Tag Archive "gujrat-massacre"

‘ਗੁਜਰਾਤ ਫਾਈਲਜ਼’ ਕਿਤਾਬ ਦੀ ਲੇਖਕ ਰਾਣਾ ਅਯੂਬ ਦਾ ਸਰੀ ਵਿੱਚ ਸਨਮਾਨ ਭਲਕੇ

ਗੁਜਰਾਤ ਵਿੱਚ ਮੁਸਲਮਾਨਾਂ ਦੇ ਝੁਠੇ ਪੁਲਿਸ ਮੁਕਾਬਲਿਆਂ ਵਿੱਚ ਭਾਰਤੀ ਅਧਿਕਾਰੀਆਂ ਦੀ ਸ਼ਮੂਲੀਅਤ ਜੱਗ ਜ਼ਾਹਰ ਕਰਨ ਵਾਲੀ ਲੇਖਕ ਤੇ ਪੱਤਰਕਾਰ ਰਾਣਾ ਅਯੂਬ ਦਾ ‘ਰੈਡੀਕਲ ਦੇਸੀ’ ਵੱਲੋਂ 12 ਅਗਸਤ ਨੂੰ ਸਰੀ ਵਿੱਚ ਸਨਮਾਨ ਕੀਤਾ ਜਾਵੇਗਾ। ‘ਗੁਜਰਾਤ ਫਾਈਲਜ਼’ ਨਾਂ ਦੀ ਪੁਸਤਕ ਦੀ ਲੇਖਿਕਾ ਰਾਣਾ ਅਯੂਬ ਨੇ ‘ਤਹਿਲਕਾ’ ਰਸਾਲੇ ਲਈ ਇਕ ਸਟਿੰਗ ਅਪਰੇਸ਼ਨ ਦੌਰਾਨ ਮੁਸਲਮਾਨਾਂ ਦੇ ਝੁਠੇ ਪੁਲਿਸ ਮੁਕਾਬਲਿਆਂ ਵਿੱਚ ਪੁਲੀਸ ਤੇ ਪ੍ਰਸ਼ਾਸਕੀ ਅਧਿਕਾਰੀਆਂ ਦੀ ਸ਼ਮੂਲੀਅਤ ਸਾਹਮਣੇ ਲਿਆਂਦੀ ਸੀ।

ਰਾਣਾ ਅੱਯੂਬ ਖਿਲਾਫ ਅਪਮਾਨਜਨਕ ਸ਼ਬਦਾਵਲੀ ਇਸਤੇਮਾਲ ਕਰਨ ਵਾਲੇ ਭਾਰਤੀ ਨੂੰ ਦੁਬਈ ਤੋਂ ਕੱਢਿਆ ਗਿਆ

ਮੀਡੀਆ ਰਿਪੋਰਟਾਂ ਮੁਤਾਬਕ ਇਕ ਭਾਰਤੀ ਨਾਗਰਿਕ ਨੂੰ ਮੰਗਲਵਾਰ ਨੂੰ ਇਕ ਕੰਪਨੀ ਨੇ ਬਰਖਾਸਤ ਕਰ ਦਿੱਤਾ ਅਤੇ ਸੰਯੁਕਤ ਅਰਬ ਅਮੀਰਾਤ ਛੱਡ ਕੇ ਜਾਣ ਲਈ ਕਿਹਾ ਹੈ। ਉਸਨੇ ਸੋਸ਼ਲ ਮੀਡੀਆ 'ਤੇ ਮਸ਼ਹੂਰ ਪੱਤਰਕਾਰ ਅਤੇ ਲੇਖਕ ਰਾਣਾ ਅੱਯੂਬ ਅਤੇ ਇਸਲਾਮ ਦੇ ਖਿਲਾਫ ਇਤਰਾਜ਼ਯੋਗ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ।

ਗੁਜਰਾਤ: ਗੁਲਬਰਗ ਸੁਸਾਇਟੀ ਕਤਲੇਆਮ-11 ਨੂੰ ਉਮਰ ਕੈਦ,36 ਬਰੀ;ਜ਼ਾਕਿਆ ਜ਼ਾਫਰੀ ਨਿਰਾਸ਼ ਕਿਹਾ ਹਾਈਕੋਰਟ ਜਾਏਗੀ

ਸਾਲ 2002 ਦੇ ਗੁਲਬਰਗ ਸੁਸਾਇਟੀ ਕਤਲੇਆਮ ਦੇ 14 ਸਾਲ ਬਾਅਦ ਵਿਸ਼ੇਸ਼ ਅਦਾਲਤ ਨੇ ਅੱਜ 24 ਦੋਸ਼ੀਆਂ ਦੀ ਸਜ਼ਾ ਦਾ ਐਲਾਨ ਕਰ ਦਿੱਤਾ। ਇਸ ਮਾਮਲੇ ਵਿਚ ਸਾਬਕਾ ਸੰਸਦ ਮੈਂਬਰ ਅਹਿਸਾਨ ਜਾਫ਼ਰੀ ਸਮੇਤ 69 ਲੋਕਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਸੀ। ਗੁਲਬਰਗ ਸੁਸਾਇਟੀ ਕਤਲੇਆਮ ਮਾਮਲੇ ਨੂੰ ਸੱਭਿਅਕ ਸਮਾਜ ਦੇ ਇਤਿਹਾਸ ਦਾ 'ਸਭ ਤੋਂ ਕਾਲਾ ਦਿਨ' ਕਰਾਰ ਦਿੰਦਿਆਂ ਅਦਾਲਤ ਨੇ ਸਾਲ 2002 ਵਿਚ ਗੋਧਰਾ ਕਾਂਡ ਬਾਅਦ ਹੋਈ ਹਿੰਸਾ ਦੌਰਾਨ 69 ਲੋਕਾਂ ਦੀ ਹੱਤਿਆ ਦੇ ਮਾਮਲੇ ਵਿਚ ਅਦਾਲਤ ਨੇ 11 ਦੋਸ਼ੀਆਂ ਨੂੰ ਉਮਰ ਕੈਦ, 12 ਨੂੰ 7-7 ਸਾਲ ਅਤੇ ਇਕ ਦੋਸ਼ੀ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

2002 ਵਿਚ ਗੁਰਬਰਗ ਸੁਸਾਇਟੀ (ਗੁਜਰਾਤ) ਵਿਚ ਮੁਸਲਮਾਨਾਂ ਦੇ ਕਤਲੇਆਮ ਦੇ ਦੋਸ਼ ਵਿਚ 24 ਦੋਸ਼ੀ ਕਰਾਰ, 36 ਬਰੀ

ਗੋਧਰਾ ਕਾਂਡ ਤੋਂ ਬਾਅਦ ਸਾਲ 2002 ਦੇ ਗੁਲਬਰਗ ਸੁਸਾਇਟੀ ਵਿਚ ਹੋਏ ਮੁਸਲਮਾਨਾਂ ਦੇ ਕਤਲੇਆਮ ਜਿਸ ਵਿਚ ਕਾਂਗਰਸ ਦੇ ਸੰਸਦ ਮੈਂਬਰ ਅਹਿਸਾਨ ਜਾਫ਼ਰੀ ਸਮੇਤ 69 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ, ਦੇ ਮਾਮਲੇ ਵਿਚ ਗੁਜਰਾਤ ਦੀ ਵਿਸ਼ੇਸ਼ ਅਦਾਲਤ ਦੇ ਜੱਜ ਪੀ. ਬੀ. ਦੇਸਾਈ ਨੇ ਫ਼ੈਸਲਾ ਸੁਣਾਉਂਦਿਆਂ 66 ਵਿਚੋਂ 24 ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ ਜਦਕਿ 36 ਦੋਸ਼ੀਆਂ ਬਰੀ ਕਰ ਦਿੱਤਾ ਗਿਆ ਹੈ।

ਗੁਜਰਾਤ ਹਾਈਕੋਰਟ ਦੇ ਜੱਜਾਂ ਨੇ ਨਰੋਦਾ ਪਟੀਆ ਕਤਲੇਆਮ ਦੇ ਕੇਸ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਵੱਖ ਕੀਤਾ

ਗੁਜਰਾਤ ਹਾਈਕੋਰਟ ਦੇ ਜੱਜਾਂ ਦੇ ਇੱਕ ਬੈਂਚ ਨੇ ਮੁਸਲਿਮ ਕਤਲੇਆਮ ਦੇ ਕੇਸ ਦੀ ਸੁਣਵਾਈ ਦੌਰਾਨ ਆਪਣੇ ਆਪ ਨੂੰ ਕੇਸ ਤੋਂ ਵੱਖ ਕਰ ਲ਼ਿਆ ਹੈ। ਜੱਜਾਂ ਦੇ ਇਸ ਬੈਂਚ ਨੇ ਨਰੋਦਾ ਮੁਸਲਿਮ ਕਤਲੇਆਮ ਨਾਲ ਸਬੰਧਿਤ 29 ਦੋਸ਼ੀਆਂ ਦੀ ਅਪੀਲ ਦੀ ਸੁਣਾਈ ਕਰਨੀ ਸੀ, ਜਿਨ੍ਹਾਂ ਵਿੱਚ ਗੁਜਰਾਤ ਦੀ ਸਬਾਕਾ ਮੰਤਰੀ ਮਾਯਾਬੇਨ ਕੋਡਨਾਨੀ ਅਤੇ ਵਿਸ਼ਵ ਹਿੰਦੂ ਪ੍ਰੀਸਦ ਦੇ ਸਾਬਕਾ ਆਗੂ ਬਾਪੂ ਬਜਰੰਗੀ ਸ਼ਾਮਿਲ ਹਨ। ਸੁਣਵਾਈ ਅਦਾਲਤ ਵੱਲੋਂ ਦਿੱਤੀ ਸਜ਼ਾ ਦੇ ਵਿਰੁੱਧ ਉਨ੍ਹਾਂ ਹਾਈਕੋਰਟ ਵਿੱਚ ਅਪੀਲ਼ ਕੀਤੀ ਸੀ।

ਅਮਰੀਕੀ ਸੰਘੀ ਅਦਾਲਤ ਨੇ ਨਰਿੰਦਰ ਮੋਦੀ ਖਿਲਾਫ ਗੁਜਰਾਤ ਮੁਸਲਿਮ ਕਤਲੇਆਮ ਦਾ ਕੇਸ ਕੀਤਾ ਖਾਰਜ਼

ਅਮਰੀਕਾ ਦੀ ਇਕ ਸੰਘੀ ਅਦਾਲਤ ਨੇ 2002 ਸਾਲ ਦੇ ਗੁਜਰਾਤ ਦੇ ਮੁਸਲਮਾਨਾਂ ਦੇ ਹੋਏ ਕਤਲੇਆਮ ਦੇ ਸਬੰਧ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਮਨੁੱਖੀ ਅਧਿਕਾਰ ਗਰੁੱਪ ਵੱਲੋਂ ਦਰਜ਼ ਕਰਵਾਇਆ ਗਿਆ ਕੇਸ ਖਾਰਜ ਕਰ ਦਿੱਤਾ ਹੈ।