ਸਿਆਸੀ ਖਬਰਾਂ

‘ਆਪ’ ਵਿਧਾਇਕਾਂ ਨੇ ਦਿੱਲੀ ਵਿਧਾਨ ਸਭਾ ’ਚ ਵੋਟਿੰਗ ਮਸ਼ੀਨ ਨਾਲ ਛੇੜਛਾੜ ਕਰਕੇ ਦਿਖਾਇਆ

May 10, 2017 | By

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਵਿੱਚ ਇੱਕ ਦਿਨ ਦੇ ਵਿਸ਼ੇਸ਼ ਸੈਸ਼ਨ ਦੌਰਾਨ ਈਵੀਐਮਜ਼ ਦੀ ਗੜਬੜੀ ਦੇ ਮੁੱਦੇ ’ਤੇ ਚਰਚਾ ਹੋਈ। ਇਸ ਦੌਰਾਨ ਮਤਾ ਪਾਸ ਕਰਕੇ ਰਾਸ਼ਟਰਪਤੀ ਤੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਗਈ ਕਿ ਅਗਲੀਆਂ ਚੋਣਾਂ ਵੀਵੀਪੈਟ ਮਸ਼ੀਨਾਂ ਨਾਲ ਕਰਵਾਈਆਂ ਜਾਣ। ਉਧਰ, ਵਿਰੋਧੀਆਂ ਨੇ ਇਸ ਸੈਸ਼ਨ ਨੂੰ ਕੇਜਰੀਵਾਲ ਤੇ ਸਤਿੰਦਰ ਜੈਨ ’ਤੇ ਲੱਗੇ ਦੋਸ਼ਾਂ ਤੋਂ ਜਨਤਾ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰਾਰ ਦਿੱਤਾ।

ਵਿਸ਼ੇਸ਼ ਸੈਸ਼ਨ ਮਗਰੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਈਵੀਐਮਜ਼ ਵਿੱਚ 90 ਸੈਕਿੰਡ ਅੰਦਰ ਗੜਬੜੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ, “ਚੋਣ ਕਮਿਸ਼ਨ ਸਾਨੂੰ ਮਸ਼ੀਨਾਂ ਦੇਵੇ, ਅਸੀਂ ਦਿਖਾਵਾਂਗੇ ਕਿ ਕਿਵੇਂ ਮਦਰਬੋਰਡ ਬਦਲ ਕੇ ਇਸ ਨੂੰ ਹੈਕ ਕੀਤਾ ਜਾ ਸਕਦਾ ਹੈ।” ਅੱਜ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵਿਧਾਇਕ ਸੌਰਭ ਭਾਰਦਵਾਜ ਨੇ ਇੱਕ ਈਵੀਐਮ ਵਰਗੀ ਮਸ਼ੀਨ ਸਦਨ ਵਿੱਚ ਰੱਖੀ ਤੇ ਡੈਮੋ ਦਿਖਾ ਕੇ ਦਾਅਵਾ ਕੀਤਾ ਕਿ ਵੋਟਿੰਗ ਮਸ਼ੀਨਾਂ ਦੇ ਇੱਕ ਗੁੱਝੇ ਕੋਡ ਰਾਹੀਂ ਈਵੀਐਮ ਨਾਲ ਛੇੜਛਾੜ ਸੰਭਵ ਹੈ। ਇਸ ਮੁੱਦੇ ’ਤੇ ਚਰਚਾ ਵਿਧਾਇਕਾ ਅਲਕਾ ਲਾਂਬਾ ਨੇ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ਦੌਰਾਨ ਪੁਰਾਣੀਆਂ ਮਸ਼ੀਨਾਂ ਹੀ ਵਰਤੀਆਂ ਗਈਆਂ, ਜਦੋਂਕਿ ਨਵੀਆਂ ਮਸ਼ੀਨਾਂ ਮੁਹੱਈਆ ਸਨ।

saurav bhardwaj

ਆਪ ਵਿਧਾਇਕ ਸੌਰਭ ਭਾਰਦਵਾਜ ਦਿੱਲੀ ਵਿਧਾਨ ਸਭਾ ‘ਚ ਈ.ਵੀ.ਐਮ. ਮਸ਼ੀਨਾਂ ਬਾਰੇ ਦੱਸਦਾ ਹੋਇਆ

ਇਸ ਤੋਂ ਪਹਿਲਾਂ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਭਾਜਪਾ ਵਿਧਾਇਕ ਦਲ ਦੇ ਆਗੂ ਵਜਿੰਦਰ ਗੁਪਤਾ ਨੇ ਪੀਡਬਲਿਊਡੀ ਦੇ ਮੁੱਦੇ ’ਤੇ ਲਗਾਤਾਰ ਬੋਲਣਾ ਸ਼ੁਰੂ ਕੀਤਾ ਤਾਂ ਸਪੀਕਰ ਰਾਮ ਨਿਵਾਸ ਗੋਇਲ ਨੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ।

ਚੋਣ ਕਮਿਸ਼ਨ ਨੇ ਦਿੱਲੀ ਵਿਧਾਨ ਸਭਾ ਵਿੱਚ ਵਿਖਾਏ ਏਵੀਐਮਜ਼ ਨੂੰ ਹੈਕ ਕਰਨ ਦੇ ਡੈਮੋ ਦੇ ਜਵਾਬ ਵਿੱਚ ਕਿਹਾ ਕਿ ਵਿਧਾਨ ਸਭਾ ਵਿੱਚ ਦਿਖਾਈ ਮਸ਼ੀਨ ਈਵਅੀਐਮ ਵਾਂਗ ਲੱਗਦੀ ਸੀ ਪਰ ਇਹ ਈਵੀਐਮ ਨਹੀਂ ਸੀ। ਚੋਣ ਕਮਿਸ਼ਨ ਨੇ ‘ਆਪ’ ਦੇ ਈਵੀਐਮਜ਼ ਨੂੰ ਹੈਕ ਕੀਤੇ ਜਾਣ ਦੇ ਦਾਅਵੇ ਨੂੰ ਰੱਦ ਕਰ ਦਿੱਤਾ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Aam Aadmi Party “Demonstrates” EVM Tempering During Special Session of Delhi Assembly …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,