ਸਿਆਸੀ ਖਬਰਾਂ » ਸਿੱਖ ਖਬਰਾਂ

ਪੀਲੀਭੀਤ ਜੇਲ੍ਹ ਕਤਲੇਆਮ; ਤਰਲੋਚਨ ਸਿੰਘ ਅਤੇ ਰਾਮੂਵਾਲੀਆ ਦੀ ਚੁਪ ਸਵਾਲਾਂ ਦੇ ਘੇਰੇ ਵਿਚ:ਬੀਰ ਦਵਿੰਦਰ

May 15, 2016 | By

ਪਟਿਆਲਾ: ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਪੀਲੀਭੀਤ ਜੇਲ੍ਹ ਵਿਚ ਵਾਪਰੇ ਸਿੱਖ ਕਤਲੇਆਮ ਬਾਰੇ ਚੁੱਪ ਰਹਿਣ ’ਤੇ ਪੀਲੀਭੀਤ ਤੋਂ ਸੰਸਦ ਮੈਂਬਰ ਮੇਨਕਾ ਗਾਂਧੀ, ਘੱਟਗਿਣਤੀ ਕਮਿਸ਼ਨ ਦੇ ਤਰਲੋਚਨ ਸਿੰਘ ਅਤੇ ਉੱਤਰ ਪ੍ਰਦੇਸ਼ ਕੈਬਨਿਟ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਸਵਾਲਾ ਦੇ ਘੇਰੇ ਵਿਚ ਲਿਆਂਦਾ ਹੈ।

bir devinder singh

ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਉਕਤ ਤਿੰਨੋ ਸਿਆਸਤਦਾਨ ਆਪਣੇ ਕੰਮ ਵਿਚ ਪੂਰੀ ਤਰ੍ਹਾਂ ਫੇਲ੍ਹ ਹੋਏ ਹਨ ਇਨ੍ਹਾਂ ਨੂੰ ਜਨਤਕ ਤੌਰ ’ਤੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਮੇਨਕਾ ਗਾਂਧੀ ਜੋ ਕਿ ਲੋਕ ਸਭਾ ਵਿਚ ਕੈਬਨਿਟ ਮੰਤਰੀ ਹਨ, ਪੀਲੀਭੀਤ ਤੋਂ 6 ਵਾਰ ਜਿੱਤ ਉਥੋਂ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ, ਉਨ੍ਹਾਂ ਕਦੇ ਵੀ ਲੋਕ ਸਭਾ ਜਾਂ ਕਿਸੇ ਹੋਰ ਮੰਚ ’ਤੇ ਇਹ ਸਵਾਲ ਕਿਉਂ ਨਹੀਂ ਚੁਕਿਆ।

ਬੀਰ ਦਵਿੰਦਰ ਨੇ ਕਿਹਾ, “ਉਨ੍ਹਾਂ ਦੀ ਰਹੱਸਮਈ ਚੁੱਪ ਸਵਾਲ ਹੈ ਉਥੋਂ ਦੇ ਲੋਕਾਂ ਲਈ ਖਾਸ ਤੌਰ ’ਤੇ ਸਿੱਖਾਂ ਲਈ, ਜਦੋਂ ਉਸਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਸਨੇ ਕੀ ਕਦਮ ਚੁੱਕੇ”।

ਉਨ੍ਹਾਂ ਇਹ ਵੀ ਪੁੱਛਿਆ ਕਿ ਤਰਲੋਚਨ ਸਿੰਘ ਜੋ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਰਹੇ ਹਨ, ਉਨ੍ਹਾਂ ਆਪਣੇ ਵਲੋਂ ਕੋਈ ਕਦਮ ਕਿਉਂ ਨਹੀਂ ਚੁੱਕਿਆ। ਇਥੇ ਇਹ ਦੱਸਣਾ ਵੀ ਪ੍ਰਸੰਗਿਕ ਹੈ ਕਿ 2003 ਤੋਂ ਫਰਵਰੀ 2006 ਤਕ ਉਹ ਕਮਿਸ਼ਨ ਦੇ ਚੇਅਰਮੈਨ ਸੀ। ਹੁਣ ਉਹ ਰਾਜ ਸਭਾ ਦੇ ਸੰਸਦ ਬਣ ਗਏ ਹਨ, ਪਰ ਕਦੇ ਵੀ ਉਨ੍ਹਾਂ ਇਸ ਮੁੱਦੇ ਨੂੰ ਨਹੀਂ ਚੁੱਕਿਆ। ਇਨ੍ਹਾਂ ਕਾਫੀ ਹੈ ਤਰਲੋਚਨ ਸਿੰਘ ਦੇ ਚਾਲ-ਚਲਣ ਨੂੰ ਸਮਝਣ ਲਈ।

