December 23, 2019 | By ਸਿੱਖ ਸਿਆਸਤ ਬਿਊਰੋ
ਭਾਰਤੀ ਜਨਤਾ ਪਾਰਟੀ ਲਈ ਝਾਰਖੰਡ ਤੋਂ ਚੰਗੀ ਖਬਰ ਨਹੀਂ ਆ ਰਹੀ। ਝਾਰਖੰਡ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਸ਼ੁਰੂ ਹੋ ਗਈ। ਇਸੇ ਦੌਰਾਨ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਪਹਿਲਾਂ ਨਾਲੋਂ ਘੱਟ ਸੀਟਾਂ ਹਾਸਲ ਕਰਨ ਅਤੇ ਮਹਾਰਾਸ਼ਟਰ ਦੀ ਸੱਤਾ ਉੱਤੇ ਕਾਬਜ਼ ਰਹਿਣ ਤੋਂ ਨਾਕਾਮ ਰਹੀ ਭਾਰਤੀ ਜਨਤਾ ਪਾਰਟੀ ਝਾਰਖੰਡ ਵਿੱਚ ਵੀ ਪੱਛੜ ਕੇ ਚੱਲ ਰਹੀ ਹੈ। 81 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਬਹੁਮਤ ਲਈ 41 ਸੀਟਾਂ ਚਾਹੀਦੀਆਂ ਹਨ ਜਦਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਿਰਫ 27 ਸੀਟਾਂ ਉੱਤੇ ਹੀ ਅੱਗੇ ਚੱਲ ਰਹੇ ਹਨ ।
ਝਾਰਖੰਡ ਮੁਕਤੀ ਮੋਰਚਾ ਦੇ ਉਮੀਦਵਾਰ 25 ਅਤੇ ਕਾਂਗਰਸ ਦੇ ਉਮੀਦਵਾਰ 13 ਸੀਟਾਂ ਉੱਤੇ ਅੱਗੇ ਹਨ ਆਸਾਰ ਹਨ ਕਿ ਝਾਰਖੰਡ ਵਿੱਚ ਕਾਂਗਰਸ, ਝਾਰਖੰਡ ਮੁਕਤੀ ਮੋਰਚਾ ਅਤੇ ਰਾਸ਼ਟਰੀ ਜਨਤਾ ਦਲ ਦੇ ਗੱਠਜੋੜ ਨੂੰ ਬਹੁਮਤ ਮਿਲ ਸਕਦਾ ਹੈ।
ਯਾਦ ਰਹੇ ਕਿ ਇਹ ਜਾਣਕਾਰੀ ਹੁਣ ਤੱਕ ਦੇ ਰੁਝਾਨਾਂ ਉੱਤੇ ਆਧਾਰਿਤ ਹੈ ਅਤੇ ਪੱਕੇ ਨਤੀਜੇ ਅੱਜ ਸ਼ਾਮ ਤੱਕ ਆਉਣ ਦੀ ਉਮੀਦ ਹੈ।
Related Topics: BJP, BJP Yuva Morcha, Congress Party, Jharkhand, Jharkhand Election, Narendra Modi Led BJP Government in India (2019-2024)