ਖਾਸ ਖਬਰਾਂ

1984 ਦੇ ਸਿੱਖ ਕਤਲੇਆਮ ਦਾ ਦੋਸ਼ੀ ਟਾਈਟਲਰ ਮੁਕੱਦਮਾ ਚਲਣ ਤੋਂ ਪਹਿਲਾਂ ਹੀ ‘ਬਰੀ’

April 28, 2010 | By

ਨਵੀਂ ਦਿੱਲੀ, 27 ਅਪ੍ਰੈਲ, 2010 : 1984 ਦੇ ਸਿੱਖ ਕਤਲੇਆਮ ਦੇ ਮਾਮਲੇ ’ਚ ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਿਰੁਧ ਮਾਮਲਾ ਬੰਦ ਕਰਨ ਬਾਰੇ ਸੀ.ਬੀ.ਆਈ. ਦੀ ਰੀਪੋਰਟ ਨੂੰ ਮਨਜ਼ੂਰ ਕਰ ਲਿਆ। ਰੀਪੋਰਟ ਵਿਚ ਟਾਈਟਲਰ ਨੂੰ ਕਲੀਨ ਚਿਟ ਦੇ ਦਿਤੀ ਗਈ। ਵਧੀਕ ਚੀਫ਼ ਮੈਟਰੋਪਾਲੀਟਨ ਮੈਜਿਸਟਰੇਟ ਰਾਕੇਸ਼ ਪੰਡਤ ਨੇ ਕਿਹਾ ਕਿ ਟਾਈਟਲਰ ਵਿਰੁਧ ਮੁਕੱਦਮਾ ਚਲਾਉਣ ਲਈ ਲੋੜੀਂਦੇ ਸਬੂਤ ਨਹੀਂ ਹਨ। ਅਦਾਲਤ ਨੇ ਧਿਆਨ ਦਿਵਾਇਆ ਕਿ ਕੈਲੇਫੋਰਨੀਆਂ ’ਚ ਰਹਿ ਰਹੇ ਗਵਾਹ ਜਸਬੀਰ ਸਿੰਘ ਦਾ ਬਿਆਨ ਪ੍ਰਸੰਗਕ ਨਹੀਂ ਹੈ ਅਤੇ ਇਕ ਹੋਰ ਗਵਾਹ ਸੁਰਿੰਦਰ ਸਿੰਘ ਦੇ ਬਿਆਨ ਆਪਾ ਵਿਰੋਧੀ ਹਨ। ਸੀ.ਬੀ.ਆਈ. ਦੀ ਮਾਮਲਾ ਬੰਦ ਕਰਨ ਬਾਰੇ ਰੀਪੋਰਟ ਨੂੰ ਸਵੀਕਾਰ ਕਰਦਿਆਂ ਅਦਾਲਤ ਨੇ ਕਿਹਾ ਕਿ ਜਾਂਚ ਨੂੰ ਜਾਰੀ ਰੱਖਣ ਦਾ ਕੋਈ ਆਧਾਰ ਨਹੀਂ ਬਣਦਾ। ਸੀ.ਬੀ.ਆਈ. ਨੇ ਅਪਣੀ ਰੀਪੋਰਟ ਵਿਚ ਕਿਹਾ ਕਿ ਟਾਈਟਲਰ ਵਿਰੁਧ ਦੋਵੇਂ ਗਵਾਹ ਜਸਬੀਰ ਸਿੰਘ ਅਤੇ ਸੁਰਿੰਦਰ ਸਿੰਘ ਭਰੋਸੇਯੋਗ ਨਹੀਂ ਹਨ, ਇਸ ਲਈ ਮਾਮਲਾ ਅੱਗੇ ਨਹੀਂ ਵਧਾਇਆ ਜਾ ਸਕਦਾ। 1984 ਵਿਚ ਗੁਰਦਵਾਰਾ ਪੁਲਬੰਗਸ਼ ਨੇੜੇ ਕਥਿਤ ਤੌਰ ’ਤੇ ਟਾਈਟਲਰ ਦੀ ਭੜਕਾਈ ਭੀੜ ਨੇ ਬਾਦਲ ਸਿੰਘ ਸਣੇ ਤਿੰਨ ਵਿਅਕਤੀਆਂ ਨੂੰ ਕਤਲ ਕਰ ਦਿਤਾ ਸੀ। ਦਸੰਬਰ 2007 ਵਿਚ ਇਕ ਅਦਾਲਤ ਵਲੋਂ ਮਾਮਲਾ ਬੰਦ ਕਰਨ ਬਾਰੇ ਰੀਪੋਰਟ ਪ੍ਰਵਾਨ ਕਰਨ ਤੋਂ ਬਾਅਦ ਸੀ.ਬੀ.ਆਈ. ਨੇ ਮਾਮਲੇ ਦੀ ਮੁੜ ਪੜਤਾਲ ਕੀਤੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: