ਆਮ ਖਬਰਾਂ

ਬਾਦਲਾਂ ਤੇ ਸ਼੍ਰੋ.ਗੁ.ਪ੍ਰ.ਕ ਦੇ ਗਲੇ ਦੀ ਹੱਡੀ ਬਣ ਸਕਦਾ ਹੈ ਡਾ. ਕਿਰਪਾਲ ਸਿੰਘ ਨੂੰ ਲਾਂਭੇ ਕਰਨਾ; ਜਾਣੋ ਕਿਉਂ?

November 12, 2018

ਪੰਜਾਬ ਸਕੂਲ ਸਿਖਿਆ ਬੋਰਡ ਦੀ ਇਤਿਹਾਸ ਵਿਸ਼ੇ ਨਾਲ ਸਬੰਧਤ  ਪੁਸਤਕ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਖੁਦ ਹੀ ਸਥਾਪਿਤ ਕੀਤੇ ਸਿੱਖ ਇਤਿਹਾਸਕ ਸਰੋਤ ਸੰਪਾਦਨਾ ਪ੍ਰੋਜੈਕਟ ਦੇ ਡਾਇਰੈਕਟਰ ਡਾ:ਕ੍ਰਿਪਾਲ ਸਿੰਘ ਨੂੰ ਬਾਹਰ ਦਾ ਰਸਤਾ ਵਿਖਾਉਣ ਦਾ ਮਾਮਲਾ ਵੀ ਸ਼੍ਰੋਮਣੀ ਕਮੇਟੀ ਤੇ ਇਸਦੇ ਸਿਆਸੀ ਮਾਲਕਾਂ ਲਈ ਗਲੇ ਦੀ ਹੱਡੀ ਬਣ ਸਕਦਾ ਹੈ।

ਭਾਰਤੀ ਪੱਤਰਕਾਰ ਜਾਗਰੀਤੀ ਸ਼ੁਕਲਾ ਨੇ ਫੇਰ ਘੱਟਗਿਣਤੀਆਂ ਦੀ ਨਸਲਕੁਸ਼ੀ ਨੂੰ ਆਖਿਆ ਵਾਜਬ

ਭਾਰਤੀ ਪੱਤਰਕਾਰ ਜਾਗਰੀਤੀ ਸ਼ੁਕਲਾ ਨੇ ਇੱਕ ਵਾਰ ਫੇਰ ਭਾਰਤੀ ਉਪ-ਮਹਾਦੀਪ ਵਿੱਚ ਵੱਸਦੀਆਂ ਘੱਟਗਿਣਤੀਆਂ ਪ੍ਰਤੀ ਆਪਣੀਆਂ ਨਫਰਤ ਨਾਲ ਭਰੀਆਂ ਹੋਈਆਂ ਭਾਵਨਾਵਾਂ ਦਾ ਪ੍ਰਗਟਾਅ ਕੀਤਾ ਹੈ ।

ਭਾਰਤੀ ਫੌਜ ਦੇ ਮੁਖੀ ਨੇ ਪੰਜਾਬ ਵਿੱਚ ਸਿੱਖਾਂ ਖਿਲਾਫ ਛੇਤੀ ਕਾਰਵਾਈ ਕਰਨ ਦੀ ਕੀਤੀ ਵਕਾਲਤ

ਭਾਰਤੀ ਮੀਡੀਏ ਵਿੱਚ ਨਸ਼ਰ ਹੋਈਆਂ ਖਬਰਾਂ ਮੁਤਾਬਕ ਭਾਰਤੀ ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਪੰਜਾਬ ਵਿੱਚ ਸਿੱਖਾਂ ਵਿਰੁੱਧ ਛੇਤੀ ਕਰਵਾਈ ਦੀ ਵਕਾਲਤ ਕੀਤੀ ਹੈ। ਬਿਪਨ ਰਾਵਤ ਦਾ ਕਹਿਣੈ ਕਿ “ਬਾਹਰੀ ਤਾਕਤਾਂ ਪੰਜਾਬ ਵਿੱਚ ਹਾਲਾਤ ਖਰਾਬ ਕਰਨਾ ਚਾਹੁੰਦੀਆਂ ਹਨ ਜੇਕਰ ਛੇਤੀ ਕਾਰਵਾਈ ਨਾ ਹੋਈ ਨਾ ਤਾਂ ਫੇਰ ਬਹੁਤ ਦੇਰੀ ਹੋ ਜਾਵੇਗੀ"

