ਆਮ ਖਬਰਾਂ

ਜਥੇਦਾਰਾਂ ਦੀ ਨਿਯੁਕਤੀ ਲਈ ਜਥੇਦਾਰ ਵੇਦਾਂਤੀ ਵਲੋਂ ਦਿੱਤੀਆਂ ਗਈਆਂ ਹਦਾਇਤਾਂ ‘ਤੇ ਅਮਲ ਕਰੇ ਸ਼੍ਰੋ.ਗੁ.ਪ੍ਰ.ਕਮੇਟੀ: ਅਮਰੀਕ ਸਿੰਘ ਸ਼ਾਹਪੁਰ

October 22, 2018

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕਮੇਟੀ ਵਿੱਚ ਇੱਕੋ-ਇੱਕੋ ਗੈਰ ਅਕਾਲੀ ਅਮਰੀਕ ਸਿੰਘ ਸ਼ਾਹਪੁਰ ਨੇ ਹਰਪ੍ਰੀਤ ਸਿੰਘ ਨੂੰ ਨਵਾਂ ਕਾਰਜਕਾਰਨੀ ਜਥੇਦਾਰ ਲਾਉਣ ਉੱਤੇ ਆਪਣਾ ਵਿਰੋਧ ਜ਼ਾਹਿਰ ਕੀਤਾ ਹੈ।ਅਮਰੀਕ ਸਿੰਘ ਜੀ ਨੇ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੂੰ ਚਿੱਠੀ ਸੌਂਪੀ ਕੇ ਇਹ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਕਿਸੇ ਨੂੰ ਵੀ ਦੇਣ ਤੋਂ ਪਹਿਲਾਂ ਸਭ ਪੰਥਕ ਜਥੇਬੰਦੀਆਂ ਦੇ ਨਾਲ ਰਾਏ ਮਸ਼ਵਰਾ ਕੀਤਾ ਜਾਣਾ ਚਾਹੀਦਾ ਹੈ।

ਸ਼੍ਰੋ.ਗੁ.ਪ੍ਰ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸੋਂਪਿਆ ਸ੍ਰੀ ਅਕਾਲ ਤਖਤ ਸਾਹਿਬ ਦਾ ਵਾਧੂ ਕਾਰਜਭਾਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਵਲੋਂ 22 ਅਕਤੂਬਰ ਨੂੰ ਸੱਦੀ ਗਈ ਹੰਗਾਮੀ ਬੈਠਕ ਨੇ ਗਿਆਨੀ ਗੁਰਬਚਨ ਸਿੰਘ ਦੇ ਅਸਤੀਫੇ ਨੂੰ ਪ੍ਰਵਾਨ ਕਰ ਲਿਆ ਹੈ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਵਾਧੂ ਜਥੇਦਾਰ ਲਾ ਦਿੱਤਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਹੁਣ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹੋਣ ਦੇ ਨਾਲ-ਨਾਲ ਆਰਜੀ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ਵੀ ਹੋਣਗੇ ।

ਸ੍ਰੀ ਅੰਮ੍ਰਿਤਸਰ ਵਿਖੇ ਹੋਈ ‘ਪੰਥਕ ਅਸੈਂਬਲੀ’ ਵਿੱਚ ਪਾਸ ਕੀਤੇ ਗਏ 12 ਮਤੇ

ਸ੍ਰੀ ਅੰਮ੍ਰਿਤਸਰ ਸਾਹਿਬ : 20-21 ਅਕਤੂਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ‘ਪੰਥਕ ਅਸੈਂਬਲੀ’ ਦਾ ਪਹਿਲਾ ਇਜਲਾਸ ਅੱਜ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ।ਸ.ਸੁਖਦੇਵ ਸਿੰਘ ...

‘ਪੰਥਕ ਅਸੈਂਬਲੀ’ ਦੇ ਪਹਿਲੇ ਦਿਨ ਬੇਅਦਬੀ ਮਾਮਲਿਆਂ ਸਮੇਤ ਪੰਥ ਨੂੰ ਦਰਪੇਸ਼ ਮਸਲਿਆਂ ਤੇ ਵਿਚਾਰ ਹੋਈ

