ਖਾਸ ਖਬਰਾਂ » ਸਿੱਖ ਖਬਰਾਂ

ਸੰਤ ਅਤਰ ਸਿੰਘ ਜੀ (ਮਸਤੂਆਣਾ ਸਾਹਿਬ) ਦੀ ਬਰਸੀ ਸਬੰਧੀ ਸੰਗਤ ਨੇ ਵਿਚਾਰਾਂ ਕਰਕੇ ਲਿਆ ਅਹਿਮ ਫੈਸਲਾ।

February 1, 2023 | By

ਚੰਡੀਗੜ੍ਹ :- ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਜੀ ਦੀ ੯੬ਵੀਂ ਬਰਸੀ ਸਬੰਧੀ ਚੱਲ ਰਹੇ ਸਮਾਗਮਾਂ ਵਿੱਚ ਸਿੱਖ ਜਥਾ ਮਾਲਵਾ ਦੇ ਪੜਾਅ ‘ਤੇ ਲੰਘੀ ਸ਼ਾਮ ਹੋਈ ਵਿਚਾਰ ਚਰਚਾ ਦੌਰਾਨ ‘ਸਭਾ ‘ਚ ਇੱਕਤਰ ਹੋਣ ਅਤੇ ਯਾਦ ਮਨਾਉਣ ਦੀ ਪਰੰਪਰਾ’ ‘ਤੇ ਵਿਚਾਰਾਂ ਕੀਤੀਆਂ ਗਈਆਂ।

ਸਾਂਝੇ ਨੁਕਤੇ ਵਜੋਂ ਇਹ ਗੱਲ ਸਾਹਮਣੇ ਆਈ ਕਿ ਇਕਾਗਰਤਾ ਅਤੇ ਸ਼ਾਂਤੀ ਵਰਤਾਉਣ ਵਾਲੇ ਪਾਸੇ ਇਹਨਾਂ ਸਮਾਗਮ ਨੂੰ ਲਿਜਾਣ ਦੀ ਬਜਾਏ ਇਹਨਾਂ ਸਮਾਗਮਾਂ ਦੀ ਦਿਸ਼ਾ ਹੁਣ ਚਿੱਤ ਵਿੱਚ ਕਾਹਲ ਵਰਤਾਉਣ, ਮਨ ਨੂੰ ਭਟਕਾਉਣ ਵਾਲੇ, ਦੁਨਿਆਵੀ ਮੌਜ ਮੇਲੇ ਦੇ ਵੱਲ ਮੁੜਦੀ ਜਾ ਰਹੀ ਹੈ। ਜਿਸ ਤਰ੍ਹਾਂ ਦੀ ਇਕਾਂਤ ਅਤੇ ਬੰਦਗੀ ਵਾਲੀ ਜਗ੍ਹਾ ਦੇ ਤੌਰ ‘ਤੇ ਸੰਤਾਂ ਨੇ ਮਸਤੂਆਣਾ ਸਾਹਿਬ ਨੂੰ ਚਿਤਵਿਆ ਸੀ, ਉਸ ਦਿਸ਼ਾ ਵੱਲ ਲਿਜਾਣ ਲਈ ਸਿੱਖ ਸੰਗਤ ਨੂੰ ਉਦਮ ਵਧਾਉਣ ਦੀ ਲੋੜ ਹੁਣ ਕਾਫ਼ੀ ਬਣ ਗਈ ਹੈ।

ਵਿਚਾਰ ਚਰਚਾ ਦੌਰਾਨ ‘ਸਭਾ ‘ਚ ਇੱਕਤਰ ਹੋਣ ਅਤੇ ਯਾਦ ਮਨਾਉਣ ਦੀ ਪਰੰਪਰਾ’ ‘ਤੇ ਵਿਚਾਰ ਕਰਦੇ ਹੋਏ

ਅਜਿਹੇ ਅਮਲ ਜਿਹੜੇ ਇਸ ਪਵਿੱਤਰ ਯਾਦ ਦੇ ਅਹਿਸਾਸ ਨੂੰ ਲਗਾਤਾਰ ਧੁੰਦਲਾ ਕਰ ਰਹੇ ਹਨ, ਉਹਨਾਂ ਦੇ ਸੰਭਾਵੀ ਹੱਲ ਅਤੇ ਅਗਲੇ ਸਾਲ ਤੱਕ ਇਸ ਪਾਸੇ ਕਰਨਯੋਗ ਕਾਰਜਾਂ ਬਾਬਤ ਵੱਖ-ਵੱਖ ਸਿੱਖ ਨੌਜਵਾਨਾਂ ਨੇ ਆਪਣੇ ਸੁਝਾਅ ਦਿੱਤੇ। ਅਗਲੇ ਸਾਲ ਤੱਕ ਇਸ ਪਾਸੇ
ਵਿਚਾਰ ਪ੍ਰਵਾਹ ਤੋਰਨ, ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ, ਲੰਗਰ ਕਮੇਟੀਆਂ ਅਤੇ ਹੋਰ ਧਾਰਮਿਕ, ਸਨਮਾਨਯੋਗ ਅਤੇ ਜਿੰਮੇਵਾਰ ਸੱਜਣਾ ਨਾਲ ਰਾਬਤਾ ਕਰਕੇ ਜਮੀਨੀ ਪੱਧਰ ਉੱਤੇ ਲੋੜੀਦੇਂ ਸੁਧਾਰਾਂ ਲਈ ਉਦੱਮ ਕਰਨ ਲਈ ਸਾਰੇ ਸਿੱਖ ਨੌਜਵਾਨਾਂ ਨੇ ਸਹਿਮਤੀ ਪ੍ਰਗਟਾਈ।

ਇਸ ਮੌਕੇ ਮਲਕੀਤ ਸਿੰਘ ਭਵਾਨੀਗੜ੍ਹ, ਗੁਰਜੀਤ ਸਿੰਘ ਦੁੱਗਾਂ, ਹਰਪ੍ਰੀਤ ਸਿੰਘ ਲੌਂਗੋਵਾਲ, ਪਰਵਿੰਦਰ ਸਿੰਘ, ਅਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਬੇਅੰਤ ਸਿੰਘ, ਪ੍ਰੋ. ਅਮਨਪ੍ਰੀਤ ਸਿੰਘ, ਜਗਤਾਰ ਸਿੰਘ, ਮੋਹਿਤ ਸਿੰਘ, ਮੱਖਣ ਸਿੰਘ, ਕੰਵਲਜੀਤ ਸਿੰਘ ਸੰਗਰੂਰ, ਗਗਨਦੀਪ ਸਿੰਘ, ਹਨੂੰਮਾਨ ਸਿੰਘ, ਗੁਰਮੀਤ ਕੌਰ, ਸੁਖਪ੍ਰੀਤ ਕੌਰ, ਮਨਜੀਤ ਕੌਰ ਆਦਿ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,