2002 ਮੁਸਲਿਮ ਕਤਲੇਆਮ ਦਾ ਸੱਚ ਜਾਹਰ ਕਰਨ ਵਾਲੀ ਪੱਤਰਕਾਰ ਰਾਣਾ ਅਯੂਬ ਨੂੰ ਨੀਦਰਲੈਂਡ ਵਿੱਚ ਕੀਤਾ ਗਿਆ ਸਨਮਾਨਤ

ਖੋਜੀ ਪੱਤਰਕਾਰ ਅਤੇ ਗੁਜਰਾਤ ਫਾਈਲਾਂ ਕਿਤਾਬ ਦੀ ਲੇਖਕਾ ਰਾਣਾ ਅਯੂਬ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਆਪਣੇ ਵਲੋਂ ਕੀਤੇ ਗਏ ਕਾਰਜਾਂ ਸਦਕਾ "ਫ੍ਰੀ ਪ੍ਰੈਸ ਅਨਲੀਮਿਿਟਡ" ਵਲੋਂ ਹੈਗ; ਨੀਦਰਲੈਂਡ ਵਿੱਚ "ਪੀਸ ਪੈਲੇਸ" ਵਿੱਚ ਸਨਮਾਨਿਤ ਕੀਤਾ ਗਿਆ।

ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਪਾਰਟੀ ਚੋਂ ਕੱਢਿਆ ਬਾਹਰ

ਆਮ ਆਦਮੀ ਪਾਰਟੀ ਦੇ ਦਿੱਲੀ ਪੱਖੀ ਧੜ੍ਹੇ ਅਤੇ ਖਹਿਰਾ ਪੱਖੀ ਧੜੇ ਵਿੱਚ ਚੱਲ ਰਹੀ ਖਿੱਚੋਤਾਣ ਦੇ ਚਲਦਿਆਂ ਅੱਜ ਆਪ ਨੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਖਹਿਰਾ ਅਤੇ ਖਰੜ ਹਲਕੇ ਤੋਂ ਵਿਧਾਇਕ ਕੰਵਰ ਸੰਧੂ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਹੈ।

ਸਿਮਰਨਜੀਤ ਸਿੰਘ ਮਾਨ ਨੇ ਨਸਲਕੁਸ਼ੀ 1984 ਦੇ ਮਾਮਲੇ ਵਿੱਚ ਬਾਦਲਾਂ ਨੂੰ ਵੰਗਾਰ ਪਾਈ

ਉਹਨਾਂ ਕਿਹਾ ਕਿ ਬਾਦਲ ਵੱਲੋਂ ਹੁਣ ਕੀਤੀ ਜਾ ਰਹੀ ਸਰਗਰਮੀ ਗੋਂਗਲੂਆਂ ਤੋਂ ਮਿੱਟੀ ਝਾੜਨ ਤੋਂ ਵਧਕੇ ਹੋਰ ਕੁਝ ਵੀ ਨਹੀਂ ਹੈ। 

ਭਾਰਤੀ ਉਪ-ਮਹਾਦੀਪ ਵਿੱਚ ਸੰਘਵਾਦ ਅਤੇ ਖੁਦਮੁਖਤਿਆਰੀ ਵਿਸ਼ੇ ਉੱਤੇ “ਪੰਜਾਬ ਮੰਚ” ਨੇ ਕਰਵਾਇਆ ਸੰਮੇਲਨ

