ਆਮ ਖਬਰਾਂ

ਹੁਣ ਤੁਹਾਨੂੰ ਹਲਫਨਾਮੇ ਸਮੇਤ 17 ਕੰਮਾਂ ਲਈ ਦੁੱਗਣੀ ਪੈਸੇ ਸਰਕਾਰ ਨੂੰ ਦੇਣੇ ਪਿਆ ਕਰਨਗੇ

October 18, 2018 | By

ਚੰਡੀਗੜ੍ਹ: ਪੰਜਾਬ ਸਰਕਾਰ ਦੇ ਵਜ਼ੀਰਾਂ ਦੇ ਟੋਲੇ, ਜਿਸ ਨੂੰ ਸਰਕਾਰੀ ਭਾਸ਼ਾ ਵਿੱਚ ਕੈਬਨਿਟ ਕਿਹਾ ਜਾਂਦਾ ਹੈ, ਨੇ ਬੀਤੇ ਕੱਲ ਚੰਡੀਗੜ੍ਹ ਵਿੱਚ ਬੈਠ ਕੇ ਇਹ ਮਤਾ ਪਕਾਇਆ ਕਿ ਪੰਜਾਬ ਵਿੱਚ 17 ਕੰਮਾਂ ਨੂੰ ਕਰਵਾਉਣ ਲਈ ਲੋਕਾਂ ਵੱਲੋਂ ਸਰਕਾਰ ਨੂੰ ਦਿੱਤੇ ਜਾਂਦੇ ਖਰਚ ਦੀ ਰਕਮ ਦੁੱਗਣੀ ਕਰ ਦਿੱਤੀ ਜਾਵੇ।

‘ਇੰਡੀਅਨ ਸਟੈਂਪ ਐਕਟ’ ਨਾਮੀ ਕਾਨੂੰਨ ਤਹਿਤ ਲੋਕਾਂ ਨੂੰ ਕੁੱਲ 65 ਕੰਮਾਂ ਨੂੰ ਕਰਵਾਉਣ ਵਾਸਤੇ ਸਰਕਾਰ ਨੂੰ ਪੈਸੇ ਤਾਰਨੇ ਪੈਂਦੇ ਹਨ। ਪੰਜਾਬ ਦੇ ਵਜ਼ੀਰੀ ਟੋਲੇ ਨੇ ਇਹਨਾਂ ਵਿਚੋਂ 17 ਕੰਮਾਂ ਨੂੰ ਕਰਵਾਉਣ ਲਈ ਹੁਣ ਲੋਕਾਂ ਕੋਲੋਂ ਦੁੱਗਣੇ ਪੈਸੇ ਵਸੂਲਣ ਦਾ ਫੈਸਲਾ ਕੀਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਦੇ ਦਫਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਨੂੰ ਪਤਾ ਹੈ ਕਿ ਇਸ ਵਾਧੇ ਨਾਲ ਪੰਜਾਬ ਵਿੱਚ ਸਰਕਾਰ ਕੋਲੋਂ ਕੰਮ ਕਰਵਾਉਣੇ ਗਵਾਂਡੀ ਸੂਬਿਆਂ ਦੇ ਮੁਕਾਬਲੇ ਵੱਧ ਮਹਿੰਗੇ ਹੋ ਜਾਣਗੇ ਪਰ ਖਾਲੀ ਖਜਾਨੇ ਦੀ ਹਾਲਤ ਸੁਧਾਰ ਲਈ ਪੰਜਾਬ ਸਰਕਾਰ ਦੇ ਵਜ਼ੀਰ ਇਸ ਨਤੀਜੇ ਤੇ ਪਹੁੰਚੇ ਹਨ ਕਿ ਇਹ ਵਾਧਾ ਕਰਨਾ ਜਰੂਰੀ ਹੈ।

ਪੰਜਾਬ ਸਰਕਾਰ ਦਾ ਵਜ਼ੀਰੀ ਟੋਲਾ ਚੰਡੀਗੜ੍ਹ ਵਿੱਚ ਸਰਕਾਰ ਕੰਮ ਕਾਜ ਦੇ ਮਸਲਿਆਂ ਨੂੰ ਵਿਚਾਰਦਾ ਹੋਇਆ | 17 ਅਕਤੂਬਰ, 2018