ਦਰਪੇਸ਼ ਕੌਮੀ ਮਸਲਿਆਂ ਤੇ ਬੇਅਦਬੀ ਮਾਮਲਿਆਂ ਤੇ ਵਿਚਾਰ ਕਰਕੇ ਕੋਈ ਸਾਂਝੀ ਰਾਏ ਉਭਾਰਨ ਲਈ ਵੱਖ-ਵੱਖ ਪੰਥਕ ਜਥੇਬੰਦੀਆਂ ਵਲੋਂ ਬੁਲਾਏ ਗਏ ਦੋ ਦਿਨਾ ‘ਪੰਥਕ ਅਸੈਂਬਲੀ’ ਨਾਮੀ ਇਕੱਠ ਦੇ ਪਹਿਲੇ ਦਿਨ ਇਹ ਵਿਚਾਰ ਖੱੁਲ੍ਹਕੇ ਸਾਹਮਣੇ ਆਈ ਹੈ ਕਿ ਦੇਸ਼ ਦਾ ਨਿਜ਼ਾਮ ਕਿਸੇ ਵੀ ਮੁੱਦੇ ਤੇ ਘੱਟ ਗਿਣਤੀਆਂ ਤੇ ਵਿਸ਼ੇਸ਼ ਕਰਕੇ ਸਿੱਖਾਂ ਨੂੰ ਇਨਸਾਫ ਦੇਣਾ ਹੀ ਨਹੀਂ ਚਾਹੁੰਦਾ। ਕਈ ਬੁਲਾਰਿਆਂ ਦਾ ਇਹ ਵੀ ਮਤ ਸੀ ਕਿ ਇਸਦਾ ਇੱਕ ਕਾਰਣ ਸਿੱਖ ਜਥੇਬੰਦੀਆਂ ਅੰਦਰ ਏਕਤਾ ਅਤੇ ਦਰਪੇਸ਼ ਮਸਲਿਆਂ ਨਾਲ ਨਜਿਠਣ ਲਈ ਇੱਕ ਰਾਏ ਬਣਾਉਣ ਲਈ ਸਾਂਝੇ ਕੌਮੀ ਮੰਚ ਦੀ ਘਾਟ ਹੈ।

ਸ਼੍ਰੋ.ਗੁ.ਪ੍ਰ.ਕਮੇਟੀ ਨੇ 22 ਅਕਤੂਬਰ ਨੂੰ ਸੱਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਬੈਠਕ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਏ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਵਲੋਂ ਦਿੱਤੇ ਗਏ ਅਸਤੀਫੇ ਤੋਂ ਬਾਅਦ ਅੱਜ ਸ਼੍ਰੋਮਣੀ ਕਮੇਟੀ ਨੇ ਆਪਣੀ ਅੰਤ੍ਰਿੰਗ ਕਮੇਟੀ ਦੀ 22 ਅਕਤੂਬਰ ਨੂੰ ਹੰਗਾਮੀ ਬੈਠਕ 72 ਘੰਟਿਆਂ ਦੀ ਸੂਚਨਾ ਉੱਤੇ ਸੱਦੀ ਹੈ।

ਹੁਣ ਤੁਹਾਨੂੰ ਹਲਫਨਾਮੇ ਸਮੇਤ 17 ਕੰਮਾਂ ਲਈ ਦੁੱਗਣੀ ਪੈਸੇ ਸਰਕਾਰ ਨੂੰ ਦੇਣੇ ਪਿਆ ਕਰਨਗੇ

ਪੰਜਾਬ ਸਰਕਾਰ ਦੇ ਵਜ਼ੀਰਾਂ ਦੇ ਟੋਲੇ, ਜਿਸ ਨੂੰ ਸਰਕਾਰੀ ਭਾਸ਼ਾ ਵਿੱਚ ਕੈਬਨਿਟ ਕਿਹਾ ਜਾਂਦਾ ਹੈ, ਨੇ ਬੀਤੇ ਕੱਲ ਚੰਡੀਗੜ੍ਹ ਵਿੱਚ ਬੈਠ ਕੇ ਇਹ ਮਤਾ ਪਕਾਇਆ ਕਿ ਪੰਜਾਬ ਵਿੱਚ 17 ਕੰਮਾਂ ਨੂੰ ਕਰਵਾਉਣ ਲਈ ਲੋਕਾਂ ਵੱਲੋਂ ਸਰਕਾਰ ਨੂੰ ਦਿੱਤੇ ਜਾਂਦੇ ਖਰਚ ਦੀ ਰਕਮ ਦੁੱਗਣੀ ਕਰ ਦਿੱਤੀ ਜਾਵੇ।

ਸੰਗਤਾਂ ਨੇ ਗੁਰੂ ਅੱਗੇ ਕੀਤੀ ਕਰਤਾਰਪੁਰ ਲਾਂਘਾਂ ਖੋਲ੍ਹੇ ਜਾਣ ਦੀ ਅਰਦਾਸ

ਅੱਜ ਸੰਗਰਾਂਦ ਦੇ ਦਿਹਾੜੇ ਉੱਤੇ ਸਿੱਖ ਸੰਗਤਾਂ ਦੇ "ਸੰਗਤ ਲਾਂਘਾ ਕਰਤਾਰਪੁਰ" ਜਥੇ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਭਾਰਤ-ਪਾਕਿਸਤਾਨ ਦੀ ਸਰਹੱਦ ਉੱਤੇ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਗਈ । "ਸੰਗਤ ਲਾਂਘਾ ਕਰਤਾਰਪੁਰ" ਵਲੋਂ ਬੀਤੇ ਕਈਂ ਸਾਲਾਂ ਤੋਂ ਹਰ ਸੰਗਰਾਦ ਉੱਤੇ ਡੇਰਾ ਬਾਬਾ ਨਾਨਕ ਵਿਖੇ ਜਾ ਕੇ ਲਾਂਘੇ ਦੀ ਅਰਦਾਸ ਕੀਤੀ ਜਾਂਦੀ ਹੈ ।