ਸੰਘੀ ਢਾਂਚੇ ਅਤੇ ਰਾਜਾਂ ਦੀ ਖੁਦ ਮੁਖਤਿਆਰੀ ਦੇ ਹਾਮੀ ਪਟਿਆਲੇ ਤੋਂ ਲੋਕ ਸਭਾ ਮੈਂਬਰ ਡਾ ਧਰਮਵੀਰ ਗਾਂਧੀ ਦੀ ਅਗਵਾਈ ਵਾਲੀ ਪੰਜਾਬ ਮੰਚ ਜਥੇਬੰਦੀ ਵਲੋਂ ਚੰਡੀਗੜ੍ਹ ਦੇ ਭਕਨਾ ਭਵਨ ਵਿਖੇ ਸੰਘਵਾਦ ਅਤੇ ਖੁਦਮੁਖਤਿਆਰੀ ਵਿਸ਼ੇ ੳੱਤੇ ਸੰਮੇਲਨ ਕਰਵਾਇਆ ਗਿਆ।

ਭਾਈ ਜਗਤਾਰ ਸਿੰਘ ਹਵਾਰਾ ਨੂੰ ਇੱਕ ਦਸੰਬਰ ਨੂੰ ਲੁਧਿਆਣਾ ਅਦਾਲਤ ਵਿਚ ਪੇਸ਼ ਕਰਨ ਦੇ ਹੋਏ ਹੁਕਮ

ਅੱਜ ਲੁਧਿਆਣੇ ਦੀ ਵਧੀਕ ਸੈਸ਼ਨ ਜੱਜ ਸ੍ਰੀਮਤੀ ਅੰਜਨਾ ਦੀ ਅਦਾਲਤ ਵਲੋਂ ਕੇਂਦਰੀ ਜੇਲ੍ਹ ਤਿਹਾੜ ਨੰ. 3, ਨਵੀਂ ਦਿੱਲੀ ਵਿਚ ਨਜਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ 1 ਦਸੰਬਰ, 2018 ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਜੇਲ੍ਹ ਸੁਪਰਡੈਂਟ ਨੂੰ ਸੁਰੱਖਿਆ ਵਾਰੰਟ ਜਾਰੀ ਕੀਤੇੇ ਗਏ ਹਨ।

ਅਮਰੀਕੀ-ਭਾਰਤੀ ਰਿਸ਼ਤਿਆਂ ‘ਚ ਤਰੇੜਾਂ, ਡੋਨਲਡ ਟਰੰਪ ਨੇ ਮੋੜਿਆ ਭਾਰਤ ਦਾ ਸੱਦਾ

ਅੰਤਰਾਸ਼ਟਰੀ ਰਾਜਨੀਤਿਕ ਮਾਹਿਰਾਂ ਦਾ ਮੰਨਣੈ ਕਿ ਭਾਰਤ ਦੇ ਰੂਸ ਨਾਲ ਹਥਿਆਰ ਖਰੀਦਣ ਅਤੇ ਇਰਾਨ ਉੱਤੇ ਅਮਰੀਕਾ ਵਲੋਂ ਲਾਈਆਂ ਗਈਆਂ ਪਾਬੰਦੀਆਂ ਮੁਤਾਬਕ ਤੇਲ ਮੰਗਵਾਉਣਾ ਨਾ ਬੰਦ ਕਰਨ ਨਾਲ ਭਾਰਤ ਤੇ ਅਮਰੀਕਾ ਵਿਚਲੇ ਕੂਟਨੀਤਕ ਰਿਸ਼ਤੇ ਵਿਗੜੇ ਹਨ।

ਜੀ.ਕੇ ਅਤੇ ਸਿਰਸਾ ਵਿਚਾਲੇ ਛਿੜੀ ਖੁੱਲ੍ਹੀ ਜੰਗ, ਸੁਖਬੀਰ ਸਮਝੌਤੇ ਲਈ ਤਰਲੋਮੱਛੀ

ਹਾਲ ਹੀ ਵਿੱਚ ਨਸ਼ਰ ਹੋਈਆਂ ਖਬਰਾਂ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਹਲਕਿਆਂ ਅਨੁਸਾਰ ਸਿਰਸਾ ਦਾ ਇਹ ਅਸਤੀਫਾ ਉਹਨਾਂ ਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨਾਲ ਕਈ ਦਿਨਾਂ ਤੋਂ ਚੱਲ ਰਹੀ ਆਪਸੀ ਲੜਾਈ ਦਾ ਨਤੀਜਾ ਹੈ।

« Previous PageNext Page »