ਸਿੱਖ ਖਬਰਾਂ

ਜਲਵਾਤਨ ਸਿੱਖ ਆਗੂ ਲਖਵਿੰਦਰ ਸਿੰਘ ਟੋਰਾਂਟੋ ਦੇ ਮਾਤਾ ਜੀ ਨਮਿਤ ਭਰੋਵਾਲ ਵਿਖੇ ਅੰਤਿਮ ਅਰਦਾਸ 13 ਮਾਰਚ ਨੂੰ

February 29, 2024 | By

ਟੋਰਾਂਟੋ/ਲੁਧਿਆਣਾ : ਕਨੇਡਾ ਰਹਿ ਰਹੇ ਜਲਾਵਤਨ ਸਿੱਖ ਆਗੂ ਸ. ਲਖਵਿੰਦਰ ਸਿੰਘ ਗਿੱਲ ਵੱਲੋਂ ਸਿੱਖ ਸਿਆਸਤ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਨਾਂ ਦੇ ਸਤਿਕਾਰਯੋਗ ਮਾਤਾ ਜੀ ਬੀਬੀ ਸੁਰਜੀਤ ਕੌਰ ਗਿੱਲ ਦੀ ਨਿੱਘੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਿੰਡ ਭਰੋਵਾਲ ਖੁਰਦ ਜਿਲ੍ਹਾ ਲੁਧਿਆਣਾ ਵਿਖੇ ਮਿਤੀ 13 ਮਾਰਚ 2024, ਦਿਨ ਬੁੱਧਵਾਰ ਨੂੰ ਦੁਪਹਿਰ 1 ਵਜੇ ਪਾਏ ਜਾਣਗੇ।

ਬੀਬੀ ਸੁਰਜੀਤ ਕੌਰ 28 ਮਾਰਚ 2021 ਨੂੰ ਟੋਰਾਂਟੋ ਕਨੇਡਾ ਵਿਖੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ।

ਜ਼ਿਕਰਯੋਗ ਹੈ ਕਿ ਦਿੱਲੀ ਦਰਬਾਰ (ਇੰਡੀਅਨ ਸਟੇਟ) ਵੱਲੋਂ ਸ. ਲਖਵਿੰਦਰ ਸਿੰਘ ਨੂੰ ਲੰਘੇ ਕਈ ਸਾਲਾਂ ਤੋਂ ਆਪਣੀ ਮਾਤ-ਭੋਇ ਦੇਸ ਪੰਜਾਬ ਨਹੀਂ ਆਉਣ ਦਿੱਤਾ ਜਾ ਰਿਹਾ ਜਿਸ ਕਾਰਨ ਉਹ ਆਪਣੇ ਮਾਤਾ ਜੀ ਦੇ ਅਸਥ ਪੰਜਾਬ ਨਹੀਂ ਲਿਆ ਸਕੇ। ਹੁਣ ਉਹਨਾਂ ਦੇ ਪਰਿਵਾਰਕ ਜੀਆਂ ਵੱਲੋਂ ਮਾਤਾ ਸੁਰਜੀਤ ਕੌਰ ਦੀਆਂ ਅਸਥੀਆਂ ਪੰਜਾਬ ਲਿਆ ਕੇ ਉਹਨਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,