ਚੰਡੀਗੜ੍ਹ ਨੋਟੀਫੀਕੇਸ਼ਨ ‘ਤੇ ਲੱਗੀ ਰੋਕ, ਕੇਂਦਰ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਸਾਮੀਆਂ 60:40 ਦੇ ਹਿਸਾਬ ਨਾਲ ਭਰਨ ਨੂੰ ਕਿਹਾ

ਕੇਂਦਰ ਵਲੋਂ ਚੰਡੀਗੜ੍ਹ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਭਰਤੀ ਬਾਰੇ 25 ਸਤੰਬਰ ਨੂੰ ਜਾਰੀ ਕੀਤਾ ਗਿਆ ਚੰਡੀਗੜ੍ਹ ਨੋਟੀਫੀਕੇਸ਼ਨ ਰੱਦ ਕਰ ਦਿੱਤਾ ਗਿਆ ਹੈ।ਭਾਰਤ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਚੰਡੀਗੜ੍ਹ ਵਿੱਚ ਸਰਕਾਰੀ ਭਰਤੀਆਂ ਦੇ ਮਾਮਲੇ ਵਿੱਚ 60:40 ਦੇ ਅਨੁਪਾਤ ਨੂੰ ਮੁੜ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ।ਜਿਸ ਵੇਲੇ ਤੋਂ ਨੋਟਿਸ ਜਾਰੀ ਕੀਤਾ ਗਿਆ ਸੀ ਉਦੋਂ ਤੋਂ ਹੀ ਕੇਂਦਰ ਉੱਤੇ ਪੰਜਾਬ ਦੀ ਸੱਤਾਧਾਰੀ ਕਾਂਗਰਸ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਨੋਟੀਫੀਕੇਸ਼ਨ ਰੱਦ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਸੀ।

ਅਲੀਗੜ੍ਹ ਯੁਨੀਵਰਸਿਟੀ ‘ਚ ਕਸ਼ਮੀਰੀ ਲੜਾਕੇ ਨੂੰ ਸ਼ਰਧਾਂਜਲੀ ਦੇਣ ‘ਤੇ ਵਿਦਿਆਰਥੀਆਂ ਉੱਤੇ ਦੇਸ਼ ਧ੍ਰੋਹ ਦੇ ਕੇਸ ਦਰਜ ਕਰਨ ਦਾ ਮਸਲਾ ਭਖਿਆ

ਚੰਡੀਗੜ੍ਹ : 11 ਅਕਤੂਬਰ ਦਿਨ ਵੀਰਵਾਰ ਦੀ ਸਵੇਰ ਨੂੰ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਖੇਤਰ ਵਿੱਚ 27 ਸਾਲਾ ਮਨਨ ਬਸ਼ੀਰ ਵਾਨੀ ਸਮੇਤ 2 ਹੋਰ ਨੌਜਵਾਨ ...

ਬਰਗਾੜੀ ਮੋਰਚੇ ‘ਤੇ ਬੈੈਠੇ ਬਾਬਾ ਮਲਕੀਤ ਸਿੰਘ ਜੀ ਦੀ ਹੋਈ ਮੌਤ

ਬੀਤੇ ਦਿਨੀਂ (15 ਅਕਤੂਬਰ) ਬਾਬਾ ਮਲਕੀਤ ਸਿੰਘ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਬਰਗਾੜੀ ਵਿਖੇ ਹੀ ਅਕਾਲ ਚਲਾਣਾ ਕਰ ਗਏ।ਬਾਬਾ ਕਾਂਝਲਾ ਦੇ ਪਰਿਵਾਰ ਵਿਚੋਂ ਭਾਈ ਜਸਪਾਲ ਸਿੰਘ ਕਲੇਰ ਨੇ ਦੱਸਿਆ ਕਿ “7 ਅਕਤੂਬਰ ਤੋਂ ਬਾਅਦ ਬਾਬਾ ਜੀ ਸਥਾਈ ਤੌਰ ‘ਤੇ ਮੋਰਚੇ ਉੱਤੇ ਡਟ ਗਏ ਸਨ, ਬਾਬਾ ਜੀ ਨੇ ਕਿਹਾ ਸੀ ਕਿ ਉਹਨਾਂ ਦੇ ਕੱਪੜੇ ਏਥੇ ਪੁਚਾ ਦਿੱਤੇ ਜਾਣ”।ਜਸਪਾਲ ਸਿੰਘ ਨੇ ਅੱਗੇ ਦੱਸਿਆ ਕਿ “ਉਹ 14 ਤਰੀਕ ਨੂੰ ਕੱਪੜੇ ਲੈ ਕੇ ਆਇਆ ਸੀ ਪਰ ਸੰਗਤਾਂ ਦਾ ਵੱਡਾ ਇਕੱਠ ਹੋਣ ਕਰਕੇ ਮਲਕੀਤ ਸਿੰਘ ਜੀ ਨਾਲ ਮੁਲਾਕਾਤ ਨਾ ਹੋ ਸਕੀ ਕਿਉਂਕਿ ਉਹ ਮੋਬਾਇਲ ਫੋਨ ਵੀ ਨਹੀਂ ਰੱਖਦੇ ਸਨ”।

« Previous PageNext Page »