ਖੇਤੀਬਾੜੀ

ਵਿਧਾਨ ਸਭਾ ਕਮੇਟੀ ਵੱਲੋਂ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦਾ ਦੌਰਾ ਮੁਕੰਮਲ, ਰਿਪੋਰਟ ਨਵੰਬਰ ਅਖੀਰ ਤੱਕ

August 20, 2017 | By

ਚੰਡੀਗੜ: ਬਠਿੰਡਾ ਖਿੱਤੇ ਦੇ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੇ ਅੱਜ ਵਿਧਾਨ ਸਭਾ ਕਮੇਟੀ ਕੋਲ ਦੁੱਖਾਂ ਦੀ ਪੰਡ ਖੋਲ੍ਹੀ। ਕਮੇਟੀ ਨੇ ਇਨ੍ਹਾਂ ਪਰਿਵਾਰਾਂ ਤੋਂ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਮਨੋਦਸ਼ਾ ਅਤੇ ਹਾਲਾਤ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਜਦੋਂ ਕਮੇਟੀ ਮੈਂਬਰ ਕਿਸੇ ਪੀੜਤ ਪਰਿਵਾਰ ਤੋਂ ਪੁੱਛਦੇ ਸਨ ਤਾਂ ਹੰਝੂਆਂ ਤੇ ਹੌਂਕਿਆਂ ਕਾਰਨ ਮਾਹੌਲ ਭਾਵੁਕ ਹੋ ਜਾਂਦਾ ਸੀ।

ਕਮੇਟੀ ਦੇ ਨਾਲ ਵਿਧਾਨ ਸਭਾ ਦਾ ਅਮਲਾ ਬਠਿੰਡਾ ਜ਼ਿਲ੍ਹੇ ਦੇ 10 ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੇ ਘਰ ਿਗਆ। ਜਦੋਂ ਕਮੇਟੀ ਨੇ ਪਿੰਡ ਅਬਲੂ ਵਿੱਚ ਖ਼ੁਦਕੁਸ਼ੀ ਕਰਨ ਵਾਲੇ ਗੁਰਜੰਟ ਸਿੰਘ ਦੀ ਵਿਧਵਾ ਕੁਲਵਿੰਦਰ ਕੌਰ ਨੂੰ ਤੋਂ ਖ਼ੁਦਕੁਸ਼ੀ ਦੇ ਕਾਰਨਾਂ ਬਾਰੇ ਪੁੱਿਛਆਂ ਤਾਂ ਉਸ ਦੇ ਹੰਝੂ ਆਪ ਮੁਹਾਰੇ ਵਹਿ ਤੁਰੇ। ਇਸ ਵਿਧਵਾ ਦਾ ਪਤੀ ਖੇਤਾਂ ਦੇ ਸੰਕਟ ਵਿੱਚ ਤੁਰ ਗਿਆ। ਹੁਣ ਉਸ ਦੇ ਨਾ ਸੱਸ-ਸਹੁਰਾ ਰਹੇ ਹਨ ਅਤੇ ਨਾ ਮਾਪੇ। ਉਸ ਨੇ ਕਮੇਟੀ ਮੈਂਬਰਾਂ ਨੂੰ ਸਿਰ ਚੜ੍ਹੇ ਸੱਤ ਲੱਖ ਦੇ ਕਰਜ਼ੇ ਦੀ ਕਹਾਣੀ ਦੱਸੀ। ਇਹ ਵੀ ਦੱਸਿਆ ਕਿ ਉਸ ਨੂੰ ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਕਿੰਨੀ ਔਖ ਹੋ ਰਹੀ ਹੈ।

ਬਠਿੰਡਾ ਦੇ ਪਿੰਡਾਂ ਵਿੱਚ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੇ ਦੁੱਖ ਸੁਣਦੇ ਹੋਏ ਵਿਧਾਨ ਸਭਾ ਕਮੇਟੀ ਦੇ ਮੈਂਬਰ।

ਬਠਿੰਡਾ ਦੇ ਪਿੰਡਾਂ ਵਿੱਚ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੇ ਦੁੱਖ ਸੁਣਦੇ ਹੋਏ ਵਿਧਾਨ ਸਭਾ ਕਮੇਟੀ ਦੇ ਮੈਂਬਰ।

ਪਿੰਡ ਦਾਨ ਸਿੰਘ ਵਾਲਾ ਦੀ ਮਾਂ ਜਸਪਾਲ ਕੌਰ ਦੇ ਹੰਝੂ ਹੀ ਉਸ ਦੇ ਜਵਾਨ ਪੁੱਤ ਦੇ ਚਲੇ ਜਾਣ ਅਤੇ ਕਰਜ਼ੇ ਦੀ ਸੱਟ ਨੂੰ ਬਿਆਨ ਕਰ ਰਹੇ ਸਨ। ਮਹਿਰਾਜ ਦੇ ਕਿਸਾਨ ਪਰਿਵਾਰਾਂ ਨੇ ਆਲੂਆਂ ਦੀ ਫਸਲ ਦੀ ਦੁਰਗਤੀ ਦਾ ਖੁਲਾਸਾ ਕਮੇਟੀ ਕੋਲ ਕੀਤਾ। ਪੀੜਤ ਪਰਿਵਾਰਾਂ ਦੇ ਉਦਾਸ ਘਰ ਦੇਖ ਕੇ ਹੀ ਕਮੇਟੀ ਮੈਂਬਰਾਂ ਦੇ ਮਨ ਪਸੀਜ ਗਏ। ਵਿਧਾਨ ਸਭਾ ਕਮੇਟੀ ਨੇ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦਾ ਦੌਰਾ ਅੱਜ ਮੁਕੰਮਲ ਕਰ ਲਿਆ ਹੈ। ਦੂਜੇ ਪੜਾਅ ਤਹਿਤ ਕਮੇਟੀ ਹੋਰ ਜ਼ਿਿਲ੍ਹਆਂ ਦੇ ਪੀੜਤਾਂ ਕੋਲ ਜਾਵੇਗੀ।

ਪਿੰਡ ਬਹਿਮਣ ਦੀਵਾਨਾ ਦੇ ਪੀੜਤ ਪਰਿਵਾਰ ਨੇ ਦੱਸਿਆ ਕਿ ਚਿੱਟੀ ਮੱਖੀ ਨੇ ਉਨ੍ਹਾਂ ਕੋਲੋਂ ਘਰ ਦਾ ਜੀਅ ਖੋਹ ਲਿਆ ਅਤੇ ਪਹਿਲਾਂ ਕਰਜ਼ੇ ਨੇ ਇਕ ਲੜਕਾ ਖ਼ੁਦਕੁਸ਼ੀ ਦੇ ਰਾਹ ਤੋਰ ਦਿੱਤਾ। ਦਾਦੀ ਨੇ ਕਮੇਟੀ ਨੂੰ ਪੋਤੀ ਵੱਲੋਂ ਹਾਸਲ ਕੀਤੇ 94 ਫੀਸਦੀ ਅੰਕਾਂ ਬਾਰੇ ਵੀ ਦੱਸਿਆ। ਕਮੇਟੀ ਮੈਂਬਰ ਪਿੰਡ ਮੱਲਵਾਲਾ, ਭਗਵਾਨਗੜ੍ਹ, ਮੰਡੀ ਕਲਾਂ ਅਤੇ ਗਿੱਲ ਕਲਾਂ ਤੋਂ ਇਲਾਵਾ ਕੁੱਲ 10 ਪਿੰਡਾਂ ਵਿੱਚ ਗਏ। ਸਭ ਪਰਿਵਾਰਾਂ ਨੇ ਸਿਰ ਚੜ੍ਹੇ ਕਰਜ਼ੇ ਦੀ ਪੰਡ ਦੀ ਗੱਲ ਰੱਖੀ। ਸਭ ਨੇ ਸਰਕਾਰ ਤੋਂ ਰਾਹਤ ਦੀ ਮੰਗ ਕੀਤੀ। ਕਮੇਟੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਘਰਾਂ ਦੇ ਦੁੱਖ ਨੂੰ ਉਹ ਆਪਣੀ ਰਿਪੋਰਟ ਰਾਹੀਂ ਸਰਕਾਰ ਤੱਕ ਪੁੱਜਦਾ ਕਰਨਗੇ।

ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦਾ ਕਹਿਣਾ ਹੈ ਕਿ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੇ ਘਰਾਂ ਦੀ ਸਥਿਤੀ ਦਾ ਜਾਇਜ਼ਾ ਲੈਣਾ ਸਦਨ ਕਮੇਟੀ ਦਾ ਮੁੱਖ ਕਾਰਜ ਹੈ ਅਤੇ ਹੁਣ ਕਮੇਟੀ ਹੋਰ ਜ਼ਿਿਲ੍ਹਆਂ ਵਿੱਚ ਵੀ ਜਾਵੇਗੀ। ਕਮੇਟੀ ਚੇਅਰਮੈਨ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਕਮੇਟੀ ਵੱਲੋਂ ਨਵੰਬਰ ਮਹੀਨੇ ਦੇ ਅਖੀਰ ਤੱਕ ਆਪਣੀ ਰਿਪੋਰਟ ਦੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਮੇਟੀ ਨੂੰ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਅਤੇ ਨਿਸ਼ਚਿਤ ਸਮੇਂ ਵਿੱਚ ਰਿਪੋਰਟ ਦਿੱਤੀ ਜਾਵੇਗੀ।

ਦੱਸਣਯੋਗ ਹੈ ਕਿ ਕਿਸਾਨ ਖ਼ੁਦਕੁਸ਼ੀਆਂ ਦੇ ਮਾਮਲੇ ’ਤੇ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੀ ਕਮੇਟੀ ਬਣਾਈ ਸੀ, ਿੲਸ ਕਮੇਟੀ ਦੇ ਚੇਅਰਮੈਨ ਸੁਖਬਿੰਦਰ ਸਿੰਘ ਸਰਕਾਰੀਆ ਹਨ। ਉਨ੍ਹਾਂ ਨਾਲ ਕਮੇਟੀ ਵਿੱਚ ਨਾਜਰ ਸਿੰਘ ਮਾਨਸ਼ਾਹੀਆ, ਨੱਥੂ ਰਾਮ ਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਸ਼ਾਮਲ ਹਨ। ਜਿਸ ਨੇ ਮਾਨਸਾ ਤੋਂ ਦੌਰਾ ਸ਼ੁਰੂ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,