ਵਿਦੇਸ਼ » ਸਿੱਖ ਖਬਰਾਂ

ਕੈਨੇਡਾ ਦੇ ਸੰਸਦ ਮੈਬਰ ਸ੍ਰ. ਜਗਮੀਤ ਸਿੰਘ ਨੂੰ ਆਸਟਰੇਲੀਆ ਵਿੱਚ ਕੀਤਾ ਸਨਮਾਨਿਤ

December 17, 2015 | By

ਐਡੀਲੇਡ (16 ਦਸੰਬਰ, 2015): ਕੈਨੇਡਾ ਦੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਸੰਸਦ ਮੈਂਬਰ ਸ੍ਰ. ਜਗਮੀਤ ਸਿੰਘ ਨੂੰ ਆਸਟਰੇਲੀਆ ਦੇ ਗੁਰਦੁਆਰਾ ਸਰਬੱਤ ਖ਼ਾਲਸਾ ਵਿਖੇ ਸੰਗਤਾਂ ਵੱਲੋਂ ਸਨਮਾਨ ਬਖਸ਼ਿਆ ਗਿਆ।ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਜਗਮੀਤ ਸਿੰਘ ਸਿੱਖੀ ਮਿਸ਼ਨ, ਸਿਧਾਤਾਂ ਤੇ ਅਸੂਲਾਂ ਪ੍ਰਤੀ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਲਈ ਆਸਟਰੇਲੀਆ ਪੁੱਜੇ ਹੋਏ ਹਨ।

ਕੈਨੇਡਾ ਦੇ ਸੰਸਦ ਮੈਬਰ ਸ੍ਰ. ਜਗਮੀਤ ਸਿੰਘ(ਫਾਈਲ ਫੋਟੋ)

ਕੈਨੇਡਾ ਦੇ ਸੰਸਦ ਮੈਬਰ ਸ੍ਰ. ਜਗਮੀਤ ਸਿੰਘ(ਫਾਈਲ ਫੋਟੋ)

ੲਿਸ ਮੌਕੇ ਭਾਈ ਅਜੀਤ ਸਿੰਘ ਨਿੱਝਰ ਨੇ ਉਨ੍ਹਾਂ ਦੇ ਸਿੱਖੀ ਸਰੂਪ ਵਿੱਚ ਰਹਿ ਕੇ ਉੱਚੇ ਮੁਕਾਮ ’ਤੇ ਪੁੱਜਣ ਦੀ ਸ਼ਲਾਘਾ ਕੀਤੀ। ਸੰਸਦ ਮੈਂਬਰ ਜਗਮੀਤ ਸਿੰਘ ਨੇ ਸਿੱਖੀ ਅਸੂਲਾਂ ਅਤੇ ਸਿਧਾਤਾਂ ਬਾਰੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈਂਦਿਆਂ ਸਿੱਖੀ ਸਿਧਾਂਤਾਂ ’ਤੇ ਚੱਲ ਕੇ ਸਰਬੱਤ ਦੇ ਭਲੇ ਦੀ ਲੜਾਈ ਲੜੀ ਹੈ। ਉਨ੍ਹਾਂ ਆਪਣੇ ਹੁਣ ਤੱਕ ਦੇ ਜੀਵਨ ਦੌਰਾਨ ਸਕੂਲ ਅਤੇ ਕਾਲਜ ਵਿੱਚ ਪੜ੍ਹਦਿਆਂ ਆਈਆਂ ਕੲੀ ਮੁਸ਼ਕਲਾਂ ਦਾ ਜ਼ਿਕਰ ਵੀ ਕੀਤਾ।

ਉਨ੍ਹਾਂ ਕਿਹਾ ਕਿ ਸਿੱਖੀ ਦੇ ਸਿਧਾਤਾਂ ਕਾਰਨ ਹੀ ਅੱਜ ਕੈਨੇਡਾ ਵਰਗੇ ਮੁਲਕ ਵਿੱਚ ਅੱਜ ਚਾਰ ਸਿੱਖ ਮੰਤਰੀ ਬਣਨ ’ਚ ਕਾਮਯਾਬ ਹੋਏ ਹਨ। ਵਿਦੇਸ਼ਾਂ ਵਿੱਚ ਸਿੱਖੀ ਦੀਆਂ ਪਰੰਪਰਾਵਾਂ ਅਤੇ ਵਿਚਾਰਧਾਰਾ ਨੂੰ ਬਰਕਰਾਰ ਰੱਖਣ ਲਈ ਮਾਂ-ਬਾਪ ਨੂੰ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਦੇ ਨਾਵਾਂ ਪ੍ਰਤੀ ਜਾਗਰੂਕ ਹੋਣ ਚਾਹੀਦਾ ਹੈ। ਕੲੀ ਵਾਰ ਸਕੂਲਾਂ ਵਿੱਚ ਜਾਂ ਸਾਥੀਆਂ ਵੱਲੋਂ ਛੋਟੇ ਨਾਂ ਧਰ ਲੲੇ ਜਾਂਦੇ ਜੋ ਕਿ ਅਰਥਹੀਣ ਹੋਣ ਕਾਰਨ ਸਿੱਖੀ ਦੀਆਂ ਕਦਰਾਂ-ਕੀਮਤਾਂ ’ਤੇ ਖਰੇ ਨਹੀਂ ਉੱਤਰਦੇ।

ਉਨ੍ਹਾਂ ਮਾਪਿਆਂ ਨੂੰ ਬੇਨਤੀ ਕੀਤੀ ਕਿ ਉਹ ਬੱਚਿਆਂ ਨੂੰ ਪਿਛੋਕੜ ਅਤੇ ਸਿੱਖੀ ਦੇ ਲਾਸਾਨੀ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਸਿੱਖੀ ਅਸੂਲਾਂ ’ਤੇ ਚੱਲਣ ਲੲੀ ਪ੍ਰੇਰਿਤ ਕਰਦੇ ਰਹਿਣ।

ਸੰਸਦ ਮੈਂਬਰ ਨੇ ਕਿਹਾ ਕਿ ਸਿੱਖਾਂ ਦੀ ਇੱਕ ਸੰਸਾਰ ਪੱਧਰ ਦੀ ਸੰਸਦ ਬਣਨੀ ਚਾਹੀਦੀ ਹੈ ਜੋ ਸਿੱਖ ਸਿਧਾਤਾਂ ਅਤੇ ਸਰਬੱਤ ਦੇ ਭਲੇ ਤਹਿਤ ਅਾਜ਼ਾਦ ਹੋ ਕੇ ਕੰਮ ਕਰ ਸਕੇ ਅਤੇ ਸਿੱਖੀ ਦੀਆਂ ਦਰਪੇਸ਼ ਮੁਸ਼ਕਲਾਂ ਦਾ ਹੱਲ ਕੱਢਿਆ ਜਾ ਸਕੇ। ਇਸ ਮੌਕੇ ਗੁਰਦੁਆਰਾ ਸਰਬੱਤ ਖ਼ਾਲਸਾ ਵੱਲੋਂ ਜਗਮੀਤ ਸਿੰਘ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਭੇਟ ਕੀਤਾ ਗਿਅਾ। ੲਿਸ ਮੌਕੇ ਗੁਰਦੁਆਰੇ ਦੇ ਪ੍ਰਧਾਨ ਭੁਪਿੰਦਰ ਸਿੰਘ ਤੱਖਰ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,