Tag Archive "dr-sewak-singh"

ਸੈਮੀਨਾਰ ਲਾਈ ਜਾਰੀ ਪੋਸਟਰ

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਸਿੱਖ ਪ੍ਰਤੀਕਰਮ ਵਿਸ਼ੇ ‘ਤੇ ਯਮੁਨਾਨਗਰ ‘ਚ ਸੈਮੀਨਾਰ 8 ਜਨਵਰੀ ਨੂੰ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਿੱਖ ਪ੍ਰਤੀਕਰਮ ਵਿਸ਼ੇ 'ਤੇ ਸੈਮੀਨਾਰ ਕਾਰਵਾਇਆ ਜਾ ਰਿਹਾ ਹੈ। 8 ਜਨਵਰੀ 2017 ਨੂੰ ਗੁਰਦੁਆਰਾ ਪੇਪਰ ਮਿਲ, ਯਮੁਨਾਨਗਰ ਵਿਖੇ ਹੋਣ ਵਾਲੇ ਇਸ ਸੈਮੀਨਾਰ 'ਚ ਡਾ. ਸੇਵਕ ਸਿੰਘ (ਈਟਰਨਲ ਯੂਨੀਵਰਸਿਟੀ, ਬੜੂ ਸਾਹਿਬ) ਮੁੱਖ ਬੁਲਾਰੇ ਹੋਣਗੇ। ਸੈਮੀਨਾਰ ਸਵੇਰੇ 11 ਵਜੇ ਸ਼ੁਰੂ ਹੋ ਕੇ ਦੁਪਹਿਰ 1 ਵਜੇ ਤਕ ਚੱਲੇਗਾ।

20170105_100220

ਸਿੱਖੀ ਦੇ ਸਨਮੁਖ ਬੁੱਤ ਪੂਜਾ ਦੇ ਰਾਹ ਅਤੇ ਰੂਪ (ਲੇਖਕ: ਸੇਵਕ ਸਿੰਘ)

ਨਵੀਆਂ ਖੋਜਾਂ ਮਨੁੱਖ ਦੇ ਮਨ ਅਤੇ ਸਰੀਰ ਉੱਤੇ ਸੰਸਾਰਕ ਸੁਖਾਂ ਦਾ ਅਸਰ ਵਧੇਰੇ ਪੱਕਾ ਅਤੇ ਗੁੰਝਲ਼ਦਾਰ ਕਰਦੀਆਂ ਹਨ। ਮਨੁੱਖੀ ਇਤਿਹਾਸ ਵਿਚ ਕੁਝ ਖੋਜਾਂ ਐਸੀਆਂ ਹਨ ਜਿਨ੍ਹਾਂ ਨੇ ਅਣਕਿਆਸੇ ਤਰੀਕੇ ਨਾਲ ਮਨੁੱਖੀ ਜੀਵਨ ਅਤੇ ਆਲੇ ਦੁਆਲੇ ਦੇ ਕੁਦਰਤੀ ਚਲਣ (ਵਹਾਅ) ਵਿਚ ਵੀ ਸਦਾ ਲਈ ਫਰਕ ਪਾ ਦਿੱਤਾ ਹੈ।ਇਹਨਾਂ ਫਰਕਾਂ ਦਾ ਸਾਂਝਾ ਅਧਾਰ ਬਿਜਲਈ ਦੁਨੀਆਂ ਹੈ, ਜਿਸ ਦੀ ਸਿੱਖ ਨੁਕਤੇ ਤੋਂ ਚਰਚਾ ਵਜੋਂ ਇਹ ਲਿਖਤ ਹੈ।

sewak-singh-at-samvad-seminar

ਸ਼ਬਦ ਅਤੇ ਦ੍ਰਿਸ਼ ਰਾਹੀਂ ਮਨੁੱਖ ਦੀ ਘਾੜਤ: ਗਿਆਨ ਅਤੇ ਜਾਣਕਾਰੀ ਦੇ ਸਾਧਨ – ਡਾ. ਸੇਵਕ ਸਿੰਘ (ਵੀਡੀਓ)

ਸੰਵਾਦ ਵਲੋਂ 10 ਸਤੰਬਰ, 2016 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ "ਭਾਰਤੀ ਰਾਸ਼ਟਰ ਦੇ ਨਿਰਮਾਣ 'ਚ ਮੀਡੀਆ ਅਤੇ ਮਨੋਰੰਜਨ ਸਾਧਨਾਂ ਦੀ ਵਰਤੋਂ" ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ।

ਸੈਮੀਨਾਰ ਦੌਰਾਨ ਹਾਜ਼ਰ ਸ੍ਰੋਤੇ ਵਿਦਵਾਨਾਂ ਦੇ ਵਿਚਾਰ ਸੁਣਦੇ ਹੋਏ

“ਉਪ-ਮਹਾਂਦੀਪ ਦੀਆਂ ਬੋਲੀਆਂ ਅਤੇ ਭਾਰਤੀ ਰਾਸ਼ਟਰ ਦੀ ਉਸਾਰੀ” ਵਿਸ਼ੇ ‘ਤੇ ਕਰਵਾਏ ਸੈਮੀਨਾਰ ਦੀ ਰਿਪੋਰਟ

'ਸਰਬੱਤ ਦੇ ਭਲੇ' ਦੇ ਉਦੇਸ਼ ਲਈ ਬਣੇ ਵਿਚਾਰ ਮੰਚ 'ਸੰਵਾਦ' ਵਲੋਂ ਐਤਵਾਰ ਪੰਜਾਬੀ ਭਵਨ, ਲੁਧਿਆਣਾ ਵਿਚ ਉਪ-ਮਹਾਂਦੀਪ ਦੀਆਂ ਬੋਲੀਆਂ ਅਤੇ ਭਾਰਤੀ ਰਾਸ਼ਟਰ ਦੀ ਉਸਾਰੀ ਵਿਸ਼ੇ ਉੱਪਰ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਭਾਰਤੀ ਉਪ-ਮਹਾਂਦੀਪ ਦੇ ਵੱਖ-ਵੱਖ ਕੋਨਿਆਂ ਤੋਂ ਵਿਦਵਾਨ ਸੱਜਣ ਅਤੇ ਭਾਸ਼ਾ-ਵਿਗਿਆਨੀ ਸ਼ਾਮਲ ਹੋਏ। ਇਸ ਸੈਮੀਨਾਰ ਦੇ ਪਹਿਲੇ ਅਤੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਲੜੀਵਾਰ ਕੌਮਾਂਤਰੀ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ ਅਤੇ ਪ੍ਰੋ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤੀ।

A (1)

‘ਸੰਵਾਦ’ ਵਲੋਂ ਉਪਮਹਾਂਦੀਪ ਦੀਆਂ ਬੋਲੀਆਂ ਅਤੇ ਭਾਰਤੀ ਰਾਸ਼ਟਰ ਦੀ ਉਸਾਰੀ ਵਿਸ਼ੇ ‘ਤੇ ਸੈਮੀਨਾਰ 24 ਨੂੰ

'ਸਰਬੱਤ ਦੇ ਭਲੇ' ਦੇ ਉਦੇਸ਼ ਲਈ ਬਣੇ ਵਿਚਾਰ ਮੰਚ 'ਸੰਵਾਦ' ਵਲੋਂ “ਉਪ-ਮਹਾਂਦੀਪ ਦੀਆਂ ਬੋਲੀਆਂ ਅਤੇ ਭਾਰਤੀ ਰਾਸ਼ਟਰ ਦੀ ਉਸਾਰੀ” ਵਿਸ਼ੇ ਉੱਪਰ ਸੈਮੀਨਾਰ ਕਰਵਾਇਆ ਜਾ ਰਿਹਾ ਹੈ। 'ਸੰਵਾਦ' ਵਲੋਂ ਕਰਵਾਏ ਜਾ ਰਹੇ ਇਸ ਸੈਮੀਨਾਰ ਨੂੰ ਦੋ ਭਾਗਾ ਵਿਚ ਵੰਡਿਆ ਗਿਆ ਹੈ ਪਹਿਲਾ ਭਾਗ ਸਵੇਰੇ 10 ਵਜੇ ਤੋਂ 12:30 ਤਕ ਹੋਵੇਗਾ ਜਿਸ ਦੀ ਪ੍ਰਧਾਨਗੀ ਕੌਮਾਂਤਰੀ ਪੰਜਾਬੀ ਸ਼ਾਇਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਪ੍ਰੋਫੈਸਰ ਡਾ. ਸੁਰਜੀਤ ਪਾਤਰ ਕਰਨਗੇ।

Saka Ate Siyasat

ਸਾਕਾ ਅਤੇ ਸਿਆਸਤ … (ਲੇਖਕ: ਡਾ. ਸੇਵਕ ਸਿੰਘ)

‘ਜਿਸ ਦਿਨ ਦਰਬਾਰ ਸਾਹਿਬ ਉਪਰ ਫੌਜ ਨੇ ਹਮਲਾ ਕੀਤਾ ਉਸ ਦਿਨ ਖਾਲਿਸਤਾਨ ਦੀ ਨੀਂਹ ਟਿਕ ਜਾਵੇਗੀ।’ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਇਹ ਵਾਕ ਡੂੰਘੇ ਅਰਥ ਰੱਖਦਾ ਹੈ ਤੇ ਇਸ ਵਾਕ ਦੇ ਅਰਥ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ।

Sewak-Singh

ਬੋਲੀ ਦਾ ਫਿਕਰ

ਇਸ ਗੱਲ ਦਾ ਦੁੱਖ ਤਾਂ ਬੜੇ ਲੋਕ ਮੰਨਦੇ ਵੇਖੇ ਨੇ ਕਿ ਪੰਜਾਬ ਦੀ ਨਵੀਂ ਪੀੜ੍ਹੀ ਪੰਜਾਬੀ ਬੋਲੀ ਤੋਂ ਮੂੰਹ ਮੋੜ ਰਹੀ ਹੈ ਪਰ ਬੋਲੀ ਦੇ ਸਵਾਲ ਨੂੰ ਲੈ ਕੇ ਨਵੀਂ ਪੀੜ੍ਹੀ ਬਾਰੇ ਹੋਣ ਵਾਲੇ ਦੁੱਖ ਦਾ ਖਾਤਮਾ ਇਥੇ ਹੀ ਨਹੀਂ ਹੋ ਜਾਂਦਾ ਸਗੋਂ ਇਥੋਂ ਸ਼ੁਰੂ ਮੰਨਣਾ ਚਾਹੀਦਾ ਏ। ਦੁਨੀਆਂ ਵਿੱਚ ਇਸ ਵੇਲੇ ਬਹੁਤ ਸਾਰੇ ਸਭਿਆਚਾਰਾਂ ਅਤੇ ਕੌਮਾਂ ਦੇ ਸਿਆਣਿਆਂ ਨੂੰ ਚਿੰਤਾ ਹੈ ਕਿ ਉਹਨਾਂ ਦੀ ਅਗਲੀ ਨਸਲ ਉਹਨਾਂ ਦਾ ਵਿਰਸਾ ਤਿਆਗ ਰਹੀ ਜਾਂ ਭੁੱਲ ਰਹੀ ਹੈ। ਆਪਣੀ ਬੋਲੀ ਨੂੰ ਤਿਆਗਣ ਦਾ ਜਿਹੜਾ ਰੁਝਾਨ ਨਵੀਂ ਪੀੜ੍ਹੀ ਅੰਦਰ ਭਾਰੂ ਹੋ ਰਿਹਾ ਹੈ ਇਸ ਦਾ ਹੱਲ ਹਰ ਸਭਿਆਚਾਰ ਜਾਂ ਕੌਮ ਦੇ ਲੋਕਾਂ ਨੇ ਆਪਣੀ ਆਪਣੀ ਸਮਝ ਅਤੇ ਸਮਰੱਥਾ ਅਨੁਸਾਰ ਕਰਨਾ ਹੈ ਪਰ ਜਿਸ ਕਦਰ ਇਹ ਵਰਤਾਰਾ ਵੱਧ ਰਿਹਾ ਹੈ ਇਸ ਦੇ ਸਿੱਧੇ ਅਤੇ ਸੌਖੇ ਹੱਲ ਦਾ ਕੋਈ ਰਾਹ ਨਜ਼ਰ ਨਹੀਂ ਆਉਂਦਾ।

Sewak-Singh

ਜੂਨ 84 ਨੂੰ ਭੁੱਲਣ ਦੀ ਗੱਲ : -ਡਾ. ਸੇਵਕ ਸਿੰਘ (ਸਾਬਕਾ ਪ੍ਰਧਾਨ) ਸਿੱਖ ਸਟੂਡੈਂਟਸ ਫੈਡਰੇਸ਼ਨ

ਤਾਜ਼ਾ ਲੰਘੀਆਂ ਲੋਕ ਸਭਾ ਚੋਣਾਂ ਸਮੇਂ ਪਏ ਦਲਬਦਲੀ ਦੇ ਗਾਹ ਵਿਚ ਅੰਗਰੇਜ਼ੀ ਅਖ਼ਬਾਰ ਹਿੰਦੋਸਤਾਨ ਟਾਈਮਜ਼ ਨੇ ਲਿਖਿਆ (ਗਿੱਲ ਜੂਨ ੮੪ ਨੂੰ ਭੁੱਲਿਆ)। ਸੁਣਿਐ ਇਹ ਪਹਿਲਾਂ ਹਰ ਸਾਲ ਇਹ ਦਿਹਾੜਾ ਮਨਾਇਆ ਕਰਦਾ ਸੀ। ਉਸਦੇ ਦਲ ਵਾਲਿਆਂ ਅਤੇ ਸਾਥੀਆਂ ਨੇ ਇਕ ਰਟਿਆ-ਰਟਾਇਆ ਬਿਆਨ ਦਿੱਤਾ- "ਪੰਥ ਦੀ ਪਿੱਠ ਵਿਚ ਛੁਰਾ ਮਾਰਿਐ"। ਇਸ ਬਾਰੇ ਇੱਕ ਟਿੱਪਣੀ ਕੈਨੇਡਾ ਤੋਂ ਨਿਕਲਦੇ ਪੰਜਾਬੀ ਅਖ਼ਬਾਰ 'ਚੜ੍ਹਦੀ ਕਲਾ' ਨੇ ਕੀਤੀ- "ਜਿਨ੍ਹਾਂ ਨੇ ਪੰਥ ਦੀ ਪਿੱਠ ਵਿਚ ਛੁਰਾ ਮਾਰਿਆ, ਗਿੱਲ ਨੇ ਤਾਂ ਉਨ੍ਹਾਂ ਦੀ ਪਿੱਠ ਵਿਚ ਛੁਰਾ ਮਾਰਿਐ"। ਇਸੇ ਖ਼ਬਰ ਬਾਰੇ ਕਾਮਰੇਡਾਂ ਦੇ ਅਖ਼ਬਾਰ 'ਨਵਾਂ ਜ਼ਮਾਨਾ' ਨੇ ਵੀ ਸੰਪਾਦਕੀ ਲਿਖੀ ਕਿ ਜਦੋਂ ਗਿੱਲ ਅਤੇ ਉਹਦੇ ਵਰਗੇ ਹੋਰ ਅਨੇਕਾਂ ਘਰਾਂ ਤੋਂ ਚੱਲੇ ਸਨ ਤਾਂ ਉਦੋਂ ਇਹ ਸਾਰੇ ਇਸ ਤਰ੍ਹਾਂ ਦੇ ਨਹੀਂ ਸਨ। ਇਨ੍ਹਾਂ ਦੇ ਇਸ ਤਰ੍ਹਾਂ ਹੋਣ ਵਿਚ ਭਿੰਡਰਾਂਵਾਲੇ ਨਾਲੋਂ ਸ. ਬਾਦਲ ਵਰਗਿਆਂ ਦਾ ਵੱਧ ਦੋਸ਼ ਹੈ। ਅਖ਼ਬਾਰਾਂ ਵਿਚ ਛਪੇ ਬਿਆਨ ਅਤੇ ਅਲਫਾ ਟੀ.ਵੀ. 'ਤੇ ਗੱਲਬਾਤ ਦੌਰਾਨ ਉਸਨੇ ਕਹਿ ਦਿੱਤਾ ਕਿ ਸਾਨੂੰ ਬੀਤੇ ਨੂੰ ਭੁੱਲ ਜਾਣਾ ਚਾਹੀਦਾ ਹੈ ਹੁਣ ਕਾਂਗਰਸ ਬਦਲ ਗਈ ਹੈ। ਕਾਂਗਰਸ ਦੇ ਬਦਲਣ ਦੀ ਗੱਲ ਬਾਅਦ ਵਿਚ ਪਹਿਲਾਂ ਅਸੀਂ ਭੁੱਲ ਦੀ ਗੱਲ ਕਰ ਲਈਏ।

Harinder Sikka (L) - Sewak Singh Dr. (R) [File Photo]

ਨਾਨਕ ਸ਼ਾਹ ਫਕੀਰ ਦਾ ਮਾਮਲਾ: ਦਾਅਵਾ ਇਲਾਹੀ ਦਰਸ਼ਨ ਦਾ ਅਤੇ ਪੈਰਵੀ ਬੁੱਤਪ੍ਰਸਤੀ ਦੀ…

ਗੁਰੂ ਨਾਨਕ ਦੇਵ ਜੀ ਬਾਰੇ ਜਿਸ ਮਨੁਖ ਨੇ ਹੁਣੇ ਇਕ ਫਿਲਮ ਬਣਾਈ ਹੈ (ਵੈਸੇ ਤਾਂ ਸਾਨੂੰ ਉਸ ਦਾ ਧੰਨਵਾਦ ਵੀ ਕਰਨਾ ਚਾਹੀਦਾ ਹੈ) ਉਸ ਦੇ ਬਿਆਨਾਂ ਨੇ, ਭਾਵੇਂ ਜਾਣੇ-ਅਣਜਾਣੇ ਵਿਚ ਹੀ ਸਹੀ, ਸਿੱਖੀ ਅੰਦਰ ਤੁਰੀ ਆਉਂਦੀ ਬੁੱਤਾਂ ਦੀ ਪੁਰਾਣੀ ਮਰਜ਼ ਨੂੰ ਵਿਚਾਰ ਦੇ ਮੰਚ ਤੇ ਲੈ ਆਂਦਾ ਹੈ। ਇਸ ਫਿਲਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਫਿਲਮਕਾਰ ਨੇ ਇਕ ਨਵੀਂ ਕਿਸਮ ਦਾ ਬੁੱਤ ਪੇਸ਼ ਕੀਤਾ ਹੈ। ਜਿਥੋਂ ਤੱਕ ਨਵੀਂ ਕਿਸਮ ਦੇ ਬੁੱਤ ਦਾ ਸਵਾਲ ਹੈ ਉਸ ਬਾਰੇ ਇਹੀ ਕਹਿਣਾ ਬਣਦਾ ਹੈ ਕਿ ਗੁਰੂ ਸਾਹਿਬ ਨੇ ਤਾਂ ਖਿਆਲਾਂ ਦੇ ਬੁੱਤ ਵੀ ਤੋੜ ਦਿੱਤੇ ਅਤੇ ਉਹ ਫਿਲਮਕਾਰ ਹਾਲੇ ਵੀ ਇਹ ਸਿੱਧ ਕਰਨ ਵਿਚ ਉਲਝਿਆ ਹੋਇਆ ਹੈ ਕਿ ਪਰਛਾਵਾਂ ਬੁੱਤ ਵਰਗਾ ਨਹੀਂ ਹੁੰਦਾ। ਹਕੀਕਤ ਇਹ ਹੈ ਕਿ ਪੱਥਰ, ਮਿੱਟੀ, ਲੱਕੜ ਅਤੇ ਕਾਗਜ਼ ਦੇ ਬੁੱਤ ਨਾਲੋਂ ਪਰਛਾਵਾਂ ਬੁੱਤ ਦਾ ਵਧੇਰੇ ਲੁਭਾਉਣਾ ਰੂਪ ਹੈ। ਇਹ ਪਰਛਾਵਾਂ ਮਨੁੱਖੀ ਹੈ ਜਾਂ ਮਸ਼ੀਨੀ ਇਸ ਗੱਲ ਵਿਚ ਉਕਾ ਹੀ ਫਰਕ ਨਹੀਂ ਹੈ ਕਿਉਂਕਿ ਆਖਰ ਦੋਵੇਂ ਹੀ ਬੁੱਤ ਦੀ ਪੂਰਤੀ ਕਰਦੇ ਹਨ।

A-talk-about-Nanak-Shah-Fakir-Movie-440x200

ਫਿਲਮ “ਨਾਨਕ ਸ਼ਾਹ ਫਕੀਰ” ਦਾ ਨਾਂ ਵੀ ਰਿਤਰਾਜ਼ਯੋਗ ਹੈ (ਵੀਡੀਓੁ)

ਇਹ ਵੀਡੀਓੁ ਸਿੱਖ ਸਿਆਸਤ ਵੱਲੋਂ ਡਾ. ਸੇਵਕ ਸਿੰਘ ਨਾਲ ਕੀਤੀ (18 ਮਿੰਟ) ਵਿਚਾਰ ਚਰਚਾ ਦਾ ਇੱਕ ਹਿੱਸਾ ਹੈ।ਇਹ ਵਿਚਾਰ ਚਰਚਾ ਸਿੱਖ ਗੁਰੂ ਸਹਿਬਾਨ ਦੀ ਫਿਲਮਾਂ/ਨਾਟਕਾਂ ਵਿੱਚ ਪੇਸ਼ਕਾਰੀ, ਖਾਸ ਕਰਕੇ ਆਉਣ ਵਾਲੀ ਫਿਲ਼ਮ "ਨਾਨਕਸ਼ਾਹ ਫਕੀਰ" ਚੱਲ ਚਰਚਾ ਦੇ ਸਬੰਧ ਵਿੱਚ ਹੈ।ਫਿਲਮ ਨਾਨਕਸ਼ਾਹ ਫਕੀਰ ਬਣਾਉਣ ਵਾਲੇ ਹਰਿੰਦਰ ਸਿੱਕਾ ਦਾ ਦਾਅਵਾ ਹੈ ਕਿ ਇਹ ਫਿਲਮ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਅਧਾਰਿਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੀ ਇਸ ਫਿਲਮ ਨੂੰ ਰੱਦ ਕਰ ਚੁੱਕੀ ਹੈ ਕਿਉਂਕਿ ਇਹ ਫਿਲਮ ਸਿੱਖ ਗੁਰੂ ਸਹਿਬਾਨ ਦੀ ਫਿਲਮਾ/ ਨਾਟਕਾਂ ਆਦਿ ਵਿੱਚ ਪੇਸ਼ਕਾਰੀ ਸਬੰਧੀ ਸਿੱਖ ਸਿਧਾਂਤਾਂ ਦੀ ਉਲੰਘਣਾ ਕਰਦੀ ਹੈ।

Next Page »