ ਬੇ-ਰਹਿਮ ਰਵੱਈਆ ਤੇ ਪਹੁੰਚ ਤੇ ਟਕਸਾਲੀ ਅਕਾਲੀਆਂ ਵਿਚ ਸੁਖਬੀਰ ਬਾਦਲ ਵਿਰੁੱਧ ਲੁਕ-ਛਿਪ ਕੇ ਹੋ ਰਹੀ ਘੁਸਰ ਮੁਸਰ ਕਿਸੇ ਵੱਡੀ ਬਗਾਵਤ ਦਾ ਰਾਹ ਪਧਰਾ ਕਰ ਸਕਦੀ ਹੈ।

ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਅਤੀਤ, ਵਰਤਮਾਨ ਅਤੇ ਭਵਿੱਖ*

ਸਿੱਖ  ਸਟੂਡੈਂਟਸ ਫੈਡਰੇਸ਼ਨ  ਦਾ ਅਤੀਤ, ਵਰਤਮਾਨ ਅਤੇ  ਭਵਿੱਖ*

ਬਰਤਾਨੀਆ ਦੇ ਉਘੇ ਨੀਤੀਵਾਨ ਅਤੇ ਰਾਜਨੀਤਕ ਫਿਲਾਸਫ਼ਰ ਐਡਮੰਡ ਬਰਕ (1719-97) ਨੇ ਬਹੁਤ ਚਿਰ ਪਹਿਲਾਂ ਚੜ੍ਹਦੀ ਜਵਾਨੀ ਦੇ ਭਵਿੱਖ ਬਾਰੇ ਟਿੱਪਣੀ ਕਰਦਿਆਂ ਆਖਿਆ ਸੀ ਕਿ ‘‘ਜੇਕਰ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਅੱਜ ਦੇ ਜਵਾਨ ਮੁੰਡੇ ਕੁੜੀਆਂ ਵਿਚ ਜਜ਼ਬਿਆਂ ਦਾ ਸੰਸਾਰ ਕਿਹੋ-ਜਿਹਾ ਹੈ ਤਾਂ ਮੈਂ ਤੁਹਾਨੂੰ ਦੱਸ ਦਿਆਂਗਾ ਕਿ ਆਉਣ ਵਾਲੀ ਪੀੜ੍ਹੀ ਦੀ ਤਕਦੀਰ ਵਿਚ ਕੀ ਲਿਖਿਆ ਹੈ?’’

ਸਿੱਖ ਕੌਮ ਦੇ ਵਿਲੱਖਣ ਸ਼ਹੀਦ ਨੂੰ ਸ਼ਰਧਾਂਜਲੀ: ਕੁਕਨਸ ਦੀ ਰਾਖ਼ ਵਾਂਗ ਮੁੜ ਮੁੜ ਉਠਦੇ ਰਹਿਣਗੇ ਦਿਲਾਵਰ ਸਿੰਘ

ਸਿੱਖ ਕੌਮ ਦੇ ਵਿਲੱਖਣ ਸ਼ਹੀਦ ਨੂੰ ਸ਼ਰਧਾਂਜਲੀ: ਕੁਕਨਸ ਦੀ ਰਾਖ਼ ਵਾਂਗ ਮੁੜ ਮੁੜ ਉਠਦੇ ਰਹਿਣਗੇ ਦਿਲਾਵਰ ਸਿੰਘ

ਜੇ ਸਿਧਾਂਤਾਂ ਦੀ ਰਾਖੀ ਦੇ ਇਤਿਹਾਸ ਦੀ ਗੱਲ ਕਰਨੀ ਹੋਵੇ ਤਾਂ ਭਾਈ ਦਿਲਾਵਰ ਸਿੰਘ ਸਾਡੇ ਪੁਰਾਤਨ ਤੇ ਨਵੀਨ ਸ਼ਹੀਦਾਂ ਦੀ ਕਤਾਰ ਵਿਚ ਬੜੀ ਸ਼ਾਨ ਨਾਲ ਖੜ੍ਹੇ ਨਜ਼ਰ ਆਉਂਦੇ ਹਨ ਅਤੇ ਉਹ ਕਈ ਪੱਖਾਂ ਤੋਂ ਵਿਲੱਖਣ, ਨਿਆਰੇ ਅਤੇ ਅਤਿ ਪਿਆਰੇ ਸ਼ਹੀਦ ਸਮਝੇ ਜਾਣਗੇ। ਵਿਲੱਖਣਤਾ ਤੇ ਨਿਆਰੇਪਣ ਦਾ ਅਹਿਸਾਸ ਕਰਨ ਲਈ ਸਾਨੂੰ ਰਤਾ ਕੁ ਆਪਣੀਆਂ ਯਾਦਾਂ ਨੂੰ ਉਸ ਦੌਰ ਵਿਚ ਲਿਜਾਣਾ ਪਵੇਗਾ ਜਦੋਂ ਮੁੱਖ ਮੰਤਰੀ ਬੇਅੰਤ ਸਿੰਘ ਦੇ ਰਾਜ ਵਿਚ ਹਜ਼ਾਰਾਂ ਮਾਵਾਂ ਦੀ ਗੋਦ ਸੁੰਨੀ ਕਰ ਦਿੱਤੀ ਗਈ ਸੀ। ਸਿੱਖ ਇਤਿਹਾਸ ਨੂੰ ਥੋੜਾ ਬਹੁਤਾ ਵੀ ਜਾਨਣ ਵਾਲੇ ਲੋਕ ਹਿੱਕ ਠੋਕ ਕੇ ਕਹਿ ਸਕਦੇ ਹਨ ਕਿ ਮੀਰ ਮੰਨੂੰ ਦੀ ਹਕੂਮਤ ਵਿਚ ਵੀ ਇੰਨੀਆਂ ਜਵਾਨੀਆਂ ਦਾ ਘਾਣ ਨਹੀਂ ਸੀ ਹੋਇਆ, ਜਿੰਨਾ ਇਸ ਜ਼ਾਲਮ, ਬੇਰਹਿਮ, ਨਿਰਦਈ ਤੇ ਰੂਹ ਤੋਂ ਸੱਖਣੀ ਪੱਥਰਦਿਲ ਹਕੂਮਤ ਦੌਰਾਨ ਹੋਇਆ ਸੀ।

ਆਰ. ਐਸ. ਐਸ ਦਾ ਏਜੰਡਾ ਅਤੇ ਸਿੱਖ

ਆਰ. ਐਸ. ਐਸ ਦਾ ਏਜੰਡਾ ਅਤੇ ਸਿੱਖ

ਪਿਛਲੇ ਕੁਝ ਸਾਲਾਂ ਤੋਂ ਅਸੀਂ ਇਹ ਦੇਖ ਰਹੇ ਹਾਂ ਕਿ ਭਾਜਪਾ-ਆਰਐਸਐਸ ਜੋੜੀ ਨੇ ਦੇਸ਼ ਦੇ ਸਮਾਜਿਕ-ਰਾਜਸੀ ਏਜੰਡੇ ਨੂੰ ਇਕ ਨਵਾਂ ਅਤੇ ਤਿੱਖਾ ਮੋੜ ਦਿਤਾ ਹੈ। ਇਸ ਮੁਲਕ ਦੇ ਬਹੁਗਿਣਤੀ ਭਾਈਚਾਰੇ ਦੇ ਜਜ਼ਬਾਤ ਨੂੰ ਹਵਾ ਦੇ ਕੇ ਭਾਜਪਾ ਚੋਣ-ਰਾਜਨੀਤੀ ਉਤੇ ਆਪਣਾ ਪ੍ਰਭਾਵ ਜਮਾਉਣ ਵਿਚ ਕਾਮਯਾਬ ਹੋਈ ਹੈ ਅਤੇ ਕਿਵੇਂ ਨਾ ਕਿਵੇਂ ਰਾਜ ਸੱਤਾ ਉਤੇ ਵੀ ਹਾਵੀ ਹੋਈ ਹੈ।

ਭਾਈ ਸੁਰਿੰਦਰ ਪਾਲ ਸਿੰਘ ਨੂੰ ਸ਼ਰਧਾਂਜਲੀ – ਸੁੰਨੀ ਹੈ ਮਹਿਫ਼ਲ ਤੇਰੇ ਬਗ਼ੈਰ ਦੋਸਤਾ!

ਭਾਈ ਸੁਰਿੰਦਰ ਪਾਲ ਸਿੰਘ ਨੂੰ ਸ਼ਰਧਾਂਜਲੀ – ਸੁੰਨੀ ਹੈ ਮਹਿਫ਼ਲ ਤੇਰੇ ਬਗ਼ੈਰ ਦੋਸਤਾ!

ਇਹੋ ਮਹੀਨਾ ਸੀ ਅਤੇ ਦਿਨ ਵੀ ਕਰੀਬ ਕਰੀਬ ਇਹੋ ਸਨ, ਪਰ ਗੱਲ ਤਕਰੀਬਨ 20 ਸਾਲ ਤੋਂ ਵੀ ਪਹਿਲਾਂ ਦੀ ਹੈ ਜਦੋਂ ਸਿੱਖ ਸੰਘਰਸ਼ ਦੇ ਰੂਹੇ-ਰਵਾਂ ਭਾਈ ਦਲਜੀਤ ਸਿੰਘ ਬਿੱਟੂ ਨੂੰ ਮਿਲਣ ਲਈ ਪਟਿਆਲਾ ਸ਼ਹਿਰ ਦੇ ਇਤਿਹਾਸਕ ਗੁਰਦੁਆਰੇ ਦੁੱਖ ਨਿਵਾਰਨ ਸਾਹਿਬ ਵਿਚ ਸ਼ਾਮ ਦਾ ਸਮਾਂ ਮਿਥਿਆ ਗਿਆ ਸੀ। ਉਨ੍ਹਾਂ ਦਿਨਾਂ ਵਿਚ ਜੁਝਾਰੂ ਲਹਿਰ ਆਪਣੇ ਭਰ ਜੋਬਨ ਵਿਚ ਸੀ ਅਤੇ ਅੰਡਰ-ਗਰਾਊਂਡ ਲੀਡਰਾਂ ਨੂੰ ਮਿਲਣਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ।

ਜੁਝਾਰੂ ਲਹਿਰ ਦੇ ਆਗੂ ਸੁਰਿੰਦਰ ਪਾਲ ਸਿੰਘ ਨੂੰ ਹੰਝੂਆਂ ਭਿੱਜੀ ਅੰਤਿਮ ਵਿਦਾਇਗੀ

ਜੁਝਾਰੂ ਲਹਿਰ ਦੇ ਆਗੂ ਸੁਰਿੰਦਰ ਪਾਲ ਸਿੰਘ ਨੂੰ ਹੰਝੂਆਂ ਭਿੱਜੀ ਅੰਤਿਮ ਵਿਦਾਇਗੀ

ਚੰਡੀਗੜ੍ਹ/ਪਟਿਆਲਾ (17 ਅਗਸਤ, 2010 – ਕਰਮਜੀਤ ਸਿੰਘ): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਜਨਰਲ ਸਕੱਤਰ ਅਤੇ ਕਿਸੇ ਸਮੇਂ ਜੁਝਾਰੂ ਲਹਿਰ ਦੇ ਚੋਟੀ ਦੇ ਆਗੂਆਂ ਵਿਚ ਗਿਣੇ ਜਾਣ ਵਾਲੇ ਖਾੜਕੂ ਸ. ਸੁਰਿੰਦਰ ਪਾਲ ਸਿੰਘ ਲੰਮੀ ਬਿਮਾਰੀ ਪਿਛੋਂ ਬੀਤੀ ਰਾਤ ਸਵਰਗਵਾਸ ਹੋ ਗਏ। 48 ਵਰ੍ਹਿਆਂ ਨੂੰ ਪੁੱਜੇ ਸ. ਸੁਰਿੰਦਰ ਪਾਲ ਸਿੰਘ ਪਿਛਲੇ ਦੋ ਸਾਲਾਂ ਤੋਂ ਇਕ ਗੰਭੀਰ ਬਿਮਾਰੀ ਕਾਰਨ ‘ਕੋਮਾਂ’ ਦੀ ਹਾਲਤ ਵਿਚੋਂ ਗੁਜ਼ਰ ਰਹੇ ਸਨ ਅਤੇ ਪਿਛਲੀ ਰਾਤ 2 ਵਜੇ ਦੇ ਕਰੀਬ ਪਟਿਆਲਾ ਸ਼ਹਿਰ ਵਿਚ ਆਪਣੇ ਨਿਵਾਸੀ ਸਥਾਨ ’ਤੇ ਉਨ੍ਹਾਂ ਨੇ ਆਖਰੀ ਸੁਆਸ ਪੂਰੇ ਕੀਤੇ।

ਵਕਤ ਕੀ ਤਰਹਿ ਆਜ ਦਬੇ ਪਾਂਵ ਯੇ ਕੌਨ ਆਏ ਹੈਂ…? ਦਰਬਾਰ ਸਾਹਿਬ ਦੇ ਹਮਲੇ ਦੀਆਂ ਯਾਦਾਂ ਵਿਚੋਂ ਕੁਝ ਅਭੁੱਲ ਯਾਦਾਂ – ਕਰਮਜੀਤ ਸਿੰਘ

ਵਕਤ ਕੀ ਤਰਹਿ ਆਜ ਦਬੇ ਪਾਂਵ ਯੇ ਕੌਨ ਆਏ ਹੈਂ…? ਦਰਬਾਰ ਸਾਹਿਬ ਦੇ ਹਮਲੇ ਦੀਆਂ ਯਾਦਾਂ ਵਿਚੋਂ ਕੁਝ ਅਭੁੱਲ ਯਾਦਾਂ – ਕਰਮਜੀਤ ਸਿੰਘ

ਫੌਜੀ ਬੂਟਾਂ ਨੇ ਅੱਜ ਦੇ ਦਿਨ ਅਰਥਾਨ 3 ਜੂਨ ਨੂੰ ਹਰਮੰਦਰ ਸਾਹਿਬ ਵੱਲ ਆਪਣਾ ਮਾਰਚ ਸ਼ੁਰੂ ਕਰ ਦਿੱਤਾ ਸੀ। ਵੈਸੇ ਮਈ ਦੇ ਆਖ਼ਰੀ ਪੰਦਰਵਾੜੇ ਵਿਚ ਹੀ ਫੌਜ ਦੇ ਕਈ ਦਸਤੇ ਅੰਮ੍ਰਿਤਸਰ ਪਹਿਲਾਂ ਹੀ ਪਹੁੰਚ ਚੁੱਕੇ ਸਨ ਅਤੇ ਫੌਜੀ ਅਫਸਰ ਇਸ ਗੱਲ ਦਾ ਜਾਇਜ਼ਾ ਲੈ ਰਹੇ ਸਨ ਕਿ ਉਹਨਾਂ ਨੇ ਕਿਸ ਕਿਸ ਥਾਂ ’ਤੇ

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts