ਆਮ ਖਬਰਾਂ » ਸਿੱਖ ਖਬਰਾਂ

“ਮੈ ਚਾਹਤੀ ਹੂੰ ਮੇਰਾ ਬੇਟਾ ਭੀ ਆਪ ਜੈਸਾ ਸਿੱਖ ਬਣੇ ”…

October 3, 2014 | By

ਜੰਮੂ ਕਸ਼ਮੀਰ ਆਏੇ ਹੜ੍ਹਾਂ ਨੇ ਕਿਸੇ ਵੀ ਧਰਮ ਦੇ ਲੋਕਾਂ ਨੂੰ ਨਹੀ ਬਖਸ਼ਿਆ ਅਤੇ ਸਰਕਾਰਾ ਵੱਲੋ ਕੀਤਾ ਗਿਆ ਵਿਤਕਰਾ ਸਾਫ਼ ਦਿਖਾਈ ਦਿੰਦਾ ਹੈ ਹੈ। ਭਾਵੇ ਕਸ਼ਮੀਰ ਵਿੱਚ ਬਹੁ ਗਣਤੀ ਮੁਸਲਮਾਨ ਵੀਰਾ ਦੀ ਹੈ ਪਰ ਬਹੁਤ ਹਿੰਦੂ ਪਰਿਵਾਰਾ ਦਾ ਵੀ ਘਰ ਪਰਿਵਾਰ ਬਰਬਾਦ ਹੋ ਚੁੱਕਾ ਹੈ। ਇਹਨਾਂ ਹੀ ਹਿੰਦੂ ਪਰਿਵਾਰਾਂ ਵਿੱਚੋਂ ਇੱਕ ਗਰਿਮਾ ਨਾਮੀ ਗਰਭਵਤੀ ਬੀਬੀ ਦਾ ਵੀ ਘਰ ਬਾਰ ਸਭ ਕੁਝ ਉੱਜੜ ਚੁੱਕਿਆ ਹੈ।

ਗਰਿਮਾ ਸਿਹਤ ਖਰਾਬ ਹੋਣ ਕਾਰਨ ਸਰਕਾਰੇ ਦਰਬਾਰੇ ਸਭ ਪਾਸੇ ਮਦਦ ਦੀ ਗੁਹਾਰ ਲਗਾਉਦੀ ਰਹੀ। ਨਾ ਸਰਕਾਰਾ ਨੇ ਸਾਰ ਲਈ ਤੇ ਨਾ ਹੀ ਕਿਸੇ ਹੋਰ ਭਾਈਚਾਰੇ ਨੇ।

ਆਖਰਕਾਰ ਜਦ ਬੀਬੀ ਔਖੇ ਸੌਖੇ ਗੁਰੂ ਘਰ ਪਹੁੰਚੀ ਤਾਂ ਅਸਟ੍ਰੇਲੀਅਨ ਸਿੱਖ ਰਿਲੀਫ ਦੇ ਸਿੰਘ ਬਿਨਾ ਦੇਰੀ ਕੀਤਿਆਂ ਬੀਬੀ ਨੂੰ ਨੇੜਲੇ ਹਸਪਤਾਲ ਲੈ ਗਏੇ। ਡਾਕਟਰਾਂ ਨੇ ਬੀਬੀ ਦੀ ਹਾਲਤ ਨਾਜੁਕ ਦੱਸਦਿਆ ਵੱਡੇ ਹਸਪਤਾਲ ਭੇਜ ਦਿੱਤਾ। ਸ਼ੇਰੇ ਕਸ਼ਮੀਰ ਇੰਸਟੀਚਿਉਟ ਆਫ ਮੈਡੀਕਲ ਸਾਇੰਸ ਹਸਪਤਾਲ ਪੁਜਦਿਆਂ ਸਾਰ ਡਾਕਟਰਾਂ ਨੇ ਦੱਸਿਆ ਕੇ ਬੀਬੀ ਦੇ ਬੱਚੇ ਨੂੰ ਬਚਾਇਆ ਨਹੀ ਜਾ ਸਕਦਾ, ਪਰ ਉਹ ਬੀਬੀ ਨੂੰ ਬਚਾਉਣ ਦੀ ਕੋਸ਼ਿਸ਼ ਕਰਣਗੇ। ਸਿੰਘਾਂ ਨੇ ਗੁਰੂ ਸਾਹਿਬਾਨ ਅੱਗੇ ਬੱਚੇ ਅਤੇ ਬੀਬੀ ਨੂੰ ਤੰਦਰੁਸਤੀ ਦੇਣ ਲਈ ਅਰਦਾਸ ਕੀਤੀ।

ਬੀਬੀ ਦੇ ਹਾਲਾਤ ਬਹੁਤ ਖਰਾਬ ਹੋਣ ਕਾਰਨ ਮਲ ਮੂਤਰ ਅਤੇ ਖੂਨ ਨਾਲ ਲਥਪਥ ਬੀਬੀ ਨੇੜੇ ਕੋਈ ਵੀ ਨਹੀ ਸੀ ਆ ਰਿਹਾ, ਸਿੰਘਾਂ ਨੇ ਆਪ ਹੀ ਬੀਬੀ ਦੀ ਸਾਫ ਸਫਾਈ ਕੀਤੀ। ਦਵਾਈਆਂ ਹਸਪਤਾਲ ਵਿੱਚ ਉਪਲਬੱਧ ਨਾ ਹੋਣ ਕਾਰਨ 3 ਕਿੱਲੋਮੀਟਰ ਦੋੜ ਕੇ ਆਉਣਾ ਜਾਉਣਾ ਪੈਦਾ ਸੀ। ਸਿਰਫ ਬੀਬੀਆਂ ਦਾ ਵਾਰਡ ਹੋਣ ਕਾਰਨ ਸਿਰਫ ਬੀਬੀਆਂ ਹੀ ਅੰਦਰ ਜਾ ਸਕਦੀਆ ਸਨ। ਪਰ ਡਾਕਟਰ ਨੇ ਗੁਰੂ ਦੇ ਸਿੱਖਾਂ ਤੇ ਭਰੋਸਾ ਕਰਦਿਆ ਅੰਦਰ ਜਾਣ ਦੀ ਪੂਰੀ ਖੁੱਲ ਦੇ ਦਿੱਤੀ।

ਬੀਬੀ ਕਈ ਘੰਟੇ ਦਰਦ ਨਾਲ ਤੜਫਦੀ ਰਹੀ। ਖੂਨ ਦੀ ਕਮੀ ਹੋਣ ਕਾਰਨ ਸਿੰਘਾਂ ਨੇ ਆਪਣਾ ਖੂਨ ਬੀਬੀ ਨੂੰ ਦਿੱਤਾ। ਪਰਿਵਾਰ ਦਾ ਕੋਈ ਜੀਅ ਕੋਲ ਨਹੀ ਸੀ। ਜੇਕਰ ਬੀਬੀ ਕੋਲ ਕੋਈ ਸਨ ਤਾਂ ਕੁਝ ਸਮਾ ਪਹਿਲਾਂ ਮਿਲੇ ਗੁਰੂ ਦੇ ਸਿੰਘ। ਬੱਚੇ ਦੇ ਬਚਣ ਆਸ ਤਾਂ ਡਾਕਟਰਾ ਵੱਲੋ ਬਿਲਕੁਲ ਛੱਡ ਹੀ ਦਿੱਤੀ ਗਈ ਸੀ ਤੇ ਕੋਸ਼ਿਸ਼ ਕੀਤੀ ਜਾ ਰਹੀ ਸੀ ਬੀਬੀ ਗਰੀਮਾ ਨੂੰ ਬਚਾਉਣ ਦੀ। ਮੌਕੇ ਤੇ ਮੌਜੂਦ ਸਿੰਘਾਂ ਵਲੋਂ ਬੀਬੀ ਅਤੇ ਬੱਚੇ ਦੀ ਸਿਹਤਯਾਬੀ ਲਈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ।

Australian Sikh Reliefਆਖਰਕਾਰ ਅਰਦਾਸ ਪਰਵਾਨ ਹੋਈ ਤੇ ਬੀਬੀ ਨੇ ਤੰਦੁਰਸਤ ਬੱਚੇ ਨੂੰ ਜਨਮ ਦਿੱਤਾ। ਡਾਕਟਰ ਵੀ ਪਰਮਾਤਮਾ ਦੇ ਇਸ ਚਮਤਕਾਰ ਨੂੰ ਵੇਖ ਕੇ ਹੈਰਾਨ ਰਹਿ ਗਏੇ। ਸਾਰੇ ਹਸਪਤਾਲ ਵਿੱਚ ਖੁਸ਼ੀ ਵਾਲਾ ਮਾਹੋਲ ਬਣ ਗਿਆ। ਸਾਰੇ ਹਸਪਤਾਲ ਵੱਲੋ ਸਿੰਘਾਂ ਵੱਲੋ ਕੀਤੇ ਗਏੇ ਕਾਰਜ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਡਾਕਟਰਾਂ ਵੱਲੋ ਵੀ ਸਿੱਖ ਕੋਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਆਪਣੇ ਘਰ ਬਾਰ ਤੇ ਐਸ਼ੋ ਆਰਾਮ ਛੱਡ ਕੇ ਹੜ੍ਹ ਪੀੜਿਤਾਂ ਦੀ ਮਦਦ ਕੀਤੀ।

ਬੱਚੇ ਦੇ ਜਨਮ ਤੋਂ ਬਾਅਦ ਬੀਬੀ ਗਰੀਮਾ ਜਦ ਸਿੰਘਾਂ ਨੂੰ ਮਿਲੀ ਤਾਂ ਬੀਬੀ ਦੇ ਅੱਥਰੂ ਵਹਿ ਤੁਰੇ। ਆਪਣੇ ਨਵਜੰਮੇ ਬੱਚੇ ਨੂੰ ਵੇਖ ਕੇ ਓਸ ਕੋਲ ਸਿੰਘਾਂ ਨੂੰ ਕਹਿਣ ਵਾਸਤੇ ਕੋਈ ਸ਼ਬਦ ਨਹੀ ਸਨ ਅਹੁੜ ਰਹੇ। ਆਖਰਕਾਰ ਬੀਬੀ ਨੇ ਕਿਹਾ “ਮੈ ਚਾਹਤੀ ਹੂੰ ਮੇਰਾ ਬੇਟਾ ਭੀ ਆਪ ਜੈਸਾ ਸਿੱਖ ਬਣੇ” ਅਤੇ ਓਸਨੇ ਆਪਣੇ ਨਵਜੰਮੇ ਬੱਚੇ ਦਾ ਨਾਮ “ਯੁਵਰਾਜ ਸਿੰਘ ” ਰੱਖ ਦਿੱਤਾ। ਹੁਣ ਬੀਬੀ ਜੀ ਅਤੇ ਬੱਚਾ ਬਿਲਕੁਲ ਠੀਕ ਠਾਕ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,