ਆਮ ਖਬਰਾਂ

ਕੇਂਦਰ ਵਲੋਂ ਜੀਐਸਟੀ ‘ਚ ਛੂਟ ਨਾ ਦੇਣ ‘ਤੇ ਸ਼੍ਰੋਮਣੀ ਕਮੇਟੀ ਵਲੋਂ ਜੀਐਸਟੀ ਨੰਬਰ ਲਈ ਚਾਰਾਜੋਈ ਸ਼ੁਰੂ

September 12, 2017 | By

ਅੰਮ੍ਰਿਤਸਰ: ਜੀਐਸਟੀ ਲਾਗੂ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਜੀਐਸਟੀ ਤੋਂ ਛੋਟ ਲਈ ਚਾਰਾਜੋਈ ਕੀਤੀ ਗਈ ਹੈ ਪਰ ਹਾਲੇ ਤਕ ਛੋਟ ਨਾ ਮਿਲਣ ਦੀ ਸੂਰਤ ‘ਚ ਕਮੇਟੀ ਨੇ ਜੀਐਸਟੀ ਰਜਿਸਟਰੇਸ਼ਨ ਨੰਬਰ ਵਾਸਤੇ ਕਾਨੂੰਨੀ ਅਤੇ ਵਿੱਤੀ ਮਾਹਰਾਂ ਨਾਲ ਸਲਾਹ-ਮਸ਼ਵਰਾ ਸ਼ੁਰੂ ਕੀਤਾ ਹੈ।

ਪ੍ਰੋ. ਕਿਰਪਾਲ ਸਿੰਘ ਬਡੂੰਗਰ

ਪ੍ਰੋ. ਕਿਰਪਾਲ ਸਿੰਘ ਬਡੂੰਗਰ

ਜੀਐਸਟੀ ਲਾਗੂ ਹੋਣ ਤੋਂ ਬਾਅਦ ਕਮੇਟੀ ਨੂੰ ਲੰਗਰ ਦੀਆ ਵਸਤਾਂ ਦੀ ਖ਼ਰੀਦ ’ਤੇ ਜੀਐਸਟੀ ਦੇਣਾ ਪੈ ਰਿਹਾ ਹੈ। ਜੀਐਸਟੀ (ਗੁਡਸ ਐਂਡ ਸਰਵਿਸ ਟੈਕਸ) ਲਾਗੂ ਹੋਣ ਤੋਂ ਪਹਿਲਾਂ ਜੀਐਸਟੀ ਦੀ ਥਾਂ ‘ਤੇ ਚੱਲਦੇ ਟੈਕਸ ਵੈਟ ਦੀ ਸ਼੍ਰੋਮਣੀ ਕਮੇਟੀ ਸਮੇਤ ਹੋਰ ਧਾਰਮਿਕ ਅਦਾਰਿਆਂ ਨੂੰ ਛੋਟ ਪ੍ਰਾਪਤ ਸੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਕਾਨੂੰਨੀ ਤੇ ਵਿੱਤੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ ਤਾਂ ਜੋ ਜੀਐਸਟੀ ਰਜਿਸਟਰੇਸ਼ਨ ਨੰਬਰ ਲਿਆ ਜਾ ਸਕੇ। ਇਸ ਮਾਮਲੇ ਸਬੰਧੀ ਇੱਕ ਸਬ ਕਮੇਟੀ ਵੀ ਬਣਾਈ ਗਈ ਹੈ, ਜੋ ਸਮੁੱਚੇ ਮਾਮਲੇ ਨੂੰ ਦੇਖੇਗੀ। ਜੀਐਸਟੀ ਤੋਂ ਛੋਟ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਜੀਐਸਟੀ ਕੌਂਸਲ ਦੇ ਮੈਂਬਰਾਂ ਨੂੰ ਪੱਤਰ ਭੇਜੇ ਵੀ ਗਏ ਸਨ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਜੀਐਸਟੀ ਕੌਂਸਲ ਵੱਲੋਂ ਸ਼੍ਰੋਮਣੀ ਕਮੇਟੀ ਦੇ ਪੱਖ ਵਿੱਚ ਫ਼ੈਸਲਾ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਜੀਐਸਟੀ ਕੌਂਸਲ ਦੇ ਚੇਅਰਮੈਨ, ਕੇਂਦਰੀ ਵਿੱਤ ਮੰਤਰੀ, ਪ੍ਰਧਾਨ ਮੰਤਰੀ ਤੋਂ ਇਲਾਵਾ ਸੂਬੇ ਦੇ ਮੁੱਖ ਮੰਤਰੀ ਨੂੰ ਵੀ ਪੱਤਰ ਭੇਜ ਕੇ ਅਪੀਲ ਕੀਤੀ ਜਾ ਚੁੱਕੀ ਹੈ ਕਿ ਗੁਰਦੁਆਰਿਆਂ ਨੂੰ ਜੀਐਸਟੀ ਤੋਂ ਛੋਟ ਦਿੱਤੀ ਜਾਵੇ।

ਸਬੰਧਤ ਖ਼ਬਰ:

ਕੇਂਦਰ ਨਾਲ ਰਾਬਤਾ ਕਰਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਆਪਣੇ ਹਿੱਸੇ ਦੀ ਜੀਐਸਟੀ ਹਟਾਉਣ: ਪ੍ਰੋ. ਬਡੂੰਗਰ …

ਜੀਐਸਟੀ ਲਾਗੂ ਹੋਣ ਨਾਲ ਸ਼੍ਰੋਮਣੀ ਕਮੇਟੀ ਨੂੰ ਹਰ ਸਾਲ 9 ਤੋਂ 10 ਕਰੋੜ ਰੁਪਏ ਜੀਐਸਟੀ ਵਜੋਂ ਭੁਗਤਾਨ ਕਰਨਾ ਪਵੇਗਾ। ਇਸ ਵੇਲੇ ਲੰਗਰ ਵਿੱਚ ਵਰਤੇ ਜਾਂਦੇ ਦੇਸੀ ਘਿਉ ’ਤੇ 12 ਫੀਸਦ, ਖੰਡ ’ਤੇ 18 ਫੀਸਦ ਅਤੇ ਦਾਲਾਂ ’ਤੇ 5 ਫੀਸਦ ਜੀਐਸਟੀ ਲਾਗੂ ਹੈ। ਇਨ੍ਹਾਂ ਵਸਤਾਂ ’ਤੇ ਸ਼੍ਰੋਮਣੀ ਕਮੇਟੀ ਸਾਲਾਨਾ 70 ਤੋਂ 80 ਕਰੋੜ ਰੁਪਏ ਖਰਚ ਕਰਦੀ ਹੈ। ਜਦਕਿ ਸਿਰਫ ਦਰਬਾਰ ਸਾਹਿਬ ਦੇ ਲੰਗਰ ਵਾਸਤੇ ਦੇਸੀ ਘਿਉ ਦਾ ਸਾਲਾਨਾ ਖਰਚਾ ਲਗਪਗ 30 ਕਰੋੜ ਰੁਪਏ ਹੈ। ਗੁਰੂ ਰਾਮਦਾਸ ਲੰਗਰ ਦੇ ਮੈਨੇਜਰ ਰਘਬੀਰ ਸਿੰਘ ਮੰਡ ਨੇ ਦੱਸਿਆ ਕਿ ਇਥੇ ਢਾਈ ਤੋਂ ਤਿੰਨ ਕਰੋੜ ਰੁਪਏ ਪ੍ਰਤੀ ਮਹੀਨਾ ਦੇਸੀ ਘਿਉ, ਸੁੱਕਾ ਦੁੱਧ ਅਤੇ ਦਾਲਾਂ ਦੀ ਖਰੀਦ ’ਤੇ ਖਰਚ ਹੁੰਦੇ ਹਨ।

ਸਬੰਧਤ ਖ਼ਬਰ:

ਜੇ ਸ਼੍ਰੋਮਣੀ ਕਮੇਟੀ ਜੀਐਸਟੀ ਦੇ ਖਿਲਾਫ ਸੰਘਰਸ਼ ਕਰੇ ਤਾਂ ਅਸੀਂ ਪੂਰਾ ਸਾਥ ਦਿਆਂਗੇ: ਸਰਨਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,