February 12, 2020 | By ਸਿੱਖ ਸਿਆਸਤ ਬਿਊਰੋ
• ਦਿੱਲੀ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਨੇ 62 ਅਤੇ ਭਾਰਤੀ ਜਨਤਾ ਪਾਰਟੀ ਨੇ 8 ਸੀਟਾਂ ਜਿੱਤੀਆਂ।
• ਕਾਂਗਰਸ ਇਸ ਵਾਰ ਵੀ ਖਾਤਾ ਨਾ ਖੋਲ੍ਹ ਸਕੀ ਤੇ ਪਿਛਲੀ ਵਾਰ ਵਾਙ ਇਸਨੂੰ ਕੋਈ ਸੀਟ ਨਹੀਂ ਮਿਲੀ।

• ਚੋਣਾਂ ਵਿਚ ਮਿਲੀ ਕਰਾਰੀ ਹਾਰ ਦੇ ਬਾਵਜੂਦ ਭਾਜਪਾ ਦੀ ਵੋਟ ਫੀਸਦ ਵਿੱਚ ਐਤਕੀਂ 6% ਦਾ ਵਾਧਾ ਦਰਜ ਹੋਇਆ ਹੈ।
• ਭਾਜਪਾ ਨੂੰ 38.51% ਵੋਟਾਂ ਮਿਲੀਆਂ ਹਨ।
• ਸੀਟਾਂ ਪੱਖੋਂ ਪਿਛਲੀ ਵਾਰ ਦੇ ਮੁਕਾਬਲੇ ਭਾਜਪਾ ਦੀਆਂ 5 ਸੀਟਾਂ ਵਧੀਆਂ ਹਨ।

• ਵਿਸ਼ਲੇਸ਼ਕਾਂ ਮੁਤਾਬਿਕ ਭਾਜਪਾ ਦਿੱਲੀ ਵਿਚ ਆਪਣੇ ਮੂਲ ਵੋਰਟਾਂ ਨੂੰ ਇਕੱਠੇ ਕਰਨ ਵਿਚ ਕਾਮਯਾਬ ਰਹੀ ਹੈ।
• ਦਿੱਲੀ ਵਿਚ 40% ਦੇ ਨੇੜੇ ਤੇੜੇ ਦਾ ਵੋਟਰ ਅਜਿਹੇ ਹਨ ਜਿਹੜੇ ਭਾਜਪਾ ਦੇ ਮੂਲ ਵੋਟਰ ਮੰਨੇ ਜਾਂਦੇ ਹਨ, ਭਾਵ ਕਿ ਉਹ ਭਾਜਪਾ ਨੂੰ ਹੀ ਵੋਟਾਂ ਪਾਉਂਦੇ ਹਨ।
• ਮੰਨਿਆ ਜਾ ਰਿਹਾ ਹੈ ਕਿ ਵੋਟਾਂ ਤੋਂ ਪਹਿਲਾਂ ਭਾਜਪਾ ਦੇ ਮੂਲ ਵੋਟਰ ਵੀ ਦਿੱਲੀ ਵਿਚ ਕੇਜਰੀਵਾਲ ਸਰਕਾਰ ਮੁੜ ਲਿਆਉਣ ਵੱਲ ਰੁਚਿਤ ਸਨ।
• ਜਿਸ ਕਾਰਨ ਭਾਜਪਾ ਨੇ ਹਿੰਦੂਤਵ ਦੇ ਮੁੱਦੇ ਨੂੰ ਕੇਂਦਰ ਵਿਚ ਰੱਖ ਕੇ ਜੋਰ-ਸ਼ੋਰ ਨਾ ਮੁਹਿੰਮ ਚਲਾਈ।
• ਇਹ ਮੁਹਿੰਮ ਭਾਵੇਂ ਭਾਜਪਾ ਨੂੰ ਜਿਤਾ ਤਾਂ ਨਹੀਂ ਸਕੀ ਪਰ ਉਸਨੇ ਆਪਣੇ ਮੂਲ ਵੋਰਟ ਨੂੰ ਹਿੰਦੂਤਵ ਦੇ ਨਾਂ ‘ਤੇ ਇਕੱਠਿਆਂ ਜਰੂਰ ਕਰ ਲਿਆ।

ਭਾਜਪਾ ਪ੍ਰਧਾਨ ਜੇ. ਪੀ. ਨੱਢਾ ਦੀ ਇਕ ਪੁਰਾਣੀ ਤਸਵੀਰ
• ਆਮ ਆਦਮੀ ਪਾਰਟੀ ਦੀ ਚੋਣ ਰਣਨੀਤੀ ਘੜਨ ਵਾਲੇ ਪ੍ਰਸ਼ਾਤ ਕਿਸ਼ੋਰ ਨੇ ਦਿੱਲੀ ਵਾਸੀਆਂ ਦਾ ਧੰਨਵਾਦ ਕੀਤਾ।
• ਉਸ ਮੁਤਾਬਿਕ ਦਿੱਲੀ ਵਾਸੀਆਂ ਨੇ ਭਾਜਪਾ ਨੂੰ ਹਰਾ ਕੇ ‘ਭਾਰਤ ਦੀ ਆਤਮਾ’ ਬਚਾ ਲਈ ਹੈ।
• ਪ੍ਰਸ਼ਾਤ ਕਿਸ਼ੋਰ ਦੀ ਕੰਪਨੀ ਆਈ-ਪੈਕ ਨੇ ਆਮ ਆਦਮੀ ਪਾਰਟੀ ਦੀ ਪੂਰੀ ਚੋਣ ਮੁਹਿੰਮ ਉਲੀਕੀ ਸੀ।
• ਜਿਕਰਯੋਗ ਹੈ ਕਿ ਪ੍ਰਸ਼ਾਤ ਕਿਸ਼ੋਰ ਦੀ ਕੰਪਨੀ ਇੰਡੀਅਨ ਪੋਲੀਟੀਕਲ ਐਕਸ਼ਨ ਕਮੇਟੀ (ਆਈ-ਪੈਕ) 2021 ਦੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨਾਲ ਕੰਮ ਕਰ ਰਹੀ ਹੈ।

ਪ੍ਰਸ਼ਾਂਤ ਕਿਸ਼ੋਰ ਦੀ ਇਕ ਪੁਰਾਣੀ ਤਸਵੀਰ
Related Topics: Aam Aadmi Party, Arvind Kejriwal, BJP, Delhi State Assembly Elections 2020, Hindutva, Indian Politics, Prashant Kishor