ਆਮ ਖਬਰਾਂ » ਸਿਆਸੀ ਖਬਰਾਂ

ਗ੍ਰਹਿ ਮੰਤਰਾਲੇ ਨੇ ਐਨ.ਆਈ.ਏ. ਨੂੰ ਆਰ.ਐਸ.ਐਸ. ਆਗੂ ਰਵਿੰਦਰ ਗੋਸਾਈਂ ਕਤਲ ਦੀ ਜਾਂਚ ਲਈ ਦਿੱਤੇ ਹੁਕਮ

November 17, 2017 | By

ਚੰਡੀਗੜ੍ਹ: ਭਾਰਤ ਦੇ ਗ੍ਰਹਿ ਮੰਤਰਾਲੇ ਨੇ ਬੁੱਧਵਾਰ (15 ਨਵੰਬਰ, 2017) ਨੂੰ ਜਾਂਚ ਏਜੰਸੀ ਐਨ.ਆਈ.ਏ. ਨੂੰ ਲੁਧਿਆਣਾ ਵਿਚਲੇ ਹਿੰਦੂ ਆਗੂ ਦੇ ਕਤਲ ਦੀ ਜਾਂਚ ਦੇ ਹੁਕਮ ਦਿੱਤੇ ਹਨ। ਪਿਛਲੇ ਮਹੀਨੇ ਲੁਧਿਆਣਾ ‘ਚ ਆਰ.ਐਸ.ਐਸ. ਦੀ ਮੋਹਨ ਸ਼ਾਖਾ ਦੇ ਸੰਘ ਪ੍ਰਚਾਰਕ ਰਵਿੰਦਰ ਗੋਸਾਈਂ ਦਾ ਕਤਲ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਕਰ ਦਿੱਤਾ ਸੀ।

ਆਰ.ਐਸ.ਐਸ. ਆਗੂ ਰਵਿੰਦਰ ਗੋਸਾਈ (ਫਾਈਲ ਫੋਟੋ)

ਆਰ.ਐਸ.ਐਸ. ਆਗੂ ਰਵਿੰਦਰ ਗੋਸਾਈ (ਫਾਈਲ ਫੋਟੋ)

ਦਿਲਚਸਪ ਗੱਲ ਇਹ ਹੈ ਕਿ ਇਹ ਮਾਮਲਾ ਪਹਿਲਾਂ ਹੀ ਜਾਂਚ ਅਧੀਨ ਹੈ ਅਤੇ ਇਸ ਮਹੀਨੇ ਦੇ ਸ਼ੁਰੂ ਵਿਚ ਪੰਜਾਬ ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਉਸਨੇ ਇਸ ਮਾਮਲੇ ਵਿਚ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਸਤੋਂ ਅਲਾਵਾ ਪੁਲਿਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਇਹ ਕਤਲ ਪੰਜਾਬ ਵਿਚ ਫਿਰਕੂ ਫਸਾਦ ਕਰਵਾਉਣ ਲਈ ਆਈ.ਐਸ.ਆਈ. ਦੀ ਸਾਜ਼ਿਸ਼ ਦਾ ਹਿੱਸਾ ਸੀ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਸਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਗ੍ਰਿਫਤਾਰ ਸ਼ੱਕੀਆਂ ਹੀ ਜਨਵਰੀ 2017 ‘ਚ ਲੁਧਿਆਣਾ ਵਿਚ ਸ੍ਰੀ ਹਿੰਦੂ ਤਖ਼ਤ ਦੇ ਪ੍ਰਚਾਰ ਮੈਨੇਜਰ ਅਮਿਤ ਸ਼ਰਮਾ, ਅਪ੍ਰੈਲ 2016 ‘ਚ ਖੰਨਾ ‘ਚ ਦੁਰਗਾ ਦਾਸ ਗੁਪਤਾ, ਜੁਲਾਈ 2017 ‘ਚ ਲੁਧਿਆਣਾ ‘ਚ ਪਾਸਟਰ ਸੁਲਤਾਨ ਮਸੀਹ, ਫਰਵਰੀ 2017 ‘ਚ ਡੇਰਾ ਸਿਰਸਾ ਦੇ ਪੈਰੋਕਾਰ ਸਤਪਾਲ ਕੁਮਾਰ ਅਤੇ ਉਸਦੇ ਲੜਕੇ ਦਾ ਖੰਨਾ ‘ਚ ਹੋਏ ਕਤਲਾਂ ਲਈ ਜ਼ਿੰਮੇਵਾਰ ਹਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

MHA Asks NIA To Probe RSS Leader Ravinder Gosai’s Murder Case …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,