ਆਮ ਖਬਰਾਂ » ਸਿਆਸੀ ਖਬਰਾਂ

ਗੌਰੀ ਲੰਕੇਸ਼ ਕਤਲ: ਭਾਜਪਾ ਆਗੂ ਜੀਵਾਰਾਜ ਦੀ ਵੀ ਹੋਵੇਗੀ ਪੁੱਛ-ਗਿੱਛ, ਸੂਹ ਦੇਣ ਵਾਲੇ ਨੂੰ 10 ਲੱਖ ਇਨਾਮ

September 9, 2017 | By

ਚੰਡੀਗੜ: ਸੀਨੀਅਰ ਪੱਤਰਕਾਰ ਅਤੇ ਹਿੰਦੂਤਵੀ ਤਾਕਤਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੀ ਗੌਰੀ ਲੰਕੇਸ਼ ਦੇ ਕਤਲ ਦੇ ਮਾਮਲੇ ’ਚ ਕਰਨਾਟਕ ਸਰਕਾਰ ਨੇ ਕਤਲ ਕਰਨ ਵਾਲਿਆਂ ਦੀ ਸੂਹ ਦੇਣ ਵਾਲੇ ਨੂੰ ਅੱਜ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰੀ ਰਾਮਾਲੰਿਗਾ ਰੈੱਡੀ ਵੱਲੋਂ ਇਹ ਐਲਾਨ ਉਸ ਸਮੇਂ ਕੀਤਾ ਗਿਆ ਹੈ ਜਦੋਂ ਇਕ ਦਿਨ ਪਹਿਲਾਂ ਪੁਲੀਸ ਨੇ ਲੋਕਾਂ ਨੂੰ ਕਿਹਾ ਸੀ ਕਿ ਜੇਕਰ ਪੱਤਰਕਾਰ ਕਲਤ ਕਾਂਡ ਦੇ ਮਾਮਲੇ ਨਾਲ ਸਬੰਧਤ ਉਨ੍ਹਾਂ ਕੋਲ ਕੋਈ ਸੂਹ ਹੈ ਤਾਂ ਉਹ ਖਾਸ ਫੋਨ ਨੰਬਰਾਂ ਅਤੇ ਈ-ਮੇਲ ’ਤੇ ਉਸ ਦੀ ਜਾਣਕਾਰੀ ਦੇ ਸਕਦੇ ਹਨ।

ਸਬੰਧਤ ਖ਼ਬਰ: ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ‘ਬੇਟੀ ਬਚਾਓ, ਬੇਟੀ ਪੜਾਓ’ ਦੇ ਨਾਅਰੇ ਲਾਉਣ ਵਾਲਿਆਂ ਦਾ ਚਿਹਰਾ ਬੇਨਕਾਬ: ਖਾਲੜਾ ਮਿਸ਼ਨ …

ਰੈੱਡੀ ਨੇ ਕਿਹਾ,ਮੁੱਖ ਮੰਤਰੀ (ਸਿੱਧਾਰਮੱਈਆ) ਨੇ ਜਾਂਚ ਤੇਜ਼ ਕਰਨ ਅਤੇ ਦੋਸ਼ੀਆਂ ਨੂੰ ਛੇਤੀ ਫੜਨ ਦੇ ਨਿਰਦੇਸ਼ ਦਿੱਤੇ ਹਨ। ਇਸ ਕੇਸ ਵਿੱਚ ਬਣੀ ਸਿਟ ਵੱਲੋਂ ਭਾਜਪਾ ਵਿਧਾਇਕ ਜੀਵਾਰਾਜ ਤੋਂ ਵੀ ਪੁੱਛ-ਗਿੱਛ ਕੀਤੀ ਜਾਵੇਗੀ। ਸਿੱਧਾਰਮੱਈਆ ਨੇ ਅੱਜ ਸਿਟ ਦੇ ਮੈਂਬਰਾਂ ਨਾਲ ਬੈਠਕ ਕਰਕੇ ਜਾਂਚ ਬਾਰੇ ਜਾਣਕਾਰੀ ਹਾਸਲ ਕੀਤੀ। ਬੈਠਕ ’ਚ ਰੈੱਡੀ, ਸਿਟ ਮੁਖੀ ਬੀ ਕੇ ਸਿੰਘ, ਡੀਜੀਪੀ ਆਰ ਕੇ ਦੱਤਾ ਅਤੇ ਇੰਟੈਲੀਜੈਂਸ ਦੇ ਡੀਜੀ ਏ ਐਮ ਪ੍ਰਸਾਦ ਹਾਜ਼ਰ ਸਨ।ਸੂਬਾ ਸਰਕਾਰ ਨੇ ਬੁੱਧਵਾਰ ਨੂੰ ਆਈਜੀ (ਇੰਟੈਲੀਜੈਂਸ) ਬੀ ਕੇ ਸਿੰਘ ਦੀ ਅਗਵਾਈ ਹੇਠ 21 ਮੈਂਬਰੀ ਸਿਟ ਬਣਾ ਦਿੱਤੀ ਸੀ।gauri murder kesh photo

ਜ਼ਿਕਰਯੋਗ ਹੈ ਕਿ ਪੱਤਰਕਾਰ ਗੌਰੀ ਲੰਕੇਸ਼ ਨੂੰ 5 ਸਤੰਬਰ ਦੀ ਰਾਤ ਨੂੰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਭਾਜਪਾ ਵਿਧਾਇਕ ਜੀਵਾਰਾਜ ਵੱਲੋਂ ਗੌਰੀ ਦੀ ਹੱਤਿਆ ਬਾਰੇ ਦਿੱਤੇ ਗਏ ਬਿਆਨ ਸਬੰਧੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਿਟ ਨੂੰ ਉਸ ਤੋਂ ਵੀ ਪੁੱਛ-ਗਿੱਛ ਕਰਨ ਲਈ ਕਿਹਾ ਗਿਆ ਹੈ।

 ਸਬੰਧਤ ਖ਼ਬਰ:   ਭਾਜਪਾ ਆਗੂ ਨੇ ਕਿਹਾ; ਜੇ ਆਰ.ਐਸ.ਐਸ. ਖਿਲਾਫ ਨਾ ਲਿਖਿਆ ਹੁੰਦਾ ਤਾਂ ਸ਼ਾਇਦ ਜਿਉਂਦੀ ਹੁੰਦੀ ਗੌਰੀ ਲੰਕੇਸ਼

ਮੀਡੀਏ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਨੇ ਆਪਣੀ ਰਾਜਨੀਤੀ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਪੱਤਰਕਾਰ ਗੌਰੀ ਲੰਕੇਸ਼ ਨੂੰ ਸੁਰੱਖਿਆ ਪ੍ਰਦਾਨ ਕਰਨ ’ਚ ਨਾਕਾਮ ਰਹੀ ਹੈ।ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਪਾਰਟੀ ਆਗੂਆਂ ਨੇ ਗੌਰੀ ਕਤਲ ਦੀ ਨਿਖੇਧੀ ਕੀਤੀ ਹੈ ਪਰ ਭਾਜਪਾ ਦੇ ਵਿਧਾਇਕ ਜੀਵਾਰਾਜ ਨੇ ਪਾਰਟੀ ਵੱਲੋਂ ਕਰਵਾਏ ਗਏ ਇਕ ਸਮਾਗਮ ਦੌਰਾਨ ਵੀਰਵਾਰ ਨੂੰ ਕਿਹਾ ਸੀ ਕਿ ਜੇਕਰ ਗੌਰੀ ਲੰਕੇਸ਼ ਨੇ ਭਾਜਪਾ ਕਾਰਕੁਨਾਂ ਦੀਆਂ ਮੌਤਾਂ ਅਤੇ ਸਿੱਧਾਰਮੱਈਆ ਦੀ ਨਿਖੇਧੀ ਕੀਤੀ ਹੁੰਦੀ ਤਾਂ ਹੋ ਸਕਦਾ ਹੈ ਕਿ ਉਸ ਦਾ ਕਤਲ ਨਾ ਹੁੰਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,