ਆਮ ਖਬਰਾਂ » ਕੌਮਾਂਤਰੀ ਖਬਰਾਂ

ਆਸਟ੍ਰੇਲੀਆਈ ਸਰਕਾਰ ਵੱਲੋਂ ‘457 ਵੀਜ਼ਾ’ ਲੈਣ ਲਈ ਆਇਲਟਸ ਨੰਬਰਾਂ ‘ਚ ਨਰਮੀ

April 21, 2015 | By

ਸਿਡਨੀ (20 ਅਪ੍ਰੈਲ, 2015): ਆਸਟ੍ਰੇਲੀਆ ਵਿਚ 457 ਵੀਜ਼ਾ ਪ੍ਰਾਪਤ ਕਰਨ ਵਾਲਿਆਂ ਲਈ ਆਸਟਰੇਲੀਆ ਦੀ ਸਰਕਾਰ ਨੇ ਅੰਗਰੇਜ਼ੀ ਦੇ ਟੈਸਟ ਆਇਲਟਸ ਵਿਚ ਕਾਫੀ ਨਰਮੀ ਵਰਤੀ ਹੈ । ਸਿਡਨੀ ਦੇ ਕਾਨੂੰਨੀ ਸਲਾਹਕਾਰ ਹਰਜਿੰਦਰ ਚੌਹਾਨ ਅਤੇ ਸੁਖਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾਂ 457 ਵੀਜ਼ਾ ਪ੍ਰਾਪਤ ਕਰਨ ਲਈ ਆਇਲਟਸ ਦੇ ਚਾਰਾਂ ਪੇਪਰਾਂ ਵਿਚੋਂ ਘੱਟੋ-ਘੱਟ 5-5 ਬੈਂਡ ਲੈਣੇ ਜ਼ਰੂਰੀ ਸਨ, ਪਰ ਹੁਣ ਚਾਰਾਂ ਦੇ ਮਿਲਾ ਕੇ 5 ਬੈਂਡ ਹੋਣੇ ਚਾਹੀਦੇ ਹਨ, ਭਾਵੇਂ ਕਿਸੇ ਪੇਪਰ ਵਿਚ 4.5 ਬੈਂਡ ਹੀ ਹੋਣ ।

ਸਿਡਨੀ

ਸਿਡਨੀ

ਇਸ ਦੇ ਨਾਲ ਹੀ 485 ਵੀਜ਼ੇ ਦੇ 6-6 ਬੈਂਡ ਸਾਰੇ ਪੇਪਰਾਂ ਦੀ ਬਜਾਏ ਕੁਲ ਮਿਲਾ ਕੇ 6 ਬੈਂਡ ਕਰ ਦਿੱਤੇ ਹਨ ਅਤੇ ਘੱਟੋ-ਘੱਟ 5 ਬੈਂਡ ਲਾਜ਼ਮੀ ਕੀਤੇ ਗਏ ਹਨ । ਬਲੈਕਟਾਊਨ ਵਿਚ ਹੋਈ ਬੈਠਕ ਦੌਰਾਨ ਕਾਨੂੰਨੀ ਸਲਾਹਕਾਰ ਪ੍ਰਭਜੋਤ ਸੰਧੂ ਨੇ ਦੱਸਿਆ ਕਿ ਪਹਿਲਾਂ ਆਸਟ੍ਰੇਲੀਆ ਵਿਚ 457 ਵੀਜ਼ੇ ਲਈ ਸਿਰਫ ਆਇਲਟਸ ਟੈਸਟ ਹੀ ਮੰਨਿਆ ਜਾਂਦਾ ਸੀ ਪਰ ਹੁਣ ਇਸ ਕਾਨੂੰਨ ਵਿਚ ਨਰਮੀ ਵਰਤਦਿਆਂ ਓ. ਈ. ਟੀ. ਟੈਸਟ, ਆਈ. ਬੀ. ਟੀ., ਪੀ. ਟੀ. ਏ. ਅਤੇ ਸੀ. ਏ. ਏ. ਨੂੰ ਵੀ ਮਾਨਤਾ ਦੇ ਦਿੱਤੀ ਗਈ ਹੈ ।

ਇਥੇ ਵਿਸ਼ੇਸ਼ ਹੈ ਕਿ ਇਸ ਨਰਮੀ ਨਾਲ ਬਹੁਤ ਸਾਰੇ ਪ੍ਰਵਾਸੀਆਂ ਨੂੰ ਰਾਹਤ ਮਿਲੀ ਹੈ ਅਤੇ ਇਹ ਕਾਨੂੰਨ 18 ਅਪ੍ਰੈਲ ਤੋਂ ਲਾਗੂ ਹੋ ਗਿਆ ਹੈ । ਗੌਰਤਲਬ ਹੈ ਕਿ 457 ਵੀਜ਼ਾ 1 ਸਾਲ ਤੋਂ 4 ਸਾਲ ਦਾ ਟੈਂਪਰੇਰੀ ਵੀਜ਼ਾ ਹੁੰਦਾ ਹੈ, ਜਿਹੜਾ ਮਾਲਕ ਆਪਣੇ ਕਰਿੰਦਿਆਂ ਨੂੰ ਦਿੰਦਾ ਹੈ ਅਤੇ ਕਰਿੰਦੇ ਕਾਨੂੰਨੀ ਤੌਰ ‘ਤੇ ਕੰਮ ਕਰ ਸਕਦੇ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: