Site icon Sikh Siyasat News

‘ਗੁਜਰਾਤ ਫਾਈਲਜ਼’ ਕਿਤਾਬ ਦੀ ਲੇਖਕ ਰਾਣਾ ਅਯੂਬ ਦਾ ਸਰੀ ਵਿੱਚ ਸਨਮਾਨ ਭਲਕੇ

ਚੰਡੀਗੜ: ਗੁਜਰਾਤ ਵਿੱਚ ਮੁਸਲਮਾਨਾਂ ਦੇ ਝੁਠੇ ਪੁਲਿਸ ਮੁਕਾਬਲਿਆਂ ਵਿੱਚ ਭਾਰਤੀ ਅਧਿਕਾਰੀਆਂ ਦੀ ਸ਼ਮੂਲੀਅਤ ਜੱਗ ਜ਼ਾਹਰ ਕਰਨ ਵਾਲੀ ਲੇਖਕ ਤੇ ਪੱਤਰਕਾਰ ਰਾਣਾ ਅਯੂਬ ਦਾ ‘ਰੈਡੀਕਲ ਦੇਸੀ’ ਵੱਲੋਂ 12 ਅਗਸਤ ਨੂੰ ਸਰੀ ਵਿੱਚ ਸਨਮਾਨ ਕੀਤਾ ਜਾਵੇਗਾ। ‘ਗੁਜਰਾਤ ਫਾਈਲਜ਼’ ਨਾਂ ਦੀ ਪੁਸਤਕ ਦੀ ਲੇਖਿਕਾ ਰਾਣਾ ਅਯੂਬ ਨੇ ‘ਤਹਿਲਕਾ’ ਰਸਾਲੇ ਲਈ ਇਕ ਸਟਿੰਗ ਅਪਰੇਸ਼ਨ ਦੌਰਾਨ ਮੁਸਲਮਾਨਾਂ ਦੇ ਝੁਠੇ ਪੁਲਿਸ ਮੁਕਾਬਲਿਆਂ ਵਿੱਚ ਪੁਲੀਸ ਤੇ ਪ੍ਰਸ਼ਾਸਕੀ ਅਧਿਕਾਰੀਆਂ ਦੀ ਸ਼ਮੂਲੀਅਤ ਸਾਹਮਣੇ ਲਿਆਂਦੀ ਸੀ।

ਰਾਣਾ ਅਯੂਬ ਅਤੇ ‘ਗੁਜਰਾਤ ਫਾਈਲਜ਼’ ਕਿਤਾਬ ਦਾ ਪੰਜਾਬੀ ਐਡੀਸ਼ਨ ਦੀ ਤਸਵੀਰ

‘ਰੈਡੀਕਲ ਦੇਸੀ’ ਅਤੇ ‘ਇੰਡੀਅਨਜ਼ ਅਬਰੌਡ ਫਾਰ ਪਲੂਰਲਿਸਟ ਇੰਡੀਆ’ ਵੱਲੋਂ ਇਹ ਸਨਮਾਨ ਸਮਾਰੋਹ ਸਰੀ ਸੈਂਟਰਲ ਲਾਇਬ੍ਰੇਰੀ ਦੇ ਡਾ. ਅੰਬੇਦਕਰ ਰੂਮ ਵਿੱਚ 12 ਅਗਸਤ ਨੂੰ 2 ਵਜੇ ਕਰਵਾਇਆ ਜਾ ਰਿਹਾ ਹੈ।

ਇਸ ਮੌਕੇ ‘ਗੁਜਰਾਤ ਫਾਈਲਜ਼’ ਕਿਤਾਬ ਦੀ ਲੇਖਿਕਾ ਰਾਣਾ ਅਯੂਬ ਸੰਬੋਧਨ ਕਰਨਗੇ, ਜਿਸ ਮਗਰੋਂ ਉਨ੍ਹਾਂ ਨੂੰ ‘ਸਾਹਸੀ ਪੱਤਰਕਾਰੀ ਐਵਾਰਡ’ ਦਿੱਤਾ ਜਾਵੇਗਾ।

ਗੁਜਰਾਤ ਫਾਈਲਜ਼’ ਕਿਤਾਬ ਦਾ ਪੰਜਾਬੀ ਐਡੀਸ਼ਨ ਖਰੀਦਣ ਲਈ ਪੰਨ੍ਹਾਂ ਖੋਲੋ:

ਸਮਾਰੋਹ ਮੌਕੇ ‘ਗੁਜਰਾਤ ਫਾਈਲਜ਼’ ਦਾ ਅੰਗਰੇਜ਼ੀ ਤੇ ਪੰਜਾਬੀ ਐਡੀਸ਼ਨ ਵੀ ਉਪਲਬਧ ਹੋਵੇਗਾ। ਸਟਿੰਗ ਅਪਰੇਸ਼ਨ ਲਈ ਰਾਣਾ ਅਯੂਬ ਨੇ ਮੈਥਲੀ ਤਿਆਗੀ ਨਾਂ ਦੀ ਵਿਦੇਸ਼ੀ ਫਿਲਮਸਾਜ਼ ਦਾ ਭੇਖ ਧਾਰਿਆ ਸੀ, ਜਿਸ ਕਾਰਨ ਪ੍ਰਸ਼ਾਸਕੀ ਤੇ ਪੁਲੀਸ ਅਫ਼ਸਰਾਂ ਤੱਕ ਉਸ ਦੀ ਪਹੁੰਚ ਆਸਾਨ ਬਣੀ।

“ਗੁਜਰਾਤ ਫਾਈਲਜ਼” ਕਿਤਾਬ ਬਾਰੇ ਅਯੂਬ ਰਾਣਾ ਵੱਲੋਂ ਕਰਵਾਈ ਗਈ ਮੁੱਢਲੀ ਜਾਣ-ਪਛਾਣ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version