ਇਸੇ ਤਰ੍ਹਾਂ, ਬਲਵੰਤ ਸਿੰਘ ਰਾਮੂਵਾਲੀਆ ਵੀ ਇਸ ਮੁੱਦੇ ’ਤੇ ਫੇਲ੍ਹ ਹੋਏ ਹਨ, ਚਾਹੇ ਉਹ ਕੌਮੀ ਘੱਟਗਿਣਤੀ ਕਮਿਸ਼ਨ ਦੇ ਮੈਂਬਰ ਦੇ ਰੂਪ ਵਿਚ ਜਾਂ ਐਚ.ਡੀ. ਦੇਵਗੌੜਾ ਦੇ ਸਮੇਂ ਕੇਂਦਰੀ ਮੰਤਰੀ ਦੇ ਰੂਪ ਵਿਚ। ਹੁਣ ਉਹ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਰਕਾਰ ਵਿਚ ਯੂ.ਪੀ. ਦਾ ਜੇਲ੍ਹ ਮੰਤਰੀ ਬਣ ਗਿਆ ਹੈ।

ਬੀਰ ਦਵਿੰਦਰ ਸਿੰਘ ਨੇ ਕਿਹਾ, “ਹੁਣ ਦੇਖਦੇ ਹਾਂ ਕਿ ਰਾਮੂਵਾਲੀਆ ਪੀੜਤਾਂ ਦੇ ਕੇਸ ਨੂੰ ਕਿਵੇਂ ਰੱਖਦਾ ਹੈ” ਉਨ੍ਹਾਂ ਅੱਗੇ ਮੰਗ ਕੀਤੀ ਕਿ “ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ”।

ਜ਼ਿਕਰਯੋਗ ਹੈ ਕਿ 1994 ਵਿਚ ਨਵੰਬਰ 8 ਤੇ 9 ਦੀ ਦਰਮਿਆਨੀ ਰਾਤ ਨੂੰ ਪੀਲੀਭੀਤ ਜੇਲ੍ਹ ਵਿਚ ਨਜ਼ਰਬੰਦ 28 ਸਿੱਖਾਂ ਨੂੰ ਜੇਲ੍ਹ ਅਮਲੇ ਨੇ ਜੇਲ੍ਹ ਦੇ ਸੁਪਰੀਡੈਂਟ ਵਿਂਦਿਆਚਲ ਸਿੰਘ ਯਾਦਵ ਦੀ ਅਗਵਾਈ ਵਿਚ ਅੰਨ੍ਹਾ ਤਸ਼ੱਦਦ ਕੀਤਾ। ਇਹ ਕਾਰਾ ਇੰਨਾ ਜ਼ੁਲਮੀ ਸੀ ਕਿ ਅਗਲੇ 12 ਘੰਟਿਆਂ ਵਿਚ 6 ਸਿੱਖਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਲਿਜਾਇਆ ਗਿਆ। ਇਕ ਹੋਰ ਗੰਭੀਰ ਜ਼ਖਮੀ ਸਿੱਖ ਬਚਿੱਤਰ ਸਿੰਘ ਨੂੰ ਲਖਨਊ ਦੇ ਕਿੰਗ ਜੌਰਜ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਇਲਾਜ ਲਈ ਭੇਜਿਆ ਗਿਆ ਜੋ ਜ਼ਖਮਾਂ ਦੀ ਤਾਬ ਨਾ ਝੱਲਦਿਆਂ 12 ਦਿਨਾਂ ਬਾਅਦ ਪੂਰਾ ਹੋ ਗਿਆ। ਬਾਕੀ ਦੇ 21 ਸਿੱਖ ਵੀ ਗੰਭੀਰ ਰੂਪ ਵਿਚ ਜ਼ਖਮੀ ਹੋਏ ਸਨ ਅਤੇ ਉਨ੍ਹਾਂ ਨੂੰ ਇਲਾਜ ਤੋਂ ਬਾਅਦ ਮੁੜ ਜੇਲ੍ਹ ਭੇਜ ਦਿੱਤਾ ਗਿਆ।

ਧੰਨਵਾਦ: ਹਿੰਦੁਸਤਾਨ ਟਾਈਮਸ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,