ਵਿਦੇਸ਼ » ਸਿਆਸੀ ਖਬਰਾਂ

ਬਾਦਲ ਨਹੀਂ ਨਜ਼ਰਬੰਦ ਜੁਝਾਰੂ ਹਨ ਫਖਰ-ਏ-ਕੌਮ: ਯੂ. ਕੇ. ਡੀ

November 30, 2011 | By

ਲੰਡਨ (30/11/2011): ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ਤੇ ਇੱਕ ਝਾਤ ਮਾਰੀ ਜਾਵੇ ਤਾਂ ਉਪਰੀ ਨਜ਼ਰੇ ਹੀ ਇਹ ਪ੍ਰਤੱਖ ਸਾਹਮਣੇ ਆਉਂਦਾ ਹੈ ਕਿ ਇਸ ਨੇ ਅਮਰ ਵੇਲ ਦੀ ਤਰਾਂ ਸਿੱਖ ਕੌਮ ਨੂੰ ਖਤਮ ਕਰਨ ਦੇ ਯਤਨ ਕੀਤੇ ਹਨ। ਹਰ ਵਾਰ ਹੀ ਇਹ ਸਿੱਖ ਕੌਮ ਦੇ ਵਿਰੋਧ ਅਤੇ ਦੁਸ਼ਮਣ ਦੇ ਹੱਕ ਵਿੱਚ ਭੁਗਤਿਆ ਹੈ।ਇਸ ਵਲੋਂ ਪੈਰ ਪੈਰ ਤੇ ਕੌਮ ਨਾਲ ਬੇਵਫਾਈ ਕੀਤੀ ਗਈ ਹੈ।ਤੇਰਾਂ ਐਪਰੈਲ 1978 ਨੂੰ ਨਿਰੰਕਾਰੀਆਂ ਹੱਥੋਂ ਤਟਰਾਂ ਸਿੰਘਾਂ ਨੂੰ ਸ਼ਹੀਦ ਕਰਾਉਣ ਤੋਂ ਲੈ ਕੇ ਅੱਜ ਦੀ ਘੜੀ ਤੱਕ ਇਸ ਨੇ ਸਿੱਖ ਕੌਮ ਨੂੰ ਨੂੰ ਸਰੀਰਕ ,ਮਾਨਸਿਕ ਅਤੇ ਸਿਧਾਂਤਕ ਤੌਰ ਤੇ ਦੁਬੇਲ ਬਣਾਉਣ ਦੀਆਂ ਨੀਤੀਆਂ ਵਿੱਚ ਹਿੰਦੂਤਵੀਆਂ ਦਾ ਡੱਟ ਕੇ ਸਾਥ ਦਿੱਤਾ ਬਲਕਿ ਮੋਹਰੀ ਰੋਲ ਅਦਾ ਕੀਤਾ ਹੈ। ਜਿਸ ਕਦਰ ਇਹ ਦੁਸ਼ਮਣ ਦੇ ਕੁਹਾੜੇ ਦਾ ਦਸਤਾ ਬਣ ਕੇ ਸਿੱਖ ਕੌਮ ਨੂੰ ਢਾਹ ਲਗਾ ਰਿਹਾ ਹੈ ਇਹ ਸਿੱਖ ਕੌਮ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਬੇਵਫਾਹ ਅਤੇ ਕੌਮੀ ਅਕ੍ਰਿਤਘਣ ਅਖਵਾਉਣ ਦਾ ਹੱਕ ਰੱਖਦਾ ਹੈ।ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ,ਨਿਰਮਲ ਸਿੰਘ ਸੰਧੂ,ਜਨਰਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ,ਪ੍ਰੈੱਸ ਸਕੱਤਰ ਸ੍ਰæਬਲਵਿੰਦਰ ਸਿੰਘ ਢਿੱਲੋ,ਚੀਫ ਆਰਗੇਨਾਈਜ਼ਰ ਸ੍ਰ. ਅਮਰਜੀਤ ਸਿੰਘ ਮਿਨਹਾਸ, ਸ੍ਰ. ਜਤਿੰਦਰ ਸਿੰਘ ਅਠਵਾਲ ਅਤੇ ਸ੍ਰ. ਵਰਿੰਦਰ ਸਿੰਘ ਬਿੱਟੂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਆਪਣੇ ਕੀਤੇ ਐਲਾਨ ਤੇ ਮੁੜ ਵਿਚਾਰ ਕਰਨ ਲਈ ਅਪੀਲ ਕੀਤੀ ਹੈ ਕਿ ਉਹ ਇਸ ਕੌਮ ਘਾਤਕ ਵਿਆਕਤੀ ਨੂੰ ਫਖਰ ਏ ਕੌਮ ਦਾ ਖਿਤਾਬ ਦੇ ਕੇ ਇਸ ਖਿਤਾਬ ਦੀ ਅਹਿਮੀਅਤ ਨੂੰ ਮਿੱਟੀ ਘੱਟ ਰੋਲਣ ਤੋਂ ਗੁਰੇਜ਼ ਕਰਨ।ਯੂਨਾਈਟਿਡ ਖਾਲਸਾ ਦਲ ਵਲੋਂ ਬਾਦਲ ਵਾਸਤੇ ਗੱਦਾਰ ਏ ਕੌਮ ਜਾਂ ਭਗਵਾਂ ਰਤਨ ਨਾਮੀਂ ਖਿਤਾਬ ਹੀ ਢੁੱਕਵੇਂ ਕਰਾਰ ਦਿੱਤੇ ਗਏ ਹਨ।

ਫਖਰ ਏ ਕੌਮ ਜਾਂ ਪੰਥ ਰਤਨ ਤਾਂ ਭਾਈ ਜਗਤਾਰ ਸਿੰਘ ਹਾਵਾਰਾ,ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਬਲਵੰਤ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਮੇਜਰ ਸਿੰਘ ਸਮੇਤ ਜੇਹਲਾਂ ਵਿੱਚ ਬੰਦ ਸਿੱਖ ਨੌਜਵਾਨ ,ਸ਼ੀਦ ਦੇ ਸਤਿਕਾਰਯੋਗ ਮਾਤਾ ਪਿਤਾ ਜਾਂ ਉਹਨਾਂ ਦੇ ਬੱਚੇ ਅਤੇ ਖਾਲਿਸਤਾਨ ਲਈ ਜੂਝ ਰਹੇ ਸਤਿਕਾਰਯੋਗ ਸਿੰਘ ਹੀ ਹੋ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,