ਇਸ ਤਹਿਤ ਜਿੱਥੇ ਪਹਿਲਾਂ ਹਲਫਨਾਮੇ ਲਈ 25 ਰੁਪਏ ਦੇਣੇ ਪੈਂਦੇ ਸਨ ਹੁਣ 50 ਰੁਪਏ ਦੇਣੇ ਪੈਣਗੇ। ਇਸਤੇ ਤਰ੍ਹਾਂ ਬੱਚਾ ਗੋਦ ਲੈਣ ਦਾ ਦਸਤਾਵੇਜ਼ ਤਿਆਰ ਕਰਵਾਉਣ ਲਈ ਪਹਿਲਾਂ ਸਰਕਾਰ ਵੱਲੋਂ 500 ਰੁਪਏ ਵਸੂਲੇ ਜਾਂਦੇ ਸਨ ਪਰ ਹੁਣ 1000 ਰੁਪਏ ਵਸੂਲੇ ਜਾਣਗੇ।

ਨਵੇਂ ਫੈਸਲੇ ਤੋਂ ਬਾਅਦ “ਕੰਪਨੀ” ਬਣਾਉਣ ਲਈ ਦਸਤਾਵੇਜ਼ ਤਿਆਰ ਕਰਵਾਉਣ ਲਈ 10 ਹਜ਼ਾਰ ਰੁਪਏ ਖਰਚ ਅਦਾ ਕਰਨਾ ਪਵੇਗਾ ਅਤੇ ਜੇਕਰ ਕੰਪਨੀ ਦੀ ਪੂਜੀ 1 ਲੱਖ ਰੁਪਏ ਤੋਂ ਵੱਧ ਹੈ ਤਾਂ ਇਹ ਖਰਚ 20 ਹਜ਼ਾਰ ਰੁਪਏ ਹੋਵੇਗਾ ਜਦੋਂ ਕਿ ਪਹਿਲਾਂ ਇਹ ਖਰਚ ਕ੍ਰਮਵਾਰ 5 ਹਜ਼ਾਰ ਅਤੇ 10 ਹਜ਼ਾਰ ਸੀ।

ਇਸੇ ਤਰ੍ਹਾਂ ਸਾਂਝੇਦਾਰੀ ਦਾ ਦਸਤਾਵੇਜ਼ ਬਣਾਉਣ ਲਈ ਜਿੱਥੇ ਪਹਿਲਾਂ 1000 ਰੁਪਏ ਤਾਰਨੇ ਪੈਂਦੇ ਸਨ ਹੁਣ ਇਸ ਕੰਮ ਲਈ 2000 ਹੁਪਏ ਤਾਰਨੇ ਪਿਆ ਕਰਨਗੇ।
ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਸਰਕਾਰ ਨੂੰ ਖਾਲੀ ਸਰਕਾਰੀ ਖਜਾਨਾ ਭਰਨ ਵਿੱਚ ਮਦਦ ਮਿਲੇਗੇ। ਸਰਕਾਰ ਦੇ ਆਪਣੇ ਅੰਦਾਜ਼ੇ ਮੁਤਾਬਕ ਇਸ ਤਬਦੀਲੀ ਨਾਲ ਲੋਕਾਂ ਦੀ ਜੇਬ ਉੱਤੇ ਸਲਾਨਾ 100 ਕਰੋੜ ਰੁਪਏ ਦੀ ਵਾਧੂ ਸੱਟ ਵੱਜੇਗੀ।

ਸਰਕਾਰ ਨੇ ਜਿਹਨਾਂ 17 ਕੰਮਾਂ ਲਈ ਖਰਚ ਦੁੱਗਣਾ ਕੀਤਾ ਹੈ ਉਹਨਾਂ ਦੀ ਸੂਚੀ ਤੁਸੀਂ ਹੇਠਾਂ ਦਿੱਤੀ ਸਿੱਖ ਸਿਆਸਤ ਦੀ ਅੰਗਰੇਜ਼ੀ ਖਬਰ ਵਾਲੀ ਤੰਦ ਨੂੰ ਛੂਹ ਕੇ ਪੜ੍ਹ ਸਕਦੇ ਹੋ:

https://sikhsiyasat.net/2018/10/18/list-of-17-items-on-which-punjab-government-has-doubled-the-stamp-duty/

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,