ਆਮ ਖਬਰਾਂ

ਬਰਗਾੜੀ ਮੋਰਚੇ ‘ਤੇ ਬੈੈਠੇ ਬਾਬਾ ਮਲਕੀਤ ਸਿੰਘ ਜੀ ਦੀ ਹੋਈ ਮੌਤ

October 16, 2018

ਬੀਤੇ ਦਿਨੀਂ (15 ਅਕਤੂਬਰ) ਬਾਬਾ ਮਲਕੀਤ ਸਿੰਘ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਬਰਗਾੜੀ ਵਿਖੇ ਹੀ ਅਕਾਲ ਚਲਾਣਾ ਕਰ ਗਏ।ਬਾਬਾ ਕਾਂਝਲਾ ਦੇ ਪਰਿਵਾਰ ਵਿਚੋਂ ਭਾਈ ਜਸਪਾਲ ਸਿੰਘ ਕਲੇਰ ਨੇ ਦੱਸਿਆ ਕਿ “7 ਅਕਤੂਬਰ ਤੋਂ ਬਾਅਦ ਬਾਬਾ ਜੀ ਸਥਾਈ ਤੌਰ ‘ਤੇ ਮੋਰਚੇ ਉੱਤੇ ਡਟ ਗਏ ਸਨ, ਬਾਬਾ ਜੀ ਨੇ ਕਿਹਾ ਸੀ ਕਿ ਉਹਨਾਂ ਦੇ ਕੱਪੜੇ ਏਥੇ ਪੁਚਾ ਦਿੱਤੇ ਜਾਣ”।ਜਸਪਾਲ ਸਿੰਘ ਨੇ ਅੱਗੇ ਦੱਸਿਆ ਕਿ “ਉਹ 14 ਤਰੀਕ ਨੂੰ ਕੱਪੜੇ ਲੈ ਕੇ ਆਇਆ ਸੀ ਪਰ ਸੰਗਤਾਂ ਦਾ ਵੱਡਾ ਇਕੱਠ ਹੋਣ ਕਰਕੇ ਮਲਕੀਤ ਸਿੰਘ ਜੀ ਨਾਲ ਮੁਲਾਕਾਤ ਨਾ ਹੋ ਸਕੀ ਕਿਉਂਕਿ ਉਹ ਮੋਬਾਇਲ ਫੋਨ ਵੀ ਨਹੀਂ ਰੱਖਦੇ ਸਨ”।

ਬੇਅਦਬੀ ਤੇ ਹੋਰ ਸਿੱਖ ਮਾਮਲਿਆਂ ਦੇ ਹੱਲ ਚ ਭਾਰਤ ਦਾ ਸੁਰੱਖਿਆ ਸਲਾਹਕਾਰ ਅਜੀਤ ਡੋਵਲ ਅੜਿੱਕੇ ਡਾਹ ਰਿਹੈ: ਬੀਰ ਦਵਿੰਦਰ ਸਿੰਘ

ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ “,ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਬੜੀ ਜਿੰਮੇਵਾਰੀ ਨਾਲ ਕਹਿ ਰਿਹਾ ਹਾਂ ਕਿ ਭਾਰਤ ਦਾ ਰਾਸ਼ਟਰੀ ਰੱਖਿਆ ਸਲਾਹਕਾਰ *ਅਜੀਤ ਡੋਵਲ ਸਿੱਧੇ ਤੌਰ ੳੱਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ, ਸਾਰੀਆਂ ਹਦਾਇਤਾਂ ਉਸ ਵਲੋਂ ਹੀ ਦਿੱਤੀਆਂ ਜਾ ਰਹੀਆਂ ਹਨ।

ਗੁਰਦਾਸਪੁਰ ਦੇ ਪਿੰਡ ਨਿੱਕੇ ਘੁੰਮਣ ਵਿਖੇ ਸੰਗਤ ਨੇ ਕੀਤਾ ਸੁਖਬੀਰ ਬਾਦਲ ਅਤੇ ਮਜੀਠੀਏ ਦਾ ਡੱਟਵਾਂ ਵਿਰੋਧ

ਇਸ ਸਮਾਗਮ ਵਿੱਚ ਆਏ ਸੁਖਬੀਰ ਬਾਦਲ ਨੂੰ ਜਿੳਂ ਹੀ ਬੋਲਣ ਲਈ ਸਟੇਜ ਉੱਤੇ ਸੱਦਾ ਦਿੱਤਾ ਗਿਆ ਤਾਂ ਸੰਗਤਾਂ ਸੁਖਬੀਰ ਅਤੇ ਮਜੀਠੀਏ ਖਿਲਾਫ ਨਾਅਰੇਬਾਜੀ ਕਰਦੀਆਂ ਪੰਡਾਲ ਵਿੱਚੋਂ ਉੱਠ ਪਈਆਂ। ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁੰਨ ਸਟੇਜ ਉੱੱਤੇ ਖੜੋ ਕੇ ਵਿਰੋਧ ਕਰਨ ਵਾਲੀ ਸੰਗਤ ਨੂੰ ਪੰਥ ਵਿਰੋਧੀ ਆਖਦਿਆਂ ਆਪਣੇ ਪ੍ਰਧਾਨ ਸੁਖਬੀਰ ਬਾਦਲ ਨੂੰ ਬੋਲਣ ਲਈ ਅਵਾਜਾਂ ਮਾਰਦੇ ਰਹੇ।

ਕੋਟਕਪੂਰਾ ਵਿਖੇ ਮਨਾਇਆ ਗਿਆ “ਲਾਹਣਤ ਦਿਹਾੜਾ”, ਬਾਦਲ ਦੇ ਨਾਂ ਪੜ੍ਹੀ ਗਈ ਲਾਹਣਤ ਚਿੱਠੀ

ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸਾਕੇ ਨੂੰ ਯਾਦ ਕਰਦਿਆਂ ਸਿਮਰਨ-ਜਾਪ ਕੀਤਾ। ਅਰਦਾਸ ਤੋਂ ਬਾਅਦ "ਦਰਬਾਰ ਏ ਖਾਲਸਾ" ਦੇ ਮੁੱਖ ਸੇਵਾਦਾਰ ਅਤੇ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਨੇ ਦਰਬਾਰ ਏ ਖਾਲਸਾ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਗਈ ਖੁੱਲ੍ਹੀ ਚਿੱਠੀ ਨੂੰ ਪੜ੍ਹ ਕੇ ਸੁਣਾਇਆ।

ਬਰਗਾੜੀ ਗੋਲੀਕਾਂਡ ਦੇ ਸ਼ਹੀਦਾਂ ਦੇ ਤੀਜੇ ਸ਼ਹੀਦੀ ਦਿਹਾੜੇ ਮੌਕੇ ਵੱਡੀ ਗਿਣਤੀ ‘ਚ ਪਹੁੰਚੀ ਸੰਗਤ

2015 ਵਿੱਚ ਹੋਏ ਸਰਬੱਤ ਖਾਲਸਾ ਵਿੱਚ ਚੁਣੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਸਿੱਖ ਜਥੇਬੰਦੀਆਂ ਵਲੋਂ ਜਿਨ੍ਹਾ ਤਿੰਨ ਮੰਗਾਂ ਨੂੰ ਲੈ ਕੇ 1 ਜੂਨ ਤੋਂ ਬਰਗਾੜੀ ਵਿਖੇ ਮੋਰਚਾ ਸ਼ੁਰੂ ਕੀਤਾ ਗਿਆ ਸੀ ਉਹਨਾਂ ਮੰਗਾਂ ਵਿੱਚ ਇੱਕ ਮੰਗ ਇਹ ਵੀ ਹੈ ਕਿ ਦੋਹਾਂ ਸਿੰਘਾਂ ਦੇ ਕਾਤਲ ਪੁਲਸੀਆਂ ਅਤੇ ਸੰਬੰਧਿਤ ਜਿੰਮੇਵਾਰ ਬੰਦਿਆਂ ਨੂੰ ਸਜਾਵਾਂ ਦਿੱਤੀਆਂ ਜਾਣ ।

ਵੱਟਸਐਪ ਟੋਲਾ ਛੱਡਣ ‘ਤੇ ਸਿੱਖਿਆ ਵਿਭਾਗ ਨੇ ਮਾਸਟਰਾਂ ਨੂੰ ਭੇਜੀ ਕਾਰਣ ਦੱਸੋ ਚਿੱਠੀ (ਚਿੱਠੀ ਵੇਖੋ)

ਪੰਜਾਬ ਸਿੱਖਿਆ ਮਹਿਕਮਾ ਨੇ ਵਿਭਾਗ ਨੇ ਦੋ ਅਧਿਆਪਕਾਂ ਵਲੋਂ ਵਿਭਾਗ ਦਾ ਵੱਟਸਐਪ ਟੋਲਾ ਛੱਡੇ ਜਾਣ ਉੱਤੇ ਉਹਨਾਂ ਨੂੰ ਕਾਰਣ ਦੱਸੋ ਪੱਤਰ ਭੇਜ ਦਿੱਤਾ ਕਿ ਉਹ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਜਵਾਬ ਦੇਣ ਨਹੀਂ ਤਾਂ ਤੁਹਾਡੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਮੇਰੇ ਨਾਲ ਖੜ੍ਹਨ ਦੀ ਥਾਂਵੇ ਮੇਰੀ ਪਾਰਟੀ ਹੋਈ ਮੇਰੇ ਹੀ ਵਿਰੁੱਧ : ਹਰਵਿੰਦਰ ਸਿੰਘ ਫੂਲਕਾ

ਸੁਖਪਾਲ ਸਿੰਘ ਖਹਿਰਾ ਵਲੋਂ ਸ.ਫੂਲਕਾ ਦੇ ਅਸਤੀਫੇ ਬਾਰੇ ਅਣਜਾਣਤਾ ਦਿਖਾਉਣ ਉੱਤੇ ਉਹਨਾਂ ਕਿਹਾ “,ਮੈਂ 9 ਅਕਤੂਬਰ ਦੀ ਰਾਤ ਨੂੰ ਸੁਖਪਾਲ ਖਹਿਰਾ ਨੂੰ ਬਰਗਾੜੀ ਵਿਖੇ ਹੋਏ ਭਾਰੀ ਇਕੱਠ ਬਾਰੇ ਵਧਾਈ ਦੇਣ ਲਈ ਫੋਨ ਕੀਤਾ ਤਾਂ ਮੇਰੀ ੳੇੁਹਨਾਂ ਨਾਲ ਅਸਤੀਫੇ ਬਾਰੇ ਵੀ ਗੱਲ ਹੋਈ ਸੀ”,

ਭਾਰਤ ਸਰਕਾਰ ਨੇ ਕਣਕ ਦੇ ਮੁੱਲ ਵਿਚ 105 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ

ਨਵੀਂ ਦਿੱਲੀ: ਭਾਰਤ ਦੀ ਕੇਂਦਰ ਸਰਕਾਰ ਨੇ ਸਾਲ 2018-19 ਲਈ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ 105 ਰੁਪਏ ਪ੍ਰਤੀ ਕੁਇੰਟਲ ਦਾ ਵਾਂਦਾ ਕਰਨ ਦਾ ਐਲਾਨ ...

22-23 ਨਵੰਬਰ ਨੂੰ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋਣਗੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

29 ਸਤੰਬਰ ਦਿਨ ਸ਼ਨੀਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ  ਹੋਈ ਬੈਠਕ ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਅਤੇ ਯੂਬਾ ਸਿਟੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੀ ਉਸਾਰੀ ਜਿਹੀਆਂ ਨਵੀਆਂ ਯੋਜਨਾਵਾਂ ਦੇ ਐਲਾਨ ਹੋਏ।

ਸਿੱਖ ਨੌਜਵਾਨ ਦੇ ਕਾਤਲ ਪੁਲਸ ਅਫਸਰਾਂ ਨੂੰ 26 ਸਾਲ ਬਾਅਦ ਹੋਈ ਉਮਰ ਕੈਦ ਦੀ ਸਜਾ

ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਹਰਜੀਤ ਸਿੰਘ ਨੇ 1992 ਵਿੱਚ 22 ਸਾਲਾ ਸਿੱਖ ਨੌਜਵਾਨ ਹਰਜੀਤ ਸਿੰਘ ਗੋਰਾ ਨੂੰ ਝੂਠਾ ਪੁਲਸ ਮੁਕਾਬਲਾ ਬਣਾ ਕੇ ਮੁਕਾਉਣ ਦੇ ਦੋਸ਼ੀ ਸਾਬਕਾ ਪੁਲਸ ਇੰਸਪੈਕਟਰ ਗਿਆਨ ਸਿੰਘ ਅਤੇ ਸਾਬਕਾ ਏ.ਐਸ.ਆਈ ਨਰਿੰਦਰ ਸਿੰਘ ਮੱਲ੍ਹੀ ਨੂੰ ਭਾਰਤੀ ਸਜਾਵਲੀ ਦੀ ਧਾਰਾ-364 ‘ਚ ੳੇੁਮਰ ਕੈਦ ਦੀ ਸਜ਼ਾ ਅਤੇ 1 ਲੱਖ ਰਪਏ ਹਰਜੀਤ ਸਿੰਘ ਦੇ ਪਰਿਵਾਰ ਨੂੰ ਦੇਣ ਦਾ ਫੈਸਲਾ ਸੁਣਾਇਆ।

« Previous PageNext Page »