ਵਿਦੇਸ਼ » ਸਿੱਖ ਖਬਰਾਂ

ਕਰਤਾਰਪੁਰ ਸਾਹਿਬ ਵਿਖੇ ਉਸਾਰੀ ਦੌਰਾਨ ਗੁਰੂ ਨਾਨਕ ਜੀ ਦੇ ਖੇਤ ਸੰਭਾਲੇ ਜਾਣ: ਵਰਲਡ ਸਿੱਖ ਆਰਗੇਨਾਈਜੇਸ਼ਨ

May 22, 2019 | By

ਓਟਾਵਾ: ਕਨੇਡਾ ਦੀ ਸਿੱਖ ਜਥੇਬੰਦੀ “ਵਰਲਡ ਸਿੱਖ ਆਰਗੇਨਾਈਜੇਸ਼ਨ” (ਵ.ਸਿ.ਆ.) ਵਲੋਂ ਪਾਕਿਸਤਾਨ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਉਸਾਰੀ ਦੇ ਚੱਲ ਰਹੇ ਕੰਮ ਦੌਰਾਨ ਗੁਰੂ ਨਾਨਕ ਜੀ ਦੇ ਖੇਤਾਂ ਦੀ ਸੰਭਾਲ ਕੀਤੀ ਜਾਵੇ।

ਕਰਤਾਰਪੁਰ ਸਾਹਿਬ, ਜੋ ਕਿ ਅੱਜ-ਕੱਲ ਪੱਛਮੀ ਪੰਜਾਬ ਦੇ ਨਾਰੋਵਾਲ ਜਿਲ੍ਹੇ ਵਿਚ ਹੈ, ਗੁਰੂ ਨਾਨਕ ਪਾਤਿਸ਼ਾਹ ਵਲੋਂ ਵਸਾਇਆ ਗਿਆ ਸੀ ਜਿੱਥੇ ਗੁਰੂ ਸਾਹਿਬ ਨੇ ਆਪਣੇ ਸੰਸਾਰਕ ਜੀਵਨ ਦੇ ਆਖਰੀ 18 ਸਾਲ ਬਿਤਾਏ ਸਨ।

ਗੁਰੂਦੁਆਰਾ ਕਰਤਾਰਪੁਰ ਸਾਹਿਬ ਦੀ ਤਸਵੀਰ ।

ਗੁਰੂ ਸਾਹਿਬ ਵਲੋਂ ਕਰਤਾਰਪੁਰ ਸਾਹਿਬ ਵਿਖੇ ਜਿਨ੍ਹਾਂ ਖੇਤਾਂ ਉੱਤੇ ਹਲ ਚਲਾ ਕੇ ਖੇਤੀ ਕੀਤੀ ਗਈ ਸੀ ਉਨ੍ਹਾਂ ਖੇਤਾਂ ਨਾਲ ਸਿੱਖਾਂ ਦੇ ਮੋਹ ਦਾ ਹਵਾਲਾ ਦਿੰਦਿਆਂ ਵ.ਸਿ.ਆ. ਦੇ ਮੁਖੀ ਸ. ਮੁਖਬੀਰ ਸਿੰਘ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਉਸਾਰੀ ਦੀਆਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਉਹ ਵੇਖ ਕੇ ਪਤਾ ਲੱਗਦਾ ਹੈ ਕਿ ਕਰਤਾਰਪੁਰ ਸਾਹਿਬ ਨੇੜੇ ਚੱਲ ਰਹੇ ਉਸਾਰੀ ਦੇ ਕੰਮ ਦੌਰਾਨ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਨੇੜਲੇ ਖੇਤਾਂ ਦਾ ਖਿਆਲ ਨਾ ਕੀਤੇ ਬਿਨਾ ਹੀ ਉਸਾਰੀ ਕੀਤੀ ਜਾ ਰਹੀ ਹੈ।

ਵਰਲਡ ਸਿੱਖ ਆਰਗੇਨਾਈਜੇਸ਼ਨ ਮੁਖੀ ਸ. ਮੁਖਬੀਰ ਸਿੰਘ (ਪੁਰਾਣੀ ਤਸਵੀਰ)

ਵ.ਸਿ.ਆ. ਮੁਖੀ ਨੇ ਪਾਕਿਸਤਾਨ ਸਰਕਾਰ ਨੂੰ ਬੇਨਤੀ ਕੀਤੀ ਕਿ ਲਾਂਘੇ ਦੀ ਉਸਾਰੀ ਵੇਲੇ ਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਦੇ ਕੁਦਰਤੀ ਮਾਹੌਲ ਦਾ ਖਿਆਲ ਰੱਖਿਆ ਜਾਵੇ ਤੇ ਕਿਸੇ ਵੀ ਤਰ੍ਹਾਂ ਦੀ ਇਮਾਰਤਸਾਜੀ ਗੁਰਦੁਆਰਾ ਸਾਹਿਬ ਨੇੜਲੀ 104 ਏਕੜ ਜਮੀਨ ਤੋਂ ਬਾਹਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਸੜਕਾਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੋਂ ਪਿੱਛੇ ਤੱਕ ਹੀ ਬਣਾਈਆਂ ਜਾਣ ਅਤੇ ਉਸ ਤੋਂ ਅੱਗੇ ਪੈਦਲ ਤੁਰ ਕੇ ਜਾਣ ਦਾ ਰਾਹ ਹੀ ਬਣਾਇਆ ਜਾਵੇ।

ਸ. ਮੁਖਬੀਰ ਸਿੰਘ ਨੇ ਇਹ ਵੀ ਕਿਹਾ ਕਿ ਨਵੀਂ ਇਮਾਰਤਸਾਜੀ ਪੁਰਾਣੀਆਂ ਇਮਾਰਤਾਂ ਦੇ ਨਮੂਨੇ ਨਾਲ ਮੇਲ ਖਾਦੀਆਂ ਹੀ ਬਣਾਈਆਂ ਜਾਣ।

⊕ ਵਧੇਰੇ ਵਿਸਤਾਰ ਲਈ ਵੇਖੋ – WSO URGES THE PRESERVATION OF GURU NANAK JI’S FIELDS IN KARTARPUR SAHIB

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , ,