June 2016 Archive

ਆਸਟਰੇਲੀਆਈ ਚੋਣਾਂ ‘ਚ ਗਰੀਨਜ਼ ਪਾਰਟੀ ਦੀ ਸਿੱਖ ਉਮੀਦਵਾਰ ਬੀਬੀ ਭੱਠਲ ਵਿਰੁੱਧ ਨਸਲੀ ਟਿੱਪਣੀਆਂ

ਉੱਤਰੀ ਮੈਲਬਰਨ ਦੀ ਬੈਟਮੈਨ ਸੀਟ ਤੋਂ ਗਰੀਨਜ਼ ਪਾਰਟੀ ਦੀ ਉਮੀਦਵਾਰ ਸਿੱਖ ਪਿਛੋਕੜ ਨਾਲ ਸੰਬੰਧਿਤ ਬੀਬੀ ਐਲੈਕਸ ਭੱਠਲ ਖ਼ਿਲਾਫ਼ ਨਸਲੀ ਟਿੱਪਣੀਆਂ ਦਾ ਮਾਮਲਾ ਸਾਹਮਣੇ ਆਇਆ ਹੈ ਹਲਕੇ 'ਚ ਪਿਛਲੇ ਦਿਨਾਂ ਤੋਂ ਪਰਚੇ ਵੰਡੇ ਗਏ ਹਨ ਜਿਨ੍ਹਾਂ ਉੱਤੇ ਐਲੈਕਸ ਭੱਠਲ ਦੇ ਪਿਛੋਕੜ ਅਤੇ ਧਾਰਮਿਕ ਅਕੀਦਿਆਂ ਵਿਰੁੱਧ ਭੱਦੀ ਸ਼ਬਦਾਵਲੀ ਲਿਖੀ ਗਈ ਹੈ ਬੀਬੀ ਭੱਠਲ ਮੁਤਾਬਿਕ ਇਸ ਘਟਨਾ ਨਾਲ ਸਿੱਖ ਭਾਈਚਾਰੇ ਦੀ ਬਹੁਗਿਣਤੀ ਅਤੇ ਉਨ੍ਹਾਂ ਨੂੰ ਨਿੱਜੀ ਤੌਰ ਉੱਤੇ ਗਹਿਰਾ ਧੱਕਾ ਲੱਗਿਆ ਹੈ ਇਸ ਨੂੰ ਨਸਲੀ ਅਤੇ ਨਫ਼ਰਤ ਭਰਪੂਰ ਪ੍ਰਾਪੇਗੰਡਾ ਦੱਸਦਿਆਂ ਬੀਬੀ ਭੱਠਲ ਨੇ ਕਿਹਾ ਹੈ ਓਨ੍ਹਾਂ ਦਾ ਧਰਮ ਸਰਬੱਤ ਦੇ ਭਲੇ ਦਾ ਸੁਨੇਹਾ ਦਿੰਦਾ ਹੈ ਸਿੱਖ ਸਭ ਨੂੰ ਬਰਾਬਰ ਰੱਖ ਕੇ ਮਨੁੱਖਤਾ ਦੀ ਬਿਹਤਰੀ ਲਈ ਹਮੇਸ਼ਾ ਕਾਰਜਸ਼ੀਲ ਰਹਿੰਦੇ ਹਨ।

ਮਾਲੇਗਾਉਂ ਧਮਾਕਾ : ਸਾਧਵੀ ਪ੍ਰਗਿਆ ਦੀ ਜ਼ਮਾਨਤ ਅਰਜ਼ੀ ਰੱਦ

ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਨੇ 2008 ਦੇ ਮਾਲੇਗਾਉਂ ਧਮਾਕਾ ਮਾਮਲੇ 'ਚ ਦੋਸ਼ੀ ਸਾਧਵੀ ਪ੍ਰਗਿਆ ਸਿੰਘ ਠਾਕੁਰ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਐਨ. ਆਈ. ਏ. ਨੇ ਸਾਧਵੀ ਪ੍ਰਗਿਆ ਨੂੰ ਪਿਛਲੇ ਮਹੀਨੇ ਇਸ ਮਾਮਲੇ 'ਚੋਂ ਕਲੀਨ ਚਿੱਟ ਦੇ ਦਿੱਤੀ ਸੀ। ਵਿਸ਼ੇਸ਼ ਜੱਜ ਐਸ. ਡੀ. ਟੇਕਾਲੇ ਨੇ ਜ਼ਮਾਨਤ ਪਟੀਸ਼ਨ ਰੱਦ ਕਰਨ ਦਾ ਹੁਕਮ ਸੁਣਾਇਆ।

ਕੁਰਾਨ ਬੇਅਦਬੀ ਮਾਮਲਾ: ਪਠਾਨਕੋਟ ਦੇ ਮੁਖ ਦੋਸ਼ੀ ਸਣੇ ਤਿੰਨ ਹਿੰਦੂ ਗ੍ਰਿਫਤਾਰ

ਬੀਤੇ ਦਿਨੀਂ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਘਟਨਾ ਦੇ ਮਾਮਲੇ ਵਿਚ ਪੁਲਿਸ ਨੇ ਪਿਓ-ਪੁੱਤਰ ਸਣੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਆਈ.ਜੀ. ਪਟਿਆਲਾ ਜ਼ੋਨ ਪਰਮਰਾਜ ਸਿੰਘ ਉਮਰਾਨੰਗਲ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਕਰ ਰਹੀਆਂ ਪੁਲਿਸ ਪਾਰਟੀਆਂ 'ਚੋਂ ਸੀ. ਆਈ. ਏ. ਬਹਾਦਰ ਸਿੰਘ ਵਾਲਾ ਦੇ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦ ਉਨ੍ਹਾਂ ਨਾਕਾਬੰਦੀ ਦੌਰਾਨ ਪੁਲ ਨਦੀ ਪਟਿਆਲਾ ਨੇੜੇ ਘਲੌੜੀ ਗੇਟ ਸ਼ਮਸ਼ਾਨਘਾਟ ਵਿਖੇ ਤਿੰਨੇ ਦੋਸ਼ੀਆਂ ਨੂੰ ਥਾਰ ਜੀਪ ਸਮੇਤ ਗ੍ਰਿਫਤਾਰ ਕਰ ਲਿਆ।

ਡੇਰਾ ਪ੍ਰੇਮੀ ਕਤਲ ਕੇਸ: ਦੋ ਸਿੱਖਾਂ ਨੂੰ ਪੁਲਿਸ ਨੇ ਚੁੱਕਿਆ; ਸੰਗਤਾਂ ਨੇ ਧਰਨਾ ਲਾਇਆ

ਬੇਅਦਬੀ ਕਾਂਡ ਤੋਂ ਬਾਅਦ ਸ਼ਾਂਤਮਈ ਧਰਨੇ ’ਤੇ ਬੈਠੀਆਂ ਸਿੱਖ ਸੰਗਤਾਂ ’ਤੇ ਢਾਹੇ ਗਏ ਪੁਲਸੀਆ ਕਹਿਰ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਅਤੇ ਸੋਸ਼ਲ ਮੀਡੀਏ ਰਾਹੀਂ ਵੀ ਲੰਮਾ ਸਮਾਂ ਚਰਚਾ ਚੱਲਦੀ ਰਹੀ ਪਰ ਪੁਲਿਸ ਪ੍ਰਸ਼ਾਸ਼ਨ ਨੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਬਜਾਇ ਉਲਟਾ ਸਿੱਖਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਹੁਣ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਦੋ ਸਿੱਖ ਨੌਜਵਾਨਾਂ ਨੂੰ ਪੁਲਿਸ ਨੇ ਬਿਨਾਂ ਕੋਈ ਕਾਰਨ ਦੱਸਿਆਂ ਉਨ੍ਹਾਂ ਨੂੰ ਆਪਣੀ ਹਿਰਾਸਤ ’ਚ ਲਿਆ ਹੋਇਆ ਹੈ।

ਬਾਦਲ ਸਰਕਾਰ ਦੀਆਂ “ਪ੍ਰਾਪਤੀਆਂ” ਦੱਸਣ ਲਈ ਉੱਚ-ਤਕਨੀਕ ਨਾਲ ਲੈਸ 50 ਗੱਡੀਆਂ ਨੂੰ ਮਜੀਠੀਆ ਨੇ ਰਵਾਨਾ ਕੀਤਾ

ਪੰਜਾਬ ਸਰਕਾਰ ਨੇ ਆਪਣੀਆਂ ਪਿਛਲੇ 9 ਸਾਲਾਂ ਦੀਆਂ "ਪ੍ਰਾਪਤੀਆਂ" ਪੰਜਾਬ ਦੇ ਲੋਕਾਂ ਨੂੰ ਦੱਸਣ ਲਈ 50 ਗੱਡੀਆਂ ਰਵਾਨਾ ਕੀਤੀਆਂ ਹਨ ਜਿਹੜੀਆਂ ਕਿ ਐਲ.ਈ.ਡੀ. (ਟੀ.ਵੀ. ਸਕਰੀਨ) ਨਾਲ ਲੈਸ ਹਨ।

ਸਰਕਾਰਾਂ ਦੀ ਢਿੱਲ ਕਾਰਨ ਪੰਜਾਬ ਦਾ ਮਾਹੌਲ ਮੁੜ ਖ਼ਰਾਬ ਹੋ ਸਕਦੈ: ਅਵਤਾਰ ਸਿੰਘ ਮੱਕੜ

ਭਗਤਾ ਭਾਈਕਾ ਵਿੱਚ ਗੁਰਬਾਣੀ ਦੇ ਗੁਟਕੇ ਦੀ ਬੇਅਦਬੀ ਅਤੇ ਮਲੇਰਕੋਟਲਾ ਵਿੱਚ ਕੁਰਾਨ ਸ਼ਰੀਫ਼ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖ਼ਤ ਅਤੇ ਸਿੱਖ ਜਥੇਬੰਦੀਆਂ ਵੱਲੋਂ ਇਸ ਮਾਮਲੇ ਵਿੱਚ ਸਰਕਾਰ ਤੇ ਪੁਲੀਸ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਗਿਆ ਹੈ।

ਬਾਬਾ ਬੰਦਾ ਸਿੰਘ ਦੇ ਦਿਹਾੜੇ ‘ਤੇ ਮਨੁੱਖਤਾ ਵਿਰੋਧੀਆਂ ਨੂੰ ਸੱਦ ਕੇ ਬਾਦਲ ਨੇ ਗਲਤ ਸੰਦੇਸ਼ ਦਿੱਤਾ: ਮਾਨ

ਸਿਮਰਨਜੀਤ ਸਿੰਘ ਮਾਨ ਨੇ ਬੀਤੇ ਦਿਨੀਂ 26 ਜੂਨ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਦਿਹਾੜੇ ਉਤੇ ਅਜਿਹੇ ਆਗੂਆਂ ਨੂੰ ਸੱਦਣ ਦੀ ਪੁਰਜ਼ੋਰ ਨਿਖੇਧੀ ਕੀਤੀ ਜਿਹੜੇ ਘੱਟਗਿਣਤੀਆਂ ਨੂੰ ਖਤਮ ਕਰਕੇ ਹਿੰਦੂਤਵ ਲਾਗੂ ਕਰਨਾ ਚਾਹੁੰਦੇ ਹਨ।

ਗੁਰਬਾਣੀ, ਕੁਰਾਨ ਸ਼ਰੀਫ ਦਾ ਅਪਮਾਨ: ਮੋਦੀ, ਸੰਘ ਦੀ ਚੁੱਪ ਦੋਸ਼ੀਆਂ ਨਾਲ ਸਾਂਝ ਦਰਸਾਉਂਦੀ ਹੈ:ਐਫਐਸਓ ਯੂ.ਕੇ.

ਪੰਜਾਬ ਵਿੱਚ ਆਏ ਦਿਨ ਪਵਿੱਤਰ ਗੁਰਬਾਣੀ ਦੀ ਬੇਅਦਬੀ ਜਾਰੀ ਹੈ, ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਹੀ। ਨਾਹੀ ਹੀ ਸਰਕਾਰੀ ਤੌਰ 'ਤੇ ਕੋਈ ਠੋਸ ਕਦਮ ਚੁੱਕਿਆ ਜਾ ਰਿਹਾ ਹੈ। ਇਹ ਵਰਤਾਰਾ ਕਈ ਕਿਸਮ ਦੇ ਸ਼ੱਕ ਪੈਦਾ ਕਰ ਰਿਹਾ ਹੈ। ਗੁਰਬਾਣੀ ਦੇ ਨਾਲ-ਨਾਲ ਹੁਣ ਮੁਸਲਮਾਨਾਂ ਦੀ ਕੁਰਾਨ ਸ਼ਰੀਫ ਦੀ ਬੇਅਦਬੀ ਹੋਣ ਨਾਲ ਇਹ ਮਾਮਲਾ ਹੋਰ ਵੀ ਗੁੰਝਲਦਾਰ ਬਣਦਾ ਜਾ ਰਿਹਾ ਹੈ। ਇਸ ਪਿੱਛੇ ਕਿਹੜੀ ਸਿਆਸੀ ਜਾਂ ਗੈਰ-ਸਿਆਸੀ ਤਾਕਤ ਦਾ ਹੱਥ ਹੈ। ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਰਤ ਸਰਕਾਰ ਦੀਆਂ ਏਜੰਸੀਆਂ ਗੁਰਬਾਣੀ ਦਾ ਨਿਰਾਦਰ ਕਰਵਾ ਕੇ ਸਿੱਖ ਕੌਮ ਨੂੰ ਅਣਖ ਨੂੰ ਵੰਗਾਰ ਰਹੀਆਂ ਹੋਣ ਅਤੇ ਸਿੱਖ ਕੌਮ ਦਾ ਧਿਆਨ ਅਜ਼ਾਦ ਸਿੱਖ ਰਾਜ ਖਾਲਿਸਤਾਨ ਤੋਂ ਲਾਂਭੇ ਲਿਜਾਣ ਲਈ ਯਤਨਸ਼ੀਲ ਹੋਣ।

ਗੁਰਦੁਆਰਾ ਬੰਗਲਾ ਸਾਹਿਬ ਦੀ ਨਵੀਂ ਬਣੀ ਸੁਨਹਿਰੀ ਦਰਸ਼ਨੀ ਡਿਉੜੀ ਸੰਗਤਾਂ ਨੂੰ ਸਮਰਪਿਤ

ਗੁਰਦੁਆਰਾ ਬੰਗਲਾ ਸਾਹਿਬ ਦੀ ਨਵੀਂ ਬਣੀ ਸੁਨਹਿਰੀ ਦਰਸ਼ਨੀ ਡਿਉੜੀ ਸੰਗਤਾਂ ਨੂੰ ਸਮਰਪਿਤ ਕੀਤੀ ਗਈ ਹੈ। ਦਰਬਾਰ ਹਾਲ ਵਿਖੇ ਗਿਆਨੀ ਇਕਬਾਲ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਮੌਜੂਦਗੀ ਵਿਚ ਹੈਡ ਗ੍ਰੰਥੀ ਵੱਲੋਂ ਅਰਦਾਸ ਉਪਰੰਤ ਦਰਸ਼ਨੀ ਡਿਉੜੀ ਨੂੰ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ।

ਬਾਦਲ ਪ੍ਰਚਾਰ ਵੈਨਾਂ ਰਾਹੀਂ ਆਪਣੇ ਅਸਲੀ ਕੰਮ ਦਿਖਾਉਣ: ਸੰਜੇ ਸਿੂੰਘ, ਛੋਟੇਪੁਰ

ਆਪ ਦੇ ਪੰਜਾਬ ਇੰਚਾਰਜ ਸੰਜੇ ਸਿੰਘ ਨੇ ਕਿਹਾ ਕਿ ਮੋਦੀ ਪਿਛਲੇ 2 ਸਾਲਾਂ ਵਿਚ ਸਿਰਫ ਤਸਵੀਰਾਂ ਖਿਚਾਉਣ ਅਤੇ ਮਹਿੰਗੇ ਕਪੜੇ ਪਾਉਣ ਵਿਚ ਹੀ ਮੁਹਾਰਤ ਹਾਸਲ ਕੀਤੀ ਹੈ।

« Previous PageNext Page »